Youth Congress Workers stopped outside congress bhavan, water canon used by the police

ਯੂਥ ਕਾਂਗਰਸ ਵਰਕਰਾਂ ਨੂੰ ਬੈਰੀਕੇਡ ਨਾ ਟੱਪਣ ਦਿੱਤਾ ਪੁਲੀਸ ਨੇ, ਪਾਣੀ ਦੀਆਂ ਬੁਛਾੜਾਂ ਨਾਲ ਖਿੰਡਾਇਆ
ਚੰਡੀਗੜ੍ਹ, 26 ਅਕਤੂਬਰ : ਯੂਥ ਕਾਂਗਰਸ ਵਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਮੌਕੇ ਅੱਜ ਯੂਥ ਕਾਂਗਰਸ ਵਰਕਰਾਂ ਨੂੰ ਚੰਡੀਗੜ੍ਹ ਪੁਲੀਸ ਨੇ ਬੈਰੀਕੇਡ ਲਗਾ ਕੇ ਪੰਜਾਬ ਕਾਂਗਰਸ ਭਵਨ ਸੈਕਟਰ 15 ਦੇ ਸਾਮ੍ਹਣੇ ਹੀ ਰੋਕ ਲਿਆ| ਇਸ ਮੌਕੇ ਜੋਸ਼ ਵਿੱਚ ਆਏ ਯੂਥ ਕਾਂਗਰਸ ਵਰਕਰਾਂ ਨੇ ਬੈਰੀਕੇਡ ਟੱਪਣ ਦਾ ਯਤਨ ਕੀਤਾ ਤਾਂ ਪੁਲੀਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ| ਇਸ ਦੌਰਾਨ ਯੂਥ ਕਾਂਗਰਸ ਵਰਕਰਾਂ ਨੂੰ ਸੱਟਾਂ ਵੀ ਲੱਗੀਆਂ| ਪੁਲੀਸ ਨੇ ਇਨ੍ਹਾਂ ਨੂੰ ਖਿੰਡਾ ਦਿੱਤਾ ਅਤੇ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ

Leave a Reply

Your email address will not be published. Required fields are marked *