Youth Congress Burn Effigy of Chief Minister Badal against unemployment, inflation

30sneh

ਬੇਰੁਜਗਾਰੀ ਅਤੇ ਮਹਿੰਗਾਈ ਖਿਲਾਫ ਯੂਥ ਕਾਂਗਰਸ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ

ਐਸ ਏ ਐਸ ਨਗਰ, 30 ਅਗਸਤ : ਯੂਥ ਕਾਂਗਰਸ ਮੁਹਾਲੀ ਦੇ ਪ੍ਰਧਾਨ ਸਨੇਹ ਮੋਦਗਿੱਲ ਦੀ ਅਗਵਾਈ ਹੇਠ ਅੱਜ ਯੂਥ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਮੰਗਿਗਾਈ ਅਤੇ ਬੇਰੁਜਗਾਰੀ ਦੇ ਵਿਰੁੱਧ ਅੰਤਰਾਸਟਰੀ ਹਵਾਈ ਅੱਡਾ ਮਾਰਗ ਤੇ  ਵਿਸ਼ਾਲ ਰੋਸ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਜਾਜੀ ਕਰਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਲਾ ਫੁੱਕਿਆ ਗਿਆ. ਇਸ ਮੌਕੇ ਸੰਬੋਧਨ ਕਰਦਿਆਂ ਯੂਥ ਕਾਂਗਰਸ ਦੇ ਪ੍ਰਧਾਨ ਸਨੇਹ ਮੌਦਗਿੱਲ ਨੇ ਕਿਹਾ ਕਿ ਬਾਦਲ ਸਰਕਾਰ ਦੀ ਗਲਤ ਨੀਤੀਆਂ ਕਾਰਨ ਪੰਜਾਬ ਅੰਦਰ ਭੁੱਖਮਰੀ ਵਰਗੇ ਹਾਲਾਤ ਪੈਦਾ ਹੋ ਚੁੱਕੇ ਹਨ ਅਤੇ ਨੌਜਵਾਨਾਂ ਨੂੰ ਰੁਜਗਾਰ ਨਹੀਂ ਮਿਲ ਰਿਹਾ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਗਲਤ ਨੀਤੀਆਂ ਕਾਰਨ ਗਰੀਬ ਲੋਕਾਂ ਨੂੰ ਦੋ ਵਕਤ ਦੀ ਰੋਟੀ ਵੀ ਖਾਣੀ ਮੁਸ਼ਕਿਲ ਹੋ ਚੁੱਕੀ ਹੈ|
ਗਰੀਬ ਦੀ ਥਾਲੀ ਵਿਚੋਂ ਦਾਲਾ ਇੱਕ ਇੱਕ ਕਰਕੇ ਗਾਇਬ ਹੋ ਚੱਕੀਆਂ ਹਨ ਅਤੇ ਫਲ ਸਬਜੀਆਂ ਗਰੀਬ ਦੇ ਬੱਚਿਆਂ ਲਈ ਸੁਪਨੇ ਵਾਂਗ ਬਣ ਚੁੱਕੇ ਹਨ| ਉਨ੍ਹਾਂ ਕਿਹਾ ਕਿ ਬੇਰੁਜਗਾਰੀ ਅਤੇ ਮਹਿੰਗਾਈ ਦੇ ਖਿਲਾਫ ਯੂਥ ਕਾਂਗਰਸ ਨੇ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਪੰਜਾਬ ਦੇ ਹਰ ਨੌਜਵਾਨ ਦੀ ਅੱਖ 2017 ਦੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਟਿਕੀ ਹੈ  ਅਤੇ ਪੰਜਾਬ ਦੇ ਨੋਜਵਾਨ ਮੌਜੂਦਾ ਸਰਕਾਰ ਤੋਂ ਤੰਗ ਆ ਕੇ ਚੁੱਕਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਉਣ ਇਰਾਦਾ ਕਰ ਚੁੱਕੇ ਹਨ| ਇਸ ਮੌਕੇ ਰੋਹਿਤ ਮੱਕੜ, ਮਨੋਜ ਕੌਸਲ, ਅਕਾਸ ਵਸ਼ਿਸ਼ਟ, ਜਰਮਨ ਮੁਹਾਲੀ, ਨਿਲੇਸ਼ ਕੌਸ਼ਲ, ਗੌਰਵ ਸ਼ਰਮਾ, ਰਣਧੀਰ ਸਿੰਘ ਮਾਵੀ ਆਦਿ ਹਾਜਰ ਸਨ|

Leave a Reply

Your email address will not be published. Required fields are marked *