Connect with us

Mohali

ਬੀਬੀਆਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

Published

on

ਐਸ.ਏ.ਐਸ. ਨਗਰ, 19 ਜੂਨ (ਸ.ਬ.) ਫੇਜ਼ 3 ਬੀ 1 ਦੀਆਂ ਬੀਬੀਆਂ ਵਲੋਂ ਬਲਵਿੰਦਰ ਕੌਰ ਅਤੇ ਮਨਜੀਤ ਕੌਰ ਦੀ ਅਗਵਾਈ ਵਿੱਚ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਕੜਾਹ ਪ੍ਰਸ਼ਾਦ ਅਤੇ ਛੋਲਿਆਂ ਦਾ ਲੰਗਰ ਵੀ ਵਰਤਾਇਆ ਗਿਆ।

ਇਸ ਮੌਕੇ ਨਗਰ ਕੌਂਸਲ ਮੁਹਾਲੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸz. ਹਰਮਨਪ੍ਰੀਤ ਸਿੰਘ ਪ੍ਰਿੰਸ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਹਨਾਂ ਕਿਹਾ ਕਿ ਫੇਜ਼ 3 ਬੀ 1 ਦੀਆਂ ਬੀਬੀਆਂ ਵਲੋਂ ਆਪਣੇ ਪੱਧਰ ਤੇ ਛਬੀਲ ਲਗਾਈ ਗਈ ਹੈ ਅਤੇ ਇਸਦਾ ਪੂਰਾ ਪ੍ਰੰਬਧ ਵੀ ਬੀਬੀਆਂ ਵਲੋਂ ਹੀ ਕੀਤਾ ਗਿਆ ਹੈ ਜਿਸ ਲਈ ਬੀਬੀਆਂ ਵਧਾਈ ਦੀਆਂ ਪਾਤਰ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਇੰਦਰਪ੍ਰੀਤ ਕੌਰ ਪ੍ਰਿੰਸ, ਹਰਪ੍ਰੀਤ ਕੌਰ, ਰੇਣੂ ਸ਼ਰਮਾ, ਕੁਲਵਿੰਦਰ ਕੌਰ, ਰਿਤੂ ਬਾਂਸਲ, ਜਸਬੀਰ ਕੌਰ, ਪ੍ਰਭਲੀਨ ਕੌਰ, ਕਮਲਜੀਤ ਕੌਰ, ਸੁਮਨ ਲਤਾ, ਪਰਮਜੀਤ ਕੌਰ, ਤੇਜਿੰਦਰ ਕੌਰ, ਸੁਲੇਖਾ ਗੋਇਲ, ਬਿੰਦਰ ਕੌਰ, ਬਲਵਿੰਦਰ, ਮਨਪ੍ਰੀਤ ਕੌਰ, ਰਜਿੰਦਰ ਕੌਰ, ਗੁਰਨਾਮ ਕੌਰ, ਰੋਜ਼ੀ ਗੋਇਲ, ਪੂਨਮ, ਵਰਿੰਦਰ ਕੌਰ, ਨਿਤਿਨ ਸ਼ਰਮਾ, ਗੁਰਿੰਦਰ ਕੌਰ, ਦਲਜੀਤ ਕੌਰ, ਅਮਰਜੀਤ ਕੌਰ, ਹਰਪਾਲ ਸਿੰਘ ਬਰਾੜ, ਬਲਜਿੰਦਰ ਸਿੰਘ ਬੇਦੀ, ਡਾ. ਸਿਮਰਨਜੋਤ ਸਿੰਘ ਵਾਲੀਆ, ਸਤਨਾਮ ਸਿੰਘ ਮਲਹੋਤਰਾ, ਭੁਪਿੰਦਰ ਸਿੰਘ ਕਾਕਾ ਵੀ ਹਾਜਿਰ ਸਨ।

Continue Reading

Mohali

ਜ਼ਿਲ੍ਹਾ ਹਸਪਤਾਲ ਦੇ ਮਰੀਜ਼ਾਂ ਵਾਸਤੇ ਹੀਟਰ ਦਾਨ ਕੀਤੇ

Published

on

By

 

ਐਸ ਏ ਐਸ ਨਗਰ, 21 ਜਨਵਰੀ (ਸ.ਬ.) ਲਾਇਨਜ਼ ਕਲੱਬ ਮੁਹਾਲੀ ਸੁਪਰੀਮ ਅਤੇ ਮੂਨ ਲਾਈਟ ਫਿਲਮ ਸਿਟੀ ਵੱਲੋਂ ਜ਼ਿਲ੍ਹਾ ਹਸਪਤਾਲ ਮੁਹਾਲੀ ਨੂੰ ਮਰੀਜਾਂ ਵਾਸਤੇ ਬਲੋਅਰ ਦਿੱਤੇ ਗਏ ਹਨ। ਕਲੱਬ ਦੇ ਮੈਂਬਰਾਂ ਮੂਨ ਲਾਈਟ ਫ਼ਿਲਮ ਸਿਟੀ ਦੇ ਨੁਮਾਇੰਦਿਆਂ ਵਲੋਂ ਸਿਵਲ ਹਸਪਤਾਲ ਦੇ ਐਸਐਮਓ ਡਾ. ਐਚ ਐਸ ਚੀਮਾ ਅਤੇ ਡਾ. ਵਿਜੇ ਭਗਤ ਨੂੰ ਇਹ ਬਲੋਅਰ ਸੌਂਪੇ ਗਏ।

ਇਸ ਮੌਕ ਡਾ. ਚੀਮਾ ਨੇ ਕਿਹਾ ਕਿ ਲਾਇਨਜ਼ ਕਲੱਬ ਮੁਹਾਲੀ ਅਤੇ ਮੂਨ ਲਾਈਟ ਫ਼ਿਲਮ ਸਿਟੀ ਵਲੋਂ ਠੰਢ ਦੇ ਮੌਸਮ ਵਿੱਚ ਮਰੀਜ਼ਾਂ ਦੀ ਲੋੜ ਨੂੰ ਸਮਝਦਿਆਂ ਬਲੋਅਰ ਦਾਨ ਕੀਤੇ ਗਏ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸੰਸਥਾਵਾਂ ਦੇ ਅਹੁਦੇਦਾਰ ਭਵਿੱਖ ਵਿਚ ਵੀ ਹਸਪਤਾਲ ਦੀਆਂ ਜ਼ਰੂਰਤਾਂ ਮੁਤਾਬਕ ਯੋਗਦਾਨ ਦਿੰਦੇ ਰਹਿਣਗੇ।

ਇਸ ਮੌਕੇ ਲਾਇਨਜ਼ ਕਲੱਬ ਦੇ ਜ਼ੋਨ ਚੇਅਰਪਰਸਨ ਸ੍ਰੀਮਤੀ ਜਗਜੀਤ ਕੌਰ ਕਾਹਲੋਂ ਨੇ ਕਿਹਾ ਕਿ ਲਾਇਨਜ਼ ਕਲੱਬ ਹਮੇਸ਼ਾ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਸਦਕਾ ਸਮਾਜ ਵਿੱਚ ਜਾਣਿਆ ਜਾਂਦਾ ਹੈ ਅਤੇ ਅਜਿਹੇ ਕਾਰਜ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਰਾਣਾ, ਨਿਰੰਜਨ ਸਿੰਘ ਲਹਿਲ, ਕੁਲਵੰਤ ਗਿੱਲ, ਤਜਿੰਦਰ ਕੌਰ, ਰਵਿੰਦਰ ਰਵੀ ਅਤੇ ਹੋਰ ਮੈਂਬਰ ਹਾਜ਼ਰ ਸਨ।

Continue Reading

Mohali

ਟ੍ਰੈਫਿਕ ਪੁਲੀਸ ਨੇ ਚਲਾਇਆ ਟ੍ਰੈਫਿਕ ਜਾਗਰੂਕਤਾ ਅਭਿਆਨ

Published

on

By

 

ਸੜਕ ਸੁਰਖਿਆ ਮਹੀਨੇ ਦੇ ਤਹਿਤ 3-5 ਦੀਆਂ ਲਾਈਟਾਂ ਤੇ ਸਮਾਗਮ ਕੀਤਾ

ਐਸ ਏ ਐਸ ਨਗਰ, 21 ਜਨਵਰੀ (ਆਰ ਪੀ ਵਾਲੀਆ) ਟਰੈਫਿਕ ਪੁਲੀਸ ਵਲੋਂ ਕੌਮੀ ਸੜਕ ਸੁਰੱਖਿਆ ਮਹੀਨੇ ਦੇ ਤਹਿਤ 3-5 ਦੀਆਂ ਟ੍ਰੈਫਿਕ ਲਾਈਟਾਂ ਤੇ ਡੀ ਐਸ ਪੀ ਟ੍ਰੈਫਿਕ ਕਰਨੈਲ ਸਿੰਘ ਦੀ ਅਗਵਾਈ ਵਿੱਚ ਸੀ ਜੀ ਸੀ ਲਾਂਡਰਾ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ।

ਇਸ ਮੌਕੇ ਸਬੰਧੋਨ ਕਰਦਿਆਂ ਡੀ ਐਸ ਪੀ ਸz. ਕਰਨੈਲ ਸਿੰਘ ਨੇ ਕਿਹਾ ਕਿ ਸੜਕ ਹਾਦਸੇ ਘੱਟ ਕਰਨ ਲਈ ਵਾਹਨਾਂ ਨੂੰ ਧਿਆਨ ਨਾਲ ਚਲਾਉਣਾ ਚਾਹੀਦਾ ਹੈ ਅਤੇ ਨਸ਼ੇ ਕਰ ਕੇ ਵਾਹਨ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਅੰਡਰਏਜ ਡਰਾਇਵਿੰਗ ਨਾ ਕਰਨ, ਅਣਪਛਾਤੇ ਵਾਹਨ ਨਾਲ ਹਾਦਸਾ ਹੋਣ ਤੇ ਸਲੇਸ਼ੀਅਨ ਫੰਡ ਮੁਆਵਜ਼ਾ ਲੈਣ, ਲੇਨ ਡਰਾਇਵਿੰਗ ਕਰਨ ਅਤੇ ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ ਜਾਣਕਾਰੀ ਦਿੱਤੀ।

ਇਸ ਤੋਂ ਇਲਾਵਾ ਵਾਹਨਾਂ ਤੇ ਹਾਈ ਸਿਕਿਓਰਿਟੀ ਨੰਬਰ ਪਲੇਟਾਂ ਲਗਵਾਉਣ, ਦੋ ਪਹੀਆ ਵਾਹਨ ਤੇ ਹੈਲਮਟ ਪਾਉਣ, ਵਾਹਨਾਂ ਨੂੰ ਸੜਕ ਤੇ ਖੜ੍ਹਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ, ਲਾਲ ਬੱਤੀ ਦੀ ਉਲੰਘਣਾ ਨਾ ਕਰਨ, ਬੁਲਟ ਮੋਟਰਸਾਈਕਲ ਤੇ ਪਟਾਕੇ ਨਾ ਮਾਰਨ ਲਈ ਵੀ ਕਿਹਾ। ਇਸ ਮੌਕੇ ਏ ਐਸ ਆਈ ਕੁਲਵੰਤ ਸਿੰਘ, ਏ ਐਸ ਆਈ ਬਲਵਿੰਦਰ ਸਿੰਘ, ਏ ਐਸ ਆਈ ਕੁਲਵੀਰ ਸਿੰਘ, ਸੀ ਜੀ ਸੀ ਕਾਲਜ ਦੇ ਡਾ. ਪ੍ਰੋ. ਰੋਹਿਤ ਸ਼ਰਮਾ ਵੀ ਹਾਜ਼ਰ ਸਨ।

Continue Reading

Mohali

ਅੱਖਾਂ ਦੀ ਬਿਮਾਰੀ ਤੋਂ ਪੀੜਿਤ ਮਰੀਜ ਦੀ ਆਰਥਿਕ ਮਦਦ ਕੀਤੀ

Published

on

By

 

ਐਸ ਏ ਐਸ ਨਗਰ, 21 ਜਨਵਰੀ (ਸ.ਬ.) ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਨੇ ਭਗਵਾਨ ਰਾਮਲਲਾ ਦੇ ਪਹਿਲੇ ਪ੍ਰਾਣ ਪਾਉਣ ਦੇ ਮੌਕੇ ਅੱਖਾਂ ਦੀ ਬਿਮਾਰੀ ਤੋਂ ਪੀੜਿਤ ਮੁੱਲਾਂਪੁਰ ਗਰੀਬ ਦਾਸ ਦੇ ਵਸਨੀਕ ਦੁਰਗਾ ਕੁਮਾਰ ਨੂੰ 10000/- ਰੁਪਏ ਦਾ ਆਰਥਿਕ ਸਹਿਯੋਗ ਕੀਤਾ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਦੁਰਗਾ ਕੁਮਾਰ ਕਾਫ਼ੀ ਸਮੇਂ ਤੋਂ ਅੱਖਾਂ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਸਦਾ ਜੀ. ਐਮ. ਸੀ. ਐਚ. ਸੈਕਟਰ 32 ਚੰਡੀਗੜ ਵਿੱਚ ਇਲਾਜ ਚੱਲ ਰਿਹਾ ਹੈ। ਦੁਰਗਾ ਕੁਮਾਰ ਕੁਕਿੰਗ ਦਾ ਕੰਮ ਕਰਦਾ ਸੀ ਪਰੰਤੂ ਬਿਮਾਰੀ ਕਾਰਨ ਕੰਮ ਨਹੀਂ ਕਰ ਪਾ ਰਿਹਾ ਸੀ ਅਤੇ ਅੱਖ ਦੇ ਆਪ੍ਰੇਸ਼ਨ ਲਈ ਪੈਸੇ ਨਾ ਹੋਣ ਕਾਰਨ ਮਜਬੂਰ ਸੀ।

ਉਹਨਾਂ ਦੱਸਿਆ ਕਿ ਉਸਨੇ ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਨਾਲ ਸੰਪਰਕ ਕਰਕੇ ਆਪਣੀ ਬਿਮਾਰੀ ਦੇ ਇਲਾਜ ਲਈ ਮਦਦ ਕਰਨ ਦੀ ਅਪੀਲ ਕੀਤੀ ਸੀ ਜਿਸਤੇ ਸਮਿਤੀ ਵਲੋਂ ਦੁਰਗਾ ਕੁਮਾਰ ਨੂੰ ਅੱਖ ਦੇ ਆਪ੍ਰੇਸ਼ਨ ਲਈ 10000/- ਰੁਪਏ ਦੀ ਮਦਦ ਦਿੱਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੀਤਾ ਜੋਸ਼ੀ, ਕੁਸੁਮ ਮਰਵਾਹਾ, ਸਰੋਜ ਬੱਬਰ, ਨੀਨਾ ਗਰਗ, ਰਾਜ ਸਰੀਨ, ਮੀਨੂ ਸ਼ਰਮਾ, ਮੀਨਾ ਧੀਮਾਨ, ਸੀਤਾ ਦੇਵੀ, ਰੇਨੂਕਾ ਅਰੋੜਾ, ਸੁਨੀਤਾ ਸ਼ਰਮਾ, ਕੁਲਭੂਸ਼ਣ ਸ਼ਰਮਾ ਹਾਜਰ ਸਨ।

Continue Reading

Trending