Two Youth raped minor girl of village

rape

ਪਿੰਡ ਦੀ ਨਾਬਾਲਿਗ ਲੜਕੀ ਨਾਲ ਦੋ ਨੇ ਕੀਤਾ ਬਲਾਤਕਾਰ
ਰਾਏਪੁਰਰਾਨੀ, 21 ਸਤੰਬਰ : ਰਾਇਪੁਰਰਾਨੀ ਖੇਤਰ ਦੇ ਪਿੰਡ ਬਧੌਰ ਦੀ ਵਸਨੀਕ ਇੱਕ ਨੌਂਵੀ ਜਮਾਤ ਦੀ ਵਿਦਿਆਰਥਣ ਨਾਲ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਰੇਪ ਕਰ ਦਿੱਤਾ| ਵਿਦਿਆਰਥਣ ਦੇ ਪਰਿਵਾਰ ਵਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੇ ਜਾਣ ਤੇ ਇਹ ਦੋਵੇਂ ਫਰਾਰ ਹੋ ਗਏ |
ਪ੍ਰਾਪਤ ਜਾਣਕਾਰੀ ਅਨੁਸਾਰ ਰਾਇਪੁਰ ਰਾਨੀ ਦੇ ਪਿੰਡ ਬਧੌਰ ਨਿਵਾਸੀ ਕੁਲਦੀਪ ਅਤੇ ਮੋਨੂ ਆਪਣੇ ਹੀ ਪਿੰਡ ਦੀ ਨਬਾਲਿਗ ਵਿਦਿਆਰਥਣ ਨੂੰ ਫੁਸਲਾ ਕੇ ਰਾਇਪੁਰ ਰਾਨੀ ਲੈ ਆਏ ਅਤੇ ਵਿਦਿਆਰਥਣ ਦੇ ਨਾਲ ਬਲਾਤਕਾਰ ਕੀਤਾ| ਰਾਤ ਨੂੰ ਇਹ ਦੋਵੇਂ ਉਕਤ ਲੜਕੀ ਨੂੰ ਪਿੰਡ ਛੱਡਣ ਚਲੇ ਗਏ| ਦੂਜੇ ਪਾਸੇ ਪਿੰਡ ਵਿੱਚ ਦੇਰ ਰਾਤ ਆਪਣੀ ਲੜਕੀ ਨੂੰ ਲੱਭ ਰਹੇ ਪਰਿਵਾਰ ਨੇ ਲੜਕੀ ਦੇ ਮਿਲਦੇ ਹੀ ਸਵੇਰੇ ਥਾਣਾ ਰਾਇਪੁਰ ਰਾਨੀ ਵਿੱਚ ਸ਼ਿਕਾਇਤ ਦਰਜ ਕਰਵਾਈ|
ਇਸ ਸਬੰਧੀ ਅੰਬਾਲਾ ਸਥਿਤ ਮਹਿਲਾ ਥਾਣੇ ਵਿੱਚ ਜਾਂਚ ਪੜਤਾਲ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ| ਦੋਹਾਂ ਬਲਾਤਕਾਰੀਆਂ ਦੀ ਭਾਲ ਜਾਰੀ ਹੈ |

Leave a Reply

Your email address will not be published. Required fields are marked *