TET Pass unemployed teachers met DGSE and DPI (S) for merit list

ਅਧਿਆਪਕ ਯੋਗਤਾ ਪ੍ਰੀਖਿਆ (TET) ਪਾਸ ਬੇਰੁਜ਼ਗਾਰ ਦੀ ਡੀ.ਜੀ.ਐਸ.ਈ. ਅਤੇ ਡੀ.ਪੀ.ਆਈ. (ਸੈਕੰਡਰੀ) ਨਾਲ ਹੋਈ ਮੀਟਿੰਗ

ਸਮਾਜਿਕ ਸਿੱਖਿਆ ਵਿਸ਼ੇ ਦੀ ਮੈਰਿਟ ਲਿਸਟ ਜਲਦੀ ਜਾਰੀ ਕਰਨ ਦਾ ਭਰੋਸਾ

ਐਸ ਏ ਐਸ ਨਗਰ, 26 ਅਕਤੂਬਰ : ਬੀ.ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਇੱਕ ਵਫਦ ਅੱਜ ਸੂਬਾ ਪ੍ਰਧਾਨ ਰਘਬੀਰ ਸਿੰਘ ਭਵਾਨੀਗੜ੍ਹ ਦੀ ਅਗਵਾਈ ਹੇਠ ਡੀ.ਜੀ.ਐਸ.ਈ. ਪ੍ਰਦੀਪ ਕੁਮਾਰ ਅਗਰਵਾਲ ਅਤੇ ਡੀ.ਪੀ.ਆਈ. (ਸੈਕੰਡਰੀ), ਬਲਬੀਰ ਸਿੰਘ ਢੋਲ ਨੂੰ 6060 ਮਾਸਟਰ ਕੇਡਰ ਦੀਆਂ ਆਸਾਮੀਆਂ ਦੀ ਮੈਰਿਟ ਸੂਚੀ ਜਾਰੀ ਕਰਕੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੀ ਰਹਿੰਦੀ ਮੈਰਿਟ ਸੂਚੀ ਤੁਰੰਤ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੇ ਦਫਤਰ ਮੋਹਾਲੀ ਵਿਖੇ ਮਿਲਿਆ| ਇਸ ਮੀਟਿੰਗ ਯੂਨੀਅਨ ਆਗੂਆਂ ਨੇ ਡੀ.ਜੀ.ਐਸ.ਈ. ਅਤੇ ਡੀ.ਪੀ.ਆਈ. ਕੋਲੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਸਮਾਜਿਕ ਸਿੱਖਿਆ ਦੇ ਵਿਸ਼ੇ ਦੀ ਮੈਰਿਟ ਸੂਚੀ ਜਲਦੀ ਤੋਂ ਜਲਦੀ ਜਾਰੀ ਕਰਕੇ ਵੈਬਸਾਈਟ ਉੱਤੇ ਪਾਈ ਜਾਵੇ| ਡੀ.ਜੀ.ਐਸ.ਈ. ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਸਮਾਜਿਕ ਸਿੱਖਿਆ ਵਿਸ਼ੇ ਦੀ ਮੈਰਿਟ ਸੂਚੀ ਜਲਦੀ ਹੀ ਜਾਰੀ ਕਰਕੇ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ ਅਤੇ ਦੋਹਰੀ ਨਿਯੁਕਤੀ ਦੀ ਸਮੱਸਿਆ ਨੂੰ ਰੋਕਣ ਲਈ ਵੀ ਸਿੱਖਿਆ ਵਿਭਾਗ ਵੱਲੋਂ ਓਪਨ ਮੈਰਿਟ ਲਿਸਟ ਵੈਬਸਾਈਟ ਤੇ ਪਾਈ ਜਾਵੇਗੀ ਅਤੇ ਖਾਲੀ ਆਸਾਮੀਆਂ ਤੇ ਅਗਲੀ ਮੈਰਿਟ ਵਾਲੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ| ਡੀ.ਪੀ.ਆਈ. ਨੇ ਜਾਣਕਾਰੀ ਦਿੱਤੀ ਗਈ ਕਿ ਬਾਕੀ ਵਿਸ਼ਿਆਂ ਦੇ 28.10.2016 ਨੂੰ ਪੇਸ਼ਕਸ਼ ਪੱਤਰ ਜਾਰੀ ਕਰ ਦਿੱਤੇ ਜਾਣਗੇ| ਇਸ ਮੀਟਿੰਗ ਉਪਰੰਤ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਕਿ ਜੇਕਰ ਵਿਭਾਗ ਸਮਾਜਿਕ ਸੁਰੱਖਿਆ ਦੇ ਵਿਸ਼ੇ ਦੀ ਮੈਰਿਟ ਸੂਚੀ ਜਲਦੀ ਤੋਂ ਜਲਦੀ ਜਾਰੀ ਨਾ ਕੀਤੀ ਤਾਂ ਯੂਨੀਅਨ ਨੂੰ ਸੰਘਰਸ਼ ਦੇ ਰਾਹ ਤੇ ਜਾਣ ਲਈ ਮਜ਼ਬੂਰ ਹੋਣਾ ਪਵੇਗਾ ਕਿਉਂਕਿ ਆਉਣ ਵਾਲੇ ਅਗਲੇ ਮਹੀਨੇ ਵਿੱਚ ਚੋਣ ਜਾਬਤਾ ਕਿਸੇ ਵੀ ਸਮੇਂ ਲੱਗ ਸਕਦਾ ਹੈ ਜਿਸ ਨਾਲ 1500 ਸਮਾਜਿਕ ਸਿੱਖਿਆ ਦੇ ਯੋਗ ਬੇਰੁਜ਼ਗਾਰ ਅਧਿਆਪਕ ਫਿੱਕੀ ਦਿਵਾਲੀ ਮਨਾਉਣ ਲਈ ਮਜ਼ਬੂਰ ਹੋਣਗੇ| ਇਸ ਮੌਕੇ ਸੂਬਾ ਪ੍ਰਧਾਨ ਰਘਬੀਰ ਸਿੰਘ ਭਵਾਨੀਗੜ੍ਹ, ਸੀਨੀਅਰ ਮੀਤ ਪ੍ਰਧਾਨ ਅਮਨਿੰਦਰ ਕੁਠਾਲਾ, ਵਿਕਾਸ ਗਰਗ ਬਠਿੰਡਾ ਅਤੇ ਅਜੇ ਹੁਸ਼ਿਆਰਪੁਰ ਮੀਤ ਪ੍ਰਧਾਨ, ਨਵੀਨ ਬੋਹਾ ਸੂਬਾ ਪ੍ਰੈਸ ਸਕੱਤਰ, ਬਲਵਿੰਦਰ ਭੁੱਕਲ ਜਿਲ੍ਹਾ ਪ੍ਰਧਾਨ ਸੰਗਰੂਰ, ਹਰੀਸ਼ ਜਿਲ੍ਹਾ ਪ੍ਰਧਾਨ ਫਾਜਿਲਕਾ, ਗਗਨ ਬਠਿੰਡਾ, ਗੁਰਪ੍ਰੀਤ ਮਾਨਸਾ, ਦੁਰਗਾ ਦਾਸ ਮੋਹਾਲੀ, ਗੁਰਪ੍ਰੀਤ ਕੌਰ ਨਾਭਾ, ਕਮਲਜੀਤ ਕੌਰ ਪਟਿਆਲਾ, ਸੰਦੀਪ ਕੌਰ ਨਾਭਾ, ਹਰਪ੍ਰੀਤ ਫਰੀਦਕੋਟ, ਕੁਲਵੰਤ ਮੁਕਤਸਰ ਅਤੇ ਵੱਡੀ ਗਿਣਤੀ ਵਿੱਚ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ|

Leave a Reply

Your email address will not be published. Required fields are marked *