Two snatchers held by Mohali police

ਮੁਹਾਲੀ ਖੇਤਰ ਵਿੱਚ ਝਪਟਮਾਰੀ ਕਰਨ ਵਾਲੇ ਦੋ  ਸਨੈਚਰ ਪੁਲੀਸ ਨੇ ਕਾਬੂ ਕੀਤੇ

ਐਸ ਏ ਐਸ ਨਗਰ, 21 ਸਤੰਬਰ : ਥਾਣਾ ਸਿਟੀ ਖਰੜ ਦੀ ਪੁਲੀਸ ਨੇ ਖਰੜ ਅਤੇ ਮੁਹਾਲੀ ਖੇਤਰ ਵਿਚ ਸਨੈਚਿੰਗਾਂ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ| ਇਨ੍ਹਾਂ ਦੀ ਸ਼ਨਾਖਤ ਲਵਪ੍ਰੀਤ ਸਿੰਘ ਉਰਫ ਲਵਲੀ ਅਤੇ ਲਵਪ੍ਰੀਤ ਸਿੰਘ ਉਰਫ ਕਾਕਾ ਦੋਵੇਂ ਵਸਨੀਕ ਪਿੰਡ ਪੀਰ ਸੋਹਾਣਾ ਜਿਲ੍ਹਾ ਮੁਹਾਲੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਗੁਰਪ੍ਰੀਤ ਸਿੰਘ ਭੁੱਲਰ ਜਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇੰਸਪੈਕਟਰ ਵਿਜੈ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਖਰੜ ਦੀ ਨਿਗਰਾਨੀ
ਹੇਠ ਹੌਲਦਾਰ ਸੁਰਜੀਤ ਸਿੰਘ ਸਮੇਤ ਪੁਲੀਸ ਪਾਰਟੀ ਅਨਾਜ ਮੰਡੀ ਬਡਾਲਾ ਰੋਡ ਖਰੜ ਨੇੜੇ ਮੌਜੂਦ ਸੀ ਤਾਂ ਪੁਲੀਸ ਪਾਰਟੀ ਨੂੰ ਇਤਲਾਹ ਮਿਲੀ ਕਿ ਉਕਤ ਦੋਵੇਂ ਦੋਸ਼ੀ ਜੋ ਕਿ ਆਉਣ ਜਾਣ ਵਾਲੀਆਂ ਔਰਤਾਂ ਅਤੇ ਰਾਹਗੀਰਾਂ ਨੂੰ ਇੱਕਲੇ ਦੇਖ ਕੇ ਉਹਨਾਂ ਕੋਲੋਂ ਪਰਸ, ਚੈਨ ਅਤੇ ਮੋਬਾਇਲ ਖੋਹ ਕੇ ਮੋਟਰ ਸਾਇਕਲ ਤੇ ਫਰਾਰ ਹੋ ਜਾਂਦੇ ਹਨ, ਖਰੜ ਏਰੀਏ ਵਿਚ ਮੋਟਰ ਸਾਇਕਲ ਨੰਬਰ ਪੀ.ਬੀ-65-ਏ.ਸੀ-9426 (ਮਾਰਕਾ ਸਪਲੈਂਡਰ) ਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ|
ਪੁਲੀਸ ਨੇ ਉਕਤ ਦੋਸ਼ੀਆਂ ਵਿੱਰੁਧ ਆਈ ਪੀ ਸੀ ਦੀ ਧਾਰਾ 382, 34 ਅਧੀਨ ਥਾਣਾ ਸਿਟੀ ਖਰੜ ਵਿਖੇ ਮਾਮਲਾ ਦਰਜ ਕਰਕੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ|
ਐਸ ਐਸ ਪੀ ਨੇ ਦੱਸਿਆ ਕਿ ਪੁੱਛਗਿੱਛ ਦੇ ਦੌਰਾਨ ਦੋਸ਼ੀਆਂ ਨੇ  ਇੱਕਲੀਆਂ ਔਰਤਾਂ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਤੋਂ ਮੋਬਾਇਲ ਫੋਨ,ਪਰਸ ਅਤੇ ਚੈਨਾ ਖੋਹ ਕਰਨ ਦੀਆਂ ਖਰੜ ਅਤੇ ਮੁਹਾਲੀ ਏਰੀਏ ਵਿਚ ਕਾਫੀ ਵਾਰਦਾਤਾਂ ਕਰਨੀਆਂ ਮੰਨੀਆਂ ਹਨ ਜਿਸ ਨਾਲ ਮੁਹਾਲੀ ਜਿਲ੍ਹੇ ਦੇ ਕਾਫੀ ਮੁੱਕਦਮੇਂ ਟਰੇਸ ਹੋਏ ਹਨ|  ਇਹਨਾਂ ਤੋਂ ਖੋਹ ਕੀਤਾ ਸਾਮਾਨ (ਜਿਸ ਵਿਚ 2 ਸੋਨੇ ਦੀਆਂ ਚੈਨਾਂ, ਪਰਸ, ਮੋਬਾਇਲ ਫੋਨ ਅਤੇ ਨਗਦੀ) ਬਰਾਮਦ ਹੋ ਚੁੱਕਾ ਹੈ ਅਤੇ ਹੋਰ ਵੀ ਹੋਣ ਦੀ ਸੰਭਾਵਨਾ ਹੈ|
ਐਸ ਐਸ ਪੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਮੁਹਾਲੀ ਅਤੇ ਖਰੜ ਏਰੀਏ  ਵਿਚ ਦੋ ਹੋਰ ਸਨੈਚਿੰਗ ਕਰਨ ਵਾਲੇ ਗੈਂਗ ਵੀ ਸਰਗਰਮ ਹਨ ਉਹਨਾਂ ਬਾਰੇ ਵੀ ਸੁਰਾਗ ਮਿਲੇ ਹਨ ਜਿਹਨਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ|
ਗ੍ਰਿਫਤਾਰ ਕੀਤਾ ਲਵਪ੍ਰੀਤ ਸਿੰਘ ਉਰਫ ਲਵਲੀ (ਉਮਰ ਕਰੀਬ 18 ਸਾਲ, 8ਵੀਂ ਫੇਲ੍ਹ ਹੈ) ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਹੈ ਅਤੇ ਲਵਪ੍ਰੀਤ ਸਿੰਘ ਉਰਫ ਕਾਕਾ (ਉਮਰ ਕਰੀਬ 20 ਸਾਲ 10ਵੀਂ ਫੇਲ੍ਹ ਹੈ) ਗੋਦਰੇਜ ਫੈਕਟਰੀ ਮੁਹਾਲੀ ਵਿਖੇ ਨੌਕਰੀ ਕਰ ਰਿਹਾ ਹੈ) ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *