Vehicle thief gangs busted in Mohali, 6 arressted, 13 mcycles, 2 tractors recovered

ਵਾਹਨ ਚੋਰੀ ਕਰਨ ਵਾਲੇ ਦੋ ਗੈਂਗ ਕਾਬੂ 13 ਮੋਟਰ ਸਾਈਕਲ, 2 ਟ੍ਰੈਕਟਰ ਬਰਾਮਦ

ਐਸ ਏ ਐਸ ਨਗਰ, 25 ਸਤੰਬਰ : ਮੁਹਾਲੀ ਪੁਲੀਸ ਨੇ ਵਾਹਨ ਚੋਰੀ ਕਰਨ ਵਾਲੇ 2 ਅੱਲਗ-ਅੱਲਗ ਗੈਂਗ ਦੇ 6 ਮੈਂਬਰਾਂ ਨੂੰ ਚੋਰੀ ਕੀਤੇ 13 ਮੋਟਰ ਸਾਇਕਲਾਂ ਅਤੇ 2 ਟਰੈਕਟਰਾਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ, ਜਿਲਾ ਪੁਲੀਸ ਮੁੱਖੀ ਐਸ ਏ ਐਸ ਨਗਰ ਨੇ ਦੱਸਿਆ ਕਿ ਮਿਤੀ 20-9-16 ਨੂੰ ਇੰਸਪੈਕਟਰ ਅਮਰਬੀਰ ਸਿੰਘ ਮੁੱਖ ਅਫਸਰ ਥਾਣਾ ਕੁਰਾਲੀ ਦੀ ਪੁਲੀਸ ਪਾਰਟੀ ਅਤੇ ਸੀ.ਆਈ.ਏ ਸਟਾਫ ਮੁਹਾਲੀ ਦੀ ਟੀਮ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗਸ਼ਤ ਕਰ ਰਹੇ ਸੀ ਤਾਂ ਪੁਲੀਸ ਪਾਰਟੀ ਨੂੰ ਇਤਲਾਹ ਮਿਲੀ ਕਿ ਮੋਟਰ ਸਾਇਕਲ ਚੋਰੀ ਕਰਨ ਵਾਲੇ ਵਿਪਨ ਕੁਮਾਰ ਵਾਸੀ ਪਿੰਡ ਨਨਹੇੜੀ ਜਿਲਾ ਫਤਿਹਾਬਾਦ (ਹਰਿਆਣਾ), ਨਰਿੰਦਰ ਸਿੰਘ ਉਰਫ ਨਿੰਦੂ ਵਾਸੀ ਪਿੰਡ ਬ੍ਰਾਹਮਣ ਮਾਜਰਾ ਥਾਣਾ ਨਾਲਾਗੜ ਜਿਲ੍ਹਾ ਸੋਲਨ (ਹਿਮਾਚਲ ਪ੍ਰਦੇਸ਼) ਅਤੇ ਸ਼ੁਬਮ ਵਾਸੀ ਪਿੰਡ ਨੰਗਲ ਥਾਣਾ ਨਾਲਾਗੜ ਜਿਲਾ ਸੋਲਨ (ਹਿਮਾਚਲ ਪ੍ਰਦੇਸ) ਕੁਰਾਲੀ ਏਰੀਏ ਵਿਚ ਮੋਟਰ ਸਾਇਕਲ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ ਤਾਂ ਪੁਲੀਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਿਸਵਾਂ ਰੋਡ ਕੁਰਾਲੀ ਤੇ ਨਾਕਾ ਬੰਦੀ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਨ੍ਹਾਂ ਕੋਲੋਂ ਚੋਰੀ ਕੀਤੇ 2 ਮੋਟਰ ਸਾਇਕਲ ਬਰਾਮਦ ਕੀਤੇ ਜੋ ਕਿ ਕ੍ਰਮਵਾਰ ਮਾਰਕਾ ਪਲਟੀਨਾ ਅਤੇ ਮਾਰਕਾ ਮਹਿੰਦਰਾ ਸੈਂਚੁਰੋ ਹਨ| ਇਨ੍ਹਾਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 457,380,379,411 ਆਈ ਪੀ ਸੀ ਥਾਣਾ ਕੁਰਾਲੀ ਦਰਜ ਰਜਿਸਟਰ ਕੀਤਾ ਗਿਆ|
ਗ੍ਰਿਫਤਾਰ ਕੀਤੇ ਦੋਸ਼ੀਆਂ ਨੇ ਪੁੱਛਗਿੱਛ ਤੇ ਮੰਨਿਆ ਕਿ ਮੌਕੇ ਤੇ ਜੋ ਮੋਟਰ ਸਾਇਕਲ ਬ੍ਰਾਮਦ ਹੋਏ ਸੀ ਇਹ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਥਾਣਾ ਬਲੋਂਗੀ ਦੇ ਏਰੀਏ ਵਿਚੋ ਚੋਰੀ ਕੀਤੇ ਸੀ ਅਤੇ ਇਸੇ ਸਾਲ ਜੁਲਾਈ ਵਿਚ 2 ਮੋਟਰ ਸਾਇਕਲ ਇਹਨਾ ਨੇ ਖਰੜ ਏਰੀਏ ਵਿੱਚੋਂ ਚੋਰੀ ਕੀਤੇ ਸੀ| ਅਗਸਤ ਵਿਚ ਇਨ੍ਹਾਂ ਨੇ 2 ਮੋਟਰ ਸਾਇਕਲ ਕੁਰਾਲੀ ਏਰੀਏ ਵਿੱਚੋਂ ਚੋਰੀ ਕੀਤੇ ਸੀ| ਇਨ੍ਹਾਂ ਕੋਲੋਂ  ਚੋਰੀ ਕੀਤੇ ਕੁੱਲ 6 ਮੋਟਰ ਸਾਇਕਲ ਬ੍ਰਾਮਦ ਹੋ ਚੁੱਕੇ ਹਨ ਅਤੇ ਹੋਰ ਵੀ ਬ੍ਰਾਮਦਗੀ ਹੋਣ ਦੀ ਸੰਭਾਵਨਾਂ ਹੈ|
ਮੁੱਢਲੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਇਹਨਾਂ ਤਿੰਨਾ ਦੋਸ਼ੀਆਂ ਦੀ ਉਮਰ ਕਰੀਬ 20 ਸਾਲ ਹੈ ਅਤੇ ਤਿੰਨੋ 10+2 ਪਾਸ ਹਨ| ਇਹ ਕੋਈ ਕੰਮ ਕਾਰ ਨਹੀ ਕਰਦੇ ਅਤੇ ਨਸ਼ਾ ਵਗੈਰਾ ਕਰਨ ਦੇ ਆਦੀ ਹਨ| ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਕੋਲੋ ਹੋਰ ਵੀ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਮੁੱਕਦਮਾਂ ਦੀ ਤਫਤੀਸ਼ ਜਾਰੀ ਹੈ|
ਇਸੇ ਦੌਰਾਨ ਪੁਲੀਸ ਨੇ ਟ੍ਰੈਕਟਰ ਚੋਰ ਗੈਂਗ ਦੇ ਕੁੱਝ ਮੈਂਬਰਾਂ ਨੂੰ ਵੀ ਕਾਬੂ ਕੀਤਾ ਹੈ| ਜਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾ ਹੀ ਪਿੰਡ ਡਹਿਰ ਥਾਣਾ ਲਾਲੜੂ ਤੋਂ ਇਕ ਟਰੈਕਟਰ ਚੋਰੀ ਹੋਇਆ ਸੀ ਜਿਸ ਸਬੰਧੀ ਆਈ ਪੀ ਸੀ ਦੀ ਧਾਰਾ 379,411,34 ਆਈ ਪੀ ਸੀ ਥਾਣਾ ਲਾਲੜੂ ਦਰਜ ਰਜਿਸਟਰ ਕੀਤਾ ਗਿਆ ਸੀ| ਇਸ ਸਬੰਧੀ ਐਸ ਆਈ ਭਰਤ ਭੂਸ਼ਣ ਮੁੱਖ ਅਫਸਰ ਥਾਣਾ ਲਾਲੜੂ ਦੀ ਅਗਵਾਈ ਹੇਠ ਥਾਣਾ ਲਾਲੜੂ ਪੁਲੀਸ ਅਤੇ ਸੀ.ਆਈ.ਏ ਸਟਾਫ ਮੁਹਾਲੀ ਪੁਲੀਸ ਨੇ ਸ਼ੱਕੀ ਵਾਹਨਾਂ ਦੀ ਚੈਕਿੰਗ ਦੇ ਸਬੰਧ ਵਿਚ ਪਿੰਡ ਜੜੋਤ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਟ੍ਰੈਕਟਰ ਮਹਿੰਦਰਾ ਨੰਬਰ ਪੀ.ਬੀ 11-ਡੀ-3727 ਟ੍ਰੈਕਟਰ ਚਲਾਉਣ ਵਾਲੇ ਵਿਅਕਤੀ ਕੋਲੋ ਰੋਕ ਕੇ ਸ਼ੱਕ ਦੇ ਅਧਾਰ ਤੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਪਤਾ ਰਵੀ ਕੁਮਾਰ ਉਰਫ ਰਵੀ ਵਾਸੀ ਚੌਧਰੀਆਂ ਦਾ ਮੁੱਹਲਾਂ ਨੇੜੇ ਵੱਡੀ ਧਰਮਸ਼ਾਲਾ ਲਾਲੜੂ ਦੱਸਿਆ ਅਤੇ ਉਸ ਨੇ ਮੰਨਿਆ ਕਿ ਇਹ ਟ੍ਰੈਕਟਰ ਉਸਨੇ ਪਿੰਡ ਝਰਮੜੀ ਤੋ ਚੋਰੀ ਕੀਤਾ ਹੈ ਜਿਸ ਤੇ ਰਵੀ ਕੁਮਾਰ ਨੂੰ ਉਕਤ ਮੁੱਕਦਮੇ ਵਿਚ ਗ੍ਰਿਫਤਾਰ ਕੀਤਾ ਗਿਆ|
ਪੁੱਛਗਿਛ ਦੌਰਾਨ ਰਵੀ ਕੁਮਾਰ ਨੇ ਦੱਸਿਆ ਕਿ ਉਹ ਤਕਰੀਬਨ ਇਕ ਸਾਲ ਤੋਂ ਆਪਣੇ ਸਾਥੀ ਗੁਲਸ਼ਨ ਵਾਸੀ ਪਿੰਡ ਘਰੇੜਾ ਜਿਲਾ ਯਮੂਨਾਨਗਰ (ਹਰਿਆਣਾ)  ਅਤੇ ਪ੍ਰਦੀਪ ਵਾਸੀ ਪਿੰਡ ਛਛਰੋਲੀ ਜਿਲਾ ਸਹਾਰਨਪੁਰ ਯੂ.ਪੀ ਨਾਲ ਮਿਲ ਕੇ ਮੋਟਰ ਸਾਇਕਲ ਅਤੇ ਟ੍ਰੈਕਟਰ ਚੋਰੀ ਕਰਦਾ ਆ ਰਿਹਾ ਸੀ, ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਨੇ 6 ਮੋਟਰ ਸਾਇਕਲ ਮਾਰਕਾ ਸਪਲੈਂਡਰ ਅਤੇ ਇਕ ਮੋਟਰ ਸਾਇਕਲ ਮਾਰਕਾ ਡਿਸਕਵਰ ਅੰਬਾਲਾ ਕੈਂਟ, ਅੰਬਾਲਾ ਸ਼ਹਿਰ (ਹਰਿਆਣਾ) ਅਤੇ ਸਬ-ਡਵੀਜਨ ਡੇਰਾਬਸੀ ਦੇ ਏਰੀਏ ਵਿਚ ਚੋਰੀ ਕੀਤੇ ਹਨ ਅਤੇ ਇਕ ਟ੍ਰੈਕਟਰ ਪਿੰਡ ਡਹਿਰ ਅਤੇ ਇਕ ਟ੍ਰੈਕਟਰ ਪਿੰਡ ਝਰਮੜੀ ਤੋ ਚੋਰੀ ਕੀਤਾ ਸੀ ਜੋ ਵੀ ਦੋਸ਼ੀਆਂ ਪਾਸੋ ਬ੍ਰਾਮਦ ਹੋ ਚੁੱਕੇ ਹਨ|
ਮੁੱਢਲੀ ਪੁੱਛਗਿੱਛ ਤੋ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਰਵੀ ਕੁਮਾਰ ਉਰਫ ਰਵੀ (ਉਮਰ ਕਰੀਬ 22 ਸਾਲ) ਅਨਪੜ ਹੈ ਅਤੇ ਯਮੂਨਾਨਗਰ ਹਰਿਆਣਾ ਵਿਖੇ ਫੈਕਟਰੀ ਵਿਚ ਡ੍ਰਾਇਵਰੀ ਕਰਦਾ ਹੈ ਜਦੋਂ ਕਿ ਗੁਲਸ਼ਨ (ਉਮਰ ਕਰੀਬ 20 ਸਾਲ) 10ਵੀਂ ਫੇਲ ਪਿੰਡ ਘਰੇੜਾ ਵਿਚ ਚਾਹ ਦੀ ਦੁਕਾਨ ਕਰਦਾ ਹੈ| ਇਨ੍ਹਾਂ ਦਾ ਤੀਜਾ ਸਾਥੀ ਪ੍ਰਦੀਪ ਕੁਮਾਰ ਵਾਸੀ ਪਿੰਡ ਛਛਰੋਲੀ ਜਿਲ੍ਹਾ ਸਹਾਰਨਪੁਰ ਯੂ.ਪੀ (ਉਮਰ ਕਰੀਬ 35 ਸਾਲ) 5ਵੀਂ ਪਾਸ ਯਮੂਨਾਨਗਰ ਫੈਕਟਰੀ ਵਿਚ ਲਕੜ ਦਾ ਕੰਮ ਕਰਦਾ ਹੈ| ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਕੋਲੋ ਹੋਰ ਵੀ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ ਮੁੱਕਦਮਾ ਦੀ ਤਫਤੀਸ਼ ਜਾਰੀ ਹੈ|

Leave a Reply

Your email address will not be published. Required fields are marked *