Youth Congress Leader Manjot Singh provided diet to two budding athletes

ਉੱਭਰਦੇ ਲੋੜਵੰਦ ਅਥਲੀਟਾਂ ਨੂੰ ਯੂਥ ਕਾਗਰਸੀ ਆਗੂ ਮਨਜੋਤ ਸਿੰਘ ਨੇ ਦਿੱਤੀ ਡਾਈਟ

ਐਸ ਏ ਐਸ ਨਗਰ, 29 ਸਤੰਬਰ : ਯੂਥ ਕਾਂਗਰਸ ਹਲਕਾ ਆਨੰਦਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਸ੍ਰ. ਮਨਜੋਤ ਸਿੰਘ ਨੇ ਸਥਾਨਕ ਫੇਜ਼-6 ਵਿਖੇ ਯੰਗ ਅਥਲੈਟਿਕਸ ਐਸੋਸੀਏਸ਼ਨ ਦੇ ਅਧੀਨ ਪ੍ਰੈਕਟਿਸ ਕਰਦੇ ਦੋ ਲੋੜਵੰਦ ਅਥਲੀਟਾਂ ਦੀ ਖੁਰਾਕ ਲਈ ਕੋਚ ਰਾਮਾਸ਼ੰਕਰ ਨੂੰ ਨਗਦ ਰਾਸ਼ੀ ਦਿੱਤੀ ਹੋ|
ਇਸ ਮੌਕੇ ਗੱਲਬਾਤ ਕਰਦਿਆਂ ਸ੍ਰ. ਮਨਜੋਤ ਸਿੰਘ ਨੇ ਕਿਹਾ ਕਿ ਯੂਥ ਕਾਂਗਰਸ ਵਲੋਂ ਮੁਹਾਲੀ ਹਲਕੇ ਵਿੱਚ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡਾਂ ਵਿੱਚ ਖੇਡ ਕਿਟਾਂ ਵੀ ਵੰਡੀਆਂ ਗਈਆਂ ਹਨ ਅਤੇ ਵੰਡੀਆਂ ਜਾ ਰਹੀਆਂ ਹਨ|
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖਿਡਾਰੀਆਂ ਵਿੱਚ ਟੇਲੈਂਟ ਦੀ ਕੋਈ ਕਮੀ ਨਹੀਂ ਹੈ ਪਰ ਉਨ੍ਹਾਂ ਨੂੰ ਹੇਠਲੇ ਪੱਧਰ ਤੇ ਸੁਵਿਧਾਵਾਂ ਨਾਲ ਮਿਲਣ ਨਾਲ ਉਨ੍ਹਾਂ ਦਾ ਟੇਲੈਂਟ ਉਭਰ ਕੇ ਸਾਮ੍ਹਣੇ ਹੀ ਨਹੀਂ ਆ ਪਾਂਦਾ| ਉਨ੍ਹਾਂ ਇਸ ਮੌਕੇ ਕੋਚ ਰਾਮਾਸ਼ੰਕਰ ਦੀ ਸ਼ਲਾਘਾ ਕੀਤੀ ਜੋ ਕਿ ਇਲਾਕੇ ਦੇ ਅਥਲੀਟਾਂ ਨੂੰ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਪੰਜਾਬ ਅਤੇ ਰਾਸ਼ਟਰੀ ਖੇਡਾਂ ਲਈ ਤਿਆਰ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਦਿੱਤੀ ਗਈ ਇਸ ਰਾਸ਼ੀ ਨਾਲ ਇੱਥੋਂ ਦੇ ਦੋ ਲੋੜਵੰਦ ਅਥਲੀਟਾਂ ਨੂੰ ਡਾਈਟ ਦਿੱਤੀ ਜਾਵੇਗੀ ਤਾਂ ਜੋ ਉਹ ਆਉਣ ਵਾਲੀਆਂ ਖੇਡਾਂ ਵਿੱਚ ਵਧੀਆ ਪਰਫਾਰਮ ਕਰ ਸਕਣ| ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਆਨੰਦਪੁਰ ਸਾਹਿਬ ਵਲੋਂ ਅਜਿਹੇ ਉੱਦਮ ਅੱਗੇ ਵੀ ਕੀਤੇ ਜਾਂਦੇ ਰਹਿਣਗੇ|
ਇਸ ਮੌਕੇ ਉਨ੍ਹਾਂ ਨਾਲ ਯੂਥ ਕਾਂਗਰਸ ਆਗੂ ਤੇਜਿੰਦਰ ਸਿੰਘ, ਸਿਮਰਨਜੀਤ ਸਿੰਘ, ਸੁਸ਼ਾਂਤ ਕੌਸ਼ਿਕ, ਰਾਹੁਲ ਕਾਲੀਆ, ਚੰਨੀ ਇਕਬਾਲ ਵੀ ਹਾਜਿਰ ਸਨ|

Leave a Reply

Your email address will not be published. Required fields are marked *