Unidentified person committed suicide in Mango Park

ਅੰਬਾਂ ਦੇ ਬਾਗ ਵਿੱਚ ਦਰਖਤ ਨਾਲ ਫਾਹਾ ਲਾ ਕੇ ਕੀਤੀ ਖੁਦਕਸ਼ੀ

ਐਸ ਏ ਐਸ ਨਗਰ, 6 ਸਤੰਬਰ : ਇਥੋਂ ਦੇ ਉਦਯੋਗਿਕ ਖੇਤਰ ਦੇ ਨਾਲ ਲਗਦੇ ਅੰਬਾਂ ਦੇ ਬਾਗ ਵਿੱਚ ਇੱਕ ਅਣਪਛਾਤੇ ਵਿਅਕਤੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ|

ਇਸ ਸਬੰਧੀ ਸਵੇਰੇ ਸੈਰ ਕਰ ਰਹੇ ਲੋਕਾਂ ਨੇ ਦੱਸਿਆ ਕਿ ਉਹ ਸੈਰ ਕਰ ਰਹੇ ਸਨ ਤਾਂ ਇਹ ਵਿਅਕਤੀ ਅੰਬਾਂ ਵਾਲੇ ਬਾਗ ਵਿੱਚ ਘੁੰਮ ਰਿਹਾ ਸੀ ਅਤੇ ਕੁੱਝ ਸਮੇਂ ਬਾਅਦ ਦੇਖਿਆ ਤਾਂ ਇਸ ਵਿਅਕਤੀ ਨੇ ਬਾਗ ਵਿੱਚ ਇੱਕ ਦਰਖਤ ਨਾਲ ਲਮਕ ਕੇ ਫਾਹਾ ਲੈ ਲਿਆ ਸੀ| ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ| ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਰਵਾਇਆ ਅਤੇ ਫੇਜ਼-6 ਦੇ ਸਿਵਲ ਹਸਪਤਾਲ ਦੀ ਮੁਰਦਾ ਘਰ ਵਿੱਚ ਪਹੁੰਚਾਇਆ|

ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਨੇ ਕਮੀਜ਼ ਅਤੇ ਆਫ-ਲੋਅਰ ਪਾਈ ਹੋਈ ਸੀ ਪਰ ਉਸਦੇ ਕੋਲ ਕੋਈ ਵੀ ਪਹਿਚਾਣ ਸਬੰਧੀ ਕੋਈ ਵੀ ਕਾਗਜ਼ਾਤ ਨਹੀਂ ਸੀ| ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੀ ਪਹਿਚਾਣ ਲਈ ਵੱਖ-ਵੱਖ ਕਲੋਨੀਆਂ ਦੇ ਮੁਖੀਆਂ ਨੂੰ ਬਲਾਇਆ ਹੋਇਆ ਹੈ ਅਤੇ ਮ੍ਰਿਤਕ ਦੀ ਪਹਿਚਾਣ ਹੋਣ ਤੱਕ ਲਾਸ਼ ਨੂੰ ਮੁਰਦਾ ਘਰ ਵਿੱਚ ਰਖਿਆ ਗਿਆ ਹੈ|

Leave a Reply

Your email address will not be published. Required fields are marked *