Vibrant Mr. India Winner honoured in Mohali by MLA Sidhu

6sidhu

ਵਿਬਰੈਂਟ ਮਿਸਟਰ ਇੰਡੀਆ ‘ਚ ਜੇਤੂ ਰਹੇ ਗਗਨ ਵਰਮਾ ਦਾ ਅੱਜ ਮੁਹਾਲੀ ਵਿਖੇ ਪਹੁੰਚਣ ‘ਤੇ ਵਿਧਾਇਕ ਸਿੱਧੂ ਦੁਆਰਾ ਸਨਮਾਨ 

ਐਸ ਏ ਐਸ ਨਗਰ, 6 ਸਤੰਬਰ : ਚੈਨਲ ਐੱਮ.ਐੱਚ. ਵਨ ਉਪਰ ਕਰਵਾਏ ਗਏ ਟੈਲੈਂਟ ਸ਼ੋਅ ਵਿਬਰੈਂਟ ਮਿਸਟਰ ਇੰਡੀਆ ‘ਚ ਜੇਤੂ ਰਹੇ ਗਗਨ ਵਰਮਾ ਦਾ ਅੱਜ ਮੁਹਾਲੀ ਵਿਖੇ ਪਹੁੰਚਣ ‘ਤੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਤੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਦੁਆਰਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ|
ਇਸ ਮੌਕੇ ਬੋਲਦਿਆਂ ਵਿਧਾਇਕ ਸ. ਸਿੱਧੂ ਨੇ ਕਿਹਾ ਕਿ ਗਗਨ ਵਰਮਾ ਨੇ ਇਹ ਮੁਕਾਬਲਾ ਜਿੱਤ ਕੇ ਪੰਜਾਬ ਦਾ ਨਾਂਅ ਪੂਰੀ ਦੁਨੀਆਂ ਵਿਚ ਰੌਸ਼ਨ ਕੀਤਾ ਹੈ ਅਤੇ ਸਾਡੇ ਹੋਰਨਾਂ ਨੌਜਵਾਨਾਂ ਨੂੰ ਵੀ ਇਸ ਨੌਜਵਾਨ ਕੋਲੋਂ ਪ੍ਰੇਰਣਾ ਲੈਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਅੱਜ ਜਦੋਂ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਨਸ਼ਿਆਂ ਦੇ ਰਾਹ ਪੈ ਕੇ ਆਪਣਾ ਜੀਵਨ ਤਬਾਹ ਕਰਨ ‘ਤੇ ਲੱਗੇ ਹੋਏ ਹਨ ਤਾਂ ਅਜਿਹੇ ਵਿਚ ਗਗਨ ਵਰਮਾ ਵਰਗੇ ਨੌਜਵਾਨ ਇਕ ਆਸ ਦੀ ਕਿਰਨ ਦਿਖਾਈ ਦਿੰਦੇ ਹਨ ਜਿਨ੍ਹਾਂ ਤੋਂ ਪ੍ਰੇਰਣਾ ਲੈ ਕੇ ਨੌਜਵਾਨ ਪੀੜ੍ਹੀ ਆਪਣੀ ਜਵਾਨੀ ਨਸ਼ਿਆਂ ਦੀ ਬਜਾਇ ਹੋਰ ਉਸਾਰੂ ਕੰਮਾਂ ‘ਤੇ ਲਗਾ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੁਸ਼ਨਾ ਸਕਦੀ ਹੈ| ਉਨ੍ਹਾਂ ਗਗਨ ਵਰਮਾ ਨੂੰ ਉਨ੍ਹਾਂ ਦੀ ਇਸ ਜਿੱਤ ‘ਤੇ ਮੁਬਾਰਕਵਾਦ ਵੀ ਦਿੱਤੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਿੰਦਰ ਸਿੰਘ ਦੈੜੀ, ਮਨਪ੍ਰੀਤ ਸਿੰਘ ਚਿੱਲਾ, ਅਮਰਿੰਦਰ ਸਿੰਘ ਮਦਨਪੁਰ, ਬੀਰ ਸਿੰਘ ਆਦਿ ਨੌਜਵਾਨ ਵੀ ਮੌਜੂਦ ਸਨ|

Leave a Reply

Your email address will not be published. Required fields are marked *