Connect with us

Mohali

ਸੀ ਆਈ ਏ ਸਟਾਫ ਵੱਲੋਂ 4 ਕਿਲੋ ਅਫੀਮ ਸਮੇਤ ਦੋ ਵਿਅਕਤੀ ਕਾਬੂ

Published

on

 

ਐਸ.ਏ.ਐਸ. ਨਗਰ, 19 ਜੂਨ (ਸ.ਬ.) ਸੀ.ਆਈ.ਏ. ਸਟਾਫ ਮੁਹਾਲ਼ੀ (ਕੈਂਪ ਐਂਟ ਖਰੜ) ਵਿੱਚ ਟੀਮ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 4 ਕਿਲੋ ਅਫੀਮ ਬਰਾਮਦ ਕੀਤੀ ਹੈ।

ਪੁਲੀਸ ਦੇ ਬੁਲਾਰੇ ਨੇ ਦਸਿਆ ਕਿ ਇਹਨਾਂ ਵਿਅਕਤੀਆਂ ਨੂੰ ਜਿਲ੍ਹਾ ਪੁਲੀਸ ਵਲੋਂ ਐਸ ਐਸ ਪੀ ਡਾ. ਸੰਦੀਪ ਕੁਮਾਰ ਗਰਗ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਮੁਹਿਮ ਦੌਰਾਨ ਐਸ ਪੀ ਸ਼੍ਰੀਮਤੀ ਡਾ. ਜੋਤੀ ਯਾਦਵ ਅਤੇ ਡੀ ਐਸ ਪੀ ਸ਼੍ਰੀ ਹਰਸਿਮਰਤ ਸਿੰਘ ਦੀ ਨਿਗਰਾਨੀ ਹੇਠ ਸੀ.ਆਈ. ਏ. ਸਟਾਫ ਮੁਹਾਲ਼ੀ (ਕੈਂਪ ਐਂਟ ਖਰੜ) ਦੇ ਇਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੀ ਟੀਮ ਵਲੋਂ ਲੈਹਲੀ ਟੀ ਪੁਆਇੰਟ (ਅੰਬਾਲ਼ਾ-ਜੀਰਕਪੁਰ ਰੋਡ ਲਾਲੜੂ) ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਪੁਲੀਸ ਪਾਰਟੀ ਦੇ ਇੰਚਾਰਜ ਐਸ. ਆਈ. ਬਲਜਿੰਦਰ ਕੌਰ ਵਲੋਂ ਅੰਬਾਲ਼ਾ ਵਲੋਂ ਆ ਰਹੀ ਇੱਕ ਐਕਸ ਯੂ ਵੀ ਗੱਡੀ ਨੰਬਰ ਪੀ ਬੀ 07-ਬੀ ਏ-5451 (ਜਿਸ ਵਿੱਚ ਦੋ ਮੋਨੇ ਨੌਜਵਾਨ ਸਵਾਰ ਸਨ) ਨੂੰ ਰੋਕ ਕੇ ਚੈਕਿੰਗ ਕਰਨ ਤੇ ਗੱਡੀ ਦੀ ਕੰਡਕਟਰ ਸੀਟ ਦੇ ਥੱਲੇ ਤੋਂ ਮੋਮੀ ਲਿਫਾਫੇ ਵਿੱਚੋਂ 4 ਕਿੱਲੋ ਅਫੀਮ ਬ੍ਰਾਮਦ ਹੋਈ। ਇਸ ਸਬੰਧੀ ਥਾਣਾ ਲਾਲੜੂ ਵਿਖੇ ਐਨ ਡੀ ਪੀ ਐਸ ਐਕਟ ਦੀ ਧਾਰਾ 29-61-85 ਅਧੀਨ ਮਾਮਲਾ ਦਰਜ ਕੀਤਾ ਗਿਆ।

ਉਹਨਾਂ ਦੱਸਿਆ ਕਿ ਫੜੇ ਗਏ ਮੁਲਜਮਾਂ ਦੀ ਸ਼ਨਾਖਤ ਦੀਪਕ ਉਰਫ ਜੱਟ ਪਿੰਡ ਪੋਲ਼ੀਆ ਬੀਤ ਥਾਣਾ ਹਰੌਲੀ, ਜਿਲਾ ਊਨਾ, ਹਿਮਾਚਲ ਪ੍ਰਦੇਸ਼ ਅਤੇ ਵਿਜੇ ਕੁਮਾਰ ਪਿੰਡ ਬੀਟਲ਼ ਥਾਣਾ ਟਾਹਲੀਵਾਲ਼ਾ ਜਿਲਾ ਊਨਾ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਦੀਪਕ ਉਰਫ ਜੱਟ ਦੀ ਉਮਰ ਕਰੀਬ 27 ਸਾਲ ਹੈ। ਉਹ ਅਨ ਵਿਆਹਿਆ ਹੈ ਅਤੇ ਪੰਜ ਕਲਾਸਾਂ ਪਾਸ ਹੈ। ਦੂਜਾ ਮੁਲਜਮ ਵਿਜੇ ਕੁਮਾਰ ਦੀ ਉਮਰ 44 ਸਾਲ ਹੈ, ਜੋ ਸ਼ਾਦੀ-ਸ਼ੁਦਾ ਹੈ। ਇਹਨਾਂ ਵਿਅਕਤੀਆਂ ਦੇ ਖਿਲਾਫ ਪਹਿਲਾਂ ਵੀ ਥਾਣਾ ਹਰੌਲੀ, ਜਿਲਾ ਊਨਾ, ਹਿਮਾਚਲ ਪ੍ਰਦੇਸ਼ ਵਿਖੇ ਐਨ ਡੀ ਪੀ ਐਸ ਐਕਟ ਤਹਿਤ ਮੁਕੱਦਮਾ ਦਰਜ ਹੈ ਅਤੇ ਦੋਵੇਂ ਪਹਿਲਾਂ ਵੀ ਇੱਕੋ ਮੁਕੱਦਮੇ ਵਿੱਚ ਕਰੀਬ ਪੌਣੇ ਚਾਰ ਸਾਲ ਸੈਂਟਰਲ ਜੇਲ੍ਹ ਬਨਗਰ, ਜਿਲਾ ਊਨਾ, ਹਿਮਾਚਲ ਪ੍ਰਦੇਸ਼ ਵਿੱਚ ਰਹਿ ਚੁੱਕੇ ਹਨ।

ਬੁਲਾਰੇ ਨੇ ਦੱਸਿਆ ਕਿ ਦੋਵਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਫੀਮ ਕਿੱਥੋਂ ਲੈ ਕੇ ਆਏ ਸੀ ਅਤੇ ਕਿਸਨੂੰ ਸਪਲਾਈ ਕਰਨੀ ਸੀ।

Continue Reading

Mohali

ਅਣਐਲਾਨੇ ਬਿਜਲੀ ਕੱਟਾਂ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਸ਼ਹਿਰ ਦੇ ਵਸਨੀਕ : ਨਰਪਿੰਦਰ ਸਿੰਘ ਰੰਗੀ

Published

on

By

ਐਸ ਏ ਐਸ ਨਗਰ, 13 ਜੂਨ (ਸ.ਬ.) ਵਾਰਡ ਨੰਬਰ 18 ਦੇ ਕੌਂਸਲਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਮੈਂਬਰ ਅਤੇ ਜ਼ਿਲ੍ਹਾ ਕਾਂਗਰਸ ਮੁਹਾਲੀ ਦੇ ਮੀਤ ਪ੍ਰਧਾਨ ਐਡਵੋਕੇਟ ਨਰਪਿੰਦਰ ਸਿੰਘ ਰੰਗੀ ਨੇ ਕਿਹਾ ਹੈ ਕਿ ਸ਼ਹਿਰ ਦੇ ਵਸਨੀਕ ਲਗਾਤਾਰ ਅਣਐਲਾਨੇ ਬਿਜਲੀ ਕੱਟਾਂ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਪਰ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਇਸ ਮਸਲੇ ਪ੍ਰਤੀ ਬੇਪਰਵਾਹ ਬਣੇ ਹੋਏ ਹਨ।

ਮੁਹਾਲੀ ਸ਼ਹਿਰ ਵਿੱਚ ਬਿਜਲੀ ਸਪਲਾਈ ਦੀ ਵਿਗੜ ਰਹੀ ਸਥਿਤੀ ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਐਡਵੋਕੇਟ ਰੰਗੀ ਨੇ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਜਿੱਥੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੀ ਲੋੜ ਹੁੰਦੀ ਹੈ, ਉੱਥੇ ਮੁਹਾਲੀ ਦੇ ਵੱਖ-ਵੱਖ ਸੈਕਟਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਬਿਨਾਂ ਕਿਸੇ ਪੂਰਵ ਸੂਚਨਾ ਦੇ ਵਾਰ-ਵਾਰ ਬਿਜਲੀ ਬੰਦ ਕੀਤੀ ਜਾ ਰਹੀ ਹੈ। ਇਸ ਕਾਰਨ ਨਾ ਸਿਰਫ਼ ਘਰੇਲੂ ਖਪਤਕਾਰਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ, ਸਗੋਂ ਵਪਾਰਕ ਅਦਾਰੇ, ਛੋਟੇ ਕਾਰੋਬਾਰੀ ਅਤੇ ਵਿਦਿਆਰਥੀ ਵੀ ਪ੍ਰਭਾਵਿਤ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਬਿਜਲੀ ਦੇ ਕੱਟਾਂ ਕਾਰਨ ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕਈ ਇਲਾਕਿਆਂ ਵਿੱਚ ਮੋਟਰਾਂ ਅਤੇ ਟਿਊਬਵੈਲ ਬੰਦ ਹੋ ਜਾਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਅਤੇ ਰੋਜ਼ਾਨਾ ਵਰਤੋਂ ਲਈ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਸਮੱਸਿਆ ਨਾਲ ਲੋਕ ਪਹਿਲਾਂ ਹੀ ਜੂਝ ਰਹੇ ਹਨ ਅਤੇ ਉੱਤੋਂ ਪਾਣੀ ਦੀ ਸਪਲਾਈ ਵਿੱਚ ਵਿਘਨ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਬਿਹਤਰ ਬੁਨਿਆਦੀ ਸਹੂਲਤਾਂ ਦੇ ਵਾਅਦੇ ਕੀਤੇ ਸਨ, ਪਰ ਅੱਜ ਹਾਲਾਤ ਇਹ ਹਨ ਕਿ ਲੋਕਾਂ ਨੂੰ ਨਾ ਨਿਰਵਿਘਨ ਬਿਜਲੀ ਮਿਲ ਰਹੀ ਹੈ ਅਤੇ ਨਾ ਹੀ ਪਾਣੀ ਦੀ ਸਹੀ ਸਪਲਾਈ। ਸਰਕਾਰ ਦਾ ਧਿਆਨ ਲੋਕਾਂ ਦੀਆਂ ਅਸਲ ਸਮੱਸਿਆਵਾਂ ਦੇ ਹੱਲ ਦੀ ਬਜਾਏ ਇਸ਼ਤਿਹਾਰਬਾਜ਼ੀ ਅਤੇ ਆਪਣੀ ਝੂਠੀ ਵਾਹ-ਵਾਹ ਕਰਵਾਉਣ ਵਿੱਚ ਜ਼ਿਆਦਾ ਲੱਗਿਆ ਹੋਇਆ ਹੈ।

Continue Reading

Mohali

ਵੱਖ ਵੱਖ ਥਾਵਾਂ ਤੇ ਛਬੀਲਾਂ ਲਗਾਈਆਂ

Published

on

By

ਐਸ ਏ ਐਸ ਨਗਰ, 13 ਜੂਨ (ਸ.ਬ.) ਸ਼ਹਿਰ ਵਿੱਚ ਕਈ ਥਾਵਾਂ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਏ ਗਏ।

ਇਸ ਦੌਰਾਨ ਪੰਜਾਬ ਯੂਥ ਕਲੱਬ ਮੁਹਾਲੀ ਵੱਲੋਂ ਫੇਜ਼ 1 ਵਿਖੇ ਠੰਢੇ ਮਿੱਠੇ ਛਬੀਲ ਅਤੇ ਕੜਾਹ-ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸz. ਮਲਕੀਤ ਸਿੰਘ ਨੇ ਦੱਸਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਸਮਰਪਿਤ ਇਸ ਛਬੀਲ ਅਤੇ ਲੰਗਰ ਦੌਰਾਨ ਸ਼ਵਿੰਦਰ ਸਿੰਘ ਕਰਨ, ਬਲਜਿੰਦਰ ਸਿੰਘ ਬੱਲੀ, ਹਰਪ੍ਰੀਤ ਸਿੰਘ ਬੈਂਸ, ਐਡਵੋਕੇਟ ਸੁਖਵੀਰ ਕੌਰ, ਮਨਜੀਤ ਸਿੰਘ ਅਤੇ ਹਰਬੰਸ ਨੇ ਸੇਵਾ ਨਿਭਾਈ।

ਇਸ ਦੌਰਾਨ ਮਦਨਪੁਰ ਚੌਕ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਸਮਰਪਿਤ ਠੰਢੇ ਮਿੱਠੇ ਛਬੀਲ ਅਤੇ ਕੜਾਹ-ਛੋਲਿਆਂ ਦਾ ਲੰਗਰ ਲਗਾਇਆ ਗਿਆ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਵਾਰਡ ਨੰਬਰ 10 ਤੋਂ ਕੌਂਸਲਰ ਸz. ਪਰਮਜੀਤ ਸਿੰਘ ਕਾਹਲੋਂ ਅਤੇ ਜੇ ਐਲ ਪੀ ਐਲ ਦੇ ਡਾਇਰੈਕਟਰ ਪਰਮਜੀਤ ਸਿੰਘ ਵੱਲੋਂ ਸੇਵਾ ਨਿਭਾਈ ਗਈ।

Continue Reading

Mohali

ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਮਹਿਲਾ ਇੰਚਾਰਜ ਨਿਯੁਕਤ ਕਰੇਗੀ ਪੰਜਾਬ ਮਹਿਲਾ ਕਾਂਗਰਸ : ਬਲਜੀਤ ਕੌਰ

Published

on

By

ਐਸ ਏ ਐਸ ਨਗਰ, 13 ਜੂਨ (ਸ.ਬ.) ਮਹਿਲਾ ਕਾਂਗਰਸ ਵਲੋਂ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਮਹਿਲਾ ਕਾਂਗਰਸ ਇੰਚਾਰਜ ਨਿਯੁਕਤ ਕੀਤੇ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸ੍ਰੀਮਤੀ ਬਲਜੀਤ ਕੌਰ ਨੇ ਦੱਸਿਆ ਕਿ ਇਹ ਨਿਯੁਕਤੀਆਂ ਕਾਂਗਰਸ ਪਾਰਟੀ ਹਾਈਕਮਾਂਡ ਅਤੇ ਆਲ ਇੰਡੀਆ ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸ੍ਰੀਮਤੀ ਅਲਕਾ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਦਾ ਆਧਾਰ ਮਹਿਲਾ ਕਾਂਗਰਸ ਲਈ ਕੀਤਾ ਗਿਆ ਕੰਮ, ਮੈਂਬਰਸ਼ਿਪ ਮੁਹਿੰਮ ਵਿੱਚ ਯੋਗਦਾਨ ਅਤੇ ਸੰਗਠਨ ਨੂੰ ਸਰਗਰਮ ਕਰਨ ਦੀ ਸਮਰੱਥਾ ਹੋਵੇਗੀ। ਇਸ ਪਹਿਲ ਦਾ ਮੁੱਖ ਉਦੇਸ਼ ਪੰਜਾਬ ਵਿੱਚ ਮਹਿਲਾ ਕਾਂਗਰਸ ਨੂੰ ਹੋਰ ਮਜ਼ਬੂਤ ਕਰਨਾ, ਬੂਥ ਪੱਧਰ ਤੱਕ ਸੰਗਠਨ ਨੂੰ ਵਿਸਥਾਰ ਦੇਣਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣਾ ਹੈ।

ਉਹਨਾਂ ਕਿਹਾ ਕਿ ਮਹਿਲਾ ਕਾਂਗਰਸ ਦੀਆਂ ਸਮਰਪਿਤ ਅਤੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆ ਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਤਾਂ ਜੋ ਪਾਰਟੀ ਨੂੰ ਜਨ-ਜਨ ਤੱਕ ਮਜ਼ਬੂਤੀ ਨਾਲ ਪਹੁੰਚਾਇਆ ਜਾ ਸਕੇ।

Continue Reading

Latest News

Trending