Youth of Punjab Celebrated Shaheed-e-azam Bhagat Singh Birthday with full zeal and enthusiam

ਯੂਥ ਆਫ ਪੰਜਾਬ ਨੇ ਚੇਅਰਮੈਨ ਪਰਮਦੀਪ ਬੈਦਵਾਨ ਦੀ ਅਗਵਾਈ ਹੇਠ ਸ਼ਹੀਦੇ ਆਜਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ

ਐਸ. ਏ. ਐਸ ਨਗਰ, 29 ਸਤੰਬਰ (ਸ.ਬ.) ਨਵੀਂ ਬਣੀ ਸਾਜ ਭਲਾਈ ਸੰਸਥਾ ਯੂਥ ਆਫ ਪੰਜਾਬ ਵਲੋਂ ਸੈਕਟਰ 70 ਵਿਖੇ ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਸਭਿਆਚਾਰਕ ਸਮਾਗਮ ਕਰਵਾਇਆ ਗਿਆ| ਇਸ ਸਮਾਗਮ ਦੀ ਅਗਵਾਈ ਸੰਸਥਾ ਦੇ ਚੇਅਰਮੈਨ ਸ੍ਰ. ਪਰਮਦੀਪ ਸਿੰਘ ਬੈਦਵਾਨ ਨੇ ਕੀਤੀ| ਇਸ ਮੌਕੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ, ਉਨ੍ਹਾਂ ਨੂੰ ਟ੍ਰੇਨਿੰਗ ਦੇਣ ਵਾਲੇ ਕੋਚਾਂ, ਅਤੇ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਯੂਥ ਆਫ ਪੰਜਾਬ ਵਲੋਂ ਵਿਸ਼ੇਸ਼ ਤੌਰ ਤੇ ਲੋੜਵੰਦ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋ ਸਣ ਲਈ 50 ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ|

ਇਸ ਦੌਰਾਨ ਸੱਭਿਆਚਾਕ ਮੇਲੇ ਵਿਚ ਸੂਫੀ ਗਾਇਕ ਪੰਮਾ ਭੂਮੇਵਾਲ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦੀ ਖੂਬ ਵਾਹਵਾਹੀ ਖੱਟੀ| ਸੂਫੀ ਗਾਇਕ ਇਰਸ਼ਾਦ ਮੁਹੰਮਦ, ਰਾਵੀ ਬੱਲ, ਹਰਜੋਤ ਜੌਲਾ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਜਦੋਂ ਕਿ ਪ੍ਰੋਗਰਾਮ ਦੀ ਐਂਕਰਿੰਗ ਕਰ ਰਹੀ ਗੁਰਲੀਨ ਕੌਰ ਨੇ ਆਪਣੀ ਐਂਕਰਿੰਗ ਰਾਹੀਂ ਸਰੋਤਿਆਂ ਨੂੰ ਕਈ ਘੰਟੇ ਤੱਕ ਇਸ ਪ੍ਰੋਗਰਾਮ ਨਾਲ ਬੰਨ੍ਹ ਕੇ ਰੱਖਿਆ| ਇਸ ਮੌਕੇ ਸਮਰ ਸਿੰਘ ਸੰਮੀ ਅਤੇ ਉਹਨਾਂ ਦੇ ਸਾਥੀਆਂ ਵਲੋਂ ਪੁਆਧੀ ਅਖਾੜਾ ਵੀ ਲਾਇਆ ਗਿਆ| ਇਸ ਮੌਕੇ ਏਕ ਜੋਤ ਟਰੂ ਲਾਈਟ ਆਫ ਗੋਡ ਸੋਸਲ ਵੈਲਫੇਅਰ ਸੁਸਾਇਟੀ ਨੇ ਛਹੀਦ ਭਗਤ ਸਿੰਘ ਦੀ ਜੀਵਨੀ ਸਬੰਧੀ ਇਕ ਨਾਟਕ ਖੇਡਿਆ ਜੋ ਕਿ ਦਰਸ਼ਕਾਂ ਦੇ ਰੌਂਗਟੇ ਖੜ੍ਹੇ ਕਰ ਗਿਆ| ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਤੋਂ ਪਹਿਲਾਂ ਦੇ ਸੀਨ ਮੌਕੇ ਤਾਂ ਦਰਸ਼ਕ ਸੀਟਾਂ ਛੱਡ ਕੇ ਖੜ੍ਹੇ ਹੋ ਕੇ ਤਾੜੀਆਂ ਮਾਰਨ ਲੱਗ ਪਏ|

ਇਸ ਮੌਕੇ ਕਬੱਡੀ ਕੋਚ ਮਾਸਟਰ ਭੁਪਿੰਦਰ ਸਿੰਘ, ਰਾਸ਼ਟਰੀ ਜੈਵਲਿਨ ਥਰੋਅਰ ਪ੍ਰਭਦੀਪ ਕੌਰ (ਅੰਡਰ 20 ਜੂਨੀਅਰ ਵੂਮੈਨ ਗੋਲਡ ਮੈਡਲਿਸਟ 2015), ਮਲਕੀਤ ਸਿੰਘ (ਸ਼ਾਟਪੁਟ, ਮਾਸਟਰਜ਼ ਖੇਡਾਂ ਵਿੱਚ ਅੰਤਰਰਾਸ਼ਟਰੀ ਮੈਡਲ ਜੇਤੂ), ਬੇਅੰਤ ਸਿੰਘ ਮਾਵੀ ਨੂੰ ਸਨਮਾਨਿਤ ਕੀਤਾ ਗਿਆ|

ਇਸ ਮੌਕੇ ਸੰਬੋਧਨ ਕਰਦਿਆਂ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ| ਉਹਨਾਂ ਕਿਹਾ ਕਿ ਰਾਜਸੀ ਪਾਰਟੀਆਂ ਨੇ ਭਾਰਤ ਨੂੰ ਦੂਜੀ ਗੁਲਾਮੀ ਦੇ ਰਾਹ ਪਾਇਆ ਹੈ ਪਰ ਲੋਕਾਂ ਨੂੰ ਭਗਤ ਸਿੰਘ ਦੀ ਸੋਚ ਅਪਨਾਉਣੀ ਚਾਹੀਦੀ ਹੈ| ਉਨ੍ਹਾਂ ਇਸ ਮੌਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਨੂੰ ਛੱਡ ਕੇ ਉਸਾਰੂ ਅਤੇ ਨਿੱਗਰ ਸੋਚ ਅਪਨਾਉਣ ਲਈ ਪ੍ਰੇਰਿਤ ਕੀਤਾ|

ਇਸ ਮੌਕੇ ਕਾਮਰੇਡ ਜਸਵੰਤ ਸਿੰਘ, ਲੱਕੀ ਮੁਹਾਲੀ, ਸੋਮੀ ਛਾਹ, ਗਿੱਲ ਲਾਂਡਰਾਂ, ਚੇਤੰਨ ਸਿੰਘ, ਰੇਛਮ, ਵਿੱਕੀ ਮਨੌਲੀ, ਸੁੱਭ ਸੇਖੋਂ, ਜੋਤੀ, ਲੱਕੀ ਕੁਰਾਲੀ, ਰਮਾਕਾਂਤ ਕੁਰਾਲੀ, ਪਾਲੀ ਈਸਾਪੁਰ, ਬੱਬੂ ਖਰੜ, ਜੱਗੀ ਖਰੜ, ਰਾਜੀ, ਡਾ. ਅਨਵਰ ਹੁਸੈਨ, ਬਲਕਾਰ ਸਰਪੰਚ, ਜੈਲਦਾਰ ਸਤਵਿੰਦਰ ਸਿੰਘ, ਗੁਰਪ੍ਰੀਤ ਢਿਲੋਂ, ਸੁੱਖਾ ਖਰੜ, ਗੁਰਜੀਤ ਮਾਮਾ, ਜੁਗਨੂੰ, ਆਲਮ ਮਨੌਲੀ ਵੀ ਮੌਜੂਦ ਸਨ| ਇਸ ਮੌਕੇ ਪੰਜਾਬ ਯੁਨੀਵਰਸਿਟੀ ਚੰਡੀਗੜ ਦੇ ਕੌਂਸਲ ਪ੍ਰਧਾਨ, ਸਾਬਕਾ ਪ੍ਰਧਾਨ ਨੂੰ ਵੀ ਸਨਮਾਨਿਤ ਕੀਤਾ ਗਿਆ|

Leave a Reply

Your email address will not be published. Required fields are marked *