YAD Mohali urban will burn effigies of Kejriwal, Mann & Sandeep on Sep4

ਯੂਥ ਅਕਾਲੀ ਦਲ ਜਿਲ੍ਹਾ ਸ਼ਹਿਰੀ, ਪ੍ਰਿੰਸ ਦੀ ਅਗਵਾਈ ਹੇਠ ਭਲਕੇ ਕੇਜਰੀਵਾਲ, ਮਾਨ, ਸੰਦੀਪ ਕੁਮਾਰ ਦਾ ਸਾੜੇਗਾ ਪੁਤਲਾ

 

ਐਸ ਏ ਐਸ ਨਗਰ, 3 ਸਤੰਬਰ : ਯੂਥ ਅਕਾਲੀ ਦਲ ਜਿਲ੍ਹਾ ਸ਼ਹਿਰੀ ਵਲੋਂ ਪ੍ਰਧਾਨ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਹੇਠ ਭਲਕੇ 12 ਵਜੇ ਮਦਨਪੁਰਾ ਚੌਂਕ ਵਿਖੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਐਮ ਪੀ ਭਗਵੰਤ ਮਾਨ ਅਤੇ ਦਿੱਲੀ ਦੇ ਮੰਤਰੀ ਸੰਦੀਪ ਕੁਮਾਰ ਦਾ ਪੁਤਲਾ ਸਾੜਿਆ ਜਾਵੇਗਾ|
ਇਸ ਸਬੰਧੀ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੇਜਰੀਵਾਲ ਸੱਤਾ ਦੇ ਲਾਲਚੀ ਹਨ ਅਤੇ ਸੋਚਦੇ ਹਨ ਕਿ ਪੰਜਾਬ ਦੈ ਸੂਝਵਾਨ ਲੋਕ ਉਨ੍ਹਾਂ ਦੇ ਲੁਭਾਵਨੇ ਜਾਲ ਵਿੱਚ ਫਸ ਕੇ ਮੂਰਖ ਬਣ ਜਾਣਗੇ ਪਰ ਪੰਜਾਬੀ ਉਨ੍ਹਾਂ ਨੂੰ ਵਿਧਾਨਸਭਾ ਚੋਣਾਂ ਵਿੱਚ ਵਾਪਸੀ ਦਾ ਰਾਹ ਦਿਖਾTੁਣਗੇ|
ਉਨ੍ਹਾਂ ਭਗਵੰਮ ਮਾਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੀਲੇ ਕਾਰਡ ਧਾਰਕ ਮਿਹਨਤੀ ਲੋਕਾਂ ਨੂੰ ਭਿਖਾਰੀ ਦੱਸਦੇ ਹਨ ਅਤੇ ਪ੍ਰੈਸ ਵਾਲਿਆਂ ਨੂੰ ਵਿਕਾਊ ਦੱਸਦੇ ਹਨ ਕਿਉਂਕਿ ਉਨ੍ਹਾਂ ਦਾ ਮਾਨਸਿਕ ਤਵਾਜਨ ਹਿੱਲਿਆ ਪਿਆ ਹੈ ਅਤੇ ਦਿਨ ਵੇਲੇ ਹੀ ਘੁੱਟਾਂ ਲਗਾ ਲੈਣ ਕਾਰਨ ਉਨ੍ਹਾਂ ਦਾ ਆਪਣੀ ਜੁਬਾਨ ਤੇ ਵੀ ਕਾਬੂ ਨਹੀਂ ਰਿਹਾ| ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅੋਰਤਾਂ ਦੀ ਸੁਰੱਖਿਆ ਦਾ ਦਮ ਭਰਦੀ ਹੈ ਪਰ ਇਸਦੇ ਆਪਣੇ ਮੰਤਰੀ ਔਰਤਾਂ ਦੀ ਇੱਜਤ ਉਛਾਲਦੇ ਫਿਰਦੇ ਹਨ| ਉਨ੍ਹਾਂ ਕਿਹਾ ਕਿ ਦਿੱਲੀ ਦੇ ਮੰਤਰੀ ਸੰਦੀਪ ਕੁਮਾਰ ਦੀ ਸੈਕਸ ਸਕੈਂਡਲ ਵਿੱਚ ਸੀ ਡੀ ਸਾਮ੍ਹ੍ਹਣੇ ਆਉਣ ਤੋਂ ਬਾਅਦ ਕੇਜਰੀਵਾਲ ਨੂੰ ਵੀ ਆਪਣੈ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ|
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਉਂਦੀਆਂ ਵਿਧਾਨਸਭਾ ਚੋਣਾਂ ਵਿੱਚ ਅਕਾਲੀ ਦਲ ਪਹਿਲਾਂ ਨਾਲੋਂ ਵੱਧ ਸੀਟਾਂ ਜਿੱਤ ਕੇ ਪੂਰਨ ਬਹੁਮਤ ਨਾਲ ਸਰਕਾਰ ਬਣਾਵੇਗਾ ਅਤੇ ਨੌਜਵਾਨ ਵਰਗ ਦਾ ਇਸ ਜਿੱਤ ਵਿੱਚ ਮਹੱਤਵਪੂਰਨ ਯੋਗਦਾਨ ਹੋਵੇਗਾ| ਉਨ੍ਹਾਂ ਕਿਹਾ ਕਿ ਭਲਕੇ ਮਦਨਪੁਰਾ ਚੌਂਕ ਵਿਖੇ ਆਪ ਦੇ ਇਨ੍ਹਾਂ ਆਗੂਆਂ ਦਾ ਪੁਤਲਾ ਸਾੜ ਕੇ ਯੂਥ ਅਕਾਲੀ ਦਲ ਜਿਲ੍ਹਾ ਸ਼ਹਿਰੀ ਜੰਗ ਦਾ ਐਲਾਨ ਕਰੇਗਾ| ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚੋਂ ਮੁਹਾਲੀ ਵਿੱਚ ਯੂਥ ਅਕਾਲੀ ਦਲ ਦੀ ਭਰਤੀ ਵੇਲੇ 13 ਹਜਾਰ ਨੌਜਵਾਨਾਂ ਦੀ ਰਿਕਾਰਡਤੋੜ ਭਰਤੀ ਹੋਈ ਸੀ ਜਿਸਨੇ ਇਹ ਦੱਸ ਦਿੱਤਾ ਹੈ ਕਿ ਪੰਜਾਬ ਦਾ ਨੌਜਵਾਨ ਅਕਾਲੀ ਦਲ ਅਤੇ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨਾਲ ਡਟ ਕੈ ਖੜ੍ਹਾ ਹੈ|
ਇਸ ਮੌਕੇ ਬਲਜਿੰਦਰ ਸਿੰਘ ਬੇਦੀ, ਹਰਪ੍ਰੀਤ ਸਿੰਘ ਲਾਲੀ, ਚਰਨਜੀਤ ਸਿੰਘ ਚੰਨੀ, ਇੰਦਰਪ੍ਰੀਤ ਸਿੰਘ, ਭੁਪਿੰਦਰ ਸਿੰਘ ਕਾਕਾ, ਸਤਨਾਮ ਸਿੰਘ, ਲਵਲੀ ਮਹਿਰਾ, ਗੁਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜਿਰ ਸਨ|

Leave a Reply

Your email address will not be published. Required fields are marked *