Testing of Voting Machines on October 28 : DC

dc

ਵੋਟਿੰਗ ਮਸ਼ੀਨਾਂ ਦੀ ਜਾਂਚ- ਪੜਤਾਲ ਦਾ ਕੰਮ 28 ਅਕਤੂਬਰ ਤੱਕ ਹੋਵੇਗਾ ਮੁਕੰਮਲ- ਡਿਪਟੀ ਕਮਿਸ਼ਨਰ
ਵੱਖ -ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਕੀਤੀ ਸਮੂਲੀਅਤ
ਚਾਰ ਇੰਜੀਨੀਅਰਾਂ ਵੱਲੋਂ ਕੀਤੀ ਜਾ ਰਹੀ ਜਾਂਚ -ਪੜਤਾਲ

ਐਸ.ਏ.ਐਸ ਨਗਰ, 27 ਅਕਤੂਬਰ : ਮੁਖ ਚੋਣ ਕਮਿਸ਼ਨ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ  ਜ਼ਿਲ੍ਹੇ ਅੰਦਰ  ਵਰਤੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ ਦੀ  ਵੱਖ -ਵੱਖ ਇੰਜੀਨੀਅਰਾਂ ਵੱਲੋਂ ਫਸਟ ਲੇਵਲ ਚੈਕਿੰਗ ਦਾ ਕੰਮ ਚਲ ਰਿਹਾ ਹੈ | ਡਿਪਟੀ ਕਮਿਸ਼ਨਰ -ਕਮ- ਜ਼ਿਲ੍ਹਾ ਚੋਣ ਅਫ਼ਸਰ  ਸ਼੍ਰੀ ਡੀ.ਐਸ.ਮਾਂਗਟ  ਨੇ  ਜ਼ਿਲ੍ਹੇ ਅੰਦਰ ਵਰਤੀਆਂ ਜਾਣ ਵਾਲੀਆਂ  ਵੋਟਿੰਗ ਮਸ਼ੀਨਾਂ ਦੀ  ਵੱਖ –ਵੱਖ  ਇੰਜੀਨੀਅਰਾ ਵੱਲੋਂ ਕੀਤੀ ਜਾ ਰਹੀ ਜਾਂਚ- ਪੜਤਾਲ ਦੇ ਕੰਮ ਦਾ ਮੌਕੇ ‘ਤੇ ਜਾ ਕੇ ਨਿਰੀਖਣ ਕੀਤਾ|  ਵੋਟਿੰਗ ਮਸ਼ੀਨਾਂ ਦੀ  ਜਾਂਚ -ਪੜਤਾਲ ਦਾ ਕੰਮ  ਜ਼ਿਲ੍ਹੇ ਦੀਆਂ ਸਮੂਹ  ਮਾਨਤਾ ਪ੍ਰਾਪਤ  ਰਾਜਨੀਤਿਕ ਪਾਰਟੀਆਂ ਦੀ ਮੌਜੂਦਗੀ ਵਿਚ ਕਰਵਾਇਆ ਜਾ ਰਿਹਾ ਹੈ|
ਡਿਪਟੀ ਕਮਿਸ਼ਨਰ ਸ਼੍ਰੀ ਮਾਂਗਟ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 726 ਪੋਲਿੰਗ ਬੂਥਾਂ ਲਈ ਆਗਾਮੀ ਵਿਧਾਨ ਸਭਾ ਚੋਣਾਂ ਸਮੇਂ ਵਰਤੀਆਂ ਜਾਣ ਵਾਲੀਆਂ 940 ਵੋਟਿੰਗ ਮਸ਼ੀਨਾਂ ਦੀ  ਜਾਂਚ -ਪੜਤਾਲ ਦਾ ਕੰਮ 24 ਅਕਤੂਬਰ 2016 ਤੋਂ  ਚਾਰ ਇੰਜੀਨੀਅਰਾਂ ਵੱਲੋਂ ਸ਼ੁਰੂ ਕੀਤਾ ਗਿਆ  ਹੈ, ਜੋ 28 ਅਕਤੂਬਰ ਤੱਕ ਮੁਕੰਮਲ ਕੀਤਾ ਜਾਵੇਗਾ|
ਇਸ ਮੌਕੇ  ਨੋਡਲ ਅਫਸ਼ਰ ਕਾਰਜਕਾਰੀ ਇੰਜੀਨੀਅਰ ਗਮਾਡਾ ਸ .ਜਸਵੀਰ ਸਿੰਘ ਜੱਸੀ, ਤਹਿਸੀਲਦਾਰ ਚੋਣਾਂ ਸ. ਹਰਦੀਪ ਸਿੰਘ ਤੋਂ ਇਲਾਵਾ ਇਡੀਅਨ ਨੈਸ਼ਨਲ ਕਾਂਗਰਸ ਪਾਰਟੀ, ਸੀ.ਪੀ.ਆਈ  ਅਤੇ ਸੀ.ਪੀ.ਆਈ .ਐਮ  ਦੇ ਨੁਮਾਇੰਦੇ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ|

Leave a Reply

Your email address will not be published. Required fields are marked *