Theft in Confectionary shop in Mohali, 15 thousand cash and confectionary items stolen

ਕਨਫੈਕਸ਼ਨਰੀ ਦੀ ਦੁਕਾਨ ਵਿੱਚ ਚੋਰੀ ਦੀ ਵਾਰਦਾਤ

ਐਸ ਏ ਐਸ ਨਗਰ, 27 ਸਤੰਬਰ : ਸਥਾਨਕ ਸੈਕਟਰ 70 ਦੀ ਇੱਕ ਕਨਫੈਕਸ਼ਨਰੀ ਦੀ ਦੁਕਾਨ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ| ਚੋਰ ਦੁਕਾਨ ਵਿੱਚੋਂ 15 ਹਜਾਰ ਰੁਪਏ ਦੀ ਨਗਦੀ ਅਤੇ ਖਾਣ- ਪੀਣ ਦਾ ਕਾਫ਼ੀ ਸਾਮਾਨ ਚੋਰੀ ਕਰਕੇ ਲੈ ਗਏ| ਖਾਸ ਤੌਰ ਤੇ ਬਿਸਕੁਟ,  ਚਾਕਲੇਟ, ਕਾਜੂ, ਬਦਾਮ, ਦੇਸੀ ਘੀ ਸਮੇਤ ਕਾਫ਼ੀ ਸਾਮਾਨ ਚੋਰੀ ਕੀਤਾ ਗਿਆ ਹੈ| ਇਸ ਸਬੰਧੀ ਦੁਕਾਨ ਦੇ ਮਾਲਿਕ ਨੇ ਮਟੌਰ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ| ਸ਼ਿਕਾਇਤ ਤੋਂ ਬਾਅਦ ਮੌਕੇ ਤੇ ਪੁੱਜੀ ਪੁਲੀਸ ਨੇ ਘਟਨਾ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੁਕਾਨ ਦੇ ਮਾਲਿਕ ਅਜੇ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਕਾਨ ਵਿੱਚ ਚੋਰੀ ਦੀ ਸੂਚਨਾ ਅੱਜ ਸਵੇਰੇ ਇੱਥੋਂ ਦੇ ਇੱਕ ਜਿੰਮ ਦੇ ਮਾਲਿਕ ਨੇ ਦਿੱਤੀ| ਉਹ ਤੁਰੰਤ ਮੌਕੇ ਤੇ ਪੁੱਜੇ| ਉਨ੍ਹਾਂ ਵੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਪਏ ਹਨ| ਉਹ ਦੁਕਾਨ ਵਿੱਚ ਦਾਖਿਲ ਹੋਏ ਤਾਂ ਅੰਦਰ ਸਾਰਾ ਸਾਮਾਨ ਬਿਖਰਿਆ ਪਿਆ ਸੀ| ਜਦੋਂ ਉਨ੍ਹਾਂ ਨੇ ਗੱਲਾ ਚੈਕ ਕੀਤਾ ਤਾਂ 15 ਹਜਾਰ ਨਗਦੀ ਵੀ ਗਾਇਬ ਸੀ ਅਤੇ ਦੁਕਾਨ ਵਿੱਚੋਂ ਹੋਰ ਵੀ ਕਾਫ਼ੀ ਸਾਮਾਨ ਗਾਇਬ ਸੀ|

Leave a Reply

Your email address will not be published. Required fields are marked *