Vrada: ISRO’s rocket launch pad safe

‘ਵਰਦਾ’ ਤੋਂ ਵਾਲ-ਵਾਲ ਬਚੇ ਇਸਰੋ ਦੇ ਰਾਕੇਟ ਲਾਂਚ ਪੈਡ
ਚੇਨਈ , 13 ਦਸੰਬਰ (ਸ.ਬ.) ਸ਼੍ਰੀਹਰੀਕੋਟਾ ਸਥਿਤ ਇਸਰੋ ਦਾ ਸਤੀਸ਼ ਭਵਨ ਸਪੇਸ ਸੈਂਟਰ ਦੇ ਰਾਕੇਟ ਲਾਂਚ ਪੈਡ ਵਰਦਾ ਤੂਫਾਨ ਦੀ ਲਪੇਟ ਵਿੱਚ ਆਉਣ ਤੋਂ ਵਾਲ-ਵਾਲ ਬਚ ਗਿਆ| ਤੂਫਾਨ ਦੇ ਸ਼ੱਕ ਦੇ ਮੱਦੇਨਜ਼ਰ ਵਿਗਿਆਨਕਾਂ ਦੀ ਪਹਿਲਾਂ ਤੋਂ ਕੀਤੀਆਂ ਗਈਆਂ ਬਚਾਅ ਤਿਆਰੀਆਂ ਨੇ ਇਸਰੋ ਦੇ 2 ਰਾਕੇਟ ਲਾਂਚਲ ਪੈਡ ਨੂੰ ਤੂਫਾਨ ਤੋਂ ਪ੍ਰਭਾਵਿਤ ਹੋਣ ਤੋਂ ਬਚਾ ਲਿਆ|
ਸਤੀਸ਼ ਧਵਨ ਸਪੇਸ ਸੈਂਟਰ ਦੇ ਵਿਗਿਆਨਕ ਲਗਾਤਾਰ ਬਦਲਦੇ ਮੌਸਮ ਤੇ ਨਜ਼ਰ ਰੱਖੇ ਹੋਏ ਸਨ| ਵਿਗਿਆਨਕਾਂ ਨੂੰ ਜਿਓਂ ਹੀ ਲੱਗਾ ਕਿ ਤੂਫਾਨ ਸਪੇਸ ਸੈਂਟਰ ਦੇ ਨਜ਼ਦੀਕੀ ਇਲਾਕੇ ਤੱਕ ਪਹੁੰਚ ਸਕਦਾ ਹੈ ਤਾਂ ਉਨ੍ਹਾਂ ਜ਼ਰੂਰੀ ਉਪਾਅ ਸੋਚਣੇ ਸ਼ੁਰੂ ਕਰ ਦਿੱਤੇ| ਵਿਗਿਆਨਕ ਦੋ ਲਾਂਚ ਪੈਡ ਅਤੇ ਦੂਸਰੀਆਂ ਤਕਨੀਕੀ ਚੀਜ਼ਾਂ ਸੁਰੱਖਿਅਤ ਕਰਨ ਵਿੱਚ ਲੱਗ ਗਏ|
ਹਾਲਾਂਕਿ ਤੂਫਾਨ ਕਾਰਨ ਸਤੀਸ਼ ਧਵਨ ਸਪੇਸ ਸੈਂਟਰ ਵਿੱਚ ਮੌਜੂਦ ਕਈ ਸਾਰੇ ਦਰੱਖਤ ਡਿੱਗ ਪਏ ਪਰ ਦੂਸਰੀਆਂ ਚੀਜ਼ਾਂ ਤੇ ਅਸਰ ਨਹੀਂ ਪਿਆ| ਸਪੇਸ ਸੈਂਟਰ ਦੇ ਡਾਇਰੈਕਟਰ ਪੀ. ਕੁੰਨ੍ਹੀਕ੍ਰਿਸ਼ਨਣ ਨੇ ਦੱਸਿਆ,”ਅਸੀਂ ਮੌਸਮ ਦੀਆਂ ਭਵਿੱਖਬਾਣੀਆਂ ਤੇ ਨਜ਼ਰ ਰੱਖੀ ਹੋਈ ਸੀ| ਐਮਰਜੈਂਸੀ ਉਪਾਅ ਵੀ ਕੀਤੇ ਗਏ ਸਨ| ਇਸ ਕਾਰਨ ਅਸੀਂ ਕੁਝ ਖਾਸ ਪ੍ਰਭਾਵਿਤ ਨਹੀਂ ਹੋਏ|

Leave a Reply

Your email address will not be published. Required fields are marked *