Uniforms given to girl students in Govt. Primary School Phase-7 Mohali by Sahibee Anand

sahibi1

ਕੌਂਸਲਰ ਸੈਹਬੀ ਆਨੰਦ ਦੀ ਅਗਵਾਈ ਹੇਠ ਫੇਜ਼-7 ਦੇ ਪ੍ਰਾਇਮਰੀ ਸਕੂਲ ਵਿੱਚ 86 ਕੁੜੀਆਂ ਨੂੰ ਵੰਡੀਆਂ ਸਰਦੀ ਦੇ ਮੌਸਮ ਦੀਆਂ ਮੁਫਤ ਵਰਦੀਆਂ
ਐਸ ਏ ਐਸ ਨਗਰ, 24 ਅਕਤੂਬਰ : ਨਗਰ ਨਿਗਮ ਐਸ ਏ ਐਸ ਨਗਰ ਤੋਂ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਕੌਂਸਲਰ ਸ੍ਰੀ ਸੈਹਬੀ ਆਨੰਦ, ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-7 ਦੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਵੀ ਹਨ, ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-7 ਵਿਖੇ ਪੜ੍ਹਦੀਆਂ 86 ਕੁੜੀਆਂ ਨੂੰ ਮੁਫਤ ਸਰਦੀ ਦੀਆਂ ਵਰਦੀਆਂ ਦਿੱਤੀਆਂ ਗਈਆਂ|  ਇਸ ਮੌਕੇ ਸਕੂਲ ਦੇ ਹੈਡ ਟੀਚਰ ਸੰਦੀਪ ਸਿੰਘ, ਅਧਿਆਪਕਾ ਮੋਨਿਕਾ ਸ਼ਰਮਾ ਅਤੇ ਸਮੁੱਚੀ ਕਮੇਟੀ ਦੇ ਮੈਂਬਰ ਹਾਜਿਰ ਸਨ| ਇਸ ਵਰਦੀ ਵਿੱਚ ਬੂਟ, ਜੁਰਾਬਾਂ ਸਮੇਤ ਸਮੁੱਚੀ ਵਰਦੀ ਦਿੱਤੀ ਗਈ ਹੈ|
ਇਸ ਮੌਕੇ ਸ੍ਰੀ ਸੈਹਬੀ ਆਨੰਦ ਨੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ”ਬੇਟੀ ਬਚਾਓ ਬੇਟੀ ਪੜ੍ਹਾਓ” ਦਾ ਨਾਹਰਾ ਦਿੱਤਾ ਗਿਆ ਹੈ ਜਿਸਦੇ ਤਹਿਤ ਖਾਸ ਤੌਰ ਤੇ ਲੜਕੀਆਂ ਦੀ ਪੜ੍ਹਾਈ ਲਈ ਕੇਂਦਰ ਸਰਕਾਰ ਤਨਦੇਹੀ ਨਾਲ ਉਪਰਾਲੇ ਕਰ ਰਹੀ ਹੈ|
ਉਨ੍ਹਾਂ ਕਿਹਾ ਕਿ ਸਕੂਲ ਵਿੱਚ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਸਕੂਲ ਨੂੰ ਇੱਕ ਕਮਰੇ ਲਈ ਸਾਢੇ ਪੰਜ ਗ੍ਰਾਂਟ ਵੀ ਦਿਵਾਈ ਸੀ ਅਤੇ ਇਹ ਕਮਰਾ ਬਣ ਵੀ ਚੁੱਕਿਆ ਹੈ| ਉਨ੍ਹਾਂ ਇਸ ਮੌਕੇ ਸਕੂਲ ਸਟਾਫ ਨੂੰ ਇਹ ਵੀ ਭਰੋਸਾ ਦੁਆਇਆ ਕਿ ਉਹ ਬੱਚਿਆਂ ਦੀ ਕਿਸੇ ਵੀ ਲੋੜ ਲਈ ਹਮੇਸ਼ਾਂ ਤਤਪਰ ਹਨ|

Leave a Reply

Your email address will not be published. Required fields are marked *