Vaccination camp for dog’s organized

ਟੀਕਾਕਰਨ ਕੈਂਪ ਲਗਾਇਆ
ਐਸ.ਏ.ਐਸ.ਨਗਰ, 12 ਦਸੰਬਰ (ਸ.ਬ.) ਐਸ ਪੀ ਸੀ ਏ ਜਿਲ੍ਹਾ ਐਸ.         ਏ.ਐਸ.ਨਗਰ ਇਕਾਈ ਵਲੋਂ ਫੇਜ਼-11 ਦੀ ਮਾਰਕੀਟ ਵਿੱਚ ਅਵਾਰਾ  ਅਤੇ ਪਾਲਤੂ ਕੁੱਤਿਆਂ ਨੂੰ ਹਲਕਾਅ, ਚਮੜੀ ਦਾ ਖਾਰਿਸ਼ ਚਿੱਚੜ ਦੀ ਰੋਕਥਾਮ ਅਤੇ ਹੋਰ ਬਿਮਾਰੀਆਂ ਤੋਂ ਬਚਾਓ ਲਈ ਟੀਕਾਕਰਣ ਕੈਂਪ ਲਾਇਆ ਗਿਆ| ਇਸ ਕੈਂਪ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰਮਾਤਮਾ ਸਰੂਪ ਵੱਲੋਂ ਡਾਕਟਰਾਂ ਦੀ ਟੀਮ ਭੇਜੀ ਗਈ| ਇਸ ਮੌਕੇ ਡਾ. ਰੁਪਿੰਦਰ ਕੌਰ, ਡਾ. ਰਤਨ ਸਿੰਘ, ਡਾ. ਇਕਬਾਲ ਸਿੰਘ, ਡਾ. ਪਰਵਿੰਦਰ ਸਿੰਘ, ਡਾ. ਰਣਧੀਰ ਸਿੰਘ, ਦਰਜਾ ਚਾਰ ਕੇਸਰ ਸਿੰਘ ਤੋਂ ਇਲਾਵਾ  ਐਸ.ਪੀ ਸੀ ਏ ਦੇ ਪ੍ਰਧਾਨ ਲਛਮਣ ਸਿੰਘ, ਅਮਨ ਲੂਥਰਾ, ਸੁਰੇਸ਼ ਭਨੋਟ, ਨਗਰ ਨਿਗਮ ਦੀ ਡੌਗ ਸੁਕਾਇਅਡ ਦੀ ਟੀਮ ਨੇ ਵੀ ਹਿੱਸਾ ਲਿਆ|

Leave a Reply

Your email address will not be published. Required fields are marked *