Theft in Readymade showroom, Thief took clothes of his size, branded jeans and cash

ਸ਼ਾਤਿਰ ਚੋਰ ਨੇ ਰੈਡੀਮੇਡ ਕਪੜਿਆਂ ਦੀ ਦੁਕਾਨ ਅੰਦਰ ਦਾਖਿਲ ਹੋ ਕੇ ਚੋਰੀ ਕੀਤੇ ਮਨਭਾਉਂਦੇ ਕਪੜੇ, ਜੀਨਾਂ ਅਤੇ ਨਗਦੀ

ਐਸ ਏ ਐਸ ਨਗਰ, 19 ਸਤੰਬਰ (ਕੁਲਦੀਪ ਸਿੰਘ) ਸਥਾਨਕ ਫੇਜ਼-7 ਦੀ ਫੈਸ਼ਨ ਮਾਰਕੀਟ ਵਿੱਚ ਐਸ ਸੀ ਓ 79 ਵਿੱਚ ਸਥਿਤ ਫਲਾਇੰਗ ਮਸ਼ੀਨ ਨਾਂ ਦੀ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਵਿੱਚ ਸ਼ਾਤਿਰ ਚੋਰ ਨੇ ਬੀਤੀ ਰਾਤ ਦਾਖਿਲ ਹੋ ਕੇ ਨਗਦੀ ਅਤੇ ਕਪੜੇ ਚੋਰੀ ਕਰ ਲਏ| ਦੁਕਾਨ ਦੇ ਅੰਦਰ ਕੋਈ ਸੀ ਸੀ ਟੀ ਵੀ ਕੈਮਰਾ ਨਹੀਂ ਸੀ ਲੱਗਿਆ ਹੋਇਆ|
ਇਸ ਸਬੰਧੀ ਦੁਕਾਨ ਦੇ ਮਾਲਿਕ ਪਰਮਜੀਤ ਸਿੰਘ ਨੇ ਦੱਸਿਆ ਕਿ ਚੋਰ ਦੁਕਾਨ ਦੇ ਪਿਛਲੇ ਪਾਸੇ ਦੀ 15 ਫੁੱਟ ਦੀ ਕੰਧ ਟੱਪ ਕੇ ਅੰਦਰ ਦਾਖਿਲ ਹੋਇਆ ਅਤੇ ਦਰਵਾਜੇ ਦਾ ਇੱਕ ਹਿੱਸਾ ਤੋੜ ਦਿੱਤਾ| ਅੰਦਰ ਇੱਕ ਹੋਰ ਦਰਵਾਜੇ ਦੇ ਨਟ ਬੋਲਟ ਖੋਲ੍ਹ ਕੇ ਉਸਨੇ ਪੇਚਕਸ ਨਾਲ ਦੁਕਾਨ ਵਾਲੇ ਪਾਸੇ ਦੀ ਚਿਟਕਣੀ ਤੋੜ ਦਿੱਤੀ ਅਤੇ ਦੁਕਾਨ ਵਿੱਚ ਦਾਖਿਲ ਹੋ ਗਿਆ|
ਪਰਮਜੀਤ ਸਿੰਘ ਨੇ ਦੱਸਿਆ ਕਿ ਇੱਥੇ ਤਿੰਨ ਦਿਨਾਂ ਦਾ ਕੈਸ਼ ਪਿਆ ਸੀ ਜੋ ਕਿ 15 ਹਜਾਰ ਦੇ ਲਗਭਗ ਸੀ| ਚੋਰ ਨੇ ਪੇਚਕਸ ਨਾਲ ਕੈਸ਼ ਬਾਕਸ ਖੋਲ੍ਹਿਆ ਅਤੇ ਪੈਸੇ ਕੱਢ ਲਏ| ਉਪਰੰਤ ਉਸਨੇ ਆਰਾਮ ਨਾਲ ਉਸਨੇ ਮੀਡੀਅਮ ਸਾਈਜ਼ ਦੀਆਂ ਜੀਨਾਂ ਅਤੇ ਕਪੜੇ ਚੋਰੀ ਕਰ ਲਏ| ਉਸਨੇ ਦੱਸਿਆ ਕਿ ਉਸਦੇ 40 ਹਜਾਰ ਰੁਪਏ ਦੇ ਕਪੜੇ ਚੋਰੀ ਹੋਏ ਹਨ|
ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *