Connect with us

Punjab

ਏ ਸੀ ਵਿੱਚ ਅੱਗ ਲੱਗਣ ਕਾਰਨ ਗੈਸ ਸਿਲੰਡਰ ਵਿੱਚ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ

Published

on

ਪਟਿਆਲਾ, 19 ਜੂਨ (ਸ.ਬ.) ਪਟਿਆਲਾ ਦੇ ਤ੍ਰਿਵੈਣੀ ਬਾਜ਼ਾਰ ਵਿੱਚ ਬਣੇ ਲਾਲਾ ਜੀ ਦੇ ਢਾਬੇ ਉੱਪਰ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਅੰਦਰ ਪਏ ਗੈਸ ਸਿਲੰਡਰ ਵਿੱਚ ਵੀ ਬਲਾਸਟ ਹੋ ਗਿਆ।

ਅੱਗ ਲੱਗਣ ਦਾ ਕਾਰਨ ਤਪਦੀ ਗਰਮੀ ਨੂੰ ਮੰਨਿਆ ਜਾ ਰਿਹਾ ਹੈ। ਕਿਉਂਕਿ ਢਾਬੇ ਦੇ ਅੰਦਰ ਏ ਸੀ ਲੱਗਿਆ ਹੋਇਆ ਸੀ, ਜਿਸ ਵਿਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ। ਅੱਗ ਨੇ ਪੂਰੇ ਢਾਬੇ ਵਿੱਚ ਭਾਂਬੜ ਮਚਾ ਦਿੱਤੇ। ਇਸ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ਉੱਪਰ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਲਈ ਤਕਰੀਬਨ 1 ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਇੰਸਪੈਕਟਰ ਰਜਿੰਦਰ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਹੈ।

ਦੁਕਾਨ ਦੇ ਅੰਦਰ 3 ਗੈਸ ਸਿਲੰਡਰ ਮੌਜੂਦ ਸੀ, ਜਿਨ੍ਹਾਂ ਵਿਚੋਂ 1 ਗੈਸ ਸਿਲੰਡਰ ਬਲਾਸਟ ਹੋ ਗਿਆ, ਬਾਕੀ 2 ਗੈਸ ਸਿਲੰਡਰ ਅਸੀਂ ਬਾਹਰ ਕੱਢ ਲਏ। ਉਨ੍ਹਾਂ ਕਿਹਾ ਕਿ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਹੈ ਤੇ ਹੁਣ ਸਥਿਤੀ ਕੰਟਰੋਲ ਵਿਚ ਹੈ।

Continue Reading

Mohali

ਫੇਜ਼ 4 ਦੇ ਵਸਨੀਕ ਵਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪਰਿਵਾਰ ਵਾਲਿਆਂ ਨੇ ਪੁਲੀਸ ਥਾਣੇ ਦੇ ਬਾਹਰ ਧਰਨਾ ਦਿੱਤਾ

Published

on

By

ਆਪ ਉਮੀਦਵਾਰ ਗੁਰਮੁਖ ਸਿੰਘ ਸੋਹਲ ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਇਲਜਾਮ ਲਗਾਇਆ, ਸੋਹਲ ਨੇ ਦੋਸ਼ ਨਕਾਰੇ
ਐਸ ਏ ਐਸ ਨਗਰ, 22 ਮਈ (ਸ.ਬ.) ਸਥਾਨਕ ਫੇਜ਼ 4 ਦੀ ਕੋਠੀ ਨੰਬਰ 636 ਵਿੱਚ ਰਹਿੰਦੇ ਪਵਨ ਕੁਮਾਰ ਨਾਮ ਦੇ ਇੱਕ ਨੌਜਵਾਨ (ਜੋ ਮੂਲ ਰੂਪ ਤੋਂ ਫਾਜਿਲਕਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ) ਵਲੋਂ ਬੀਤੇ ਦਿਨ ਮੋਰਿੰਡਾ ਨੇੜੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪਵਨ ਕੁਮਾਰ ਦੇ ਪਰਿਵਾਰ ਵਾਲਿਆਂ ਨੇ ਫੇਜ਼ 4 ਤੋਂ ਨਗਰ ਨਿਗਮ ਦੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੁਖ ਸਿੰਘ ਸੋਹਲ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਲਗਾ ਦਿੱਤਾ ਗਿਆ ਹੈ| ਨਗਰ ਨਿਗਮ ਚੋਣਾਂ ਦਾ ਮਾਹੌਲ ਹੋਣ ਕਾਰਨ ਇਹ ਮਾਮਲਾ ਸਿਆਸੀ ਰੂਪ ਧਾਰਨ ਕਰ ਗਿਆ ਹੈ ਅਤੇ ਇਸ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਵਰਕਰਾਂ ਵਲੋਂ ਪਰਿਵਾਰ ਵਲੋਂ ਦਿੱਤੇ ਗਏ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਆਪਣਾ ਸਮਰਥਨ ਦਿੱਤਾ ਜਾ ਰਿਹਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼ 4 ਦੇ ਮਕਾਨ ਨੰਬਰ 636 ਵਿੱਚ ਫਾਜਿਲਕਾ ਦੇ ਦੌ ਨੌਜਵਾਨ (ਪਵਨ ਕੁਮਾਰ ਅਤੇ ਮਾਧਵ) ਕਿਰਾਏ ਤੇ ਰਹਿੰਦੇ ਹਨ ਅਤੇ ਪਿਛਲੇ ਦਿਨਾਂ ਦੌਰਾਨ ਇਹਨਾਂ ਦੋਵਾਂ ਵਲੋਂ ਘਰ ਦੇ ਨੇੜੇ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਪੜੌਸੀਆਂ ਨਾਲ ਵਿਵਾਦ ਚੱਲ ਰਿਹਾ ਸੀ| ਇਸ ਸੰਬੰਧੀ ਨੌਜਵਾਨ ਮਾਧਵ ਨੇ ਦੱਸਿਆ ਕਿ ਉਹਨਾਂ ਵਲੋਂ ਆਪਣੀਆਂ ਗੱਡੀਆਂ ਮਕਾਨਾਂ ਦੇ ਸਾਮ੍ਹਣੇ ਪੈਂਦੀ ਸਰਕਾਰੀ ਥਾਂ ਤੇ ਖੜ੍ਹੀ ਕੀਤੀ ਜਾਂਦੀ ਹੈ ਪਰੰਤੂ ਨਾਲ ਦੇ ਘਰਾਂ ਵਾਲੇ ਇਹ ਕਹਿ ਕੇ ਇਤਰਾਜ ਕਰਦੇ ਹਨ ਕਿ ਉਹ ਥਾਂ ਉਹਨਾਂ ਦੇ ਘਰ ਸਾਮ੍ਹਣੇ ਪੈਂਦੀ ਹੈ ਅਤੇ ਇੱਥੇ ਗੱਡੀ ਨਾ ਖੜ੍ਹਾਈ ਜਾਵੇ| ਇਸ ਸੰਬੰਧੀ ਕੁੱਝ ਦਿਨ ਪਹਿਲਾਂ ਵੀ ਉਹਨਾਂ ਦੀ ਪੜੌਸੀਆਂ ਨਾਲ ਬਹਿਸ ਹੋਈ ਸੀ|
ਉਸ ਨੇ ਦੱਸਿਆ ਕਿ ਸੋਮਵਾਰ ਨੂੰ ਵੀ ਉਹਨਾਂ ਦੀ ਗੱਡੀ ਖੜ੍ਹਾਉਣ ਦੇ ਮਾਮਲੇ ਤੇ ਪੜੌਸੀਆਂ ਦੀ ਬਹਿਸ ਹੋਈ ਜਿਸ ਦੌਰਾਨ ਕੁੱਝ ਨੌਜਵਾਨਾਂ ਵਲੋਂ ਉਹਨਾਂ ਦੋਵਾਂ ਦੀ ਕੁੱਟਮਾਰ ਕੀਤੀ ਗਈ ਅਤੇ ਉੱਥੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੁਖ ਸਿੰਘ ਸੋਹਲ ਵਲੋਂ ਮੌਕੇ ਤੇ ਪੁਲੀਸ ਬੁਲਾ ਕੇ ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਉਹਨਾਂ ਨੂੰ ਅੰਦਰ ਕਰਵਾ ਦੇਣਗੇ|
ਉਹਨਾਂ ਦੱਸਿਆ ਕਿ ਅਗਲੇ ਦਿਨ ਥਾਣਾ ਫੇਜ਼ 1 ਦੀ ਪੁਲੀਸ ਵਲੋਂ ਉਹਨਾਂ ਦੋਵਾਂ ਨੂੰ ਥਾਣੇ ਸੱਦ ਲਿਆ ਗਿਆ ਜਿਸ ਦੌਰਾਨ ਉਸਦੇ ਪਿਤਾ ਅਤੇ ਪਿੰਡ ਦੇ ਮੋਹਤਬਾਰ ਵੀ ਥਾਣੇ ਪਹੁੰਚੇ| ਇਸ ਦੌਰਾਨ ਗੁਰਮੁਖ ਸਿੰਘ ਸੋਹਲ ਵਲੋਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਜਲੀਲ ਕੀਤਾ ਗਿਆ, ਧਮਕੀਆਂ ਦਿੱਤੀਆਂ ਗਈਆਂ ਅਤੇ ਕੁੱਟਣ ਦੀਆਂ ਧਮਕੀਆਂ ਦਿੱਤੀਆਂ ਗਈਆਂ| ਉਹਨਾਂ ਨੂੰ ਲਗਭਗ ਚਾਰ ਘੰਟੇ ਤਕ ਥਾਣੇ ਹੀ ਰਹਿਣਾ ਪਿਆ|
ਉਸਨੇ ਦੱਸਿਆ ਕਿ ਇਸਤੋਂ ਬਾਅਦ ਪੁਲੀਸ ਦੇ ਦਬਾਓ ਹੇਠ ਉਹਨਾਂ ਤੋਂ ਸਮਝੌਤਾ ਲਿਖਵਾਇਆ ਗਿਆ ਅਤੇ ਘਰ ਭੇਜ ਦਿੱਤਾ ਗਿਆ| ਉਸਨੇ ਕਿਹਾ ਕਿ ਬਾਅਦ ਵਿੱਚ ਪਵਨ ਘਰ ਤੋਂ ਗੱਡੀ ਲੈ ਕੇ ਚਲਾ ਗਿਆ ਅਤੇ ਦੇਰ ਰਾਤ ਉਸਨੇ ਆਪਣੇ ਪਿਤਾ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਉਹ ਇਸ ਜਲਾਲਤ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹੈ| ਉਸਦੇ ਪਿਤਾ ਉਸ ਵੇਲੇ ਰਾਜਸਥਾਨ ਵਿੱਚ ਸਨ ਅਤੇ ਉੱਥੋਂ ਵਾਪਸ ਆਏ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਨਹਿਰ ਵਿੱਚੋਂ ਪਵਨ ਕੁਮਾਰ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਉਸਦੇ ਪਰਿਵਾਰ ਵਲੋਂ ਇਸ ਮਾਮਲੇ ਵਿੱਚ ਗੁਰਮੁਖ ਸਿੰਘ ਸੋਹਲ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਬੀਤੀ ਦੇਰ ਰਾਤ ਥਾਣੇ ਪਹੁੰਚ ਕੀਤੀ ਗਈ ਸੀ ਪਰੰਤੂ ਉੱਥੇ ਉਹਨਾਂ ਦੀ ਤਸੱਲੀ ਨਾ ਹੋਣ ਤੇ ਉਹਨਾਂ ਵਲੋਂ ਅੱਜ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ| ਇਸ ਦੌਰਾਨ ਮੁਹਾਲੀ ਦੇ ਡੀ ਐਸ ਪੀ ਸ੍ਰ ਗੁਰਚਰਨ ਸਿੰਘ ਵਲੋਂ ਥਾਣੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲ ਕੀਤੀ ਪਰੰਤੂ ਪੀੜਿਤ ਪਰਿਵਾਰ ਵਾਲੇ ਇਸ ਮਾਮਲੇ ਵਿੱਚ ਗੁਰਮੁਖ ਸਿੰਘ ਸੋਹਲ ਦੇ ਖਿਲਾਫ ਕਾਰਵਾਈ ਦੀ ਮੰਗ ਤੇ ਅੜੇ ਰਹੇ|
ਇਸ ਸੰਬੰਧੀ ਡੀ ਐਸ ਪੀ ਗੁਰਚਰਨ ਸਿੰਘ ਨੇ ਦੱਸਿਆ ਕਿ ਫੇਜ਼ 4 ਦੇ ਨੌਜਵਾਨ ਪਵਨ ਕੁਮਾਰ ਵਲੋਂ ਬੀਤੇ ਦਿਨ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ ਸੀ ਜਿਸਦੀ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਹੁਣ ਤਕ ਇਸ ਮਾਮਲੇ ਵਿੱਚ ਆਪ ਉਮੀਦਵਾਰ ਦੀ ਕੋਈ ਸ਼ਮੂਲੀਅਤ ਸਾਮ੍ਹਣੇ ਨਹੀਂ ਆਈ ਹੈ ਅਤੇ ਪੁਲੀਸ ਵਲੋਂ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ|

ਧਮਕੀਆਂ ਦੇਣ ਅਤੇ ਕੁੱਟਮਾਰ ਦੇ ਇਲਜਾਮ ਬੇਬੁਨਿਆਦ : ਗੁਰਮੁਖ ਸਿੰਘ ਸੋਹਲ
ਇਸ ਮਾਮਲੇ ਵਿੱਚ ਸੰਪਰਕ ਕਰਨ ਤੇ ਫੇਜ਼ 4 ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਉਮੀਦਵਾਰ ਅਤੇ ਸਾਬਕਾ ਕੌਂਸਲਰ ਸ੍ਰ ਗੁਰਮੁਖ ਸਿੰਘ ਸੋਹਲ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਲਗਾਏ ਗਏ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ| ਉਹਨਾਂ ਕਿਹਾ ਕਿ ਅਸਲ ਵਿੱਚ ਇਹਨਾਂ ਨੌਜਵਾਨਾਂ ਦੀ 15 ਕੁ ਦਿਨ ਪਹਿਲਾਂ ਮੁਹੱਲੇ ਵਾਲਿਆਂ ਨਾਲ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਬਹਿਸ ਹੋਈ ਸੀ ਅਤੇ ਘਟਨਾ ਵਾਲੇ ਦਿਨ ਵੀ ਪਾਰਕਿੰਗ ਨੂੰ ਲੈ ਕੇ ਹੋ ਰਹੀ ਬਹਿਸ ਦੌਰਾਨ ਉਹਨਾਂ ਵਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਪੁਲੀਸ ਇਹਨਾਂ ਦੀ ਇੱਕ ਗੱਡੀ ਲੈ ਗਈ ਸੀ| ਉਹਨਾਂ ਕਿਹਾ ਕਿ ਅਗਲੇ ਦਿਨ ਇਹਨਾਂ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਥਾਣੇ ਵਿੱਚ ਲਿਖਤੀ ਤੌਰ ਤੇ ਮਾਫੀ ਮੰਗਦਿਆਂ ਮਾਮਲਾ ਖਤਮ ਕਰ ਦਿੱਤਾ ਸੀ| ਉਹਨਾਂ ਕਿਹਾ ਕਿ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਤਾਂ ਕਿਸੇ ਨਾਲ ਬਹਿਸ ਵੀ ਨਹੀਂ ਹੋਈ ਸੀ ਅਤੇ ਉਹਨਾਂ ਦੇ ਲਗਾਏ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ|

Continue Reading

Chandigarh

ਪੰਜਾਬ ਵਿੱਚ ਬੈਲਟ ਪੇਪਰ ਨਾਲ ਹੀ ਹੋਣਗੀਆਂ ਨਿਗਮ ਤੇ ਕੌਂਸਲ ਚੋਣਾਂ : ਹਾਈ ਕੋਰਟ

Published

on

By

ਚੋਣ ਪ੍ਰਕਿਰਿਆ ਸ਼ੁਰੂ ਹੋਣ ਮਗਰੋਂ ਹੁਣ ਦੇਰੀ ਦੇ ਅਧਾਰ ਤੇ ਦਖ਼ਲ ਸੰਭਵ ਨਹੀਂ
ਚੰਡੀਗੜ੍ਹ, 22 ਮਈ (ਸ.ਬ.) ਪੰਜਾਬ ਵਿੱਚ ਨਿਗਮ ਅਤੇ ਕੌਂਸਲ ਚੋਣਾਂ ਹੁਣ ਬੈਲਟ ਪੇਪਰ ਨਾਲ ਹੀ ਹੋਣਗੀਆਂ| ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤਿੰਨ ਪਟੀਸ਼ਨਾਂ ਨੂੰ ਖ਼ਾਰਜ ਕਰਦਿਆਂ ਕੌਂਸਲ ਚੋਣਾਂ ਬੈਲਟ ਪੇਪਰ ਨਾਲ ਕਰਾਏ ਜਾਣ ਲਈ ਰਾਹ ਸਾਫ਼ ਕਰ ਦਿੱਤਾ ਹੈ| ਜਿਕਰਯੋਗ ਹੈ ਕਿ ਪੰਜਾਬ ਵਿੱਚ 26 ਮਈ ਨੂੰ ਨਿਗਮ ਅਤੇ ਕੌਂਸਲ ਚੋਣਾਂ ਲਈ ਵੋਟਾਂ ਪੈਣਗੀਆਂ| ਵਿਰੋਧੀ ਧਿਰਾਂ ਨੇ ਰਾਜ ਚੋਣ ਕਮਿਸ਼ਨ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਇਹ ਚੋਣਾਂ ਈ ਵੀ ਐਮ ਮਸ਼ੀਨਾਂ ਨਾਲ ਕਰਾਈਆਂ ਜਾਣ|
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਾਜ ਚੋਣ ਕਮਿਸ਼ਨ ਵੱਲੋਂ ਬੈਲਟ ਪੇਪਰ ਨਾਲ ਇਹ ਚੋਣਾਂ ਕਰਾਏ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ| ਲੰਘੇ ਕੱਲ੍ਹ ਭਾਰਤੀ ਚੋਣ ਕਮਿਸ਼ਨ ਨੇ ਅਦਾਲਤ ਵਿੱਚ ਦੱਸਿਆ ਸੀ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਰਾਜਸਥਾਨ ਤੋਂ ਪੰਜਾਬ ਲਈ ਰਵਾਨਾ ਹੋ ਚੁੱਕੀਆਂ ਹਨ ਅਤੇ ਸ਼ਾਮ ਤੱਕ ਪੰਜਾਬ ਪਹੁੰਚ ਜਾਣਗੀਆਂ| ਅੱਜ ਅਦਾਲਤ ਵਿੱਚ ਚੋਣ ਕਮਿਸ਼ਨ ਨੇ ਦੱਸਿਆ ਕਿ ਰਾਜਸਥਾਨ ਤੋਂ ਕਰੀਬ ਛੇ ਹਜ਼ਾਰ ਈ ਵੀ ਐਮ ਮਸ਼ੀਨਾਂ ਅੰਬਾਲਾ ਪੁੱਜ ਚੁੱਕੀਆਂ ਹਨ|
ਚੋਣ ਕਮਿਸ਼ਨ ਵੱਲੋਂ ਸਿਰਫ਼ ਇਕ ਦੋ ਦਿਨਾਂ ਵਿੱਚ ਈ ਵੀ ਐਮਜ਼ ਤਿਆਰ ਹੋਣ ਦਾ ਦਾਅਵਾ ਕੀਤਾ ਗਿਆ ਸੀ ਜਦੋਂ ਕਿ ਰਾਜ ਚੋਣ ਕਮਿਸ਼ਨ ਨੇ ਅਦਾਲਤ ਵਿੱਚ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਮੈਨੂਅਲ ਅਨੁਸਾਰ ਈ ਵੀ ਐਮ ਦੀ ਤਿਆਰੀ ਲਈ ਵੱਧ ਦਿਨਾਂ ਦੀ ਗੱਲ ਕਹੀ ਗਈ ਹੈ|
ਮੁੱਖ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਬੈਂਚ ਨੇ ਫ਼ੈਸਲੇ ਵਿੱਚ ਕਿਹਾ ਹੈ ਕਿ ਰਾਜ ਚੋਣ ਕਮਿਸ਼ਨ ਵੱਲੋਂ ਸ਼ਡਿਊਲ ਜਾਰੀ ਕੀਤਾ ਜਾ ਚੁੱਕਿਆ ਹੈ ਅਤੇ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ| ਅਦਾਲਤ ਨੇ ਹੁਣ ਦੇਰੀ ਹੋਣ ਦੀ ਦਲੀਲ ਦੇ ਅਧਾਰ ਤੇ ਤਿੰਨੋਂ ਪਟੀਸ਼ਨਾਂ ਖ਼ਾਰਜ ਕਰ ਦਿੱਤੀਆਂ ਹਨ| ਹੁਣ ਇਹ ਚੋਣਾਂ ਬੈਲਟ ਪੇਪਰ ਨਾਲ ਹੀ ਹੋਣਗੀਆਂ|

Continue Reading

Mohali

ਨਗਰ ਨਿਗਮ ਚੋਣਾਂ ਦੌਰਾਨ ਜਾਅਲੀ ਵੋਟਿੰਗ ਅਤੇ ਜਾਅਲੀ ਆਧਾਰ ਕਾਰਡਾਂ ਦੀ ਵਰਤੋਂ ਵਿਰੁੱਧ ਸਖ਼ਤ ਚੌਕਸੀ ਅਤੇ ਰੋਕਥਾਮ ਦੀ ਕਾਰਵਾਈ ਦੀ ਲੋੜ : ਪਰਮਜੀਤ ਸਿੰਘ ਕਾਹਲੋਂ

Published

on

By

ਡੀ ਸੀ ਅਤੇ ਐਸ ਐਸ ਪੀ ਨੂੰ ਮੰਗ ਪੱਤਰ ਦਿੱਤਾ

ਐਸ ਏ ਐਸ ਨਗਰ, 22 ਮਈ (ਸ.ਬ.) ਸਮਾਜ ਸੇਵੀ ਆਗੂ ਅਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਵੱਲੋਂ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਅਤੇ ਐਸ. ਐਸ. ਪੀ. ਹਰਮਨਦੀਪ ਸਿੰਘ ਹਾਂਸ ਨੂੰ ਪੱਤਰ ਲਿਖ ਕੇ ਨਗਰ ਨਿਗਮ ਚੋਣਾਂ ਦੌਰਾਨ ਜਾਅਲੀ ਵੋਟਿੰਗ ਅਤੇ ਜਾਅਲੀ ਆਧਾਰ ਕਾਰਡਾਂ ਦੀ ਵਰਤੋਂ ਵਿਰੁੱਧ ਸਖ਼ਤ ਚੌਕਸੀ ਅਤੇ ਰੋਕਥਾਮ ਕਾਰਵਾਈ ਦੀ ਮੰਗ ਕੀਤੀ ਹੈ।

ਪੱਤਰ ਵਿੱਚ ਉਹਨਾਂ ਲਿਖਿਆ ਕਿ ਉਨ੍ਹਾਂ ਵੱਲੋਂ ਪਿਛਲੀਆਂ ਨਗਰ ਨਿਗਮ ਚੋਣਾਂ ਵਾਰਡ ਨੰਬਰ 10, ਮੁਹਾਲੀ ਤੋਂ ਲੜੀਆਂ ਸਨ। ਉਕਤ ਚੋਣਾਂ ਦੌਰਾਨ, ਹਲਕੇ ਵਿੱਚ ਜਾਅਲੀ ਵੋਟਿੰਗ ਨਾਲ ਸਬੰਧਤ ਵੱਡੇ ਪੱਧਰ ਤੇ ਬੇਨਿਯਮੀਆਂ ਵੇਖੀਆਂ ਗਈਆਂ ਸਨ ਅਤੇ ਕੁਝ ਵਿਅਕਤੀ ਕਥਿਤ ਤੌਰ ਤੇ ਗੈਰ-ਕਾਨੂੰਨੀ ਵੋਟਿੰਗ ਅਤੇ ਨਕਲ ਕਰਨ ਦੇ ਉਦੇਸ਼ ਲਈ ਜਾਅਲੀ ਅਤੇ ਜਾਅਲੀ ਆਧਾਰ ਕਾਰਡਾਂ ਦੀ ਵਰਤੋਂ ਕਰ ਰਹੇ ਸਨ।

ਉਹਨਾਂ ਲਿਖਿਆ ਹੈ ਕਿ ਪਿਛਲੀਆਂ ਚੋਣਾਂ ਦੌਰਾਨ, ਇੱਕ ਵਿਅਕਤੀ ਨੂੰ ਜਾਅਲੀ ਆਧਾਰ ਕਾਰਡ ਲੈ ਕੇ ਫੜਿਆ ਗਿਆ ਸੀ ਅਤੇ ਇਸ ਮਾਮਲੇ ਸੰਬੰਧੀ ਸ਼ਿਕਾਇਤ ਪੁਲੀਸ ਨੂੰ ਸੌਂਪੀ ਗਈ ਸੀ। ਹਾਲਾਂਕਿ, ਜਾਅਲਸਾਜ਼ੀ, ਨਕਲ ਅਤੇ ਲੋਕਤੰਤਰੀ ਚੋਣ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਨਾਲ ਜੁੜੇ ਅਪਰਾਧ ਦੀ ਗੰਭੀਰਤਾ ਦੇ ਬਾਵਜੂਦ, ਸ਼ਾਮਲ ਵਿਅਕਤੀਆਂ ਵਿਰੁੱਧ ਅੱਜ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਹੁਣ, ਨਗਰ ਨਿਗਮ ਚੋਣਾਂ ਦੁਬਾਰਾ ਹੋਣੀਆਂ ਹਨ ਅਤੇ ਫਿਰ ਵਾਰਡ ਨੰਬਰ 10, ਮੁਹਾਲੀ ਤੋਂ ਚੋਣ ਲੜ ਰਿਹਾ ਹਾਂ। ਪੱਕਾ ਖਦਸ਼ਾ ਹੈ ਕਿ ਉਹੀ ਸਮਾਜ ਵਿਰੋਧੀ ਤੱਤ ਦੁਬਾਰਾ ਜਾਅਲੀ ਆਧਾਰ ਕਾਰਡਾਂ ਦੀ ਦੁਰਵਰਤੋਂ ਕਰਨ ਅਤੇ ਚੋਣ ਪ੍ਰਕਿਰਿਆ ਨੂੰ ਗੈਰ-ਕਾਨੂੰਨੀ ਢੰਗ ਨਾਲ ਪ੍ਰਭਾਵਿਤ ਕਰਨ ਲਈ ਹਲਕੇ ਵਿੱਚ ਜਾਅਲੀ ਵੋਟਿੰਗ ਕਰਵਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।

ਉਹਨਾਂ ਮੰਗ ਕੀਤੀ ਹੈ ਕਿ ਵਾਰਡ ਨੰਬਰ 10 ਵਿੱਚ ਤਾਇਨਾਤ ਸਾਰੇ ਸਬੰਧਤ ਪੁਲੀਸ ਅਧਿਕਾਰੀਆਂ ਨੂੰ ਜਾਅਲੀ ਵੋਟਰਾਂ ਅਤੇ ਸ਼ੱਕੀ ਪਛਾਣ ਦਸਤਾਵੇਜ਼ਾਂ ਪ੍ਰਤੀ ਵਿਸ਼ੇਸ਼ ਚੌਕਸੀ ਬਣਾਈ ਰੱਖਣ ਲਈ ਸਖ਼ਤ ਨਿਰਦੇਸ਼ ਦਿੱਤੇ ਜਾਣ, ਜਿੱਥੇ ਵੀ ਲੋੜ ਹੋਵੇ ਸ਼ੱਕੀ ਆਧਾਰ ਕਾਰਡਾਂ ਅਤੇ ਵੋਟਰਾਂ ਦੀ ਪਛਾਣ ਦੀ ਸਹੀ ਤਸਦੀਕ ਕੀਤੀ ਜਾਵੇ, ਸੰਵੇਦਨਸ਼ੀਲ ਪੋਲਿੰਗ ਬੂਥਾਂ ਤੇ ਲੋੜੀਂਦੇ ਪੁਲੀਸ ਕਰਮਚਾਰੀ ਅਤੇ ਨਿਗਰਾਨੀ ਟੀਮਾਂ ਤਾਇਨਾਤ ਕੀਤੇ ਜਾਣ, ਨਕਲ, ਜਾਅਲੀ ਦਸਤਾਵੇਜ਼ ਜਾਂ ਗੈਰ-ਕਾਨੂੰਨੀ ਵੋਟਿੰਗ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਿਛਲੀਆਂ ਚੋਣਾਂ ਦੌਰਾਨ ਜਾਅਲੀ ਆਧਾਰ ਕਾਰਡ ਲੈ ਕੇ ਫੜੇ ਗਏ ਵਿਅਕਤੀ ਸੰਬੰਧੀ ਉਹਨਾਂ ਦੀ ਪਿਛਲੀ ਸ਼ਿਕਾਇਤ ਤੇ ਵੀ ਢੁਕਵੀਂ ਕਾਰਵਾਈ ਕੀਤੀ ਜਾਵੇ।

Continue Reading

Latest News

Trending