Connect with us

International

ਮੰਗਾਫ ਅਗਨੀਕਾਂਡ ਪੀੜਤਾਂ ਦੇ ਪਰਿਵਾਰਾਂ ਨੂੰ 12.5 ਲੱਖ ਰੁਪਏ ਮੁਆਵਜ਼ਾ ਦੇਵੇਗੀ ਕੁਵੈਤ ਸਰਕਾਰ

Published

on

ਦੁਬਈ, 19 ਜੂਨ (ਸ.ਬ.ਬ) ਕੁਵੈਤ ਦੀ ਸਰਕਾਰ ਦੱਖਣੀ ਅਹਿਮਦੀ ਗਵਰਨਰੇਟ ਵਿੱਚ ਪਿਛਲੇ ਦਿਨੀਂ ਲੱਗੀ ਅੱਗ ਵਿਚ ਮਾਰੇ ਗਏ 46 ਭਾਰਤੀਆਂ ਸਮੇਤ ਸਾਰੇ 50 ਲੋਕਾਂ ਦੇ ਪਰਿਵਾਰਾਂ ਨੂੰ 15-15 ਹਜ਼ਾਰ ਡਾਲਰ ਦਾ ਮੁਆਵਜ਼ਾ ਦੇਵੇਗੀ। ਕੁਵੈਤ ਦੇ ਅਧਿਕਾਰੀਆਂ ਮੁਤਾਬਕ ਮੰਗਾਫ ਇਲਾਕੇ ਵਿੱਚ 12 ਜੂਨ ਨੂੰ 7 ਮੰਜ਼ਿਲਾ ਇਮਾਰਤ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਸੀ। ਇਮਾਰਤ ਵਿੱਚ 196 ਪ੍ਰਵਾਸੀ ਮਜ਼ਦੂਰ ਰਹਿ ਰਹੇ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਾਬਰ ਅਲ-ਸਬਾਹ ਦੇ ਆਦੇਸ਼ ਤੇ 15 ਹਜ਼ਾਰ ਡਾਲਰ ਦੀ ਰਾਸ਼ੀ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ।

ਅਗਨੀਕਾਂਡ ਵਿੱਚ ਫਿਲੀਪੀਨ ਦੇ ਤਿੰਨ ਨਾਗਰਿਕ ਵੀ ਮਾਰੇ ਗਏ ਸਨ ਅਤੇ ਇਕ ਮ੍ਰਿਤਕ ਦੀ ਪਛਾਣ ਨਹੀਂ ਹੋਈ ਹੈ। ਦੂਤਘਰ ਮ੍ਰਿਤਕਾਂ ਦੇ ਪਰਿਵਾਰਾਂ ਤੱਕ ਰਾਸ਼ੀ ਪਹੁੰਚਾਉਣ ਦਾ ਕੰਮ ਕਰਨਗੇ।

ਭਾਰਤ ਸਰਕਾਰ ਨੇ ਭਿਆਨਕ ਅਗਨੀਕਾਂਡ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਕੇਰਲ ਸਰਕਾਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਆਪਣੇ ਸੂਬੇ ਦੇ ਲੋਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਆਰਥਿਕ ਮਦਦ ਦੇਵੇਗੀ।

Continue Reading

International

ਦੱਖਣੀ ਕੋਰੀਆ ਦੇ ਜੰਗਲ ਵਿੱਚ ਅੱਗ ਲੱਗਣ ਕਾਰਨ ਹੁਣ ਤੱਕ 18 ਮੌਤਾਂ

Published

on

By

 

ਸਿਓਲ, 26 ਮਾਰਚ (ਸ.ਬ.) ਦੱਖਣੀ ਕੋਰੀਆ ਵਿੱਚ ਖ਼ੁਸ਼ਕ ਮੌਸਮ ਅਤੇ ਤੇਜ਼ ਹਵਾਵਾਂ ਦੌਰਾਨ ਜੰਗਲਾਂ ਵਿੱਚ ਲੱਗੀ ਅੱਗ ਕਾਰਨ 18 ਵਿਅਕਤੀਆਂ ਦੀ ਮੌਤ ਹੋ ਗਈ ਅਤੇ 19 ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਬੀਤੇ ਦਿਨ ਐਂਡੋਂਗ ਅਤੇ ਹੋਰ ਦੱਖਣੀ ਸ਼ਹਿਰਾਂ ਅਤੇ ਕਸਬਿਆਂ ਦੇ ਅਧਿਕਾਰੀਆਂ ਨੇ ਸਥਾਨਕ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦਾ ਆਦੇਸ਼ ਦਿੱਤਾ।

ਦੂਜੇ ਪਾਸੇ, ਅੱਗ ਬੁਝਾਊ ਅਮਲੇ ਤੇਜ਼ ਹਵਾਵਾਂ ਕਾਰਨ ਲੱਗੀ ਅੱਗ ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਅੱਗ ਕਾਰਨ 43,000 ਏਕੜ ਤੋਂ ਵੱਧ ਜ਼ਮੀਨ ਸੜ ਕੇ ਸੁਆਹ ਹੋ ਗਈ ਹੈ ਅਤੇ ਸੈਂਕੜੇ ਢਾਂਚੇ ਸੜ ਕੇ ਸੁਆਹ ਹੋ ਗਏ ਹਨ, ਜਿਨ੍ਹਾਂ ਵਿੱਚ 1,300 ਸਾਲ ਪੁਰਾਣਾ ਬੋਧੀ ਮੱਠ ਵੀ ਸ਼ਾਮਲ ਹੈ। ਦੱਖਣੀ ਕੋਰੀਆ ਦੇ ਗ੍ਰਹਿ ਅਤੇ ਸੁਰੱਖਿਆ ਮੰਤਰਾਲੇ ਅਨੁਸਾਰ ਐਂਡੋਂਗ, ਇਸਦੇ ਗੁਆਂਢੀ ਕਸਬਿਆਂ ਉਇਸਿਓਂਗ ਅਤੇ ਸੈਨਸੇਓਂਗ ਅਤੇ ਉਲਸਾਨ ਸ਼ਹਿਰ ਵਿੱਚ 5,500 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਇਹ ਖੇਤਰ ਅੱਗ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਕੋਰੀਆ ਹੈਰੀਟੇਜ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਇਸੋਂਗ ਵਿੱਚ ਅੱਗ ਲੱਗਣ ਕਾਰਨ ਸੱਤਵੀਂ ਸਦੀ ਦਾ ਗੋਏਂਸਾ ਦਾ ਬੋਧੀ ਮੱਠ ਸੜ ਕੇ ਸੁਆਹ ਹੋ ਗਿਆ। ਦੱਖਣੀ ਕੋਰੀਆਈ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਅੱਗ ਬੁਝਾਉਣ ਵਾਲਿਆਂ ਨੇ ਉਨ੍ਹਾਂ ਇਲਾਕਿਆਂ ਵਿੱਚ ਅੱਗ ਬੁਝਾ ਦਿੱਤੀ ਸੀ ਪਰ ਖੁਸ਼ਕ ਮੌਸਮ ਅਤੇ ਤੇਜ਼ ਹਵਾਵਾਂ ਕਾਰਨ ਅੱਗ ਦੁਬਾਰਾ ਫੈਲ ਗਈ। ਲਗਭਗ 9,000 ਫ਼ਾਇਰਫ਼ਾਈਟਰ, 130 ਤੋਂ ਵੱਧ ਹੈਲੀਕਾਪਟਰ ਅਤੇ ਸੈਂਕੜੇ ਵਾਹਨ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ।

Continue Reading

International

ਨਿਊਜ਼ੀਲੈਂਡ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ

Published

on

By

 

ਵੈਲਿੰਗਟਨ, 25 ਮਾਰਚ (ਸ.ਬ.) ਨਿਊਜ਼ੀਲੈਂਡ ਵਿਚ ਅੱਜ ਤੜਕਸਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਝਟਕੇ ਇੰਨੇ ਤੇਜ਼ ਸਨ ਕਿ ਇਨ੍ਹਾਂ ਨੂੰ ਕਾਫੀ ਦੇਰ ਤੱਕ ਮਹਿਸੂਸ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 7:13 ਵਜੇ ਨਿਊਜ਼ੀਲੈਂਡ ਦੇ ਰਿਵਰਟਨ ਤੱਟ ਤੋਂ 159 ਕਿਲੋਮੀਟਰ ਦੱਖਣੀ ਟਾਪੂ ਦੇ ਪੱਛਮੀ ਤੱਟ ਤੇ ਸ਼ਕਤੀਸ਼ਾਲੀ ਭੂਚਾਲ ਆਇਆ। ਯੂਨਾਈਟਿਡ ਸਟੇਟਸ ਜਿਓਲੌਜੀਕਲ ਸਰਵੇ ਨੇ ਕਿਹਾ ਕਿ ਰਿਕਟਰ ਪੈਮਾਨੇ ਤੇ ਇਸਦੀ ਤੀਬਰਤਾ 7.0 ਸੀ। ਭੂਚਾਲ ਦਾ ਕੇਂਦਰ ਦੱਖਣੀ ਟਾਪੂ ਦੇ ਦੱਖਣ-ਪੱਛਮੀ ਸਿਰੇ ਤੋਂ 10 ਕਿਲੋਮੀਟਰ ਦੀ ਡੂੰਘਾਈ ਤੇ ਸੀ। ਭੂਚਾਲ ਦੀ ਤੀਬਰਤਾ ਬਹੁਤ ਜ਼ਿਆਦਾ ਹੋਣ ਦੇ ਬਾਵਜੂਦ ਅਧਿਕਾਰੀਆਂ ਨੇ ਅਜੇ ਤੱਕ ਇਸ ਖੇਤਰ ਲਈ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ।

Continue Reading

International

ਸਾਬਕਾ ਹੈਵੀਵੇਟ ਚੈਂਪੀਅਨ ਜਾਰਜ ਫੋਰਮੈਨ ਦਾ ਦਿਹਾਂਤ

Published

on

By

 

ਹਸਟਨ, 22 ਮਾਰਚ (ਸ.ਬ.) ਸਾਬਕਾ ਹੈਵੀਵੇਟ ਚੈਂਪੀਅਨ ਜਾਰਜ ਫੋਰਮੈਨ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਇੰਸਟਾਗ੍ਰਾਮ ਤੇ ਇਸ ਦੀ ਪੁਸ਼ਟੀ ਕੀਤੀ। ਉਹ 76 ਸਾਲਾਂ ਦੇ ਸਨ। ਪਰਿਵਾਰ ਨੇ ਲਿਖਿਆ ਕਿ ਸਾਡਾ ਦਿਲ ਟੁੱਟ ਗਿਆ ਹੈ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅਸੀਂ ਆਪਣੇ ਪਿਆਰੇ ਜਾਰਜ ਐਡਵਰਡ ਫੋਰਮੈਨ ਸੀਨੀਅਰ ਦੇ ਦਿਹਾਂਤ ਦਾ ਐਲਾਨ ਕਰਦੇ ਹਾਂ। 21 ਮਾਰਚ, 2025 ਨੂੰ, ਉਸ ਨੇ ਸਾਨੂੰ ਅਲਵਿਦਾ ਕਹਿ ਦਿੱਤਾ। ਫੋਰਮੈਨ ਨੇ 81 ਮੁੱਕੇਬਾਜ਼ੀ ਮੈਚ ਲੜੇ। ਇਨ੍ਹਾਂ ਵਿੱਚੋਂ 76 ਜਿੱਤੇ। ਉਹ ਸਿਰਫ਼ ਪੰਜ ਮੈਚਾਂ ਵਿੱਚ ਹੀ ਹਾਰੇ ਸਨ। ਫੋਰਮੈਨ ਨੇ 1968 ਦੇ ਮੈਕਸੀਕੋ ਓਲੰਪਿਕ ਵਿਚ ਹੈਵੀਵੇਟ ਡਿਵੀਜ਼ਨ ਵਿਚ ਸੋਨ ਤਗਮਾ ਵੀ ਜਿੱਤਿਆ। ਫੋਰਮੈਨ ਨੇ 1973 ਵਿਚ ਉਸ ਸਮੇਂ ਦੇ ਅਜੇਤੂ ਮੁੱਕੇਬਾਜ਼ ਜੋਅ ਫਰੇਜ਼ੀਅਰ ਨੂੰ ਹਰਾ ਕੇ ਵਿਸ਼ਵ ਹੈਵੀਵੇਟ ਖਿਤਾਬ ਜਿੱਤਿਆ ਸੀ।

 

Continue Reading

Latest News

Trending