Youth commited Suicide in Hotel, Was residing in hotel since Sep-28

ਹੋਟਲ  ਦੇ ਕਮਰੇ ਵਿੱਚ ਮਿਲੀ  ਨੌਜਵਾਨ ਦੀ ਲਮਕੀ ਹੋਈ ਲਾਸ਼
ਚੰਡੀਗੜ੍ਹ, 3 ਅਕਤੂਬਰ : ਸਥਾਨਕ ਸੈਕਟਰ-42 ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਹੋਟਲ ਦੇ ਕਮਰੇ ਵਿੱਚ ਇੱਕ ਨੌਜਜਵਾਨ ਦੀ ਲਾਸ਼ ਬਰਾਮਦ ਹੋਈ|  ਇਸ ਮਾਮਲੇ ਦੀ ਸੂਚਨਾ ਸਥਾਨਕ ਪੁਲੀਸ ਨੂੰ ਦਿੱਤੀ ਗਈ|

ਮੌਕੇ ਤੇ ਪਹੁੰਚੀ ਪੁਲੀਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਦੀ ਮਾਰਚਰੀ ਵਿੱਚ ਰਖਵਾ ਦਿੱਤਾ ਹੈ|  ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਇਸਦੀ ਸੂਚਨਾ ਦੇ ਦਿੱਤੀ ਹੈ |

ਸੈਕਟਰ-36 ਥਾਣੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੈਕਟਰ-42 ਦੇ ਸਾਗਰ ਹੋਟਲ  ਦੇ ਕਮਰੇ ਵਿੱਚ ਇੱਕ ਨੌਜਵਾਨ ਨੇ ਫਾਹਾ ਲੈ ਕੈ ਆਤਮਹੱਤਿਆ ਕਰ ਲਈ| ਮ੍ਰਿਤਕ ਦੀ ਪਛਾਣ ਸਿਰਸਾ ਦੇ ਦਵਿੰਦਰ ਸਿੰਘ (28 ) ਵਜੋਂ ਹੋਈ ਹੈ  |  ਮ੍ਰਿਤਕ ਇਸ ਹੋਟਲ ਵਿੱਚ 28 ਸਿਤੰਬਰ ਤੋਂ ਰਹਿ ਰਿਹਾ ਸੀ| ਮ੍ਰਿਤਕ ਦੀ ਮੋਟਰਸਾਈਕਿਲ ਵੀ ਹੋਟਲ ਦੇ ਬਾਹਰ ਖੜ੍ਹੀ ਮਿਲੀ ਹੈ|

ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਹੋਟਲ ਦਾ ਵੇਟਰ ਨੌਜਵਾਨ ਦੇ ਕਮਰੇ ਵਿੱਚ ਪਹੁੰਚਿਆ| ਕਾਫ਼ੀ ਦੇਰ ਤੱਕ ਦਰਵਾਜਾ ਨਾ ਖੋਲ੍ਹਣ ਤੇ ਵੇਟਰ ਨੇ ਦਰਵਾਜੇ  ਦੇ ਲਾਕ ਦੇ ਛੇਕ ਵਿੱਚੋਂ ਅੰਦਰ ਝਾਂਕ ਕੇ ਵੇਖਿਆ ਤਾਂ ਨੌਜਵਾਨ ਪੱਖੇ ਨਾਲ ਲਮਕਿਆ ਹੋਇਆ ਸੀ| ਉਸਨੇ ਹੋਟਲ ਪ੍ਰਬੰਧਕਾਂ ਨੂੰ ਇਸਦੀ ਜਾਣਕਾਰੀ ਦਿੱਤੀ ਅਤੇ ਪ੍ਰਬੰਧਕਾਂ ਨੇ ਪੁਲੀਸ ਨੂੰ ਸੂਚਿਤ ਕੀਤਾ| ਮ੍ਰਿਤਕ ਕੋਲੋਂ ਕੋਈ ਸੁਸਾਇਡ ਨੋਟ ਨਾ ਮਿਲਣ ਕਾਰਨ ਖੁਦਕਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ|

Leave a Reply

Your email address will not be published. Required fields are marked *