Tractor hit two women selling fruits, both seriously injured

accident

ਫਲ ਵੇਚ ਰਹੀਆਂ ਦੋ ਔਰਤਾਂ ‘ਤੇ ਚੜਿਆ ਬੇਕਾਬੂ ਟ੍ਰੈਕਟਰ, 2 ਔਰਤਾਂ ਗੰਭੀਰ ਜ਼ਖ਼ਮੀ
ਐਸ.ਏ.ਐਸ. ਨਗਰ, 12 ਅਕਤੂਬਰ : ਸਥਾਨਕ ਫੇਜ਼-11 ਦੇ ਨੇੜੇ ਪੈਂਦੇ ਪਿੰਡ ਜਗਤਪੁਰਾ ਵਿਖੇ ਸੜਕ ਦੇ ਕਿਨਾਰੇ ਰੇਹੜੀ-ਫੜੀ ਲਗਾ ਕੇ ਫਲ-ਫਰੂਟ ਵੇਚ ਰਹੀਆਂ ਔਰਤਾਂ ਉੱਤੇ ਇੱਕ ਬੇਕਾਬੂ ਟ੍ਰੈਕਟਰ ਚੜ੍ਹ ਗਿਆ ਜਿਸ ਨਾਲ ਦੋਵੇਂ ਔਰਤਾਂ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ| ਇਨ੍ਹਾਂ ਦੀ ਪਛਾਣ ਰੂਪਵਤੀ ਅਤੇ ਲਾਜਵੰਤੀ ਦੇ ਤੌਰ ਤੇ ਹੋਈ ਹੈ ਜਿਨ੍ਹਾਂ ਨੂੰ ਤੁਰੰਤ ਸੈਕਟਰ-32, ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖਮੀ ਔਰਤਾਂ ਇੱਥੋਂ ਦੇ ਫੇਜ਼-11 ਸਥਿਤ ਅੰਬ ਸਾਹਿਬ ਕਲੋਨੀ ਵਿੱਚ ਰਹਿੰਦੀਆਂ ਹਨ ਅਤੇ ਜਗਤਪੁਰਾ ਸੜਕ ‘ਤੇ ਫਲ ਫਰੂਟ ਵੇਚ ਕੇ ਆਪਣੇ ਪਰਿਵਾਰ ਦਾ ਗੁਜਾਰਾਂ ਕਰਦੀਆਂ ਹਨ|

ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਰੂਪਵਤੀ ਅਤੇ ਲਾਜਵੰਤੀ ਰੋਜ਼ਾਨਾ ਵਾਂਗ ਜਗਤਪੁਰਾ ਵਿੱਚ ਸੜਕ ਦੇ ਕੰਢੇ ਰੇਹੜੀ ਫੜੀ ਲਗਾ ਕੇ ਫਰੂਟ ਵੇਚ ਰਹੀਆਂ ਸਨ| ਇਸ ਦੌਰਾਨ ਚੰਡੀਗੜ੍ਹ ਤੋਂ ਆ ਰਿਹਾ ਇੱਕ ਟ੍ਰੈਕਟਰ ਜਗਤਪੁਰ ਮੋੜ ‘ਤੇ ਅਚਾਨਕ ਬੇਕਾਬੂ ਹੋ ਗਿਆ ਅਤੇ ਸਿੱਧਾ ਰੇਹੜੀ-ਫੜੀ ‘ਤੇ ਫਰੂਟ ਵੇਚ ਰਹੀਆਂ ਔਰਤਾਂ ‘ਤੇ ਚੜ ਗਿਆ| ਪੁਲੀਸ ਨੇ ਟਰੈਕਟਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *