Volunteer Self Respect Rally by Jassi Jasraj

ਆਪ ਦੇ ਟਕਸਾਲੀ ਵਲੰਟੀਅਰ ਕਰਣਗੇ “ਵਲੰਟੀਅਰ ਆਤਮ ਸੰਮਾਨ ਰੈਲੀ” “Volunteer Self Respect Rally”, ਸੂਬੇ ਭਰ ਦੇ ਵਲੰਟੀਅਰਾਂ ਨੂੰ ਜੁੜਣ ਲਈ ਸੱਦਾ : ਜੱਸੀ ਜਸਰਾਜ
ਆਮ ਆਦਮੀ ਪਾਰਟੀ ਵੱਲੋਂ ਸਸਪੈਂਡ ਕੀਤੇ ਗਏ ਜੱਸੀ ਜਸਰਾਜ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਆਮ ਆਦਮੀ ਪਾਰਟੀ ਲਗਾਤਾਰ ਆਪਣੇ ਵਲੰਟੀਅਰਾਂ ਨੂੰ ਪਾਰਟੀ ਵਿੱਚ ਤਜਰੀਹ ਦੇਣ ਤੋਂ ਕਤਰਾ ਰਹੀ ਹੈ। ਉਹਨਾਂ ਕਿਹਾ ਕਿ ਜੋ ਵਲੰਟੀਅਰ ਲਗਾਤਾਰ ਦੋ ਦੋ ਤਿੰਨ ਤਿੰਨ ਸਾਲ ਤੋਂ ਪਾਰਟੀ ਵਿੱਚ ਕੰਮ ਕਰ ਰਹੇ ਹਨ ਪਾਰਟੀ ਉਹਨਾਂ ਨੂੰ ਟਿਕਟਾਂ ਦੇਣ ਦੀ ਥਾਂ ਅਕਾਲੀਆਂ, ਕਾਂਗਰਸੀਆਂ ਅਤੇ ਹੋਰ ਨਵੇਂ ਪੈਸੇ ਵਾਲੇ ਲੋਕਾਂ ਨੂੰ ਟਿਕਟਾਂ ਦੇ ਰਹੀ ਹੈ ਜੋ ਕਿ ਵਲੰਟੀਅਰਾਂ ਦੇ ਆਤਮ ਸਨਮਾਨ ਨੂੰ ਸੱਟ ਮਾਰ ਰਿਹਾ ਹੈ। ਇਸੇ ਆਤਮ ਸਨਮਾਨ ਨੂੰ ਕਾਇਮ ਰੱਖਣ ਲਈ ਵਲੰਟੀਅਰ 11 ਸਤੰਬਰ,2016 ਨੂੰ ਸਾਹਨੇਵਾ ਦੇ ਸਿਟੀ ਪੈਲੇਸ ਵਿੱਚ ਦੁਪਹਿਰੇ 12 ਵਜੇ ਜੁੜ ਕੇ ਆਪਣਾ ਰੋਸ਼ ਪ੍ਰਗਟ ਕਰਨਗੇ।
ਜੱਸੀ ਜਸਰਾਜ ਜੀ ਨੇ ਪਾਰਟੀ ਤੇ ਆਰੋਪ ਲਾਉਂਦੇ ਹੋਏ ਕਿਹਾ ਕਿ ਪਾਰਟੀ ਪਹਿਲਾਂ ਵਲੰਟੀਅਰਾਂ ਤੋਂ ਇਹ ਕਹਿ ਕੇ ਕੰਮ ਕਰਵਾ ਰਹੀ ਸੀ ਕਿ ਜੋ ਵੱਧ ਤੋਂ ਵੱਧ ਪਰਿਵਾਰ ਜੋੜੇਗਾ ਟਿਕਟ ਉਸਨੂੰ ਮਿਲੇਗੀ ਅਤੇ ਵਲੰਟੀਅਰਾਂ ਵਿੱਚੋਂ ਮਿਲੇਗੀ ਅਤੇ ਪਾਰਟੀ ਹੁਣ ਤੱਕ 32 ਟਿਕਟਾ ਦੀ ਸੂਚੀ ਜਾਰੀ ਕਰ ਚੁੱਕੀ ਹੈ ਜਿਸ ਵਿੱਚ ਵਲੰਟੀਅਰਾਂ ਦੀ ਜਗ੍ਹਾ ਨਾ ਦੇ ਬਰਾਬਰ ਹੈ । ਉਹਨਾ ਕਿਹਾ ਕਿ ਪਾਰਟੀ ਇਸ ਤਰ੍ਹਾਂ ਕਰਕੇ ਆਪਣੇ ਹੀ ਵਾਦਿਆਂ ਤੋ ਪੂਰੀ ਤਰਾਂ ਮੁੱਕਰ ਰਹੀ ਹੈ ਜਿਸਦਾ ਖਮਿਆਜਾ ਪਾਰਟੀ ਨੂੰ ਵੋਟਾਂ ਵਿੱਚ ਯਕੀਨਣ ਤੌਰ ਤੇ ਭੁਗਤਨਾ ਪਵੇਗਾ।
ਉਹਨਾ ਨੇ ਸਾਫ ਕਿਹਾ ਕਿ ਪਾਰਟੀ ਨੇ ਪੁਰਾਣੇ ਵਲੰਟੀਅਰਾਂ ਨੂੰ ਛੱਡ ਕੇ ਦੋ ਦੋ ਚਾਰ ਚਾਰ ਮਹੀਨੇ ਸ਼ਾਮਲ ਕੀਤੇ ਅਕਾਲੀ ਕਾਂਗਰਸੀ ਲੀਡਰਾਂ ਨੂੰ ਟਿਕਟਾਂ ਦਿੱਤੀਆ ਹਨ ਜਿੰਨਾ ਦੀ ਪਾਰਟੀ ਨੂੰ ਫੰਡ ਦੇ ਸਿਵਾ ਕੋਈ ਦੇਣ ਨਹੀਂ। ਉਹਨਾ ਦੱਸਿਆ ਕਿ ਅਮਨ ਅਰੋੜਾ ਜੋ ਕਾਂਗਰਸੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਸਾਰੀ ਉਮਰ ਕਾਂਗਰਸ ਚ ਰਹਿ ਕੇ ਮਲਾਈ ਖਾਧੀ ਹੈ ਤੇ ਪਿਛਲੀ ਵਾਰ ਕਾਂਗਰਸ ਦੀ ਟਿਕਟ ਤੋਂ ਹੀ ਸੁਨਾਮ ਵਿਖੇ ਲੜੇ ਸੀ ਤੇ ਐਤਕੀ ਛੇ ਮਹੀਨੇ ਪਹਿਲਾਂ ਆ ਕੇ ਉਸੇ ਸੁਨਾਮ ਦੀ ਟਿਕਟ ਤੋਂ ਆਪ ਵੱਲੋ ਲੜ੍ਹ ਰਹੇ ਹਨ ਜੋ ਸਰਾਸਰ ਧੋਖਾ ਹੈ ।ਗੁਰਪ੍ਰੀਤ ਭੱਟੀ ਜਿੰਨਾ ਤੇ ਵੱਖ ਵੱਖ ਘਪਲੇ ਅਤੇ ਗੁੰਡਾ ਗਰਦੀ ਦੇ ਇਲਜਾਮ ਨੇ ਅਤੇ ਪੀਪੀਪੀ ਤੋ ਲੜੇ ਸੀ ਪਾਰਟੀ ਨੇ ਚਾਰ ਮਹੀਨੇ ਪਹਿਲਾਂ ਼ਾਮਲ ਕਰਕੇ ਉਹਨਾਂ ਨੂੰ ਅਮਲੋਹ ਤੋਂ ਟਿਕਟ ਦੇ ਦਿੱਤੀ।ਇਸੇ ਤਰਾਂ ਦੇਵ ਮਾਨ ਜੋ ਚਾਰ ਕੁ ਮਹੀਨੇ ਪਹਿਲਾਂ ਪਾਰਟੀ ਵਿੱਚ ਆਏ ਸਨ ਅਤੇ ਪਹਿਲਾਂ ਪੀਪੀਪੀ ਤੋ ਚੌਣ ਲੜੇ ਸਨ ਉਹਨਾਂ ਨੂੰ ਆਉਣ ਸਾਰ ਪਾਰਟੀ ਨੇ Sc/st ਵਿੰਗ ਦਾ ਸੂਬਾ ਪ੍ਰਧਾਨ ਲਾ ਦਿੱਤਾ ਅਤੇ ਨਾਭੇ ਤੋ ਟਿਕਟ ਦੇ ਦਿੱਤੀ। ਕਨੇਡਾ ਤੋਂ ਕੁਝ ਸਮਾ ਪਹਿਲਾਂ ਆਏ ਇਸ ਦੇਵ ਮਾਨ ਦੀ ਵੀ ਪਾਰਟੀ ਨੂੰ ਕੋਈ ਦੇਣ ਨਹੀਂ ਅਤੇ ਇਸਨੂੰ ਟਿਕਟ ਮਿਲਣਾ ਸ਼ੱਕ ਦੇ ਘੇਰੇ ਵਿੱਚ ਹੈ।
ਅਨੂੰ ਰੰਧਾਵਾ ਜੋ ਸਾਬਕਾ ਕਾਂਗਰਸੀ ਮੰਤਰੀ ਜਸਜੀਤ ਰੰਧਾਵਾ ਦੀ ਪੁੱਤਰੀ ਹੈ ਨੂੰ ਮੈਰਚ ਵਿੱਚ ਸ਼ਾਮਲ ਕਰਕੇ ਹੁਣ ਘਨੌਰ ਤੋਂ ਟਿਕਟ ਦੇ ਦਿੱਤੀ। ਜਿਸਦੀ ਪਾਰਟੀ ਵਿੱਚ ਕੋਈ ਦੇਣ ਨਹੀ। ਇਸਤੋ ਇਲਾਵਾ ਵੀ ਰਾਜਪ੍ਰੀਤ ਰੰਧਾਵਾ ਜੋ ਅਜਨਾਲੇ ਤੋਂ ਟਿਕਟ ਲੈ ਚੁੱਕੇ ਹਨ ਤੇ ਟਕਸਾਲੀ ਕਾਂਗਰਸੀ ਲੀਡਰ ਹਨ ਦੀ ਪੀ ਪਾਰਟੀ ਨੂੰ ਕੋਈ ਦੋਣ ਨਹੀ। ਸ਼੍ਰੀ ਜਸਰਾਜ ਨੇ ਦੱਸਿਆ ਕਿ ਪਾਰਟੀ ਨੇ ਗੁਰਵਿੰਦਰ ਸ਼ਾਮਪੁਰਾ ਜੋ ਅਕਾਲੀ ਦਲ ਵਿੱਚ ਸਨ ਅਤੇ ਤਿੰਨ ਕੁ ਮਹੀਨੇ ਪਹਿਲਾ ਆਏ ਹਨ ਨੂੰ ਵੀ ਫਤਿਹਗੜ੍ਹ ਚੂੜੀਆਂ, ਸੱਜਣ ਚੀਮਾ ਜੋ ਪਾਰਟੀ ਵਿੱਚ ਪੰਜ ਮਹੀਨੇ ਪਹਿਲਾ ਆਏ ਹਨ ਤੇ ਕਥਿਤ ਕਰੱਪਟ ਪੁਲਿਸ ਅਫਸਰ ਰਹੇ ਨੂੰ ਸੁਲਤਾਨਪੁਰ ਲੋਧੀ, ਤਿੰਨ ਮਹੀਨੇ ਪਹਿਲਾ ਆਏ ਸਾਬਕਾ BSP MP ਮੋਹਨ ਫਲਿਆਂਵਾਲਾ ਨੂੰ ਫਰੋਜਪੁਰ ਦਿਹਾਤੀ, ਤਿੰਨ ਮਹੀਨੇ ਪਹਿਲਾਂ ਪਾਰਟੀ ਚ ਆਏ ਅੰਮ੍ਰਿਤਰ ਦੇ ਕਰੋੜਪਤੀ ਇੰਦਕਜੀਤ ਨਿੱਜਰ ਨੂੰ ਅੰਮ੍ਰਿਤਸਰ ਸਾਊਥ ਤੋ ਟਿਕਟ ਦੇ ਦਿੱਤੀ ਅਤੇ ਹੋਰ ਵੀ ਬਹੁਤ ਟਿਕਟਾਂ ਇਹੋਜੇ ਹੀ ਪੁਰਾਣੀਆ ਪਾਰਟੀਆ ਦੇ ਲੀਡਰਾ ਨੂੰ ਦੇ ਦਿੱਤੀਆਂ, ਕਈ ਟਿਕਟਾ ਪੈਰਾਸ਼ੂਟ ਉਮੀਦਵਾਰਾ ਨੂੰ ਦਿੱਤੀਆ ਗਈਆ ਜਿਸ ਵਿੱਚੋਂ ਮੁੱਖ ਸਾਹਨੇਵਾਲ ਦੀ ਹੈ ਜਿੱਥੇ ਸ਼ੁਰੂ ਤੋ ਕੰਮ ਕਰ ਰਹੇ ਟਕਸਾਲੀ ਪਾਰਟੀ ਵਲੰਟੀਅਰਾ ਨੂੰ ਇਗਨੋਰ ਕਰਕੋ ਲੁਧਿਆਣਾ ਰਹਿੰਦੇ ਹਰਜੋਤ ਬੈਂਸ ਨੂੰ ਟਿਕਟ ਦੇ ਦਿੱਤੀ ਅਤੇ ਵਲੰਟੀਅਰਾ ਦੀ ਵਿਰੋਧ ਦੇ ਬਾਵਜੂਦ ਪਾਰਟੀ ਨੇ ਇੱਕ ਨਾ ਸੁਣੀ।
ਜੱਸੀ ਜਸਰਾਜ ਨੇ ਪਾਰਟੀ ਤੋ ਦੁਖੀ ਵਲੰਟੀਅਰਾ ਨੂੰ ਇਸ “ਵਲੰਟੀਅਰ ਆਤਮ ਸੰਮ-ਮਾਨ ਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਜੋ 11 ਸਤੰਬਰ ਨੂੰ ਸਿਟੀ ਮਹਿਲ ਪੈਲੇਸ ਪਿੰਡ ਜੰਡਿਆਲੀ , ਸਾਹਣੇ ਵਾਲ ਵਿਖੇ ਰੱਖੀ ਗਈ ਹੈ ਤਾਂ ਜੋ ਵਲੰਟੀਅਰ ਆਪਣਾ ਖੋਇਆ ਆਤਮ ਸਨਮਾਨ ਵਾਪਸ ਪਾ ਸਕਣ। ਉਹਨਾ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਡਾ ਗਾਂਧੀ ਵੀ ਮੁੱਖ ਮਹਿਮਾਨ ਵਜੋ ਹਿੱਸਾ ਲੈਣਗੇ।
ਕਿਸੇ ਫਰੰਟ ਵਿੱਚ ਸ਼ਾਮਲ ਹੋਣ ਦੇ ਸਵਾਲ ਤੇ ਜੱਸੀ ਜਸਰਾਜ ਨੇ ਸਪੱਸ਼ਟ ਕੀਤਾ ਕਿ ਉਹਨਾਂ ਨੂੰ ਸਤਿਕਾਰਤ ਸੱਦਾ ਹਰ ਪਾਸਿਉ ਹੈ ਪਰ ਅਜੇ ਵੀ ਉਹ ਸੱਚੇ ਵਲੰਟੀਅਰਾ ਨਾਲ ਖੜ ਕੇ ਆਪਣੇ ਪਹਿਲੇ ਘਰ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹਨ।

Leave a Reply

Your email address will not be published. Required fields are marked *