Voter lists would be updated by October7 : SDM

7sdm

ਵਿਧਾਨ ਸਭਾ ਹਲਕਾ ਐਸ.ਏ.ਐਸ ਨਗਰ ਦੀਆਂ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸੁਰੂ : ਐਸ.ਡੀ.ਐਮ
ਵੋਟਰ ਸੂਚੀਆਂ ਦੀ ਸੁਧਾਈ ਦੇ ਮੱਦੇ ਨਜਰ ਐਸ.ਡੀ.ਐਮ ਨੇ ਨਿਯੁਕਤ ਕੀਤੇ ਸੁਪਰਵਾਇਜਰਾਂ ਨਾਲ ਕੀਤੀ ਮੀਟਿੰਗ
ਹਲਕੇ ਦੇ ਨੌਜਵਾਨ ਵਰਗ ਨੂੰ ਆਪਣੀ ਵੋਟ ਬਣਾਉਣ ਦੀ ਕੀਤੀ ਅਪੀਲ

ਐਸ.ਏ.ਐਸ ਨਗਰ, 7 ਸਤੰਬਰ : ਵਿਧਾਨ ਸਭਾ ਹਲਕਾ ਐਸ.ਏ.ਐਸ ਨਗਰ ਦੀਆਂ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸੁਰੂ ਹੋ ਚੁੱਕਾ ਹੈ ਜਿਸ ਨੂੰ ਕੇ 7 ਅਕਤੂਬਰ ਤੱਕ ਮੁਕਮੰਲ ਕੀਤਾ ਜਾਵੇਗਾ ਇਸ ਕਾਰਜ ਲਈ ਨਿਯੁਕਤ ਕੀਤੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ। ਇਨਾ੍ਹਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਐਸ.ਏ.ਐਸ ਨਗਰ ਦੇ ਚੋਣਕਾਰ ਰਜਿਸਟ੍ਰੇਸਨ ਅਫਸਰ ਕਮ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫਤਰ ਵਿਖੇ ਵੋਟਰ ਸੂਚੀਆਂ ਦੀ ਸੁਧਾਈ ਲਈ ਨਿਯੁਕਤ ਕੀਤੇ ਸੁਪਰਵਾਇਜਰਾਂ ਦੀ ਮੀਟਿੰਗ ਦੀ ਪ੍ਰਾਧਨਗੀ ਕਰਦਿਆਂ ਦਿੱਤੀ।
ਐਸ.ਡੀ.ਐਮ ਨੇ ਦੱਸਿਆ ਕਿ ਚੋਣ ਕਮਿਸਨ ਦੀਆਂ ਹਦਾਇਤਾਂ ਮੁਤਾਬਿਕ ਜਿਨਾ੍ਹਂ ਦੀ ਉਮਰ 01 ਜਨਵਰੀ 2017 ਨੂੰ 18 ਸਾਲ ਦੀ ਹੁੰਦੀ ਹੈ ਜਾਂ ਇਸ ਤੋਂ ਵੱਧ ਵਾਲੇ ਵਿਆਕਤੀ ਨੇ ਆਪਣੀ ਹੁਣ ਤੱਕ ਵੋਟ ਨਹੀਂ ਬਣਵਾਈ ਉਹ ਆਪਣੀ ਵੋਟ ਬਣਵਾ ਸਕਦਾ ਹੈ। ਉਨਾ੍ਹਂ ਦੱਸਿਆ ਕਿ ਦਾਅਵੇ ਅਤੇ ਇਤਰਾਜ ਅਤੇ 07 ਅਕਤੂਬਰ ਤੱਕ ਦਿੱਤੇ ਜਾ ਸਕਦੇ ਹਨ। ਉਨਾ੍ਹਂ ਹੋਰ ਦੱਸਿਆ ਕਿ ਵਿਸੇਸ ਮੁਹਿੰਮ ਦੌਰਾਨ 11 ਸਤੰਬਰ ਅਤੇ 25 ਸਤੰਬਰ ਨੂੰ ਬੂਥ ਲੈਵਲ ਅਫਸਰ ਹਲਕੇ ਚ ਬੂਥ ਲੈਵਲ ਤੇ ਬੈਠਕੇ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। ਉਨਾ੍ਹਂ ਵਿਧਾਨ ਸਭਾ ਹਲਕਾ ਐਸ.ਏ.ਐਸ ਨਗਰ ਦੇ ਵਸਨੀਕਾਂਸ ਨੂੰ ਅਪੀਲ ਵੀ ਕੀਤੀ ਕਿ ਉਹ ਹਲਕੇ ਵਿਚ ਵੋਟਰ ਸੂਚੀਆਂ ਦੀ ਸੁਧਾਈ ਚ ਲਗੇ ਅਮਲੇ ਨੂੰ ਪੂਰਾ ਪੂਰਾ ਸਹਿਯੋਗ ਦੇਣ ਤਾਂ ਜੋ ਇਸ ਕੰਮ ਨੂੰ ਸਮੇਂ ਸਿਰ ਮੁਕਮੰਲ ਕੀਤਾ ਜਾ ਸਕੇ। ਇਸ ਮੌਕੇ ਸੁਪਰਵਾਇਜਰ ਸ੍ਰੀ ਆਸੋਕ ਕੁਮਾਰ , ਸ੍ਰੀ ਪੰਕਜ ਮਹਿੰਮੀ, ਸ੍ਰੀ ਮਨਦੀਪ ਸਿੰਘ, ਸ੍ਰੀ ਅਜੇ ਕੁਮਾਰ, ਸ੍ਰੀ ਪ੍ਰੀਤ ਪਾਲ, ਸ੍ਰੀ ਗੁਰਜੀਤ ਸਿੰਘ, ਸ੍ਰੀ ਅਸਾਨ ਕੌਸਲ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਸਰਤਾਜ ਸਿੰਘ ਰੰਧਾਵਾ, ਸ੍ਰੀ ਜਗਮੋਹਨ ਸਿੰਘ ਕੰਗ, ਸ੍ਰੀ ਪਰਮਵੀਰ ਸਿੰਘ ਮਾਵੀ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *