US is not bounded with ‘One China’ policy: Trump

‘ਇਕ ਚੀਨ’ ਦੀ ਨੀਤੀ ਅਮਰੀਕਾ ਬੱਝਿਆ ਹੋਇਆ ਨਹੀਂ ਹੈ: ਟਰੰਪ
ਵਾਸ਼ਿੰਗਟਨ, 12 ਦਸੰਬਰ (ਸ.ਬ.) ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਹ ‘ਇਕ ਚੀਨ’ ਦੀ ਨੀਤੀ ਤੇ ਲੰਬੇ ਸਮੇਂ ਤੋਂ ਆਪਣੇ ਰੁਖ ਤੇ ਕਾਇਮ ਰਹੇ| ਟਰੰਪ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਇਹ ਗੱਲ ਕਹੀ| ਟਰੰਪ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ 2 ਦਸੰਬਰ ਨੂੰ ਟਰੰਪ ਦੀ ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨਾਲ ਫੋਨ ਤੇ ਗੱਲ ਹੋਈ ਸੀ| ਇਸ ਤੋਂ ਬਾਅਦ ਚੀਨ ਨੇ ਕੂਟਨੀਤਕ ਵਿਰੋਧ ਦਰਜ ਕੀਤਾ ਸੀ|
ਟਰੰਪ ਨੇ ਕਿਹਾ, ”ਮੈਂ ‘ਇਕ ਚੀਨ’ ਦੀ ਨੀਤੀ ਨੂੰ ਪੂਰੀ ਤਰ੍ਹਾਂ ਸਮਝਦਾ ਹਾਂ ਪਰ ਮੈਂ ਇਹ ਨਹੀਂ ਜਾਣਦਾ ਕਿ ਅਸੀਂ ਇਕ ਚੀਨ ਦੀ ਨੀਤੀ ਨਾਲ ਆਖਰਕਾਰ ਕਿਉਂ ਬੱਝੇ ਹਾਂ, ਜਦਕਿ ਅਸੀਂ ਚੀਨ ਨਾਲ ਵਪਾਰ ਸਮੇਤ ਹੋਰ ਚੀਜਾਂ ਨੂੰ ਲੈ ਕੇ ਸੌਦਾ ਕਰਦੇ ਹਾਂ| ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਚੀਨ ਮੈਨੂੰ ਕੋਈ ਹੁਕਮ ਦੇਵੇ ਅਤੇ ਇਹ ਫੋਨ ਕਾਲ ਮੈਨੂੰ ਕੀਤੀ ਗਈ ਸੀ|
ਉਨ੍ਹਾਂ ਅੱਗੇ ਕਿਹਾ ਕਿ ਇਹ ਚੀਨ ਤੈਅ ਨਹੀਂ ਕਰ ਸਕਦਾ ਕਿ ਮੈਨੂੰ ਤਾਇਵਾਨ ਦੇ ਨੇਤਾ ਨਾਲ ਗੱਲ ਕਰਨੀ ਚਾਹੀਦੀ ਹੈ ਜਾਂ ਨਹੀਂ| ਟਰੰਪ ਦੇ ਇਸ ਬਿਆਨ ਤੋਂ ਬਾਅਦ ਚੀਨੀ ਅਧਿਕਾਰੀਆਂ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ| ਉੱਥੇ ਹੀ ਇਸ ਬਿਆਨ ਤੋਂ ਬਾਅਦ ਵ੍ਹਾਈਟ ਹਾਊਸ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਆਪਣੇ ਪਹਿਲਾਂ ਦੀ ਸਥਿਤੀ ‘ਤੇ ਕਾਇਮ ਹੈ| ਜ਼ਿਕਰਯੋਗ ਹੈ ਕਿ ਅਮਰੀਕਾ ਇਕ ਚੀਨ ਦੀ ਨੀਤੀ ਨੂੰ ਹਮੇਸ਼ਾ ਮੰਨਦਾ ਆਇਆ ਹੈ| ਉਸ ਨੇ ਸਾਲ 1979 ਤੋਂ ਤਾਇਵਾਨ ਨਾਲ ਸਾਰੇ ਰਸਮੀ ਰਿਸ਼ਤੇ ਖਤਮ ਕਰ ਦਿੱਤੇ ਸਨ|

Leave a Reply

Your email address will not be published. Required fields are marked *