Yoga Camp in Sector 80 Mohali

ਰੈਜੀਡੈਂਟਸ ਵੈਅਫੇਅਰ ਐਂਡ ਡਿਵੈਲਪਮੈਂਟ ਕਮੇਟੀ ਸੈਕਟਰ 80 ਦੇ ਸਹਿਯੋਗ ਨਾਲ ਸੁਆਮੀ ਰਾਮਦੇਵ ਦੇ ਸਿਖਿਆਰਥੀਆਂ ਵੱਲੋਂ 5 ਦਿਨਾਂ ਮੁਫਤ ਯੋਗ ਕੈਂਪ ਸ਼ੁਰੂ    
ਐਸ ਏ ਐਸ ਨਗਰ, 28 ਸਤੰਬਰ :  ਰੈਜੀਡੈਂਟਸ ਵੈਅਫੇਅਰ ਐਂਡ ਡਿਵੈਲਪਮੈਂਟ ਕਮੇਟੀ ਸੈਕਟਰ 80 ਦੇ ਸਹਿਯੋਗ ਨਾਲ ਸੁਆਮੀ ਰਾਮਦੇਵ ਦੇ ਸਿਖਿਆਰਥੀਆਂ ਵੱਲੋਂ 5 ਦਿਨਾਂ ਮੁਫਤ ਯੋਗ ਮਿਤੀ 26ਸਤੰਬਰ ਤੋਂ 30 ਸਤੰਬਰ ਤੱਕ ਸਵੇਰੇ 5.30 ਵਜੇ ਤੋਂ ਲੈ ਕੇ 6.30 ਤੱਕ ਕੈਂਪ ਸੈਕਟਰ 80 ਦੇ ਪਾਰਕ ਨੰ 3 ਵਿੱਚ (ਨੇੜੇ ਗੁਰਦੁਆਰਾ ਰਵਿਦਾਸ ਭਗਤ) ਸੁਰੂ ਕੀਤਾ ਗਿਆ| ਇਹ ਜਾਣਕਾਰੀ ਦਿੰਦਿਆਂ ਸੈਕਟਰ 80 ਦੇ ਪ੍ਰਧਾਨ ਸਰਦੂਲ ਸਿੰਘ ਪੂੰਣੀਆਂ ਨੇ ਦੱਸਿਆ ਕਿ ਹਰਭਜਨ ਸਿੰਘ ਯੋਗ ਇੰਚਾਰਜ ਮੁਹਾਲੀ ਅਤੇ ਤੇਜ ਪਾਲ ਮੰਡਲ ਇੰਜਾਰਜ ਵੱਲੋਂ ਪ੍ਰਾਣਾਯਾਮ, ਯੋਗ, ਆਯੁਰਵੈਦ ਅਤੇ ਸਵਦੇਸੀ ਵਸਤਾਂ ਸਬੰਧੀ ਜਾਣਕਾਰੀ ਦਿੱਤੀ ਗਈ|  ਮੈਡਤ  ਸੁਧਾ ਰਾਣਾ ਯੋਗ ਪ੍ਰਚਾਰਕ ਵੱਲੋਂ ਕੈਂਪ ਵਿੱਚ ਭਾਗ ਲੈ ਰਹੇ ਨਿਵਾਸੀਆਂ ਨੂੰ ਯੋਗ ਕਰਵਾਇਆ ਗਿਆ ਅਤੇ ਯੋਗ ਤੋਂ ਹੋਣ ਵਾਲੇ ਫਾਇਦਿਆਂ ਦੇ ਬਾਰੇ ਵੀ ਦੱਸਿਆ ਗਿਆ|  ਯੋਗ ਕੈਪ ਵਿੱਚ  ਸ. ਸੁੱਚਾ ਸਿੰਘ ਕਲੌੜ ਪ੍ਰਧਾਨ ਸੈਕਟਰ 76-80, ਰਣਜੀਤ ਸਿੰਘ ਜਨਰਲ ਸਕੱਤਰ ਸੈਕਟਰ 76-80,  ਜੀ.ਐਸ. ਪਠਾਨੀਆਂ ਵਿੱਤ ਸਕੱਤਰ, ਅਧਿਆਤਮ ਪ੍ਰਕਾਸ ਪ੍ਰੈਸ ਸਕੱਤਰ ਸੈਕਟਰ 79 ਨੇ ਵੀ ਵਿਸੇਸ ਤੌਰ ਤੇ ਭਾਗ ਲਿਆ|

Leave a Reply

Your email address will not be published. Required fields are marked *