Youth should make their votes to exercise their right to vote

7dc

ਨੌਜਵਾਨ ਵਰਗ ਆਪਣੇ ਵੋਟ ਦੇ ਮਿਲੇ ਅਧਿਕਾਰ ਦੀ ਵਰਤੋ ਕਰਨઠ ਲਈ ਆਪਣੀਆਂ ਵੋਟਾਂ ਜਰੂਰ ਬਣਾਉਣ -ਮਾਂਗਟ
ਜਿਲ੍ਹੇ ਵਿਚ ਵੋਟਰ ਸੂਚੀਆਂ ਦੀ ਸਪੈਸਲ ਸੁਧਾਈ ਦਾ ਕੰਮ ਸੁਰੂ
ਰਾਜਸੀ ਪਾਰਟੀਆਂ ਨੂੰ ਨੌਜਵਾਨਾਂ ਵਰਗ ਨੂੰ ਆਪਣੀ ਵੋਟ ਬਣਾਉਣ ਲਈ ਜਾਗਰੂਕ ਕਰਨ ਦੀ ਕੀਤੀ ਅਪੀਲ
ਡਿਪਟੀ ਕਮਿਸਨਰ ਵੱਲੋਂ ਵੋਟਰ ਸੂਚੀਆਂ ਦੀ ਸਪੈਸਲ ਸੁਧਾਈ ਸਬੰਧੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਐਸ ਏ ਐਸ ਨਗਰ, 7 ਸਤੰਬਰ :  ਜਿਲ੍ਹੇ ਚ ਮੁੱਖ ਚੋਣ ਕਮਿਸਨਰ ਦੀਆਂ ਹਦਾਇਤਾਂ ਮੁਤਾਬਿਕ 01 ਜਨਵਰੀ 2017 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸੂਚੀਆਂ ਦੀ ਸਪੈਸਲ ਸੁਧਾਈ ਦਾ ਕੰਮ ਹੋ ਚੁੱਕਾ ਹੈ ਤੇ ਕੋਈ ਵੀ ਵਿਆਕਤੀ ਜਿਸਦੀ 01 ਜਨਵਰੀ 2017 ਨੂੰઠ ਉਮਰ 18 ਸਾਲ ਦੀઠ ਹੋਵੇਗੀ ਜਾਂ ਇਸ ਤੋ ਵੱਧ ਹੈઠ ਆਪਣੀ ਵੋਟ ਬਣਵਾ ਸਕਦਾ ਹੈ। ਇਨਾ੍ਹਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸਨਰ ਕਮ ਜਿਲ੍ਹਾ ਚੋਣਕਾਰ ਅਫਸਰ ਸ੍ਰੀ ਡੀ. ਐਸ. ਮਾਂਗਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸઠ ਦੇ ਮੀਟਿੰਗ ਹਾਲ ਵਿਖੇઠ ਵੋਟਰ ਸੂਚੀਆਂ ਦੀ ਸਪੈਸ਼ਨ ਸੁਧਾਈ ਸਬੰਧੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।

ਉਨਾ੍ਹਂ ਇਸ ਮੌਕੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਜਿਨਾ ਨੌਜਵਾਨਾਂ ਦੀ ਉਮਰ 18/19 ਸਾਲ ਦੇ ਦਰਮਿਆਨ ਹੈ ਨੂੰ ਆਪਣੀ ਵੋਟ ਜਰੂਰੀ ਬਣਾਉਣ ਲਈ ਜਾਗਰੂਕ ਕਰਨ। ਜਿਲ੍ਹਾ ਪ੍ਰਸਾਸਨ ਵੱਲੋਂ ਵੀ ਵਿਸੇਸ ਮੁਹਿੰਮ ਵਿੰਢੀ ਜਾਵੇਗੀ ਤਾਂ ਜੋ ਕੋਈ ਵੀ ਨੌਜਵਾਨ ਵੋਟਰ ਆਪਣੀ ਵੋਟ ਵਾਝਾਂ ਨਾ ਰਹਿ ਸਕੇ ਅਤੇ ਆਉਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਵੋਟ ਦਾ ਇਸਤੇਮਾਲ ਕਰ ਸਕੇ। ਉਨਾ੍ਹਂ ਦੱਸਿਆ ਕਿ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸਾਨਾ ਹੋ ਚੁੱਕੀ ਹੈ । ઠਦਾਅਵੇ ਅਤੇ ਇਤਰਾਜ਼ 07 ਅਕਤੂਬਰ ਤੱਕ ਦਿੱਤੇ ਜਾ ਸਕਦੇ ਹਨ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸਨਾઠ 02 ਜਨਵਰੀ 2017 ਨੂੰ ਹੋਵੇਗੀ। ਉਹਨਾਂ ਦੱਸਿਆ ਕਿ 11 ਸਤੰਬਰ ਅਤੇ 25 ਸਤੰਬਰ ਨੂੰ ਬੂਥ ਪੱਧਰ ਤੇ ਬੂਥ ਲੈਵਲ ਅਫਸਰ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ । ਉਹਨਾ੍ਹਂ ਦੱਸਿਆ ਕਿ ਫਾਰਮ ਬੀ.ਐਲ.ਓ ਤੋਂ ਇਲਾਵਾ ਸਬੰਧਤ ਚੋਣਕਾਰ ਰਜਿਸਟ੍ਰੇਸਨ ਅਫਸਰ,ਸਹਾਇਕ ਚੋਣਕਾਰ ਰਜਿਸਟ੍ਰੇਸਨ ਅਫਸਰ ਦੇ ਦਫਤਰਾਂ ਵਿਚ ਜਮਾ੍ਹਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਮੁੱਖ ਚੋਣ ਅਫਸਰ ਪੰਜਾਬ ਦੀ ਵੇਬਸਾਈਟ www.ceopunjab.nic.in ਤੇ ਫਾਰਮ ਡਾਉਨਲਾਊਡ ਕਰਕੇ ਆਨ ਲਾਈਨ ਵੀ ਭਰੇ ਜਾ ਸਕਦੇ ਹਨ

ਇਸ ਮੌਕੇ ਤਹਿਸੀਲਦਾਰ ਚੋਣਾਂ ਸ੍ਰੀ ਹਰਦੀਪ ਸਿੰਘ ਨੇ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਜਿਸ ਵਿਅਕਤੀ ਦੀ ਉਮਰ 1 ਜਨਵਰੀ 2017 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਫਾਰਮ ਨੰ: 6 ਭਰ ਕੇ ਦੇ ਸਕਦਾ ਹੈ। ਵੋਟ ਕੱਟਨ ਲਈ ਫਾਰਮ ਨੰ: 7, ਦਰੁਸਤੀ ਲਈ ਫਾਰਮ ਨੰ: 8, ਆਪਣੀ ਰਿਹਾਇਸ ਬਦਲਣ ਲਈ ਫਾਰਮ ਨੰ: 8 ਏ ਭਰਿਆ ਜਾ ਸਕਦਾ ਹੈ। ਫੋਟੋ ਵੋਟਰ ਸੂਚੀ ਵਿੱਚ ਜੇਕਰ ਕਿਸੇ ਵੋਟਰ ਫੋਟੋ ਗਲਤ ਛੱਪੀ ਹੈ ਜਾਂ ਫੋਟੋ ਦਰਜ ਨਹੀਂ ਤਾਂ ਵੋਟਰ ਵੱਲੋਂ ਫਾਰਮ ਨੰ: 8 ਸਮੇਤ ਪਾਸਪੋਰਟ ਸਾਈਜ ਦੀ ਫੋਟੋ ਦਿੱਤੀ ਜਾ ਸਕਦੀ ਹੈ। ਇਸ ਮੌਕੇ ਸਮੂਹ  ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਨੂੰ ਮੁਢਲੀ ਪ੍ਰਕਾਸ਼ਨਾਂ ਦੀ ਵੋਟਰ ਸੂਚੀ ਦੀ ਇਕ ਹਾਰਡ ਕਾਪੀ ਅਤੇ ਸੀ.ਡੀ. ਵੀ ਦਿੱਤੀ ਗਈ। ਤਹਿਸੀਲਦਾਰ ਚੋਣਾਂ ਨੇ ਦੱਸਿਆ ਕਿ ਜ਼ਿਲ੍ਹੇ ‘ਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਲਈ 726 ਪੋਲਿੰਗ ਸਟੇਸ਼ਨਾਂ ਤੇ ਬੂਥ ਲੈਵਲ ਅਫ਼ਸਰ ਨਿਯੁਕਤ ਕੀਤੇ ਗਏ ਹਨ ਜੋ ਕਿ 11 ਅਤੇ 25 ਸਤੰਬਰ ਨੂੰ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਤੇ ਬੈਠ ਕੇ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। ਇਸ ਮੌਕੇ ਸਹਾਇਕ ਕਮਿਸਨਰ ਜਨਰਲ ਸ੍ਰੀਮਤੀ ਅਵਨੀਤ ਕੌਰ, ਸ੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ , ਇੰਡੀਅਨ ਨੈਸਨਲ ਕਾਂਗਰਸ, ਬਹੁਜਨ ਸਮਾਜ ਪਾਰਟੀ, ਆਮ ਆਦਮੀ ਪਾਰਟੀ, ਸੀ. ਪੀ. ਆਈ ਐਮ ਸਮੇਤ ਹੋਰ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।

Leave a Reply

Your email address will not be published. Required fields are marked *