Women bank officer ghutala billions in Pakistan

ਇਸਲਾਮਾਬਾਦ, 10 ਦਸੰਬਰ (ਸ.ਬ.) ਪਾਕਿਸਤਾਨ ਦੀ ਇਕ ਮਹਿਲਾ ਬੈਂਕ ਅਧਿਕਾਰੀ ਨੇ ਇਕ ਵੱਡੇ ਫਰਾਡ (ਧੋਖਾਧੜੀ) ਨੂੰ ਅੰਜਾਮ ਦਿੰਦਿਆਂ ਬੈਂਕ ਨੂੰ ਅਰਬਾਂ ਰੁਪਏ ਦਾ ਚੂਨਾ ਲਾਇਆ ਹੈ| ਇਸ ਮਾਮਲੇ ਵਿੱਚ ਉਸ ਨਾਲ ਬੈਂਕ ਦੇ 4 ਹੋਰ ਅਧਿਕਾਰੀ ਵੀ ਸ਼ਾਮਲ ਦੱਸੇ ਜਾਂਦੇ ਹਨ| ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੇ ਇਸ ਧੋਖਾਧੜੀ ਦਾ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਪਾਕਿਸਤਾਨ ਨੈਸ਼ਨਲ ਬੈਂਕ ਦੀ ਮਹਿਲਾ ਅਧਿਕਾਰੀ ਨੇ 4 ਹੋਰ ਅਫਸਰਾਂ ਨਾਲ ਮਿਲ ਕੇ ਇਕ ਜਥੇਬੰਦੀ (ਏ. ਪੀ. ਓ.) ਦੇ ਖਾਤਿਆਂ ਵਿੱਚੋਂ ਹੇਰਾਫੇਰੀ ਨਾਲ ਡੇਢ ਅਰਬ ਰੁਪਏ ਕਢਵਾ ਲਏ| ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਧੋਖਾਧੜੀ ਨਾਲ ਕਢਵਾਈ ਗਈ ਰਕਮ 6 ਅਰਬ ਤੱਕ ਜਾ ਸਕਦੀ ਹੈ|
ਜਾਂਚ ਏਜੰਸੀ ਵਲੋਂ ਇਸ ਮਾਮਲੇ ਵਿੱਚ ਬਕਾਇਦਾ ਐਫ. ਆਈ. ਆਰ. ਦਰਜ ਕਰਵਾ ਦਿੱਤੀ ਗਈ ਹੈ ਅਤੇ ਉਕਤ ਮਹਿਲਾ ਬੈਂਕ ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਦੱਸਣ ਯੋਗ ਹੈ ਕਿ ਪਾਕਿਸਤਾਨ ਨੈਸ਼ਨਲ ਬੈਂਕ ਵਿੱਚ ਥੋੜ੍ਹੇ ਸਮੇਂ ਦੌਰਾਨ ਫਰਾਡ ਦਾ ਇਹ ਤੀਜਾ ਮਾਮਲਾ ਹੈ|

Leave a Reply

Your email address will not be published. Required fields are marked *