Unique Initiative of dedicating a forest to daughter

ਇਕ ਜੰਗਲ ਬੇਟੀਆਂ ਨੂੰ ਸਮਰਪਿਤ ਕਰਨ ਦੀ ਅਨੋਖੀ ਪਹਿਲ
ਊਨਾ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਸ ਸਾਲ ਦੇਸ਼ ਵਿੱਚ ਆਪਣੀ ਕਿਸਮ ਦੀ ਇਕ ਅਨੋਖੀ ਪਹਿਲ ਕਰਦੇ ਹੋਏ ਜੰਗਲ ਬੇਟੀਆਂ ਨੂੰ ਸਮਰਪਿਤ ਕੀਤਾ ਹੈ ਅਤੇ ਜਨਤਾ ਨੂੰ ਨਾਅਰਾ ਦਿੱਤਾ ਹੈ ‘ਬੇਟੀ ਬਚਾਓ, ਰੁੱਖ ਲਗਾਓ’| ਇਸ ਦੇ ਪਿੱਛੇ ਉਹਨਾਂ ਦੀ ਸੋਚ ਇਹ ਹੈ ਕਿ ਬੇਟੀਆਂ ਦੇ ਪ੍ਰਤੀ ਸਮਾਜ ਦਾ ਨਜ਼ਰੀਆ ਹੋਰ ਵਿਕਸਤ ਹੋਵੇ ਅਤੇ ਪੌਦੇ ਲਗਾਉਣ ਲਈ ਲੋਕ ਅੱਗੇ ਆਉਣ ਅਤੇ ਵਾਤਾਵਰਣ ਸੁਰੱਖਿਆ ਵਿੱਚ ਉਹਨਾਂ ਦਾ ਸਹਿਯੋਗ ਵਧੇ| ਇੱਕ ਜੰਗਲ ਬੇਟੀਆਂ ਨੂੰ ਸਮਰਪਿਤ ਕਰਨ ਦੀ ਉਹਨਾਂ ਦੀ ਇਸ ਪਹਿਲ ਨੇ ਊਨਾ ਜ਼ਿਲ੍ਹੇ ਦੇ ਟਕਾਰਲਾ ਪਿੰਡ ਨੂੰ ਵੀ ਇਕ ਨਵਾਂ ਮਾਣ ਪ੍ਰਦਾਨ ਕੀਤਾ ਹੈ|
ਮੇਹਤਪੁਰ-ਅੰਬ ਕੌਮੀ ਮਾਰਗ ਦੇ ਨਾਲ ਲਗਦੀ 20 ਕਨਾਲ ਜ਼ਮੀਨ ਵਿੱਚ ਬਰਸਾਤ ਦੇ ਮੌਸਮ ਵਿੱਚ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਅਫਸਰਾਂ ਅਤੇ ਸਥਾਨਕ ਜਨਤਾ ਦੇ ਸਹਿਯੋਗ ਨਾਲ ਵੱਖ ਵੱਖ ਕਿਸਮਾਂ ਦੇ 200 ਅਜਿਹੇ ਪੌਦੇ ਲਗਾਏ ਗਏ ਹਨ ਜੋ ਤੇਜ਼ੀ ਨਾਲ ਵਧਦੇ ਹਨ| ਤਿੰਨ ਸਾਲ ਦੀ ਉਮਰ ਦੇ 6 ਤੋਂ 8 ਫੁੱਟ ਉੱਚੇ ਇਹਨਾਂ ਦਰੱਖਤਾਂ ਦੇ ਪੌਦਿਆਂ ਨੂੰ ਰਾਜ ਵਿੱਚ ਪਹਿਲੀ ਵਾਰ ਊਨਾ ਜ਼ਿਲ੍ਹੇ ਵਿੱਚ ਜੰਗਲ ਵਿਭਾਗ ਦੀਆਂ ਨਰਸਰੀਆਂ ਵਿੱਚ ਮਨਰੇਗਾ ਲੇਬਰ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਅਗਲੇ ਦੋ ਸਾਲਾਂ ਅੰਦਰ ਇਹ ਦਰੱਖਤ ਜੰਗਲ ਦਾ ਰੂਪ ਲੈ ਲੈਣਗੇ| ਇਸ ਸਮੇਂ ਇਸ ਜੰਗਲ ਦੇ ਨਾਲ ਲੋਕਾਂ ਦੀ ਭਾਜੰਗਲਾਤਮਕ ਦਿਲਚਸਪੀ ਵੀ ਰਹੇ ਅਤੇ ਸਮਾਜ ਵਿਚਾਲੇ ਬੇਟੀਆਂ ਪ੍ਰਤੀ ਇਕ ਸਕਾਰਆਤਮਕ ਸੋਚ ਵੀ ਪੈਦਾ ਹੋਵੇ, ਇਸ ਲਈ ਊਨਾ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਹ ਪੂਰਾ ਜੰਗਲ ਬੇਟੀਆਂ ਨੂੰ ਸਮਰਪਿਤ ਕਰ ਦਿੱਤਾ ਹੈ| ਲਹਿਰਾਉਂਦੇ ਇਹਨਾਂ ਦਰੱਖਤਾਂ ਨੂੰ ਦੇਖ ਕੇ ਹੁਣ ਬਹੁਤ ਖੁਸ਼ੀ ਹੁੰਦੀ ਹੈ| ਇਥੇ ਕਈ ਹੋਰਡਿੰਗ ਲਗਾਏ ਗਏ ਹਨ| ਕੌਮੀ ਰਾਜ ਮਾਰਗ ਤੋਂ ਆਪਣੇ ਵਾਹਨਾਂ ਵਿੱਚ ਲੰਘਦੇ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਕੁਝ ਸਮੇਂ ਲਈ ਰੁਕਣ ਅਤੇ ਆਪਣੀਆਂ ਬੋਤਲਾਂ ਵਿੱਚ ਬਚੇ ਪਾਣੀ ਨੂੰ ਇਹਨਾਂ ਦਰੱਖਤਾਂ ਵਿੱਚ ਪਾ ਕੇ ਵਾਤਾਵਰਣ ਸੁਰੱਖਿਆ ਵਿੱਚ ਆਪਣਾ ਯੋਗਦਾਨ
ਦੇਣ|
ਬੇਟੀਆਂ ਨੂੰ ਸਮਰਪਿਤ ਇਸ ਜੰਗਲ ਵਿੱਚ ਲਾਏ ਗਏ ਪੌਦਿਆਂ ਨੂੰ ਪਸ਼ੂ ਨੁਕਸਾਨ ਨਾ ਪਹੁੰਚਾ ਪਾਉਣ, ਇਸ ਲਈ ਸੀਮੈਂਟ ਦੇ 80 ਖੰਬੇ ਲਗਾ ਕੇ ਪੂਰੇ ਜੰਗਲ ਖੇਤਰ ਦੀ ਤਾਰਬੰਦੀ ਕੀਤੀ ਗਈ ਹੈ ਅਤੇ ਲੋਕਾਂ ਦੇ ਅੰਦਰ ਜਾਣ ਲਈ ਇਕ ਰੋਟੇਸ਼ਨ ਵਾਲਾ ਗੇਟ ਲਗਾਇਆ ਗਿਆ ਹੈ| ਇਹਨਾਂ ਰੁੱਖਾਂ ਨੂੰ ਲਗਾਉਣ ਲਈ  ਮਨਰੇਗਾ ਅਧੀਨ ਜੰਗਲ ਵਿਭਾਗ ਦੀਆਂ ਨਰਸਰੀਆਂ ਵਿੱਚ ਤਿਆਰ ਕੀਤਾ ਗਿਆ ਹੈ, ਇਸ ਲਈ ਇਸ ਜੰਗਲ ਖੇਤਰ ਨੂੰ ਵਿਕਸਤ ਕਰਨ ਵਿੱਚ ਸਥਾਨਕ ਪੰਚਾਇਤ ਦੇ ਨਾਲ ਨਾਲ ਮਨਰੇਗਾ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਪੂਰਾ ਸਹਿਯੋਗ ਵੀ ਸੁਨਿਸ਼ਚਤ ਕੀਤਾ ਜਾਵੇਗਾ| ਜੰਗਲ ਵਿਭਾਗ ਨੇ ਇਸ ਜੰਗਲ ਦੀ ਦੇਖਭਾਲ ਲਈ ਕਰਮਚਾਰੀਆਂ ਦੀ ਤਾਇਨਾਤੀ ਵੀ ਇਸ ਖੇਤਰ ਵਿੱਚ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਵੱਛਤਾ ਨਾਲ ਇਸ ਵਿੱਚ ਸਹਿਯੋਗ ਕਰਨ|
ਊਨਾ ਜ਼ਿਲ੍ਹੇ ਦੇ ਟਕਾਰਾਲਾ ਪਿੰਡ ਵਿੱਚ ਬੇਟੀਆਂ ਨੂੰ ਸਮਰਪਿਤ ਇਹ ਜੰਗਲ ਤਿਆਰ ਕਰਨ ਲਈ ਪੌਦੇ ਲਗਾਉਣ ਦੀ ਵਿਧੀਬੱਧ ਤਕਨੀਕ ਜੰਗਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਹਾਜ਼ਰ ਲੋਕਾਂ ਨੂੰ ਸਿਖਾਈ ਗਈ ਤਾਂ ਕਿ ਨਰਸਰੀ ਵਿੱਚ ਤਿਆਰ ਕੀਤੇ ਗਏ ਇਹਨਾਂ ਪੌਦਿਆਂ ਨੂੰ ਜ਼ਮੀਨ ਵਿੱਚ ਲਗਾਉਂਦੇ ਸਮੇਂ ਕੋਈ ਨੁਕਸਾਨ ਨਾ ਪਹੁੰਚੇ ਅਤੇ ਇਹ ਨਵੀਂ ਜ਼ਮੀਨ ਵਿੱਚ ਆਪਣੀਆਂ ਜੜ੍ਹਾਂ ਆਸਾਨੀ ਨਾਲ ਪਕੜ ਸਕਣ| ਇਹਨਾਂ ਪੌਦਿਆਂ ਨੂੰ ਲਗਾਉਣ ਲਈ ਪੁੱਟੇ ਗਏ ਟੋਇਆਂ ਵਿੱਚ ਪਹਿਲਾਂ ਚੰਗੀ ਕਿਸਮ ਦੀ ਮਿੱਟੀ ਦੀ ਭਰਾਈ ਕੀਤੀ ਗਈ| ਇਸ ਜੰਗਲ ਦੀ ਖਾਸੀਅਤ ਇਹ ਵੀ ਹੋਵੇਗੀ ਕਿ ਇਸ ਵਿੱਚ ਅੰਬ, ਆਂਜੰਗਲਾ, ਜਾਮੁਨ, ਸ਼ਹਿਤੂਤ ਵਰਗੇ ਫਲਦਾਰ ਪੌਦਿਆਂ ਤੋਂ ਇਲਾਵਾ ਪਿੱਪਲ, ਅਰਜੁਨ, ਹਰੜ, ਬੇਹੜਾ, ਸ਼ੀਸ਼ਮ, ਬਾਂਸ, ਸਿਲਵਰ ਅੋਕ ਦੇ ਪੌਦੇ ਵੀ ਲਹਿਰਾਉਣਗੇ|
ਜੰਗਲ ਵਿਭਾਗ ਦੇ ਅਧਿਕਾਰੀਆਂ ਅਤੇ ਊੂਨਾ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਬੇਟੀਆਂ ਨੂੰ ਸਮਰਪਿਤ ਇਸ ਜੰਗਲ ਨੂੰ ਸੁਰੱਖਿਅਤ ਜੰਗਲ ਦੀ ਸ਼੍ਰੇਣੀ ਵਿੱਚ ਲਿਆਉਣ ਦੀ ਰਾਜ ਸਰਕਾਰ ਨੂੰ ਅਪੀਲ ਕੀਤੀ ਹੈ ਤਾਂ ਕਿ ਇਸ ਜੰਗਲ ਦਾ ਭਵਿੱਖ ਸੁਰੱਖਿਅਤ ਰਹੇ ਅਤੇ ਬੇਟੀ ਬਚਾਓ-ਪੇੜ ਲਗਾਓ ਦਾ ਸੰਦਸ਼ ਹਮੇਸ਼ਾ ਪ੍ਰੇਰਣਾਦਾਇਕ ਰਹੇ| ਟਕਾਰਲਾ ਪਿੰਡ ਵਿੱਚ ਤਿਆਰ ਕੀਤੇ ਜਾਣ ਵਾਲੇ ਇਸ ਜੰਗਲ ਦੇ ਨਾਲ ਹੀ ਪ੍ਰਸਿੱਧ ਮੰਦਿਰ ਵੀ ਹੈ ਲਿਹਾਜਾ ਇਸ ਨਾਲ ਇਸ ਮੰਦਿਰ ਵਿੱਚ ਸ਼ੀਸ਼ ਝੁਕਾਉਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਇਥੇ ਛਾਂ ਵੀ ਉਪਲੱਬਧ ਹੋਵੇਗੀ ਅਤੇ ਇਸ ਸਥਾਨ ਦੀ ਕੁਦਰਤੀ ਸੁੰਦਰਤਾ ਵਿੱਚ ਵਾਧਾ ਹੋਵੇਗਾ|
ਹਿਮਾਚਲ ਪ੍ਰਦੇਸ਼ ਬੇਸ਼ਕ ਪਹਾੜਾਂ ਅਤੇ ਜੰਗਲਾਂ ਨਾਲ ਘਿਰਿਆ ਪ੍ਰਦੇਸ਼ ਕਹਿਲਾਉਂਦਾ ਹੈ ਪਰ ਇਸ ਪ੍ਰਦੇਸ਼ ਦੇ ਸਰਹੱਦੀ ਖੇਤਰ ਵਿੱਚ ਮੁਕਾਬਲਤਨ ਘੱਟ ਪੌਦੇ ਹਨ ਅਤੇ ਇਥੇ ਪੌਦਿਆਂ ਦੇ ਅਭਿਆਨ ਨੂੰ ਗਤੀ ਦੇ ਕੇ ਵਾਤਾਵਰਣ ਸੰਤੁਲਨ ਬਰਕਰਾਰ ਰੱਖਿਆ ਜਾ ਸਕਦਾ ਹੈ| ਊਨਾ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸਾਰੀਆਂ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਪਣੇ
ਖੇਤਰ ਵਿੱਚ ਇਸ ਤਰ੍ਹਾਂ ਬੇਟੀ ਬਚਾਓ ਮੁਹਿੰਮ ਨੂੰ ਪੌਦੇ ਲਗਾਉਣ ਨਾਲ ਜੋੜੋ ਅਤੇ ਜ਼ਿਲ੍ਹੇ ਨੂੰ ਇਕ ਨਵਾਂ ਮਾਣ ਪ੍ਰਦਾਨ ਕਰੇ| ਊਨਾ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕਿਹਾ ਕਿ ਵੱਖ ਵੱਖ ਪੰਚਾਇਤਾਂ ਵਿੱਚ ਜੰਗਲ ਜ਼ਮੀਨ ਮਾਰਕ ਕਰਕੇ ਉਹਨਾਂ ਨੂੰ ਜੰਗਲਾਂ ਵਿੱਚ ਤਬਦੀਲ ਕੀਤਾ ਜਾਵੇਗਾ|
ਊਨਾ ਜ਼ਿਲ੍ਹੇ ਵਿੱਚ ਚਲਾਈ ਗਈ ਬੇਟੀ ਬਚਾਓ-ਬੇਟੀ ਪੜਾਓ ਅਤੇ ਪੇੜ ਲਗਾਓ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਟਕਾਰਲਾ ਪਿੰਡ ਤੋਂ ਕੀਤੀ ਗਈ ਅਤੇ ਇਸ ਮੁਹਿੰਮ ਵਿੱਚ ਜਨਤਾ ਦਾ ਵੀ ਸਹਿਯੋਗ ਪੂਰੀ ਤਰ੍ਹਾਂ ਸੁਨਿਸ਼ਚਤ ਕੀਤਾ ਗਿਆ ਹੈ| ਭਵਿੱਖ ਵਿੱਚ ਊਨਾ ਜ਼ਿਲ੍ਹਾ ਬੇਹਤਰ ਲਿੰਗ ਅਨੁਪਾਤ ਲਈ ਵੀ ਆਦਰਸ਼ ਜ਼ਿਲ੍ਹਾ ਬਣ ਕੇ ਸਾਹਮਣੇ
ਆਵੇਗਾ|
ਇਹ ਜੰਗਲ ਬੇਟੀਆਂ ਨੂੰ ਸਮਰਪਿਤ ਕਰਕੇ ਊਨਾ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪੂਰੇ
ਦੇਸ਼ ਨੂੰ ਇਕ ਨਵਾਂ ਸੰਦੇਸ਼ ਅਤੇ ਨਵੀਂ ਸੋਚ ਦਿੱਤੀ ਹੈ| ਲੋੜ ਇਸ ਗੱਲ ਦੀ ਹੈ ਕਿ ਪ੍ਰਧਾਨ ਮੰਤਰੀ ਦੇ ਬੇਟੀ ਬਚਾਓ-ਬੇਟੀ ਪੜ੍ਹਾਓ, ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਇਆ ਜਾਵੇ| ਅੱਜ ਲੋਕਾਂ ਦੀ ਸੋਚ ਵਿੱਚ ਅੰਤਰ ਤਾਂ ਆਇਆ ਹੈ, ਪਰ ਲੋੜ ਇਸ ਗੱਲ ਦੀ ਹੈ ਕਿ ਸਰਕਾਰ ਵੱਲੋਂ ਪੰਚਾਇਤ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਪੱਧਰ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਅਤੇ ਯੋਜਨਾਵਾਂ ਬਣਾਈਆਂ ਜਾਣ, ਜਿਸ ਨਾਲ ਬੇਟੀਆਂ ਨੂੰ ਪੜ੍ਹਾਉਣ ਅਤੇ ਅੱਗੇ ਵਧਣ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਾਇਆ ਜਾਵੇ| ਵਾਤਾਵਰਣ ਸੰਤੁਲਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ ਹਵਾ ਅਤੇ ਸਵੱਛ ਵਾਤਾਵਰਣ ਲਈ ਪੌਦੇ ਲਗਾਉਣਾ ਸਮੇਂ ਦੀ ਮੰਗ ਹੈ| ਇਸ ਦਿਸ਼ਾ ਵਿੱਚ ਸਾਨੂੰ ਸਾਰਿਆਂ ਨੂੰ ਜਿਥੋਂ ਤੱਕ ਸੰਭਵ ਹੋ ਸਕੇ, ਸਕੂਲੀ ਪੱਧਰ ਤੇ ਇਹ ਪ੍ਰੋਗਰਾਮ ਚਲਾਇਆ ਹੈ| ਦੇਸ਼ ਦੇ ਹਰ ਸਕੂਲ ਵਿੱਚ ਵਿਦਿਆਰਥੀਆਂ ਨੂੰ ਬਚਪਨ ਤੋਂ ਹੀ ਪੌਦਿਆਂ ਦੀ ਹਿਫਾਜ਼ਤ ਕਰਨਾ ਅਤੇ ਆਪਣੇ ਲਗਾਏ ਪੌਦਿਆਂ ਨੂੰ ਪਲਦੇ ਹੋਏ ਦੇਖਣ ਦਾ ਸ਼ੁਭਅਵਸਰ ਦਿੱਤਾ ਜਾਣਾ ਚਾਹੀਦਾ ਹੈ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕ ਹੋ ਸਕਣ| ਅੱਜ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਲ ਨਾਲ ਜੰਗਲ ਲਗਾਓ ਵੀ ਜ਼ਰੂਰੀ ਹੋ ਗਿਆ ਹੈ| ਹਰੇਕ ਦੇਸ਼ਵਾਸੀ ਨੂੰ ਇਸ ਕੰਮ ਵਿੱਚ ਆਪਣਾ ਸਹਿਯੋਗ ਦੇਣÎਾ ਚਾਹੀਦਾ ਹੈ ਅਤੇ ਲੋਕਾਂ ਨੂੰ ਇਸ ਵਿਸ਼ੇ ਤੇ ਜਾਣਕਾਰੀ ਮੁਹੱਈਆ ਕਰਾਉਣੀ ਚਾਹੀਦੀ ਹੈ|
ਡਾਕਟਰ ਜੀ ਐਲ ਮਹਾਜਨ

Leave a Reply

Your email address will not be published. Required fields are marked *