Yamini Gomer left AAP party

ਜਲੰਧਰ ਤੋਂ ‘ਆਪ’ ਨੂੰ ਵੱਡਾ ਝਟਕਾ, ਯਾਮਿਨੀ ਗੌਮਰ ਸਮੇਤ 3 ਮੈਂਬਰਾਂ ਨੇ ਛੱਡੀ ਪਾਰਟੀ

ਜਲੰਧਰ, 13 ਦਸੰਬਰ (ਸ.ਬ.) ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਆਮ ਆਦਮੀ ਪਾਰਟੀ ਵਿੱਚ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ| ਪਾਰਟੀ ਦੇ ਨੇਤਾ ਰਹੇ ਵਿਨੋਦ ਕੁਮਾਰ ਬਿੰਨੀ ਤੋਂ ਸ਼ੁਰੂ ਹੋਇਆ ਦੋਸ਼ਾਂ ਦਾ ਦੌਰ ਅੱਜ ਤੱਕ ਜਾਰੀ ਹੈ| ਪਾਰਟੀ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਆਗੂਆ ਤੇ ਗੰਭੀਰ ਦੋਸ਼ ਲਾਏ ਸਨ| ਅਜਿਹਾ ਹੀ ਅੱਜ ਯਾਮਿਨੀ ਗੌਮਰ ਨੇ ਕੀਤਾ ਹੈ| ਯਾਮਿਨੀ ਗੌਮਰ ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਤੇ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਉਣ ਦੇ ਦੋਸ਼ ਲਾਏ ਹਨ ਅਤੇ ਇਸ ਦੇ ਨਾਲ ਹੀ ਆਪਣੇ 2 ਸਾਥੀਆਂ   ਸਮੇਤ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ|

Leave a Reply

Your email address will not be published. Required fields are marked *