Connect with us

Mohali

ਸੁਚੇਤ ਪੋਰਟਲ ਤੇ ਮੋਬਾਇਲ ਐਪ ਤੋਂ ਲਵੋ ਮੌਸਮ ਸਬੰਧੀ ਹਰ ਜਾਣਕਾਰੀ

Published

on

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਜੂਨ:ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਚੱਲ ਰਹੀ ਗਰਮੀ ਦੀ ਲਹਿਰ ਦੇ ਮੱਦੇਨਜਰ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਗਰਮੀ ਤੋਂ ਬਚਣ ਲਈ ਸਾਰੀਆਂ ਸਾਵਧਾਨੀਆਂ ਵਰਤਨ।
ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਦੱਸਿਆ ਕਿ ਕੌਮੀ ਆਪਦਾ ਪ੍ਰਬੰਧਨ ਅਥਾਰਟੀ ਵੱਲੋਂ ਇਕ ਸੁਚੇਤ ਨਾਂਅ ਦਾ ਪੋਰਟਲ ਚਲਾਇਆ ਗਿਆ ਹੈ। ਜਿਸ ‘ਤੇ ਮੌਸਮ ਜਾਂ ਹੋਰ ਕੁਦਰਤੀ ਆਫਤਾਂ ਸਬੰਧੀ ਚੇਤਾਵਨੀਆਂ, ਅਲਰਟ ਨਾਲੋ-ਨਾਲ ਵੇਖੇ ਜਾ ਸਕਦੇ ਹਨ। ਇਸ ਪੋਰਟਲ ਦਾ ਲਿੰਕ https://sachet.ndma.gov.in/  ਹੈ।
ਇਸ ਤੋਂ ਬਿਨ੍ਹਾਂ ਸਚੇਤ (SACHET) ਨਾਂਅ ਦੀ ਮੋਬਾਇਲ ਐਪ ਵੀ ਹੈ। ਇਸ ਐਪ ਨੂੰ ਵੀ ਹਰੇਕ ਨਾਗਰਿਕ ਨੂੰ ਆਪਣੇ ਮੋਬਾਇਲ ਵਿਚ ਰੱਖਣਾ ਚਾਹੀਦਾ ਹੈ, ਇਹ ਐਪ ਤੁਹਾਨੂੰ ਤੁਹਾਡੇ ਸਥਾਨ ਦੇ ਅਨੁਸਾਰ ਮੌਸਮੀ ਚੇਤਾਵਨੀਆਂ ਸ਼ੇਅਰ ਕਰਦੀ ਹੈ।

Continue Reading

Mohali

ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਲਈ ਰਾਸ਼ਟਰੀ ਏਕਤਾ ਦਾ ਸੰਕਲਪ ਲਾਜ਼ਮੀ : ਬਨਵਾਰੀ ਲਾਲ ਪ੍ਰੋਹਿਤ

Published

on

By

 

ਬਾਲ ਭਲਾਈ ਕੌਂਸਲ ਪੰਜਾਬ ਵੱਲੋਂ ਲਗਾਏ ਜਾ ਰਹੇ 39ਵੇਂ ਨੈਸ਼ਨਲ ਲਰਨ ਟੂ ਲਿਵ ਟੂਗੈਦਰ ਕੈਂਪ ਦਾ ਉਦਘਾਟਨ ਕੀਤਾ

ਐਸ.ਏ.ਐਸ. ਨਗਰ, 24 ਜੂਨ (ਸ.ਬ.) ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਨੇ ਕਿਹਾ ਹੈ ਕਿ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਲਈ ਰਾਸ਼ਟਰੀ ਏਕਤਾ ਦਾ ਸੰਕਲਪ ਲਾਜ਼ਮੀ ਹੈ। ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6 ਵਿਖੇ ਬਾਲ ਭਲਾਈ ਕੌਂਸਲ, ਪੰਜਾਬ, ਵੱਲੋਂ 24 ਜੂਨ ਤੋਂ 29 ਜੂਨ ਤਕ ਲਾਏ ਜਾ ਰਹੇ 39ਵੇਂ ‘ਨੈਸ਼ਨਲ ਲਰਨ ਟੂ ਲਿਵ ਟੂਗੈਦਰ ਕੈਂਪ’ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰਦਿਆਂ ਸ੍ਰੀ ਪ੍ਰੋਹਿਤ ਨੇ ਕਿਹਾ ਕਿ ਇਸ ਕੈਂਪ ਦਾ ਉਦੇਸ਼ ਬਹੁਤ ਮਹਾਨ ਹੈ, ਜਿਹੜਾ ਰਾਸ਼ਟਰੀ ਏਕਤਾ ਦੇ ਸੰਕਲਪ ਨੂੰ ਮਜ਼ਬੂਤ ਕਰਦਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਦਾ ਸੱਭਿਆਚਾਰ ਸਦੀਆਂ ਪੁਰਾਣਾ ਹੈ, ਜਿਸ ਦਾ ਅਧਾਰ ਪੂਰੇ ਵਿਸ਼ਵ ਨੂੰ ਇਕ ਭਾਈਚਾਰਾ ਮੰਨਣ ਦੇ ਸਿਧਾਂਤ ਉੱਤੇ ਟਿਕਿਆ ਹੈ। ਉਹਨਾਂ ਕਿਹਾ ਕਿ ਸਮਾਜ ਵਿੱਚ ਕੋਈ ਵੀ ਵੱਡਾ ਤੇ ਕੋਈ ਵੀ ਛੋਟਾ ਨਹੀਂ ਹੈ ਅਤੇ ਵਿਦਿਆਰਥੀਆਂ ਵਿੱਚ ਇਹ ਭਾਵਨਾ ਪੈਦਾ ਕਰਨੀ ਵੀ ਲਾਜ਼ਮੀ ਹੈ। ਭਾਰਤੀ ਪੁਰਾਣਕਿਤਾ ਦੇ ਹਵਾਲੇ ਦਿੰਦਿਆਂ ਉਹਨਾਂ ਕਿਹਾ ਕਿ ਭਾਰਤ ਵਿਚ ਕਦੇ ਵੀ ਕੋਈ ਭੇਦਭਾਵ ਨਹੀਂ ਸੀ ਤੇ ਹੋਣਾ ਵੀ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਗੰਗਾ ਪਹਾੜਾਂ ਵਿੱਚੋਂ ਨਿਕਲਦੀ ਹੈ ਤੇ ਬਿਨਾਂ ਕਿਸੇ ਸੱਭਿਆਚਾਰ ਅਤੇ ਧਾਰਮਿਕ ਵਖਰੇਵੇਂ ਤੋਂ ਸਭ ਦੀ ਪਿਆਸ ਬੁਝਾਉਂਦੀ ਹੈ। ਇਸੇ ਨੂੰ ਮੁੱਖ ਰੱਖਦਿਆਂ ‘ਇਕ ਭਾਰਤ ਸ੍ਰੇਸ਼ਟ ਭਾਰਤ’ ਦਾ ਨਾਅਰਾ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਚੇਅਰਪਰਸਨ ਬਾਲ ਭਲਾਈ ਕੌਂਸਲ, ਸ਼੍ਰੀਮਤੀ ਪ੍ਰਾਜਕਤਾ ਅਵਾਢ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਉਹਨਾਂ ਨੇ ਦੱਸਿਆ ਕਿ ਇਸ ਕੈਂਪ ਵਿੱਚ 10 ਤੋਂ 14 ਸਾਲ ਦੇ 16 ਸੂਬਿਆਂ ਦੇ ਬੱਚੇ ਹਿੱਸਾ ਲੈ ਰਹੇ ਹਨ। ਉਹਨਾਂ ਕਿਹਾ ਕਿ ਇਸ ਕੈਂਪ ਵਿੱਚ ਵੱਖੋ-ਵੱਖ ਸੱਭਿਆਚਾਰਾਂ ਦੇ ਬੱਚਿਆਂ ਨੂੰ ਇਕੱਠੇ ਰਹਿ ਕੇ ਇਕ ਦੂਸਰੇ ਨੂੰ ਜਾਣਨ ਦਾ ਮੌਕਾ ਮਿਲੇਗਾ। ਇਸ ਨਾਲ ਅਨੇਕਤਾ ਵਿੱਚ ਏਕਤਾ ਦੇ ਸਿਧਾਂਤ ਨੂੰ ਬਲ ਮਿਲਦਾ ਹੈ।

ਬਾਲ ਭਲਾਈ ਕੌਂਸਲ ਦੀ ਸਕੱਤਰ ਡਾ. ਪ੍ਰੀਤਮ ਸੰਧੂ ਨੇ ਕੈਂਪ ਦੇ ਉਦੇਸ਼ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਅਕਾਦਮਿਕ ਸੈਸ਼ਨ, ਇਨਡੋਰ ਖੇਡਾਂ, ਸੈਰ ਸਪਾਟਾ, ਥੀਏਟਰ, ਯੋਗਾ, ਬੱਚਿਆਂ ਦੇ ਸ਼ੋਸ਼ਣ ਤੋਂ ਬਚਾਅ ਬਾਰੇ ਜਾਗਰੂਕ ਕਰਨ ਸਮੇਤ ਵੱਖੋ ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ। ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਬੱਚਿਆਂ ਦੀ ਬਿਹਤਰੀ ਲਈ ਵੱਖੋ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿੱਚ ਗੁਰਦੀਪ ਸ਼ਰਮਾ, ਜਸਕੰਵਲਜੀਤ ਕੌਰ, ਡਾ. ਰਵਿੰਦਰ ਸਿੰਘ, ਅਨਿਲ ਸਿੱਧੂ, ਪ੍ਰਵੇਸ਼ ਕੁਮਾਰ, ਮਹਿੰਦਰ ਤੁਲ, ਕੁਲਵਿੰਦਰ ਸਿੰਘ, ਗੁਰਦੀਪ ਧੀਮਾਨ, ਅਭਿਸ਼ੇਕ ਸ਼ਰਮਾ, ਮਿਸ ਰਿੰਪੀ, ਅਨੂਪਕਿਰਨ ਕੌਰ ਦੇ ਨਾਮ ਸ਼ਾਮਿਲ ਹਨ। ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ, ਪੰਜਾਬ ਦੇ ਪ੍ਰਮੁੱਖ ਸਕੱਤਰ ਨੀਲਕੰਠ ਅਵਾਢ ਅਤੇ ਐਸ.ਏ.ਐਸ. ਨਗਰ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਸ਼ਿਆਮਕਰਣ ਤਿੜਕੇ ਦਾ ਵੀ ਉੱਚੇਚੇ ਤੌਰ ਉੱਤੇ ਸਨਮਾਨ ਕੀਤਾ ਗਿਆ। ਇਸ ਮੌਕੇ ਐਸ ਡੀ ਐਮ ਮੁਹਾਲੀ ਸ਼੍ਰੀ ਦੀਪਾਂਕਰ ਗਰਗ, ਖਜ਼ਾਨਚੀ ਬਾਲ ਭਲਾਈ ਕੌਂਸਲ, ਰਤਿੰਦਰ ਬਰਾੜ ਵੀ ਹਾਜ਼ਰ ਸਨ।

Continue Reading

Mohali

ਮੁਹਾਲੀ ਦੇ ਫੇਜ਼ 11 ਦਾ ਗੁਰਪ੍ਰੀਤ ਸਿੰਘ ਬਣਿਆ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ

Published

on

By

 

ਗੁਰਪ੍ਰੀਤ ਨੇ ਭਾਰਤੀ ਟੀਮ ਦਾ ਕਪਤਾਨ ਬਣ ਕੇ ਪੰਜਾਬ ਅਤੇ ਮੁਹਾਲੀ ਦਾ ਮਾਣ ਵਧਾਇਆ : ਕੁਲਵੰਤ ਸਿੰਘ

ਐਸ ਏ ਐਸ ਨਗਰ, 24 ਜੂਨ (ਭਗਵੰਤ ਸਿੰਘ ਬੇਦੀ) ਮੁਹਾਲੀ ਦੇ ਫੇਜ਼ 11 ਦਾ ਵਸਨੀਕ ਗੁਰਪ੍ਰੀਤ ਸਿੰਘ ਸੰਧੂ ਨੇ ਭਾਰਤੀ ਫੁਟਬਾਲ ਟੀਮ ਦਾ ਕਪਤਾਨ ਬਣ ਕੇ ਮੁਹਾਲੀ ਅਤੇ ਪੰਜਾਬ ਦਾ ਮਾਣ ਵਧਾਇਆ ਹੈ ਅਤੇ ਉਸਦਾ ਪਰਿਵਾਰ ਖੁਸ਼ੀਆਂ ਮਨਾ ਰਿਹਾ ਹੈ। ਗੁਰਪ੍ਰੀਤ ਸਿੰਘ ਪੰਜਾਬ ਪੁਲੀਸ ਦੇ ਸੇਵਾਮੁਕਤ ਐਸ ਪੀ ਸz. ਤੇਜਿੰਦਰ ਸਿੰਘ ਸੰਧੂ, ਚੰਡੀਗੜ੍ਹ ਪੁਲੀਸ ਦੇ ਡੀ ਐਸ ਪੀ ਹਰਜੀਤ ਕੌਰ ਦਾ ਪੁੱਤਰ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਫੁਟਬਾਲ ਟੀਮ ਦਾ ਹਿੱਸਾ ਹੈ। ਉਸਨੂੰ 2019 ਵਿੱਚ ਅਰਜਨ ਅਵਾਰਡ ਵੀ ਮਿਲ ਚੁੱਕਿਆ ਹੈ।

ਗੁਰਪ੍ਰੀਤ ਸਿੰਘ ਨੂੰ ਭਾਰਤੀ ਫੁੁਟਬਾਲ ਟੀਮ ਦਾ ਕੈਪਟਨ ਬਣਾਏ ਜਾਣ ਤੇ ਅੱਜ ਸਵੇਰੇ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਵਲੋਂ ਫੇਜ਼ 11 ਵਿੱਚ ਉਸਦੇ ਘਰ ਪਹੁੰਚ ਕੇ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਪੂਰੇ ਸ਼ਹਿਰ ਵਾਸਤੇ ਮਾਣ ਵਾਲੀ ਗੱਲ ਹੈ ਕਿ ਸ਼ਹਿਰ ਦਾ ਕੋਈ ਖਿਡਾਰੀ ਇੰਨੇ ਵੱਡੇ ਮੁਕਾਮ ਤੇ ਪਹੁੰਚਿਆ ਹੈ ਅਤੇ ਗੁਰਪ੍ਰੀਤ ਸਿੰਘ ਦੀ ਇਹ ਪ੍ਰਾਪਤੀ ਹੋਰਨਾਂ ਖਿਡਾਰੀਆਂ ਵਾਸਤੇ ਵੀ ਪ੍ਰੇਰਨਾ ਦਾ ਸਰੋਤ ਬਣੇਗੀ। ਸz. ਕੁਲਵੰਤ ਸਿੰਘ ਦੇ ਨਾਲ ਫੇਜ਼ 11 ਦੀ ਸਪੋਟਰਸ ਐਂਡ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸz. ਅਮਰਜੀਤ ਸਿੰਘ, ਅਹੁਦੇਦਾਰਾਂ ਅਤੇ ਮੈਂਬਰਾਂ ਅਤੇ ਪਰਿਵਾਰ ਦੇ ਸਨੇਹੀਆਂ ਵਲੋਂ ਮੁਬਾਰਕਾਂ ਦਿੱਤੀਆਂ ਗਈਆਂ।

ਇਸ ਮੌਕੇ ਗੁਰਪ੍ਰੀਤ ਸਿੰਘ ਦੇ ਪਿਤਾ ਸz. ਤਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਬਚਪਨ ਤੋਂ ਹੀ ਖੇਡਾਂ ਲਈ ਆਕਰਸ਼ਿਤ ਸੀ ਅਤੇ ਸਕੂਲ ਸਮੇਂ ਤੋਂ ਫੁੱਟਬਾਲ ਖੇਡਦਾ ਸੀ। ਉਹਨਾਂ ਕਿਹਾ ਕਿ ਚੰਡੀਗੜ੍ਹ ਦੇ ਡੀ ਏ ਵੀ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਪੂਰੀ ਤਰ੍ਹਾਂ ਖੇਡ ਨੂੰ ਸਮਰਪਿਤ ਹੋ ਗਿਆ ਅਤੇ ਪਹਿਲਾਂ ਈਸਟ ਬੰਗਾਲ ਕਲੱਬ ਦਾ ਹਿੱਸਾ ਰਿਹਾ। ਇਸਤੋਂ ਬਾਅਦ ਉਹ ਨਾਰਵੇ ਚਲਾ ਗਿਆ ਅਤੇ ਉਸਲੋ ਦੇ ਸਟੈਬਿਕ ਕਲੱਬ ਵਲੋਂ ਖੇਡਣ ਲੱਗ ਗਿਆ। ਉਹਨਾਂ ਕਿਹਾ ਕਿ ਨਾਰਵੇ ਵਿੱਚ ਬਿਤਾੲੈ ਤਿੰਨ ਸਾਲਾਂ ਦੌਰਾਨ ਉਹ ਭਾਰਤ ਦਾ ਅਜਿਹਾ ਪਹਿਲਾ ਖਿਡਾਰੀ ਬਣਿਆ ਜਿਸਨੇ ਇੰਗਲੀਸ਼ ਪ੍ਰੀਮੀਅਰ ਲੀਗ ਫਸਟ ਕਲਾਸ ਵਿੱਚ ਖੇਡੀ ਹੈ।

ਉਹਨਾਂ ਦੱਸਿਆ ਕਿ ਭਾਰਤੀ ਟੀਮ ਵਿੱਚ ਅੰਡਰ 16 ਤੋਂ ਗੋਲ ਕੀਪਰ ਵਜੋਂ ਸ਼ਰੂਆਤ ਕਰਨ ਤੋਂ ਬਾਅਦ ਉਹ ਭਾਰਤੀ ਟੀਮ ਦਾ ਗੋਲ ਕੀਪਰ ਬਣਿਆ ਅਤੇ ਇਸ ਦੌਰਾਨ ਉਸਦੀ ਖੇਡ ਸਦਕਾ ਅਤੇ ਗੋਲ ਬਚਾਉਣ ਨਾਲ ਭਾਰਤੀੇ ਫੁੱਟਬਾਲ ਟੀਮ ਦੀ ਅੰਤਰਰਾਸ਼ਟਰੀ ਦਰਜਾ ਬੰਦੀ ਵਿੱਚ ਵੀ ਸੁਧਾਰ ਹੋਇਆ ਜਿਹੜੀ 152 ਤੋਂ ਘੱਟ ਦੇ 100 ਤੋਂ ਹੇਠਾਂ ਆ ਗਈ। ਉਹਨਾਂ ਕਿਹਾ ਕਿ ਗੁਰਪ੍ਰੀਤ ਸਿੰਘ ਤੋਂ ਪਹਿਲਾਂ ਪਰਮਿੰਦਰ ਸਿੰਘ ਬੂਰ ਮਾਜਰਾ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਰਹੇ ਹਨ ਅਤੇ ਉਹੀ ਭਾਰਤੀ ਟੀਮ ਦਾ ਕਪਤਾਨ ਬਣਨ ਵਾਲਾ ਪੰਜਾਬ ਦਾ ਦੂਜਾ ਖਿਡਾਰੀ ਹੈ।

ਇਸ ਮੌਕੇ ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਹਰਮੇਸ਼ ਸਿੰਘ ਕੰਬੜਾ, ਨੈਸ਼ਨਲ ਜਿਮਨਾਸਟਿਕ ਖਿਡਾਰਨ ਗਰਨੂਰ ਕੌਰ, ਫਰੈਂਡਸ ਸਪੋਰਟਸ ਐਂਡ ਕਲਚਰ ਸੋਸਾਇਟੀ ਲੀਗਲ ਐਡਵਾਈਜ਼ਰ ਹਰਵਿੰਦਰ ਸਿੰਘ ਸੰਧੂ, ਜਨਰਲ ਸਕੱਤਰ ਅਰਵਿੰਦਰ ਪਾਲ ਸਿੰਘ, ਖੇਡ ਪ੍ਰੇਮੀ ਅਤੇ ਸਮੀਖਿਆਕ ਸੁਖਵਿੰਦਰ ਸਿੰਘ ਮਨੌਲੀ, ਸਤਨਾਮ ਸਿੰਘ ਮਾਨ, ਕਰਮਜੀਤ ਸਿੰਘ ਉਤਮ, ਮਾਸਟਰ ਇੰਦਰਜੀਤ ਸਿੰਘ, ਮੈਨੇਜਰ ਬਲਿੰਦਰ ਸਿੰਘ, ਹਰਦੀਪ ਸਿੰਘ ਸੋਹੀ ਸਮੇਤ ਭਾਈ ਸ਼ਖਸ਼ੀਅਤਾਂ ਹਾਜ਼ਰ ਸਨ।

Continue Reading

Mohali

ਨਗਰ ਨਿਗਮ ਵੱਲੋਂ ਪਿਛਲੇ ਲਗਭਗ 3 ਸਾਲਾਂ ਤੋਂ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ : ਕੁਲਵੰਤ ਸਿੰਘ

Published

on

By

 

ਸਟਾਰਮ ਵਾਟਰ ਪਾਈਪ ਲਾਈਨਾਂ ਦੀ ਮਸ਼ੀਨੀ ਸਫ਼ਾਈ ਲਈ 3.40 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ

ਐਸ.ਏ.ਐਸ. ਨਗਰ, 24 ਜੂਨ (ਸ.ਬ.) ਐਸ.ਏ.ਐਸ. ਨਗਰ ਦੇ ਵਿਧਾਇਕ ਕੁਲਵੰਤ ਸਿੰਘ ਵਲੋਂ ਅੱਜ ਸਟਾਰਮ ਵਾਟਰ ਪਾਈਪ ਲਾਈਨਾਂ ਦੀ ਸਫ਼ਾਈ ਲਈ ਤਿਆਰ 3.40 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਕੁੰਬੜਾਂ ਚੌਂਕ ਦੀ ਪਾਈਪ ਲਾਈਨ ਦੀ ਡੀ ਸਿਲਟਿੰਗ ਦੇ ਕੰਮ ਦੀ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਹਨਾਂ ਦੱਸਿਆ ਕਿ ਸਟਾਰਮ ਵਾਟਰ ਪਾਈਪ ਲਾਈਨ ਦੀ ਸਫ਼ਾਈ/ਡੀ-ਸਿੰਲਟਿੰਗ ਦਾ ਕੰਮ ਆਧੁਨਿਕ ਮਸ਼ੀਨਾਂ ਨਾਲ ਸ਼ੁਰੂ ਕਰਵਾਇਆ ਗਿਆ ਹੈ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਕਤ ਸਟਾਰਮ ਵਾਟਰ ਪਾਈਪ ਲਾਈਨ ਦੀ ਸਫ਼ਾਈ ਇੱਕ ਹਫ਼ਤੇ ਵਿੱਚ ਕਰਵਾ ਕੇ ਇਸ ਦੀ ਪ੍ਰਦਰਸ਼ਨੀ ਆਮ ਲੋਕਾਂ ਦੀ ਹਾਜ਼ਰੀ ਵਿੱਚ ਕੀਤੀ ਜਾਵੇ ਤਾਂ ਜੋ ਹੋਏ ਕੰਮ ਦਾ ਜਨਤਕ ਰਾਏ ਮੁਤਾਬਕ ਜਾਇਜ਼ਾ ਲਿਆ ਜਾ ਸਕੇ।

ਹਲਕਾ ਵਿਧਾਇਕ ਵੱਲੋਂ ਕਿਹਾ ਗਿਆ ਕਿ ਨਗਰ ਨਿਗਮ ਵੱਲੋਂ ਪਿਛਲੇ ਲਗਭਗ 3 ਸਾਲਾਂ ਤੋਂ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ, ਜਿਸ ਕਾਰਨ ਸ਼ਹਿਰ ਦੇ ਪਾਰਕਾਂ ਅਤੇ ਸ਼ਹਿਰ ਵਿੱਚ ਸਫ਼ਾਈ ਦੀ ਹਾਲਤ ਬਹੁਤ ਹੀ ਮਾੜੀ ਹੋ ਗਈ ਹੈ ਅਤੇ ਇਸ ਤੋਂ ਇਲਾਵਾ ਸ਼ਹਿਰ ਵਿੱਚ ਨਜਾਇਜ਼ ਕਬਜ਼ੇ ਹੋਣ ਨਾਲ ਲੋਕਾਂ ਦਾ ਸੜਕਾਂ ਤੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ ਪ੍ਰੰਤੂ ਉਹ ਸ਼ਹਿਰ ਵਾਸੀਆਂ ਦੀ ਹਰ ਸਮੱਸਿਆ ਦੇ ਹੱਲ ਲਈ ਵਚਨਬੱਧ ਹਨ ਅਤੇ ਕਿਹਾ ਕਿ ਸਟਾਰਮ ਵਾਟਰ ਪਾਈਪ ਲਾਈਨਾਂ ਦੀ ਵੱਡੇ ਪੱਧਰ ਤੇ ਸਫਾਈ ਹੋਣ ਨਾਲ, ਇਸ ਸਾਲ ਬਰਸਾਤੀ ਮੌਸਮ ਦੌਰਾਨ ਬਰਸਾਤੀ ਪਾਣੀ ਇੱਕਠਾ ਹੋਣ ਦੀ ਸਮੱਸਿਆ ਨਹੀਂ ਆਵੇਗੀ।

ਉਹਨਾਂ ਕਿਹਾ ਕਿ ਮੁਹਾਲੀ ਸ਼ਹਿਰ ਖ਼ਾਸ ਕਰਕੇ ਫੇਜ਼-5 ਅਤੇ ਫੇਜ਼-11 ਵਿਖੇ ਪਿਛਲੇ ਕਾਫ਼ੀ ਸਮੇਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਕਾਰਨ, ਬਰਸਾਤੀ ਪਾਣੀ ਹਰ ਸਾਲ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਇਸ ਸੰਬੰਧੀ ਹਲਕਾ ਵਿਧਾਇਕ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਖਾਸ ਕਰਕੇ ਫੇਜ਼-1, ਫੇਜ਼-4, ਫੇਜ਼-5, ਫੇਜ਼-6, ਫੇਜ਼-7, ਸੈਕਟਰ-70, ਸੈਕਟਰ-71 ਅਤੇ ਫੇਜ਼-11 ਵਿੱਚ ਸਟਾਰਮ ਵਾਟਰ ਲਾਈਨਾਂ ਦੀ ਸਫ਼ਾਈ/ਡੀ-ਸਿੰਲਟਿੰਗ ਦਾ ਤਖ਼ਮੀਨਾ ਬਣਾਉਣ ਦੀ ਕੀਤੀ ਹਦਾਇਤ ਦੇ ਮੱਦੇਨਜ਼ਰ ਹੀ ਅੱਜ ਇਹ ਸਫ਼ਾਈ ਕਾਰਜ ਸ਼ੁਰੂ ਕੀਤੇ ਗਏ ਹਨ। ਇਸ ਮੌਕੇ ਹਰਮੇਸ਼ ਸਿੰਘ ਕੁੰਬੜਾ, ਹਰਪਾਲ ਸਿੰਘ ਚੰਨਾ, ਨਰੇਸ਼ ਬੱਤਾ ਨਿਗਰਾਨ ਇੰਜੀਨੀਅਰ ਅਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਹਾਜ਼ਰ ਸਨ।

Continue Reading

Latest News

Trending