Traffic police challan 45 vehicles for violations

ਟ੍ਰੈਫਿਕ ਪੁਲੀਸ ਨੇ ਨਾਕਾ ਲਗਾ ਕੇ 45 ਵਾਹਨਾਂ ਦੇ ਚਲਾਨ ਕੀਤੇ
ਐਸ.ਏ.ਐਸ.ਨਗਰ, 13 ਦਸੰਬਰ  (ਸ.ਬ.) ਟ੍ਰੈਫਿਕ ਪੁਲੀਸ ਵੱਲੋਂ ਟ੍ਰੈਫਿਕ ਇੰਚਾਰਜ ਜੋਨ-2 ਮਨਫੂਲ ਸਿੰਘ ਦੀ ਅਗਵਾਈ ਵਿਚ ਫੇਜ਼-3ਬੀ1 ਅਤੇ  ਫੇਜ਼-7 ਵਿਖੇ ਨਾਕਾ ਲਾਇਆ ਗਿਆ| ਇਸ ਮੌਕੇ ਸਵੇਰੇ 10 ਵਜੇ ਤੋਂ ਸ਼ਾਮ 6  ਵਜੇ ਤੱਕ 45 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਅਤੇ 7 ਮੋਟਰਸਾਈਕਲ ਜਬਤ ਕੀਤੇ ਗਏ| ਟ੍ਰੈਫਿਕ ਇੰਚਾਰਜ ਮਨਫੂਲ ਸਿੰਘ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ   ਜਾਵੇਗਾ| ਉਹਨਾਂ ਕਿਹਾ ਕਿ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ|

Leave a Reply

Your email address will not be published. Required fields are marked *