Teachers through distant learning demanded regularisation and promotions

18open

ਓਪਨ ਡਿਸਟੈਂਸ ਲਰਨਿੰਗ ਪ੍ਰਣਾਲੀ ਰਾਹੀ ਸਿੱਖਿਆ ਪ੍ਰਾਪਤ ਅਧਿਆਪਕਾਂ ਕੀਤਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ/
ਡਿਸਟੈਂਸ ਸਿੱਖਿਆ ਵਾਲੇ 3442, 7654 ਅਧਿਆਪਕਾਂ ਨੂੰ ਰੈਗੂਲਰ ਕਰਨ ਅਤੇ ਰੈਗੂਲਰ ਅਧਿਆਪਕਾਂ ਨੂੰ ਤਰੱਕੀਆਂ ਦੇਣ ਦੀ ਕੀਤੀ ਮੰਗ
4 ਅਕਤੂਬਰ ਨੂੰ ਮਿਲਿਆ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਦਾ ਸਮਾਂ

ਐਸ.ਏ.ਐਸ ਨਗਰ, 18 ਸਤੰਬਰ : ਓਪਨ ਡਿਸਟੈਂਸ ਪ੍ਰਣਾਲੀ ਰਾਹੀ ਦੂਜੇ ਰਾਜਾਂ ਦੀਆਂ ਯੂਨੀਵਰਸਿਟੀਆਂ ਤੋਂ ਸਿੱਖਿਆ ਪ੍ਰਾਪਤ ਅਧਿਆਪਕਾਂ ਦੀਆਂ ਰੈਗੂਲਰਾਇਜੇਸ਼ਨ ਤੇ ਤਰੱਕੀਆਂ ਕਰਨ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਲਈ ਸੰਘਰਸ਼ੀਲ 3442 ਅਧਿਆਪਕ ਯੁਨੀਅਨ ਪੰਜਾਬ, 7654 ਅਧਿਆਪਕ ਸਾਝਾਂ ਫਰੰਟ ਪੰਜਾਬ, ਓ.ਡੀ.ਐਲ. ਟੀਚਰਜ਼ ਫਰੰਟ (ਪ੍ਰਮੋਸ਼ਨ) ਅਤੇ ਗੋਰਮਿੰਟ ਸੀ.ਐਂਡ.ਵੀ., ਈ.ਟੀ.ਟੀ ਟੀਚਰਜ਼ ਯੁਨੀਅਨ ਵੱਲੋਂ ਸਾਂਝੇ ਰੂਪ ਵਿੱਚ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਖਿਲਾਫ ਮੋਰਚਾ ਖੋਲਦਿਆਂ ਸਥਾਨਕ ਫੇਜ਼ 7 ਪਾਰਕ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਜੰਮ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ| ਇਸ ਤੋਂ ਬਾਦ ਅਧਿਆਪਕਾਂ ਵੱਲੋ ਰੋਸ ਮਾਰਚ ਕੀਤਾ ਗਿਆ ਅਤੇ ਸਥਾਨਕ ਚੌਂਕ ਵਿੱਚ ਜਾਮ ਲਗਾਇਆ ਗਿਆ| ਅਧਿਆਪਕਾਂ ਦੇ ਰੋਹ ਨੂੰ ਦੇਖਦਿਆ ਪ੍ਰਸ਼ਾਸਨ ਵੱਲੋਂ 4 ਅਕਤੂਬਰ ਨੂੰ ਸ਼ਾਮ 5 ਵਜੇ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਫਿਕਸ ਕਰਵਾਈ ਗਈ|
ਸੂਬਾਈ ਆਗੂਆਂ ਵਿਕਰਮ ਦੇਵ ਸਿੰਘ, ਜਸਵਿੰਦਰ ਭੁੱਲਰ, ਨਵਦੀਪ ਸਮਾਣਾ ਅਤੇ ਸੁਖਜਿੰਦਰ ਹਰੀਕੇ ਨੇ ਪ੍ਰਦਰਸ਼ਨ ਦੋਰਾਨ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਕਿ 3442 ਅਤੇ 7654 ਅਸਾਮੀਆਂ ਤੇ ਪਿਛਲੇ ਕ੍ਰਮਵਾਰ ਪੌਣੇ ਚਾਰ ਸਾਲ ਅਤੇ ਪੰਜ ਸਾਲ ਤੋਂ ਜਿਆਦਾ ਸਮੇਂ ਤੋਂ ਨਿਰਵਿਗਣ ਸੇਵਾ ਨਿਭਾਅ ਰਹੇ ਓਪਨ ਡਿਸਟੈਂਸ ਲਰਨਿੰਗ (ਓ.ਡੀ.ਐਲ) ਰਾਹੀ ਉੱਚ ਸਿੱਖਿਆ ਪ੍ਰਾਪਤ ਅਧਿਆਪਕਾਂ ਨੂੰ ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਕੀਤੀਆਂ ਤਰੱਕੀਆਂ ਅਤੇ ਸਾਲ 2016 ਵਿੱਚ ਪਿਕਟਸ ਅਧੀਨ ਰੈਗੂਲਰ ਕੀਤੇ ਕੰਪਿਊਟਰ ਫੈਕਲਟੀ ਵਾਂਗ ਤੁਰੰਤ ਕੰਮ ਅਤੇ ਆਚਰਨ ਦੇ ਅਧਾਰ ਤੇ ਰੈਗੂਲਰ ਕੀਤਾ ਜਾਵੇ| ਉਨ੍ਹਾਂ ਮੰਗ ਕੀਤੀ ਕਿ ਯੂ.ਜੀ.ਸੀ ਦੁਆਰਾ ਜਾਰੀ ਪਬਲਿਕ ਨੋਟਿਸ ਤੋਂ ਪਹਿਲਾ ਬਾਹਰਲੇ ਰਾਜਾਂ ਦੀਆ ਡਿਸਟੈਂਸ ਐਜੂਕੇਸ਼ਨ ਕੌਂਸਲ ਅਤੇ ਯੂ.ਜੀ.ਸੀ ਦੁਆਰਾ ਪ੍ਰਮਾਣਿਤ ਯੂਨੀਵਰਸਿਟੀਆਂ ਵਿੱਚ ਦਾਖਲਾ ਲੈ ਚੁੱਕੇ ਮਾਸਟਰ ਕਾਡਰ ਦੇ ਅਧਿਆਪਕਾਂ ਨੂੰ ਬਤੌਰ ਲੈਕਚਰਾਰ ਅਤੇ ਈ.ਟੀ.ਟੀ ਤੇ ਸੀ.ਐਂਡ.ਵੀ ਅਧਿਆਪਕਾਂ ਨੂੰ ਮਾਸਟਰ ਕਾਡਰ ਦੀ ਪਦਉਨਤੀ ਲਈ ਤੁਰੰਤ ਵਿਚਾਰਿਆ ਜਾਵੇ| ਆਗੂਆਂ ਨੇ ਹਰ ਕਿਸਮ ਦੇ ਪੈਡਿੰਗ ਰੈਗੂਲਰ ਪੱਤਰ ਵੀ ਤੁਰੰਤ ਜਾਰੀ ਕਰਨ ਦੀ ਮੰਗ ਵੀ ਕੀਤੀ|
ਇਸ ਮੌਕੇ ਬਲਜਿੰਦਰ ਗਰੇਵਾਲ, ਅਮਨਦੀਪ ਪਾਤੜ੍ਹਾਂ, ਸੰਜੀਵ ਕੁਮਾਰ ਅਤੇ ਪ੍ਰਭਜੋਤ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਓਪਨ ਡਿਸਟੈਂਸ ਲਰਨਿੰਗ ਰਾਹੀ ਸਿੱਖਿਆ ਪ੍ਰਾਪਤ ਹਜ਼ਾਰਾਂ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਅਤੇ ਤਰੱਕੀਆਂ ਨਹੀਂ ਦਿੱਤੀਆਂ ਤਾਂ ਭਵਿੱਖ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ ਅਤੇ ਇਸ ਦਾ ਖਮਿਆਜ਼ਾ ਅਕਾਲੀ ਭਾਜਪਾ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਭਰਨਾ ਪੈ ਸਕਦਾ ਹੈ| ਇਸ ਸਮੇਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਤੋਂ ਸੂਬਾ ਸੱਕਤਰ ਦਵਿੰਦਰ ਪੂਨੀਆ, ਅਮਰਜੀਤ ਭੱਲਾ, ਸਿਖਿਆ ਪ੍ਰੋਵਾਇਡਰ ਯੂਨੀਅਨ ਤੋ ਜਗਜੀਤ ਸਿੰਘ ਸ਼ਾਮਲ ਹੋਏ|ਇਸ ਮੌਕੇ ਵੀਸ਼ਨ ਕੁਮਾਰ ਬਠਿੰਡਾ, ਸੋਨੀਕਾ ਮੋਗਾ, ਦਲਜੀਤ ਪਟਿਆਲਾ, ਦੇਸਰਾਜ,ਬਲਜੀਤ ਸੇਖਾ,ਬਲਜੀਤ ਲੁਧਿਆਣਾ, ਅਮਨਦੀਪ ਸਿੰਘ,ਸਟੇਟ ਅਵਾਰਡੀ ਹਰਮਿੰਦਰ ਸਿੰਘ ਤਾਰੂਆਣਾ,ਬਲਕਾਰ ਸਿੰਘ,ਜਗਜੀਤ ਸਿੰਘ ਤਰਵਾਰਾ,ਉਮੇਸ਼ ਗੁਪਤਾ ਅਤੇ ਸਟੇਟ ਅਵਾਰਡੀ ਕੀਰਨਦੀਪ ਸਿੰਘ ਹਾਜਰ ਸਨ|

Leave a Reply

Your email address will not be published. Required fields are marked *