YAD core committee member Amit Rathi honoured in Mohali

ਅਮਿਤ ਸਿੰਘ ਰਾਠੀ ਦਾ ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ ਬਣਨ ਤੇ ਮੁਹਾਲੀ ਵਿੱਚ ਕੀਤਾ ਗਿਆ ਸਨਮਾਨ

ਐਸ ਏ ਐਸ ਨਗਰ, 10 ਸਤੰਬਰ : ਐਸ ਓ ਆਈ ਦੇ ਜਿਲ੍ਹਾ ਪ੍ਰਧਾਨ (ਆਈ ਟੀ ਵਿੰਗ) ਹਰਿੰਦਰ ਸਿੰਘ ਮੌਲੀ ਬੈਦਵਾਨ, ਭਗਤ ਸਿੰਘ ਪੰਚ ਅਤੇ ਭਰਪੂਰ ਸਿੰਘ ਮਂੌਲੀ ਬੈਦਵਾਨ ਦੀ ਅਗਵਾਈ ਹੇਠ ਸੈਕਟਰ 69 ਦੇ ਕਮਿਊਨਟੀ ਸੈਂਟਰ ਵਿਖੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਨੇ ਨਵ ਨਿਯੁਕਤ ਮੈਂਬਰ ਸ੍ਰੀ ਅਮਿਤ ਸਿੰਘ ਰਾਠੀ ਨੂੰ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਸ੍ਰ. ਬਲਜੀਤ ਸਿੰਘ ਕੁੰਭੜਾ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ (ਸਰਪ੍ਰਸਤ ਯੂਥ ਅਕਾਲੀ ਦਲ) ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਬਹੁਤ ਹੀ ਮਿਹਨਤੀ ਨੌਜਵਾਨ ਅਮਿਤ ਸਿੰਘ ਰਾਠੀ ਨੂੰ ਕੋਰ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਜਿਸ ਨਾਲ ਯੂਥ ਅਕਾਲੀ ਦਲ ਨੂੰ ਹੋਰ ਮਜਬੂਤੀ ਮਿਲੀ ਹੈ|
ਅਮਿਤ ਸਿੰਘ ਰਾਠੀ ਐਸ ਓ ਆਈ ਦੇ ਸੰਸਥਾਪਕ ਮੈਂਬਰ ਰਹੇ ਹਨ ਜੋ ਲੰਮਾਂ ਸਮਾਂ ਐਸ ਓ ਆਹੀ ਦੇ ਰਾਸ਼ਟਰੀ ਮੀਤ ਪ੍ਰਧਾਨ ਅਤੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਕਾਲਜਾਂ ਦੇ ਇੰਚਾਰਜ ਰਹੇ ਹਨ| ਯੂਥ ਅਕਾਲੀ ਦਲ ਨੂੰ ਹੇਠਲੇ ਪੱਧਰ ਤੇ ਮਜਬੂਤ ਕਰਨ ਲਈ ਕੀਤੀ ਮਿਹਨਤ ਨੂੰ ਦੇਖਦਿਆਂ ਸ੍ਰ. ਰਾਠੀ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ|
ਇਸ ਮੌਕੇ ਸ੍ਰ. ਅਮਿਤ ਸਿੰਘ ਰਾਠੀ ਨੇ ਕਿਹਾ ਕਿ ਪਾਰਟੀ ਨੇ ਜੋ ਉਨ੍ਹਾਂ ਨੂੰ ਇਹ ਮਹੱਤਵਪੂਰਨ ਜਿੰਮੇਵਾਰੀ ਸੌਂਪੀ ਹੈ, ਇਸ ਲਈ ਉਹ ਸਮੁੱਚੀ ਹਾਈਕਮਾਨ ਦੇ ਧੰਨਵਾਦੀ ਹਨ ਅਤੇ ਪਾਰਟੀ ਦੀ ਮਜਬੂਤੀ ਅਤੇ ਚੜ੍ਹਦੀਕਲਾ ਲਈ ਪਹਿਲਾਂ ਵਾਂਗ ਹੀ ਦਿਨ ਰਾਤ ਉਪਰਾਲੇ ਕਰਦੇ ਰਹਿਣਗੇ|
ਇਸ ਮੌਕੇ ਸਰਬਜੀਤ ਸਿੰਘ ਝਿੰਜਰ ਪ੍ਰਧਾਨ ਐਸ ਓ ਆਈ ਮਾਲਵਾ ਜੋਨ-2 ਨੇ ਵੀ ਸੰਬੋਧਨ ਕੀਤਾ| ਇਸ ਮੇਕੇ ਹੋਰਨਾਂ ਤੋਂ ਇਲਾਵਾ ਡਾ. ਦੀਪ ਮਲੇਰਕੋਟਲਾ, ਰਣਦੀਪ ਬੈਦਵਾਨ, ਸੀਨੀ. ਅਕਾਲੀ ਆਗੂ ਗੁਰਮੀਤ ਸਿੰਘ ਬਾਕਰਪੁਰ, ਮੁਹਾਲੀ ਨਗਰ ਨਿਗਮ ਦੇ ਕੌਂਸਲਰ ਸੁਰਿੰਦਰ ਸਿੰਘ ਰੋਡਾ, ਸਿਮਰਨਜੀਤ ਸਿੰਘ ਹੁੰਦਲ ਪ੍ਰਧਾਨ ਐਸ ਓ ਆਈ ਜਿਲ੍ਹਾ ਮੁਹਾਲੀ, ਊਧਮ ਸਿੰਘ ਸੋਹਾਣਾ, ਮਾਨ ਸਿੰਘ ਸੋਹਾਣਾ, ਮਾਨ ਸਿੰਘ ਸੋਹਾਣਾ, ਅੱਛਰ ਸਿੰਘ ਸਾਬਕਾ ਸਰਪੰਚ ਮੌਲੀ ਬੈਦਵਾਨ, ਪ੍ਰੇਮ ਸਿੰਘ ਲੰਬੜਦਾਰ, ਹਰਨੇਕ ਸਿੰਘ ਸਰਪੰਚ, ਹਰਜਿੰਦਰ ਸਿੰਘ ਬਿੱਲਾ ਕੁਰਾਲੀ, ਭਗਵੰਤ ਸਿੰਘ ਗੀਗੇਮਾਜਰਾ, ਬਾਲ ਕ੍ਰਿਸ਼ਨ ਗੋਇਲ, ਰਣਜੀਤ ਸਿੰਘ ਰੋਡਾ, ਜੀਤ ਮੌਲੀ,  ਸੋਨੀ ਬੜੀ, ਸਤਨਾਮ ਸਿੰਘ ਮੌਲੀ ਬੈਦਵਾਨ, ਬਿਕਰਮਜੀਤ ਸਿੰਘ ਭੁੱਲਰ, ਹਰਪ੍ਰੀਤ ਸਿੰਘ ਰਿਚੀ, ਅਵਤਾਰ ਸਿੰਘ ਤਾਰੀ ਗੁਰਵਿੰਦਰ ਸਿੰਘ ਗੀਤੂ ਅਤੇ ਹੋਰ ਨੌਜਵਾਨ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜਿਰ ਸਨ|

Leave a Reply

Your email address will not be published. Required fields are marked *