Vapar Mandal honoured YAD Leaders Jaspinder Lalli, Satinder Gill

ਵਪਾਰ ਮੰਡਲ ਮੁਹਾਲੀ ਨੇ ਜਸਪਿੰਦਰ ਸਿੰਘ ਲਾਲੀ, ਸਤਿੰਦਰ ਗਿੱਲ ਨੂੰ ਕੀਤਾ ਸਨਮਾਨਿਤ

ਐਸ ਏ ਐਸ ਨਗਰ, 30 ਅਗਸਤ : ਵਪਾਰ ਮੰਡਲ ਮੁਹਾਲੀ ਵਲੋਂ ਅੱਜ ਯੂਥ ਅਕਾਲੀ ਦਲ ਜਿਲ੍ਹਾ ਐਸ ਏ ਐਸ ਨਗਰ ਦਿਹਾਤੀ ਦੇ ਨਵ ਨਿਯੁਕਤ ਪ੍ਰਧਾਨ ਸਤਿੰਦਰ ਸਿੰਘ ਗਿੱਲ ਅਤੇ ਯੂਥ ਅਕਾਲੀ ਦਲ ਪੰਜਾਬ ਦੀ ਕੋਰ ਕਮੇਟੀ ਦੇ ਨਿਯੁਕਤ ਕੀਤੇ ਗਏ ਮੈਂਬਰ ਸ੍ਰ. ਜਸਪਿੰਦਰ ਸਿੰਘ ਲਾਲੀ (ਸਾਬਕਾ ਪ੍ਰਧਾਨ ਯੂਥ ਅਕਾਲੀ ਦਲ ਜਿਲ੍ਹਾ ਦਿਹਾਤੀ) ਨੂੰ ਫੇਜ਼-7 ਦੀ ਮਾਰਕੀਟ ਵਿੱਚ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਸ੍ਰ. ਸਰਬਜੀਤ ਸਿੰਘ ਪਾਰਸ ਜਨ. ਸਕੱਤਰ ਵਪਾਰ ਮੰਡਲ (ਜਨ. ਸਕੱਤਰ ਅਕਾਲੀ ਦਲ ਵਪਾਰ ਮੰਡਲ ਮਾਲਵਾ ਜੋਨ 2) ਨੇ ਕਿਹਾ ਕਿ ਅਕਾਲੀ ਦਲ ਨੇ ਮਿਹਨਤੀ ਅਤੇ ਨੌਜਵਾਨ ਆਗੂਆਂ ਨੂੰ ਬਣਦਾ ਮਾਨ ਸਨਮਾਨ ਦੇ ਕੇ ਆਪਣੀ ਪਰੰਪਰਾ ਨੂੰ ਕਾਇਮ ਰੱਖਿਆ ਹੈ| ਉਨ੍ਹਾਂ ਕਿਹਾ ਕਿ ਇਹ ਦੋਵੇਂ ਯੂਥ ਆਗੂ ਨਾ ਸਿਰਫ ਪਾਰਟੀ ਦੀ ਮਜਬੂਤੀ ਲਈ ਹੋਰ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਣਗੇ ਸਗੋਂ ਇਸ ਤੋਂ ਇਲਾਵਾ ਆਉਂਦੀਆਂ ਵਿਧਾਨਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਤਨਦੇਹੀ ਨਾਲ ਉਪਰਾਲੇ ਕਰਨਗੇ|
ਇਸ ਮੌਕੇ ਸ੍ਰ. ਜਸਪਿੰਦਰ ਸਿੰਘ ਲਾਲੀ ਅਤੇ ਸਤਿੰਦਰ ਸਿੰਘ ਗਿੱਲ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਦਿੱਤੀ ਗਈ ਹੈ, ਉਸਨੂੰ ਉਹ ਤਨਦੇਹੀ ਨਾਲ ਨਿਭਾਉਣਗੇ|
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਕੁਲਵੰਤ ਸਿੰਘ ਚੌਧਰੀ, ਕਰਨੈਲ ਸਿੰਘ ਗਰੀਬ, ਸ਼ਲਿੰਦਰ ਆਨੰਦ ਸਾਬਕਾ ਪ੍ਰਧਾਨ ਐਮ ਪੀ ਸੀ ਏ, ਤਰਨਜੀਤ ਸਿੰਘ, ਬਲਬੀਰ ਸਿੰਘ, ਪਰਮਜੀਤ ਸਿੰਘ, ਸ਼ੇਰ ਸਿੰਘ, ਰਮਨ ਸਿੰਘ, ਬਲਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਹਰਚਰਨ ਸਿੰਘ, ਧੰਨਜੀਤ ਸਿੰਘ, ਦਵਿੰਦਰ ਸਿੰਘ, ਤਰੁਨ ਚੁੱਘ, ਅਜੇ ਮਹਾਜਨ, ਅਰੁਣ, ਕੁਲਵਿੰਦਰ ਸਿੰਘ ਭੰਗੂ, ਤਜਿੰਦਰ ਸਿੰਘ, ਮੰਨਾ ਸੰਧੂ, ਕੌਂਸਲਰ ਸੈਹਬੀ ਆਨੰਦ, ਜਸਪਾਲ ਸਿੰਘ, ਫੌਜਾ ਸਿੰਘ, ਕਰਮਜੀਤ ਸਿੰਘ, ਜੋਗਿੰਦਰ ਸਿੰਘ, ਅਜੇ ਅਗਰਵਾਲ, ਗੁਰਪ੍ਰੀਤ ਸਿੰਘ, ਪਰਵਿੰਦਰ ਸਿੰਘ, ਕੁਲਵੰਤ ਸਿੰਘ ਤ੍ਰਿਪੜੀ ਸੀ. ਮੀਤ ਪ੍ਰਧਾਨ ਮਾਲਵਾ ਜੋਨ 2, ਲਾਡੀ ਬੱਲੋਮਾਜਰਾ, ਕਾਕੂ ਝੁੰਗੀਆਂ, ਨਿੱਕਾ ਮਟੌਰ, ਬਿਲ ਖਾਨ, ਕੁਲਵਿੰਦਰ ਸਿੰਘ, ਵੀਰ ਪ੍ਰਤਾਪ ਸਿੰਘ ਬਾਵਾ ਅਤੇ ਹੋਰ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *