Three Chain Snatchers and Burglars arrested in Mohali

ਮੁਹਾਲੀ ਪੁਲੀਸ ਨੇ ਸੋਨੇ ਦੀਆਂ ਚੈਨੀਆਂ ਅਤੇ ਮੋਟਰ ਸਾਈਕਲ ਖੋਹਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ
ਮੋਟਰਸਾਈਕਲਾਂ ਤੇ ਜਆਲੀ ਨੰਬਰ ਲਗਾ ਕੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਦਿੰਦੇ ਸਨ ਅੰਜਾਮ

ਐਸ.ਏ.ਐਸ.ਨਗਰ, 29 ਅਗਸਤ : ਮੁਹਾਲੀ ਪੁਲੀਸ ਨੇ ਸੋਨੇ ਦੀਆਂ ਚੈਨੀਆਂ ਅਤੇ ਮੋਟਰ ਸਾਈਕਲ ਖੋਹਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ| ਇਨ੍ਹਾਂ ਕੋਲੋਂੇ 4 ਸੋਨੇ ਦੀਆਂ ਚੈਨੀਆਂ ਅਤੇ 3 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ|
ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਸਬੰਧੀ ਇੱਕ ਪੱਤਰਕਾਰ ਸੰਮੇਲਨ ਵੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੁਹਾਲੀ ਦੀ ਨਿਗਰਾਨੀ ਹੇਠ ਥਾਣੇਦਾਰ ਹਰਮਿੰਦਰ ਸਿੰਘ ਪੁਲੀਸ ਪਾਰਟੀ
ਸਮੇਤ ਬੱਸ ਅੱਡਾ ਦੇਸੂ ਮਾਜਰਾ ਨੇੜੇ ਮੌਜੂਦ ਸੀ ਤਾਂ ਗੁਪਤ ਸੂਚਨਾ ਮਿਲੀ ਕਿ ਸਤਨਾਮ ਸਿੰਘ ਉਰਫ ਤੋਤਾ ਵਾਸੀ ਪਿੰਡ ਤਾਜਪੁਰ ਜਿਲਾ ਰੋਪੜ, ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਭਾਊਵਾਲ ਜਿਲ੍ਹਾ ਰੋਪੜ ਆਪਣੇ ਇੱਕ ਹੋਰ ਸਾਥੀ ਨਾਲ ਵਾਹਨ ਚੋਰੀ, ਚੈਨ ਸਨੈਚਿੰਗ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਦੇ ਹਨ ਅਤੇ ਚੋਰੀ ਦਾ ਸਮਾਨ ਅੱਗੇ ਵੇਚ ਦਿੰਦੇ ਹਨ| ਇਹਨਾਂ ਨੇ ਬਲੌਂਗੀ ਵਿਖੇ ਕਿਰਾਏ ਤੇ ਕਮਰਾ ਲਿਆ ਹੋਇਆ ਹੈ| ਇਨ੍ਹਾਂ ਵਲੋਂ ਚੋਰੀ ਕੀਤੇ ਸਮਾਨ ਨੂੰ ਅੱਗੇ ਵੇਚਣ ਵਿੱਚ ਜੱਸੀ ਵਾਸੀ ਕਾਂਜਲਾ, ਥਾਣਾ ਮੋਰਿੰਡਾ, ਜਿਲ੍ਹਾ ਰੋਪੜ ਇਹਨਾਂ ਦੀ ਮੱਦਦ ਕਰਦਾ ਹੈ|
ਐਸ ਐਸ ਪੀ ਨੇ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ ਤੇ ਇਨ੍ਹਾਂ ਵਿਅਕਤੀਆਂ ਖਿਲਾਫ ਆਈ ਪੀ ਸੀ ਦੀ ਧਾਰਾ 356, 379, 382, 411, 420, 467, 468, 471, 473 ਅਧੀਨ ਥਾਣਾ ਸਦਰ ਖਰੜ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ|
ਐਸ ਐਸ ਪੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਗਏ ਇਹਨਾਂ ਦੋਸੀਆਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸਤਨਾਮ ਸਿੰਘ ਉਰਫ ਤੋਤਾ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਆਪਣੇ ਇੱਕ ਹੋਰ ਸਾਥੀ (ਜਿਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ), ਦੀ ਮਦਦ ਨਾਲ ਸਨੈਚਿੰਗ /ਲੁੱਟ ਖੋਹ ਦੀਆਂ ਵਾਰਦਾਤਾਂ ਕਰਦੇ ਸਨ ਅਤੇ ਜਸਵਿੰਦਰ ਉਰਫ ਜੱਸੀ ਨੂੰ ਇਹ ਲੁੱਟ ਖੋਹ ਅਤੇ ਸਨੈਚਿੰਗ ਕੀਤੇ ਸਮਾਨ ਨੂੰ ਅੱਗੇ ਵੇਚਣ ਲਈ ਦੇ ਦਿੰਦੇ ਸਨ|
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ 3 ਮੋਟਰਸਾਈਕਲ ਕ੍ਰਮਵਾਰ ਪਲਸਰ, ਹੀਰੋ ਹਾਂਡਾ ਅਤੇ ਪਲਾਟਿਨਾ ਅਤੇ ਮੁਹਾਲੀ ਅਤੇ ਖਰੜ ਦੇ ਇਲਾਕੇ ਵਿੱਚ ਵੱਖ-ਵੱਖ ਵਾਰਦਾਤਾਂ ਵਿੱਚ ਝਪਟਮਾਰ ਕੇ ਖੋਹੀਆਂ ਗਈਆਂ 4 ਸੋਨੇ ਦੀਆਂ ਚੈਨਾ ਵੀ ਬਰਾਮਦ ਹੋਈਆਂ ਹਨ| ਇਨ੍ਹਾਂ ਕੋਲੋਂ ਬਰਾਮਦ ਹੋਏ ਮੋਟਰਸਾਈਕਲ ਪਲਸਰ ਅਤੇ ਹੀਰੋ ਹਾਂਡਾ ਚੋਰੀ ਦੇ ਹਨ ਅਤੇ ਇੱਕ ਮੋਟਰਸਾਈਕਲ ਪਲਾਟਿਨਾਂ ਸਤਨਾਮ ਸਿੰਘ ਉਰਫ ਤੋਤਾ ਦਾ ਹੈ| ਇਹ ਝਪਟਮਾਰ ਇਹਨਾਂ ਮੋਟਰ ਸਾਈਕਲਾਂ ਤੇ ਜਾਅਲੀ ਨੰਬਰ ਪਲੇਟ ਲਗਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ| ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਮੁਹਾਲੀ ਅਤੇ ਖਰੜ ਦੇ ਏਰੀਏ ਵਿੱਚ ਇਹਨਾਂ ਨੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ| ਇਨ੍ਹਾਂ ਨੇ ਇਹ ਵੀ ਮੰਨਿਆ ਹੈ ਕਿ ਇਹ ਜਦੋਂ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਤਾਂ ਇੱਕ ਵਿਅਕਤੀ ਮੋਟਰਸਾਈਕਲ ਕੋਲ ਚੁਕੰਨਾ ਹੋ ਕੇ ਖੜ੍ਹਾ ਰਹਿੰਦਾ ਸੀ ਅਤੇ ਦੂਜਾ ਮੌਕਾ ਦੇਖ ਕੇ ਕਿਸੇ ਔਰਤ ਦੀ ਚੈਨੀ ਝਪਟਮਾਰ ਕੇ ਭੱਜ ਕੇ ਆਪਣੇ ਸਾਥੀ ਨਾਲ ਮੌਕੇ ਤੋਂ ਫਰਾਰ ਹੋ ਜਾਂਦੇ ਸਨ| ਗ੍ਰਿਫਤਾਰ ਕੀਤੇ ਦੋਸ਼ੀਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *