Work of parking lot begin in phase-2

ਫੇਜ਼-2 ਵਿਖੇ ਪਾਰਕਿੰਗ ਦੇ ਕੰਮ ਦੀ ਸ਼ੁਰੂਆਤ
ਐਸ.ਏ.ਐਸ.ਨਗਰ, 12 ਦਸੰਬਰ  (ਸ.ਬ.) ਫੇਜ਼-2 ਦੀਆਂ ਕੋਠੀਆਂ ਦੇ ਪਿਛਲੇ ਪਾਸੇ ਪਈ ਖਾਲੀ ਥਾਂ ਵਿੱਚ ਪਾਰਕਿੰਗ ਬਣਾਉਣ ਦੇ ਕੰਮ ਦੀ ਸ਼ੁਰੂਆਤ ਐਡਵੋਕੇਟ ਜਗਦੀਸ਼ ਮਰਵਾਹਾ ਅਤੇ ਅਮਰਜੀਤ ਖੋਖਰ ਨੇ ਕਹੀ ਦਾ ਟੱਕ ਮਾਰ ਕੇ ਕੀਤੀ|
ਮਿਉਂਸਪਲ ਕੌਂਸਲਰ ਬੀ.ਬੀ.ਮੈਣੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈਲ ਦੇ ਆਰਗੇ-ਸਕੱਤਰ ਰਾਹੁਲ ਮਰਵਾਹਾ ਦੇ ਯਤਨਾਂ ਨਾਲ ਇਹ ਕੰਮ ਪਾਸ ਕਰਵਾਇਆ ਗਿਆ, ਇਸ ਕੰਮ ਉਪਰ 15 ਲੱਖ ਰੁਪਏ ਦੀ ਲਾਗਤ ਆਏਗੀ| ਇਸ ਮੌਕੇ ਐਮ ਆਰ ਅਰੋੜਾ, ਐਚ.ਐਲ. ਕਪੂਰ, ਗੁਰਬਚਨ ਸਿੰਘ, ਹਰਬੰਸ ਸਿੰਘ ਠੇਕੇਦਾਰ, ਸੰਦੀਪ, ਦਵਿੰਦਰ ਵਾਲੀਆ, ਵਿਵੇਕ ਵਾਲੀਆ ਵੀ ਹਾਜਿਰ ਸਨ|

Leave a Reply

Your email address will not be published. Required fields are marked *