National
ਕੈਨੇਡਾ ਦੀ ਸੰਸਦ ਨੇ ਨਿੱਝਰ ਨੂੰ ਪਹਿਲੀ ਬਰਸੀ ਤੇ ਸ਼ਰਧਾਂਜਲੀ, ਇੱਕ ਮਿੰਟ ਦਾ ਮੌਨ ਰੱਖਿਆ

ਨਵੀਂ ਦਿੱਲੀ, 19 ਜੂਨ (ਸ.ਬ.) ਕੈਨੇਡਾ ਦੀ ਸੰਸਦ ਦੇ ਹਾਊਸ ਆਫ ਕਾਮਨਜ਼ ਵਿੱਚ ਖ਼ਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਝਰ ਨੂੰ ਪਹਿਲੀ ਬਰਸੀ ਮੌਕੇ ਸ਼ਰਧਾਜਲੀ ਦਿੱਤੀ ਗਈ ਤੇ ਇਕ ਮਿੰਟ ਦਾ ਮੌਨ ਰੱਖਿਆ ਗਿਆ, ਜਦੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਭਾਰਤ ਵੱਲੋਂ ਅਤਿਵਾਦੀ ਨਿੱਝਰ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ ਐਨ ਉਸੇ ਸਮੇਂ ਖ਼ਾਲਿਸਤਾਨ ਪੱਖੀ ਵੱਖਵਾਦੀਆਂ ਨੇ ਵੈਨਕੂਵਰ ਵਿੱਚ ਭਾਰਤੀ ਵਣਜ ਦੂਤਘਰ ਦੇ ਬਾਹਰ ਮੌਕ ਕੋਰਟ ਸਥਾਪਤ ਕੀਤੀ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪੁਤਲਾ ਫੂਕਿਆ ਗਿਆ। ਕੈਨੇਡਾ ਦੀ ਸੰਸਦ ਵਿੱਚ ਅਤਿਵਾਦੀਆਂ ਦੀ ਵਡਿਆਈ ਤੇ ਭਾਰਤ ਨੇ ਕੈਨੇਡਾ ਨੂੰ ਕਰਾਰਾ ਜਵਾਬ ਦਿੱਤਾ ਹੈ। ਭਾਰਤ ਨੇ ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ ਤੇ ਹੋਏ ਬੰਬ ਧਮਾਕੇ ਦੀ ਬਰਸੀ ਨੂੰ ਯਾਦ ਕਰਵਾ ਕੇ ਕੈਨੇਡਾ ਵਿੱਚ ਸਾਲਾਂ ਤੋਂ ਵਧ ਰਹੇ ਅਤਿਵਾਦ ਨੂੰ ਨਿਸ਼ਾਨਾ ਬਣਾਇਆ ਹੈ। ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਨੇ 23 ਜੂਨ ਨੂੰ ਕਨਿਸ਼ਕ ਜਹਾਜ਼ ਹਾਦਸੇ ਦੀ ਯਾਦ ਵਿੱਚ ਯਾਦਗਾਰੀ ਸਮਾਗਮ ਕਰਾਉਣ ਦੀ ਯੋਜਨਾ ਬਣਾਈ ਹੈ। ਕੌਂਸਲੇਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਅਤਿਵਾਦ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਭਾਰਤ ਸਭ ਤੋਂ ਅੱਗੇ ਹੈ ਅਤੇ ਇਸ ਵਿਸ਼ਵਵਿਆਪੀ ਖਤਰੇ ਨਾਲ ਨਜਿੱਠਣ ਲਈ ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
National
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਵਿਧਾਨ ਸਭਾ ਵਿੱਚ ਬਜਟ ਪੇਸ਼

ਦਿੱਲੀ ਦਾ ਬਜਟ 1 ਲੱਖ ਕਰੋੜ ਰੁਪਏ
ਨਵੀਂ ਦਿੱਲੀ, 25 ਮਾਰਚ (ਸ.ਬ.) 23 ਸਾਲਾਂ ਬਾਅਦ ਸੱਤਾ ਵਿਚ ਵਾਪਸ ਆਈ ਭਾਜਪਾ ਨੇ ਅੱਜ ਦਿੱਲੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ। ਬਜਟ ਭਾਸ਼ਣ ਪੜ੍ਹਦੇ ਹੋਏ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਪਹਿਲੀ ਵਾਰ ਦਿੱਲੀ ਦਾ ਬਜਟ 1 ਲੱਖ ਕਰੋੜ ਰੁਪਏ ਦਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ 2023 ਵਿਚ ਬਜਟ 78 ਹਜ਼ਾਰ 800 ਕਰੋੜ ਰੁਪਏ ਸੀ। 24-25 ਦਾ ਬਜਟ ਘਟਾ ਕੇ ਸਿਰਫ਼ 76 ਹਜ਼ਾਰ ਕਰੋੜ ਰੁਪਏ ਕਰ ਦਿਤਾ ਗਿਆ। ਇਹ ਦਿੱਲੀ ਦੀ ਸਭ ਤੋਂ ਮਾੜੀ ਸਥਿਤੀ ਸੀ। ਇਸ ਵਾਰ ਦਾ ਬਜਟ ਇਤਿਹਾਸਕ ਹੈ।
ਰੇਖਾ ਗੁਪਤਾ ਨੇ ਕਿਹਾ ਕਿ ਅਸੀਂ ਦਿੱਲੀ ਦੇ ਵਿਕਾਸ ਲਈ 10 ਸੈਕਟਰਾਂ ਦੀ ਪਛਾਣ ਕੀਤੀ ਹੈ। ਇਸ ਵਿਚ, ਬੁਨਿਆਦੀ ਸਹੂਲਤਾਂ ਤੋਂ ਇਲਾਵਾ, ਸਾਡਾ ਧਿਆਨ ਬੁਨਿਆਦੀ ਢਾਂਚੇ ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਗਰਭਵਤੀ ਔਰਤਾਂ ਲਈ 210 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਇਸ ਰਾਹੀਂ ਗਰਭਵਤੀ ਔਰਤਾਂ ਨੂੰ 21 ਹਜ਼ਾਰ ਰੁਪਏ ਦਿਤੇ ਜਾਣਗੇ। 5100 ਕਰੋੜ ਰੁਪਏ ਮਹਿਲਾ ਸਮ੍ਰਿਧੀ ਯੋਜਨਾ ਲਈ ਹਨ, ਹਰ ਮਹੀਨੇ 2500 ਰੁਪਏ ਦਿਤੇ ਜਾਣਗੇ। ਬੁਨਿਆਦੀ ਢਾਂਚਾ ਪ੍ਰਾਜੈਕਟ ਸ਼ੁਰੂ ਕਰ ਕੇ ਦਿੱਲੀ ਦੀ ਐਨਸੀਆਰ ਨਾਲ ਕਨੈਕਟੀਵਿਟੀ ਵਿਚ ਸੁਧਾਰ ਕੀਤਾ ਜਾਵੇਗਾ। ਕੇਂਦਰ ਤੋਂ ਸਮਰਥਨ ਮਿਲੇਗਾ।
ਬਜਟ 1 ਹਜ਼ਾਰ ਕਰੋੜ ਰੁਪਏ ਹੈ। ਔਰਤਾਂ ਦੀ ਸੁਰੱਖਿਆ ਲਈ 50 ਹਜ਼ਾਰ ਵਾਧੂ ਕੈਮਰੇ ਲਗਾਏ ਜਾਣਗੇ। ਜਨ ਅਰੋਗਿਆ ਯੋਜਨਾ ਤਹਿਤ 5 ਲੱਖ ਰੁਪਏ ਦਾ ਵਾਧੂ ਬੀਮਾ ਦਿਤਾ ਜਾਵੇਗਾ। ਆਯੁਸ਼ਮਾਨ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਹੋਵੇਗਾ। ਕੇਜਰੀਵਾਲ ਚਾਹੁੰਦੇ ਸਨ ਕਿ ਉਨ੍ਹਾਂ ਦਾ ਨਾਮ ਆਯੁਸ਼ਮਾਨ ਯੋਜਨਾ ਵਿਚ ਸ਼ਾਮਲ ਕੀਤਾ ਜਾਵੇ ਅਤੇ ਜਦੋਂ ਅਜਿਹਾ ਨਹੀਂ ਹੋਇਆ ਤਾਂ ਉਨ੍ਹਾਂ ਨੇ ਇਸ ਯੋਜਨਾ ਨੂੰ ਦਿੱਲੀ ਵਿਚ ਲਾਗੂ ਨਹੀਂ ਹੋਣ ਦਿੱਤਾ। ਅਸੀਂ ਇਸ ਯੋਜਨਾ ਨੂੰ ਪਹਿਲੀ ਕੈਬਨਿਟ ਮੀਟਿੰਗ ਵਿਚ ਲਾਗੂ ਕੀਤਾ।
ਅਸੀਂ ਇਸਦੇ ਲਈ ਨਾ ਸਿਰਫ਼ 5 ਲੱਖ ਰੁਪਏ ਦਾ ਬੀਮਾ ਕਰਾਂਗੇ, ਸਗੋਂ ਸਰਕਾਰ ਵਲੋਂ ਹੋਰ 5 ਲੱਖ ਰੁਪਏ ਦਿਤੇ ਜਾਣਗੇ। ਇਸਦਾ ਮਤਲਬ ਹੈ ਕਿ ਤੁਹਾਨੂੰ 10 ਲੱਖ ਰੁਪਏ ਦਾ ਬੀਮਾ ਮਿਲੇਗਾ। ਇਸ ਲਈ 2144 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸ਼ਮਾਨ ਯੋਜਨਾ ਨੂੰ ਪਹਿਲੀ ਕੈਬਨਿਟ ਮੀਟਿੰਗ ਵਿਚ ਲਾਗੂ ਕੀਤਾ। ਅਸੀਂ ਇਸ ਲਈ ਨਾ ਸਿਰਫ਼ 5 ਲੱਖ ਰੁਪਏ ਦਾ ਬੀਮਾ ਕਰਾਂਗੇ, ਸਗੋਂ ਸਰਕਾਰ ਵਲੋਂ ਹੋਰ 5 ਲੱਖ ਰੁਪਏ ਦਿਤੇ ਜਾਣਗੇ। ਇਸਦਾ ਮਤਲਬ ਹੈ ਕਿ ਤੁਹਾਨੂੰ 10 ਲੱਖ ਰੁਪਏ ਦਾ ਬੀਮਾ ਮਿਲੇਗਾ। ਇਸ ਲਈ 2144 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਇਹ ਬਜਟ ਪਿਛਲੇ ਸਾਲ ਨਾਲੋਂ 31.5 ਫ਼ੀਸਦੀ ਵੱਧ ਹੈ। ਜਿੱਥੇ ਬਜਟ ਸਾਲ ਦਰ ਸਾਲ ਵਧਣ ਦੀ ਬਜਾਏ ਘਟਦਾ ਗਿਆ, ਜੀਡੀਪੀ ਦਰ ਘੱਟ ਰਹੀ, ਉੱਥੇ ਪ੍ਰਤੀ ਵਿਅਕਤੀ ਆਮਦਨ ਦੇਸ਼ ਦੇ ਮੁਕਾਬਲੇ ਹੌਲੀ ਰਫ਼ਤਾਰ ਨਾਲ ਵਧੀ। ਸ਼ਰਾਬ ਘੁਟਾਲੇ ਅਤੇ ਪਾਣੀ ਮਾਫੀਆ ਕਾਰਨ ਸਰਕਾਰਾਂ ਨੂੰ ਮਾਲੀਆ ਨਹੀਂ ਮਿਲ ਰਿਹਾ ਸੀ। ਹੁਣ ਆਫ਼ਤ ਸਰਕਾਰ ਦੇ ਦਿਨ ਚਲੇ ਗਏ ਹਨ। ਇਸ ਇਤਿਹਾਸਕ ਬਜਟ ਵਿੱਚ, ਪੂੰਜੀਗਤ ਖਰਚ ਦੁੱਗਣਾ ਕਰ ਦਿੱਤਾ ਗਿਆ ਹੈ। ਪੂੰਜੀਗਤ ਖਰਚ ਲਈ 28,000 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ, ਜਦੋਂ ਕਿ ਪਿਛਲੀ ਵਾਰ ਇਹ ਰਕਮ 15,000 ਕਰੋੜ ਰੁਪਏ ਸੀ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਗੰਦਾ ਪਾਣੀ, ਵਗਦਾ ਸੀਵਰੇਜ ਦਿੱਲੀ ਦੀ ਪਛਾਣ ਬਣ ਗਿਆ ਹੈ। ਇਸ ਸਰਕਾਰ ਨੂੰ ਚਲਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਜੇ ਤੁਹਾਡੇ ਵਿਚ ਵਿਸ਼ਵਾਸ ਹੈ ਤਾਂ ਰਸਤਾ ਮਿਲ ਜਾਂਦਾ ਹੈ, ਦੀਵਾ ਹਵਾ ਦੀ ਪਨਾਹ ਵਿੱਚ ਵੀ ਬਲਦਾ ਹੈ।
ਸਾਡਾ ਬਜਟ ਅੰਬੇਡਕਰ ਦੇ ਸਮਾਨਤਾ, ਦੀਨ ਦਿਆਲ ਦੇ ਅੰਤਯੋਦਯ, ਗਾਂਧੀ ਦੇ ਸਰਵੋਦਿਆ ਅਤੇ ਮੋਦੀ ਜੀ ਦੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਪ੍ਰਯਾਸ ਅਤੇ ਸਬਕਾ ਵਿਸ਼ਵਾਸ ਦੇ ਸਿਧਾਂਤਾਂ ਤੇ ਅਧਾਰਤ ਹੈ। ਇਹ ਦੁੱਖ ਦੀ ਗੱਲ ਹੈ ਕਿ ਪਿਛਲੇ 10 ਸਾਲਾਂ ਵਿਚ, ਦਿੱਲੀ ਵਿਕਾਸ ਦੇ ਹਰ ਪੱਧਰ ਤੇ ਪਛੜ ਗਈ ਹੈ। ਸੜਕਾਂ, ਖਸਤਾ ਹਾਲਤ ਯਮੁਨਾ, ਸੀਵਰੇਜ, ਹਵਾ ਪ੍ਰਦੂਸ਼ਣ ਅਤੇ ਮਾੜੀਆਂ ਸਿਹਤ ਸਹੂਲਤਾਂ। ਪਿਛਲੀ ਸਰਕਾਰ ਨੇ ਦਿੱਲੀ ਦੀ ਆਰਥਿਕਤਾ ਨੂੰ ਦੀਮਕ ਵਾਂਗ ਖੋਖਲਾ ਕਰ ਦਿਤਾ। ਮੁੱਖ ਮੰਤਰੀ ਰੇਖਾ ਗੁਪਤਾ ਨੇ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਮੈਂ ਬਜਟ ਪੇਸ਼ ਕਰ ਰਹੀ ਹਾਂ।
ਅੱਜ ਦਾ ਬਜਟ ਆਮ ਨਹੀਂ ਹੈ। ਦਿੱਲੀ ਅਤੇ ਪੂਰੇ ਦੇਸ਼ ਦੇ ਲੋਕ ਸਦਨ ਰਾਹੀਂ ਬਜਟ ਨੂੰ ਸੁਣ ਰਹੇ ਹਨ। ਦਿੱਲੀ ਦੀ ਨਵੀਂ ਸਰਕਾਰ ਇਕ ਇਤਿਹਾਸਕ ਫਤਵਾ ਲੈ ਕੇ ਆਈ ਹੈ। ਅੱਜ ਪੂਰਾ ਦੇਸ਼ ਦੇਖ ਰਿਹਾ ਹੈ ਕਿ ਇਸ ਸਰਕਾਰ ਦਾ ਪਹਿਲਾ ਬਜਟ ਕਿਹੋ ਜਿਹਾ ਹੋਵੇਗਾ। ਇਹ ਬਜਟ ਦਿੱਲੀ ਨੂੰ ਸੰਭਾਲਣ ਵੱਲ ਪਹਿਲਾ ਕਦਮ ਹੈ ਜੋ ਪਿਛਲੇ 10 ਸਾਲਾਂ ਤੋਂ ਬੁਰੀ ਹਾਲਤ ਵਿੱਚ ਹੈ।
National
ਵਿਆਹ ਤੋਂ 15 ਦਿਨਾਂ ਬਾਅਦ ਪਤਨੀ ਨੇ ਪਤੀ ਦਾ ਸੁਪਾਰੀ ਦੇ ਕੇ ਕਰਵਾਇਆ ਕਤਲ
ਔਰਈਆ, 25 ਮਾਰਚ (ਸ.ਬ.) ਵਿਆਹ ਤੋਂ ਸਿਰਫ਼ 15 ਦਿਨ ਬਾਅਦ ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿਚ ਇਕ 25 ਸਾਲਾ ਵਿਅਕਤੀ ਦੀ ਉਸਦੀ ਪਤਨੀ ਅਤੇ ਪ੍ਰੇਮੀ ਵੱਲੋਂ ਸੁਪਾਰੀ ਦਿੱਤੀ ਗਈ। ਜਿਸ ਦੇ ਚਲਦਿਆਂ ਪੈਸਿਆਂ ਦੇ ਬਦਲੇ ਕਾਤਲ ਨੇ ਕਥਿਤ ਤੌਰ ਤੇ ਯਾਦਵ ਦੀ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਹਾਰ ਦੇ ਐਸਐਚਓ ਪੰਕਜ ਮਿਸ਼ਰਾ ਨੇ ਦੱਸਿਆ ਕਿ ਪੁਲੀਸ ਨੂੰ 19 ਮਾਰਚ ਨੂੰ ਇਕ ਖੇਤ ਵਿੱਚ ਜ਼ਖਮੀ ਪਏ ਇਕ ਵਿਅਕਤੀ ਬਾਰੇ ਜਾਣਕਾਰੀ ਮਿਲੀ ਸੀ। ਉਸਨੂੰ ਬਿਧੁਨਾ ਦੇ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਸੀ।
ਪੀੜਤ ਦਿਲੀਪ ਯਾਦਵ ਨੂੰ ਇਲਾਜ ਲਈ ਵੱਖ-ਵੱਖ ਹਸਪਾਤਾਂ ਵਿਚ ਰੈਫਰ ਕੀਤਾ ਗਿਆ। ਹਾਲਾਂਕਿ 21 ਮਾਰਚ ਦੀ ਰਾਤ ਨੂੰ ਉਸਦੀ ਮੌਤ ਹੋ ਗਈ। ਪੁਲੀਸ ਨੇ ਕਿਹਾ ਕਿ ਮੁਲਜ਼ਮ 22 ਸਾਲਾ ਪ੍ਰਗਤੀ ਯਾਦਵ, ਉਸਦੇ ਪ੍ਰੇਮੀ ਅਨੁਰਾਗ ਉਰਫ਼ ਮਨੋਜ, ਅਤੇ ਕੰਟਰੈਕਟ ਕਿਲਰ ਰਾਮਜੀ ਚੌਧਰੀ ਦੀ ਪਛਾਣ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਕੀਤੀ ਗਈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਸੁਪਰਡੈਂਟ ਅਭਿਜੀਤ ਆਰ ਸ਼ੰਕਰ ਨੇ ਕਿਹਾ ਕਿ ਪ੍ਰਗਤੀ ਯਾਦਵ ਅਤੇ ਅਨੁਰਾਗ ਨੇ ਦਿਲੀਪ ਯਾਦਵ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਨੇ ਚੌਧਰੀ ਨੂੰ ਮਾਰਨ ਲਈ 2 ਲੱਖ ਰੁਪਏ ਦਿੱਤੇ ਸਨ।
National
ਸਾਲੀ ਨਾਲ ਵਿਆਹ ਕਰਵਾਉਣ ਲਈ ਪਤਨੀ ਦਾ ਕਰਵਾਇਆ ਕਤਲ

ਬਿਜਨੌਰ, 25 ਮਾਰਚ (ਸ.ਬ.) ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿੱਚ ਔਲਾਦ ਨਾ ਹੋਣ ਕਾਰਨ ਸਾਲੀ ਨਾਲ ਵਿਆਹ ਦੀ ਚਾਹਤ ਵਿੱਚ ਇੱਕ ਵਿਅਕਤੀ ਨੇ ਆਪਣੇ ਦੋਸਤ ਦੀ ਮਦਦ ਨਾਲ, ਆਪਣੀ ਪਤਨੀ ਨੂੰ ਕਾਰ ਨਾਲ ਕੁਚਲਾ ਕੇ ਕਤਲ ਕਰਵਾ ਦਿੱਤਾ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਸਰਕਲ ਅਫ਼ਸਰ (ਨਗੀਨਾ) ਭਰਤ ਸੋਨਕਰ ਨੇ ਅੱਜ ਦੱਸਿਆ ਕਿ 8 ਮਾਰਚ ਨੂੰ ਨਗੀਨਾ ਦੇ ਬਿਸ਼ਨੋਈ ਸਰਾਏ ਦੇ ਨਿਵਾਸੀ ਅੰਕਿਤ ਨੇ ਆਪਣੀ ਪਤਨੀ ਕਿਰਨ ਨੂੰ ਬੁੰਦਕੀ ਨੇੜੇ ਸੜਕ ਤੇ ਖੜ੍ਹਾ ਕੀਤਾ ਅਤੇ ਆਪਣੇ ਮੋਟਰਸਾਈਕਲ ਵਿੱਚ ਪੈਟਰੋਲ ਭਰਨ ਲਈ ਇੱਕ ਪੈਟਰੋਲ ਪੰਪ ਤੇ ਗਿਆ। ਇਸ ਦੌਰਾਨ ਉਸਦੀ ਪਤਨੀ ਨੂੰ ਇੱਕ ਕਾਰ ਨੇ ਕੁਚਲ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕਾ ਪੇਕੇ ਪਰਿਵਾਰ ਨੇ ਕਤਲ ਦਾ ਦੋਸ਼ ਲਗਾਇਆ ਸੀ।
ਸੋਨਕਰ ਨੇ ਕਿਹਾ ਕਿ ਜਦੋਂ ਘਟਨਾ ਦੇ ਸੀਸੀਟੀਵੀ ਫੁਟੇਜ ਵਿੱਚ ਕਾਰ ਮਾਲਕ ਦੀ ਪਛਾਣ ਕੀਤੀ ਗਈ, ਤਾਂ ਉਹ ਸਚਿਨ ਨਿਕਲਿਆ, ਜੋ ਕਿ ਮ੍ਰਿਤਕਾ ਦੇ ਪਤੀ ਅੰਕਿਤ ਦਾ ਦੋਸਤ ਸੀ। ਜਦੋਂ ਦੋਵਾਂ ਨੂੰ ਫੜਿਆ ਗਿਆ ਅਤੇ ਪੁੱਛਗਿੱਛ ਕੀਤੀ ਗਈ ਤਾਂ ਅੰਕਿਤ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਵਿਆਹ ਦੇ ਪੰਜ ਸਾਲ ਬੀਤ ਜਾਣ ਦੇ ਬਾਵਜੂਦ, ਉਸ ਦੇ ਕੋਈ ਔਲਾਦ ਨਹੀਂ ਹੋਈ ਸੀ।
ਉਹ ਆਪਣੀ ਸਾਲੀ ਨਾਲ ਵਿਆਹ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਸਚਿਨ ਨੂੰ ਸਾਜ਼ਿਸ਼ ਵਿੱਚ ਸ਼ਾਮਲ ਕੀਤਾ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲੀਸ ਨੇ ਘਟਨਾ ਵਿੱਚ ਵਰਤੀ ਗਈ ਕਾਰ ਬਰਾਮਦ ਕਰ ਲਈ ਹੈ।
-
International2 months ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International2 months ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
Editorial1 month ago
ਆਰਥਿਕ ਤਬਾਹੀ ਤੋਂ ਬਚਣ ਲਈ ਆਪਣੇ ਖਰਚੇ ਘੱਟ ਕਰਨ ਪੰਜਾਬੀ
-
National2 months ago
ਸਾਬਰਮਤੀ ਬੁਲੇਟ ਟਰੇਨ ਸਟੇਸ਼ਨ ਤੇ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
-
National2 months ago
ਡਿਪੋਰਟ ਕੀਤੇ 200 ਭਾਰਤੀਆਂ ਵਾਲਾ ਅਮਰੀਕੀ ਜਹਾਜ਼ ਭਲਕੇ ਸਵੇਰੇ ਅੰਮ੍ਰਿਤਸਰ ਵਿੱਚ ਉਤਰੇਗਾ
-
Punjab2 months ago
ਪਿੰਡ ਜੰਗਪੁਰਾ ਵਾਸੀਆਂ ਵਲੋਂ ਦਸ਼ਮੇਸ਼ ਨਹਿਰ ਦਾ ਵਿਰੋਧ
-
Chandigarh1 month ago
ਅਨੁਰਾਗ ਰਸਤੋਗੀ ਹਰਿਆਣਾ ਦੇ ਮੁੱਖ ਸਕੱਤਰ ਨਿਯੁਕਤ