YAD appointed Kulwinder Kaka S.V.P, Virpartap Bawa V.P. Malwa Zone 2

ਕੁਲਵਿੰਦਰ ਸਿੰਘ ਕਾਕਾ, ਵੀਰਪ੍ਰਤਾਪ ਸਿੰਘ ਬਾਵਾ ਨੂੰ  ਯੂਥ ਅਕਾਲੀ ਦਲ ਦਾ ਕ੍ਰਮਵਾਰ ਸੀ. ਮੀਤ ਪ੍ਰਘਾਨ ਅਤੇ ਪ੍ਰਧਾਨ ਬਣਾਇਆ

ਐਸ ਏ ਐਸ ਨਗਰ, 1 ਸਤੰਬਰ : ਅਕਾਲੀ ਦਲ ਦੀ ਮਜਬੂਤੀ ਲਈ ਕੰਮ ਕਰਨ ਵਾਲੇ ਯੂਥ ਅਕਾਲੀ ਆਗੂਆਂ ਕੁਲਵਿੰਦਰ ਸਿੰਘ ਕਾਕਾ ਅਤੇ ਵੀਰਪਤ੍ਰਾਪ ਸਿੰਘ ਬਾਵਾ ਨੂੰ ਕ੍ਰਮਵਾਰ ਯੂਥ ਅਕਾਲੀ ਦਲ ਮਾਲਵਾ ਜੋਨ  ਦਾ ਸੀ. ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ| ਅੱਜ ਉਨ੍ਹਾਂ ਨੂੰ ਨਿਯੁਕਤੀ ਪੱਤਰ ਮਾਲਵਾ ਜੋਨ 2 ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ, ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੇ ਓ ਐਸ ਡੀ ਸ੍ਰ. ਚਰਨਜੀਤ ਸਿੰਘ ਬਰਾੜ, ਯੂਥ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਸ੍ਰ ਜਸਪਿੰਦਰ ਸਿੰਘ ਲਾਲੀ ਨੇ ਦਿੱਤੇ| ਇਨ੍ਹਾਂ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਆਪਣੇ ਵਫਾਦਾਰ ਅਤੇ ਮਿਹਨਤੀ ਵਰਕਰਾਂ ਨੂੰ ਹਮੇਸ਼ਾਂ ਅਹੁਦੇਦਾਰੀਆਂ ਦੇ ਕੇ ਨਵਾਜਦਾ ਹੈ| ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਦੋਵੇਂ ਆਗੂ ਪਾਰਟੀ ਦੀ ਮਜਬੂਤੀ ਲਈ ਹਰ ਉਪਰਾਲਾ ਕਰਨਗੇ|
ਇਸ ਮੌਕੇ ਸ੍ਰ. ਕਾਕਾ ਅਤੇ ਸ੍ਰ. ਬਾਵਾ ਵਲੋਂ ਇਸ ਨਿਯੁਕਤੀ ਲਈ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਉਹ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਉਪਰਾਲਾ ਕਰਨਗੇ|

Leave a Reply

Your email address will not be published. Required fields are marked *