World Kabaddi league : Royal Kings entered finals after defeating Punjab Tigers

ਵਿਸ਼ਵ ਕਬੱਡੀ ਲੀਗ:ਰਾਯਲ ਕਿੰਗਜ , ਪੰਜਾਬ ਟਾਈਗਰਜ ਨੂੰ ਹਰਾਕੇ ਪੁੱਜੀ ਫਾਈਨਲ ‘ਚ  
ਮੋਹਾਲੀ 19 ਅਕਤੂਬਰ: ਵਿਸ਼ਵ ਕਬੱਡੀ ਲੀਗ ਦੇ ਆਖਰੀ ਪੜਾਅ ਦੇ ਪਹਿਲੇ ਦਿਨ ਅੱਜ ਇੱਥੇ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿਖੇ ਹੋਏ ਪਹਿਲੇ ਸੈਮੀਫਾਈਨਲ ਮੈਚ ‘ਚ ਰਾਯਲ ਕਿੰਗਜ ਨੇ ਪੰਜਾਬ ਟਾਈਗਰਜ ਨੂੰ 55-40 ਨਾਲ ਹਰਾਕੇ, ਫਾਈਨਲ ‘ਚ ਥਾਂ ਬਣਾ ਲਈ ਹੈ। ਐਨ.ਆਰ.ਆਈ ਕਮਿਸ਼ਨ ਪੰਜਾਬ ਦੇ ਮੈਂਬਰ ਸ੍ਰੀ ਕਮਲਜੀਤ ਸਿੰਘ ਹੇਅਰ, ਸੁਰਜੀਤ ਸਿੰਘ ਟੁੱਟ ਅਤੇ ਸਰਬ ਥਿਆੜਾ ਦੀ ਅਗਵਾਈ ‘ਚ ਹੋਣ ਵਾਲੀ ਇਸ ਲੀਗ ‘ਚ ਅੱਜ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪੰਜਾਬ ਦੇ ਖਜਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਸਥਾਨਕ ਸਰਕਾਰਾ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ, ਪੰਜਾਬ ਦੇ ਸੈਰ ਸਪਾਟਾ ਮੰਤਰੀ ਸ. ਸੋਹਣ ਸਿੰਘ ਠੰਡਲ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਪੁੱਜੇ। ਜੇਤੂ ਟੀਮ ਦੇ ਖਿਡਾਰੀ ਗੁਰਲਾਲ ਸੋਹਲ ਨੂੰ ਸਰਵੋਤਮ ਧਾਵੀ ਅਤੇ ਜਾਫੀ ਫਰਿਆਦ ਅਲੀ ਨੂੰ ਸਰਵੋਤਮ ਜਾਫੀ ਦਾ ਖਿਤਾਬ ਦਿੱਤਾ ਗਿਆ। ਇਸ ਮੌਕੇ ‘ਤੇ ਐਨ.ਆਰ.ਆਈ. ਕਮਿਸ਼ਨ ਪੰਜਾਬ ਦੇ ਮੈਂਬਰ ਕਰਨ ਘੁਮਾਣ, ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ, ਰਣਜੀਤ ਸਿੰਘ ਟੁੱਟ, ਲੀਗ ਦੇ ਸੀ ਈ ਓ ਰਣਬੀਰ ਰਾਣਾ ਟੁੱਟ, ਤਲਵਿੰਦਰ ਹੇਅਰ, ਪਰਮਜੀਤ ਪੰਮਾ ਦਿਉਲ, ਤਲਵਿੰਦਰ ਹੇਅਰ. ਇਕਬਾਲ ਸਿੰਘ ਸੰਧੂ ਪੀ.ਸੀ.ਐਸ., ਅਮਰਜੀਤ ਟੁੱਟ, ਪ੍ਰੀਤਮ ਟੁੱਟ, ਸੁੱਖੀ ਖੰਗੂੜਾ, ਜੱਸੀ ਖੰਗੂੜਾ, ਤਕਨੀਕੀ ਨਿਰਦੇਸ਼ਕ ਹਰਪ੍ਰੀਤ ਸਿੰਘ ਬਾਬਾ, ਸੰਯੁਕਤ ਨਿਰਦੇਸ਼ਕ ਬਲਵੀਰ ਸਿੰਘ ਬਿੱਟੂ ਤੇ ਹੋਰ ਸ਼ਖਸ਼ੀਅਤਾਂ ਮੌਜੂਦ ਸਨ।
ਪਹਿਲੇ ਸੈਮੀਫਾਈਨਲ ‘ਚ ਸਰਬ ਥਿਆੜਾ ਦੀ ਟੀਮ ਰਾਯਲ ਕਿੰਗਜ ਦੀ ਟੀਮ ਨੇ ਪਹਿਲੇ ਕੁਆਰਟਰ ‘ਚ 15-9 ਅੰਕਾਂ ਦੀ ਬੜਤ ਨਾਲ ਵਧੀਆ ਸ਼ੁਰੂਆਤ ਕੀਤੀ। ਜੋ ਅੱਧੇ ਸਮੇਂ ਤੱਕ 28-20 ਨਾਲ ਕਾਇਮ ਰਹੀ। ਤੀਸਰੇ ਕੁਆਰਟਰ ਤੱਕ ਵੀ ਰਾਯਲ ਕਿੰਗਜ ਦੀ ਟੀਮ 42-30  ਨਾਲ ਅੱਗੇ ਰਹੀ।ਅਖੀਰ ‘ਚ ਰਾਯਲ ਕਿੰਗਜ  ਦੀ ਟੀਮ 55-40 ਨਾਲ ਮੈਚ ਜਿੱਤ ਕੇ ਫਾਈਨਲ ‘ਚ ਥਾਂ ਬਣਾ ਲਈ। ਜੇਤੂ ਟੀਮ ਲਈ ਧਾਵੀ ਗੁਰਲਾਲ ਸੋਹਲ ਨੇ 12, ਨਵਜੋਤ ਸ਼ੰਕਰ ਨੇ 9, ਲਖਵਿੰਦਰ ਸਿੰਘ ਨੇ 12 ਅਤੇ ਗਗਨਦੀਪ ਗੱਗੀ 8, ਜਾਫੀ ਫਰਿਆਦ ਅਲੀ ਨੇ 4, ਕਮਲਪ੍ਰੀਤ ਟਿੱਬਾ ਨੇ 4, ਸਰਬਜੀਤ ਸਿਮਘ ਨੇ 2 ਅਤੇ ਅਵਤਾਰ ਸਿੰਘ ਨੇ 3, ਪੰਜਾਬ ਟਾਈਗਰਜ ਲਈ ਸੁੱਚਾ ਸਿੰਘ ਨੇ 13, ਕਰਮਦੀਨ ਫੌਜੀ ਨੇ 8, ਗੁਰਦੀਪ ਜੀਰਕਪੁਰ ਨੇ 5 ਅਤੇ ਛਿੰਦਾ ਬੋਪਾਰਾਏ ਨੇ 9, ਜਾਫੀ  ਸੁਖਦੀਪ ਸਿੰਘ ਨੇ 2 ਅਤੇ ਪਰਮਜੀਤ ਸਿਮਘ ਨੇ 2 ਅੰਕ ਬਣਾਏ।

Leave a Reply

Your email address will not be published. Required fields are marked *