Youth completing 18 yrs age on 1 Jan 17 eligible for vote making

1 ਜਨਵਰੀ 2017 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕਾ ਕੋਈ ਵੀ ਵਿਅਕਤੀ ਬਣਾ ਸਕਦਾ ਹੈ ਵੋਟ
ਡਿਪਟੀ ਕਮਿਸ਼ਨਰ ਨੇ ਕੈਂਪਸ ਐਬਸਡਰਾਂ ਨਾਲ ਕੀਤੀ ਮੀਟਿੰਗ

ਐਸ.ਏ.ਐਸ ਨਗਰ, 14 ਸਤੰਬਰ : ਡਿਪਟੀ ਕਮਿਸ਼ਨਰ ਸ਼੍ਰੀ ਡੀ.ਐਸ .ਮਾਂਗਟ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਨਾਲ ਸਬੰਧਤ ਵੱਖ -ਵੱਖ ਸਰਕਾਰੀ ,  ਗੈਰਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ /ਕਾਲਜਾ ਵੱਲੋਂ ਨਿਯੁਕਤ ਕੀਤੇ ਗਏ ਕੈਂਪਸ ਐਬਸਡਰਾਂ ਨਾਲ ਸਵੀਪ -2017 ਸਬੰਧੀ  ਮੀਟਿੰਗ ਕੀਤੀ ਗਈ ।  ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਦੀ ਉਮਰ 1 ਜਨਵਰੀ 2017 ਨੂੰ 18 ਸਾਲ ਦੀ ਪੂਰੀ ਹੋ ਚੁੱਕੀ ਹੈ ਉਸ ਦੀ ਵੋਟ ਹਰ ਹਾਲਤ ਵਿਚ ਬਣਾਉਣੀ ਯਕੀਨੀ ਬਣਾਈ ਜਾਵੇ । ਉਨ੍ਹਾਂ ਦੱਸਿਆ ਕਿ ਫਾਰਮ ਨੰਬਰ 6 ਭਰ ਕੇ ਨਵੀਂ ਵੋਟ ਬਣਾਈ ਜਾ ਸਕਦੀ ਹੈ । ਉਨ੍ਹਾਂ ਹਰੇਕ ਕੈਂਪਸ ਐਬੰਸਡਰ ਨੂੰ ਕਿਹਾ ਕਿ ਉਹ ਆਪੋ- ਆਪਣੇ ਸਕੂਲ/ ਕਾਲਜ ਅਤੇ ਯੂਨਵਰਸਿਟੀ  ਵਿਚ 7 ਅਕਤੂਬਰ 2016 ਤੱਕ ਹੋਣ ਵਾਲੇ ਸਮਾਮਗਮਾਂ ਸਬੰਧੀ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ -ਕਮ-ਉਪ ਮੰਡਲ ਮੈਜਿਸਟ੍ਰੇਟ ਨੂੰ ਹਰ ਹਾਲਤ ਵਿਚ ਜਾਣਕਾਰੀ ਦੇਣ, ਤਾਂ ਜੋ ਇਸ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਵੀ ਜਾਣਕਾਰੀ ਹਿੱਤ ਸਟਾਲ ਲਗਾਏ ਜਾ ਸਕਣ ।

ਡਿਪਟੀ ਕਮਸ਼ਿਨਰ ਨੇ  ਵੋਟ ਦੀ ਮਹੱਤਤਾਂ ਤੇ ਜ਼ੋਰ ਦਿੰਦਿਆਂ ਕਿਹਾ ਕਿ ਨੌਜਵਾਨ ਵੋਟਰ ਕਾਰਡ  ਨੂੰ ਸਿਰਫ ਮਾਮੂਲੀ ਵੋਟ  ਹੀ ਨਾ ਸਮਝਣ ਸਗੋਂ ਵੋਟਰ ਕਾਰਡ ਦੀ ਉਚੇਰੀ ਪੜ੍ਹਾਈ ਤੋਂ ਇਲਾਵਾ ਡੋਮੀਸਾਈਲ , ਜਾਤੀ ਸਰਟੀਫਿਕੇਟ , ਡਰਾਈਵਿੰਗ ਲਾਈਸੈਂਸ ਅਤੇ ਬੈਂਕ ਖਾਤੇ ਆਦਿ ਖਲਵਾਉਣ ਲਈ ਵੀ  ਜ਼ਰੂਰਤ ਪੈਂਦੀ ਹੈ । ਇਸ ਕਰਕੇ ਕੈਂਪਸ ਐਬੰਸਡਰਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪੋ -ਆਪਣੇ ਕਾਲਜਾਂ ਵਿਚ ਪੜ੍ਹਦੇ ਨੌਜਵਾਨਾਂ ਨੂੰ ਵੋਟ ਬਣਾਉਣ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨ । ਉਨ੍ਹਾਂ ਸਕੂਲਾਂ ਕਾਲਜਾਂ ਦੇ ਮੁਖੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸਵੇਰ ਦੀ ਸਭਾ ਦੌਰਾਨ ਨੌਜਵਾਨਾਂ ਨੂੰ ਵੋਟਰ ਕਾਰਡ ਬਣਾਉਣ ਬਾਰੇ ਜਾਗਰੂਕ ਕਰਨ ਅਤੇ  ਵੋਟ ਦੀ ਮਹੱਤਤਾਂ ਬਾਰੇ ਸਕੂਲਾਂ ਕਾਲਜਾਂ ਵਿਚ ਸਲੋਗਨ ਆਦਿ ਲਿਖਵਾਏ ਜਾਣ ।

ਡਿਪਟੀ ਕਮਿਸ਼ਨਰ ਸ਼੍ਰੀ ਮਾਗਟ ਨੇ ਅੱਗੇ  ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਆਪਣੀ ਵੋਟ ਦੇ ਸਟੇਟਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹ ਚੋਣ ਕਮਿਸ਼ਨ ਦੀ ਵੈਬਸਾਈਟ ‘ਤੇ  ਚੈਕ ਕਰ ਸਕਦਾ ਹੈ । ਇਸ ਮੌਕੇ ਸਹਾਇਕ ਕਮਿਸ਼ਨਰ ਸਕਾਇਤਾਂ ਮੈਡਮ ਨਯਨ ਭੁੱਲਰ, ਤਹਿਸੀਲਦਾਰ ਚੋਣਾਂ ਹਰਦੀਪ ਸਿੰਘ ਤੋਂ ਇਲਾਵਾ ਵੱਖ -ਵੱਖ ਸਕੂਲਾਂ/ਕਾਲਜਾ ਦੇ ਨੁਮਾਇੰਦੇ ਅਤੇ ਕੈਂਪਸ ਐਬੰਸਡਰ ਮੌਜੂਦ ਸਨ ।

Leave a Reply

Your email address will not be published. Required fields are marked *