Teachers Eligibility Test : Ludhiana Girls outnumbered in Punjab

ਅਧਿਆਪਕ ਯੋਗਤਾ ਟੈਸਟ ਦੇਣ ‘ਚ  ਲੁਧਿਆਣੇ ‘ਚ ਕੁੜੀਆਂ ਮੋਹਰੀ
ਐੱਸ.ਏ.ਐੱਸ ਨਗਰ 25 ਸਤੰਬਰ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ.ਤੇਜਿੰਦਰ ਕੌਰ ਧਾਲੀਵਾਲ ਅਤੇ ਡੀ.ਪੀ.ਆਈ (ਸ) ਵਿਭਾਗ ਦੀ ਡਾਇਰੈਕਟਰ ਪ੍ਰਬੰਧ ਸ੍ਰੀਮਤੀ ਗੁਰਪ੍ਰੀਤ ਕੌਰ ਧਾਲੀਵਾਲ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਅੱਜ ਲਈ ਗਈ ਪਰੀਖਿਆ ਦੌਰਾਨ ਲੁਧਿਆਣੇ ਦੇ ਵੱਖ-ਵੱਖ ਪਰੀਖਿਆ ਕੇਂਦਰਾਂ ਦੀ ਚੈਕਿੰਗ ਕੀਤੀ | ਅੱਜ ਲੁਧਿਆਣਾ ਜ਼ਿਲ੍ਹੇ ਵਿੱਚ ਹੋਈ ਇੱਕ ਰੋਜ਼ਾ ਪਰੀਖਿਆ ਲਈ 28 ਪਰੀਖਿਆ ਕੇਂਦਰਾਂ ‘ਚ ਸਵੇਰ ਦੇ ਸੈਸ਼ਨ ‘ਚ ਪੀ.ਐੱਸ.ਟੀ.ਈ.ਟੀ-2 ਵਿੱਚ 12433 ਵਿੱਚਂੋ 11748  ਅਤੇ ਪੀ.ਐੱਸ.ਟੀ.ਈ.ਟੀ-1 ਸ਼ਾਮ ਦੇ ਸੈਸ਼ਨ ਵਿੱਚ 2280 ਵਿੱਚਂੋ 2040 ਪ੍ਰੀਖਿਆਰਥੀ ਹਾਜ਼ਰ ਸਨ|
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਬੋਰਡ ਦੀ ਚੇਅਰਪਰਸਨ ਡਾ.ਤੇਜਿੰਦਰ ਕੌਰ ਧਾਲੀਵਾਲ ਅਤੇ ਡੀ.ਪੀ.ਆਈ(ਸ) ਵਿਭਾਗ ਦੀ ਉੱਚ ਅਧਿਕਾਰੀ ਗੁਰਪ੍ਰੀਤ ਕੌਰ ਧਾਲੀਵਾਲ ਨੇ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਅਤੇ  ਸਰਕਾਰੀ ਮਾਡਲ ਸੀਨੀ.ਸੈਕੰ.ਸਕੂਲ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ  ਸੈਂਟਰਾਂ ਦੀ ਚੈਕਿੰਗ ਬਾਅਦ ਦੱਸਿਆ ਕਿ ਸਾਰੇ ਕੇਂਦਰਾਂ ‘ਚ ਅਮਨ-ਅਮਾਨ ਨਾਲ ਵਿਦਿਆਰਥੀ ਪਰੀਖਿਆ ਦੇ ਰਹੇ ਸਨ| ਉਹਨਾਂ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਪਰੀਖਿਆ ਦੇਣ ਆਈਆਂ ਲੜਕੀਆਂ ‘ਚ ਭਾਰੀ ਉਤਸ਼ਾਹ ਦੇਖਿਆ ਗਿਆ ਤੇ ਉਹ ਵੱਡੀ ਤਾਦਾਦ ‘ਚ ਇਹ ਪਰੀਖਿਆ ਦੇਣ ਲਈ ਪਹੁੰਚੀਆਂ ਹੋਣੀਆਂ ਸਨ, ਜਦ ਕਿ ਲੋਕਲ ਲੁਧਿਆਣੇ ਦੇ ਸੈਂਟਰਾਂ ‘ਚ ਪਰੀਖਿਆ ਦੇਣ ਵਾਲੇ ਲੜਕਿਆਂ ਦੀ ਗਿਣਤੀ ਲੜਕੀਆਂ ਦੇ ਮੁਕਾਬਲੇ  ਵਿੱਚ ਘੱਟ ਸੀ| ਬੋਰਡ ਦੇ ਬੁਲਾਰੇ ਅਨੁਸਾਰ ਅੱਜ ਦੇ ਸਾਰੇ ਪਰੀਖਿਆ ਕੇਂਦਰਾਂ ਦੀ ਤਸੱਲੀਬਖਸ਼ ਵੀਡੀਓ ਗਰਾਫ਼ੀ ਕਰਵਾਈ ਗਈ ਹੈ| ਉਹਨਾਂ ਦੱਸਿਆ ਕਿ ਪਰਮਜੀਤ ਕੌਰ ਚਾਹਲ ਡੀ.ਈ.ਓ(ਸ) ਵੱਲੋਂ ਇਸ ਪਰੀਖਿਆ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ|

Leave a Reply

Your email address will not be published. Required fields are marked *