Connect with us

National

ਕਾਲਾਕੁਰੀਚੀ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 34 ਵਿਅਕਤੀਆਂ ਦੀ ਮੌਤ

Published

on

 

ਚੇਨਈ, 20 ਜੂਨ (ਸ.ਬ.) ਤਾਮਿਲਨਾਡੂ ਦੇ ਕਾਲਾਕੁਰੀਚੀ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਦੇਸੀ ਸ਼ਰਾਬ ਪੀਣ ਨਾਲ ਹੁਣ ਤੱਕ 34 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹਾ ਮੈਜਿਸਟਰੇਟ ਐਮ.ਐਸ. ਪ੍ਰਸ਼ਾਂਤ ਨੇ ਅੱਜ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਮੈਜਿਸਟਰੇਟ ਨੇ ਕਾਲਾਕੁਰੀਚੀ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਗੈਰ-ਕਾਨੂੰਨੀ ਦੇਸੀ ਸ਼ਰਾਬ ਪੀਣ ਕਾਰਨ 109 ਲੋਕ ਬੀਮਾਰ ਹਨ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸਥਿਤੀ ਨਾਲ ਨਜਿੱਠਣ ਲਈ ਨੇੜਲੇ ਸਰਕਾਰੀ ਮੈਡੀਕਲ ਕਾਲਜਾਂ ਦੇ ਮਾਹਿਰਾਂ ਸਮੇਤ ਵੱਡੀ ਗਿਣਤੀ ਵਿੱਚ ਡਾਕਟਰਾਂ ਨੂੰ ਸੇਵਾ ਵਿੱਚ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਜੀਵਨ ਸਹਾਇਤਾ ਪ੍ਰਣਾਲੀ ਵਾਲੀਆਂ ਕਈ ਐਂਬੂਲੈਂਸਾਂ ਵੀ ਉਥੇ ਮੌਜੂਦ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤਾਂ ਵਿਚ ਜ਼ਿਆਦਾਤਰ ਦਿਹਾੜੀ ਮਜ਼ਦੂਰ ਅਤੇ ਮਾਲ ਢੋਹਣ ਵਾਲੇ ਲੋਕ ਸਨ। ਉਨ੍ਹਾਂ ਨੇ ਕਰੁਣਾਪੁਰਮ ਦੇ ਇਕ ਵਿਕ੍ਰੇਤਾ ਤੋਂ ਇਹ ਸ਼ਰਾਬ ਖਰੀਦੀ ਸੀ, ਜਿਸ ਦੇ ਗੈਰ-ਕਾਨੂੰਨੀ ਹੋਣ ਦਾ ਸ਼ੱਕ ਹੈ। ਪੀੜਤਾਂ ਨੇ ਬੀਤੀ 18 ਜੂਨ ਨੂੰ ਇਹ ਸ਼ਰਾਬ ਪੀਤੀ ਸੀ ਅਤੇ ਉਨ੍ਹਾਂ ਨੂੰ ਸਾਹ ਦੀ ਤਕਲੀਫ, ਅੱਖਾਂ ਵਿੱਚ ਧੁੰਦਲਾਪਣ ਅਤੇ ਚੱਕਰ ਆਉਣ ਦੇ ਨਾਲ ਵਾਰ-ਵਾਰ ਦਸਤ ਹੋਣ ਵਰਗੇ ਲੱਛਣ ਵਿਖਾਈ ਦੇਣ ਲੱਗੇ। ਓਧਰ ਸੋਸ਼ਲ ਮੀਡੀਆ ਮੰਚ ਐਕਸ ਤੇ ਭਾਜਪਾ ਤਾਮਿਲਨਾਡੂ ਪ੍ਰਧਾਨ ਕੇ. ਅੰਨਾਮਲਾਈ ਨੇ ਸੂਬੇ ਵਿਚ ਗੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ਨੂੰ ਕੰਟਰੋਲ ਕਰਨ ਵਿੱਚ ਅਸਫ਼ਲ ਸਟਾਲਿਨ ਅਗਵਾਈ ਵਾਲੀ ਡੀ. ਐਮ. ਕੇ. ਸਰਕਾਰ ਦੀ ਆਲੋਚਨਾ ਕੀਤੀ। ਅੰਨਾਮਲਾਈ ਨੇ ਕਿਹਾ ਕਿ ਮੈਂ ਡੀ. ਐਮ. ਕੇ. ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ।

ਇਸ ਸੰਬੰਧੀ ਸਟਾਲਿਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਸ ਨੂੰ ਰੋਕਣ ਵਿੱਚ ਨਾਕਾਮ ਰਹਿਣ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਜਨਤਾ ਅਜਿਹੇ ਅਪਰਾਧਾਂ ਵਿਚ ਸ਼ਾਮਲ ਲੋਕਾਂ ਬਾਰੇ ਜਾਣਕਾਰੀ ਦਿੰਦੀ ਹੈ, ਤਾਂ ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਸਮਾਜ ਨੂੰ ਬਰਬਾਦ ਕਰਨ ਵਾਲੇ ਅਜਿਹੇ ਅਪਰਾਧਾਂ ਨੂੰ ਸਖ਼ਤੀ ਨਾਲ ਕੁਚਲਿਆ ਜਾਵੇਗਾ।

ਸੀਐਮ ਐਮਕੇ ਸਟਾਲਿਨ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਅਤੇ ਇਲਾਜ ਅਧੀਨ ਲੋਕਾਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ। ਮਾਮਲੇ ਦੀ ਜਾਂਚ ਲਈ ਸਾਬਕਾ ਜੱਜ ਜਸਟਿਸ ਬੀ ਗੋਕੁਲਦਾਸ ਸਮੇਤ ਇਕ ਮੈਂਬਰੀ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦੀ ਰਿਪੋਰਟ 3 ਮਹੀਨਿਆਂ ਵਿੱਚ ਸੌਂਪੀ ਜਾਵੇਗੀ।

ਇਸ ਦੌਰਾਨ, ਤਾਮਿਲਨਾਡੂ ਦੇ ਏਆਈਏਡੀਐਮਕੇ ਦੇ ਵਕੀਲਾਂ ਨੇ ਮਦਰਾਸ ਹਾਈ ਕੋਰਟ ਨੂੰ ਕਾਲਾਕੁਰਿਚੀ ਬੁਟਲੇਗ ਤ੍ਰਾਸਦੀ ਮਾਮਲੇ ਤੇ ਇੱਕ ਜ਼ਰੂਰੀ ਪਟੀਸ਼ਨ ਤੇ ਸੁਣਵਾਈ ਕਰਨ ਦੀ ਬੇਨਤੀ ਕੀਤੀ। ਮਦਰਾਸ ਹਾਈ ਕੋਰਟ ਦੇ ਜਸਟਿਸ ਡੀ ਕ੍ਰਿਸ਼ਨ ਕੁਮਾਰ ਅਤੇ ਕੇ ਕੁਮਾਰੇਸ਼ ਬਾਬੂ ਦੀ ਡਿਵੀਜ਼ਨ ਬੈਂਚ ਭਲਕੇ 21 ਜੂਨ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ।

ਇਸ ਤੋਂ ਇਲਾਵਾ ਜ਼ਿਲ੍ਹਾ ਕਲੈਕਟਰ ਸ਼ਰਵਣ ਕੁਮਾਰ ਜਾਟਵਥ ਦਾ ਤਬਾਦਲਾ ਕਰ ਦਿੱਤਾ ਹੈ। ਐਮ.ਐਸ. ਪ੍ਰਸ਼ਾਂਤ ਨੂੰ ਕਾਲਾਕੁਰੀਚੀ ਜ਼ਿਲ੍ਹੇ ਦਾ ਨਵਾਂ ਕਲੈਕਟਰ ਨਿਯੁਕਤ ਕੀਤਾ ਹੈ। ਕਾਲਾਕੁਰੀਚੀ ਦੇ ਐਸ. ਪੀ. ਸਮਯਸਿੰਘ ਮੀਨਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਦਕਿ ਰਜਤ ਚਤੁਰਵੇਦੀ ਨਵੇਂ ਐਸ. ਪੀ. ਦੇ ਤੌਰ ਤੇ ਕਾਰਜਭਾਰ ਸੰਭਾਲਣਗੇ। ਕਈ ਪੁਲੀਸ ਅਧਿਕਾਰੀਆਂ ਨੂੰ ਵੀ ਮੁਅਤਲੀ ਦਾ ਸਾਹਮਣਾ ਕਰਨਾ ਪਿਆ ਹੈ।

Continue Reading

National

ਬੱਸ ਅਤੇ ਕਾਰ ਦੀ ਟੱਕਰ ਦੌਰਾਨ 5 ਵਿਅਕਤੀਆਂ ਦੀ ਮੌਤ, 15 ਜ਼ਖਮੀ

Published

on

By

 

 

 

ਕਰੌਲੀ, 25 ਦਸੰਬਰ (ਸ.ਬ.) ਰਾਜਸਥਾਨ ਵਿਚ ਕਰੌਲੀ ਦੇ ਸਲੇਮਪੁਰ ਖੇਤਰ ਵਿੱਚ ਇੱਕ ਕਾਰ ਅਤੇ ਬੱਸ ਦੀ ਆਹਮੋ-ਸਾਹਮਣੇ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ 5 ਮ੍ਰਿਤਕਾਂ ਵਿੱਚੋਂ 3 ਔਰਤਾਂ ਸਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਪਰਿਵਾਰ ਕਾਰ ਰਾਹੀਂ ਕੈਲਾਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਗੰਗਾਪੁਰ ਸ਼ਹਿਰ ਜਾ ਰਿਹਾ ਸੀ ਤਾਂ ਕਰੌਲੀ ਵੱਲ ਆ ਰਹੀ ਬੱਸ ਦੀ ਕਾਰ ਨਾਲ ਟੱਕਰ ਹੋ ਗਈ।

ਇਸ ਦੌਰਾਨ ਪੰਜ ਵਿੱਚੋਂ ਚਾਰ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਕਰੌਲੀ ਹਸਪਤਾਲ ਲਿਜਾਇਆ ਗਿਆ ਹੈ। ਜ਼ਿਲ੍ਹਾ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਰਮੇਸ਼ ਮੀਨਾ ਨੇ ਦੱਸਿਆ ਕਿ ਕਰੌਲੀ ਗੰਗਾਪੁਰ ਰੋਡ ਤੇ ਇੱਕ ਕਾਰ ਅਤੇ ਬੱਸ ਵਿਚਾਲੇ ਹੋਈ ਟੱਕਰ ਵਿੰਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ, ਇਹ ਸਾਰੇ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ। ਪੁਲੀਸ ਨੇ ਦੱਸਿਆ ਕਿ ਹਾਦਸੇ ਦੌਰਾਨ ਬੱਸ ਵਿੱਚ ਸਵਾਰ 15 ਲੋਕ ਜ਼ਖਮੀ ਹੋ ਗਏ ਹਨ।

Continue Reading

National

ਬੋਰੀ ਵਿੱਚੋਂ ਮਿਲੀ ਅਪਾਹਜ ਲੜਕੀ ਦੀ ਲਾਸ਼

Published

on

By

 

 

 

ਵਾਰਾਣਸੀ, 25 ਦਸੰਬਰ (ਸ.ਬ.) ਵਾਰਾਣਸੀ ਦੇ ਰਾਮਨਗਰ ਥਾਣਾ ਖੇਤਰ ਤੋਂ ਲਾਪਤਾ ਹੋਈ ਅੱਠ ਸਾਲਾ ਅਪਾਹਜ ਬੱਚੀ ਦੀ ਲਾਸ਼ ਅੱਜ ਸਵੇਰੇ ਬਹਾਦੁਰਪੁਰ ਦੇ ਪ੍ਰਾਇਮਰੀ ਸਕੂਲ ਨੇੜੇ ਬੋਰੀ ਵਿੱਚ ਮਿਲੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਰਾਮਨਗਰ ਦੀ ਪੁਲੀਸ ਮੌਕੇ ਤੇ ਪਹੁੰਚ ਗਈ। ਰਾਮਨਗਰ ਥਾਣਾ ਖੇਤਰ ਦੇ ਸੁਜਾਬਾਦ ਇਲਾਕੇ ਵਿੱਚ ਕਾਮਿਲ ਸ਼ਹੀਦ ਮਜ਼ਾਰ ਨੇੜੇ ਰਹਿਣ ਵਾਲੇ ਇਕ ਵਿਅਕਤੀ ਦੀ ਅਪਾਹਜ ਬੇਟੀ ਬੀਤੀ ਸ਼ਾਮ 7 ਵਜੇ ਤੋਂ ਲਾਪਤਾ ਸੀ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਬੀਤੀ ਸ਼ਾਮ ਸੱਤ ਵਜੇ ਘਰੋਂ ਸਾਮਾਨ ਲੈਣ ਲਈ ਦੁਕਾਨ ਤੇ ਗਈ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਆਈ। ਕਾਫੀ ਭਾਲ ਕੀਤੀ ਗਈ ਅਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਪਰ ਉਹ ਕਿਤੇ ਨਹੀਂ ਮਿਲੀ। ਅੱਜ ਸਵੇਰੇ ਪਤਾ ਲੱਗਾ ਕਿ ਉਸ ਦੀ ਬੇਟੀ ਦੀ ਲਾਸ਼ ਬਹਾਦੁਰਪੁਰ ਦੇ ਪ੍ਰਾਇਮਰੀ ਸਕੂਲ ਨੇੜੇ ਬੋਰੀ ਵਿੱਚ ਸੁੱਟੀ ਗਈ ਸੀ। ਇਸ ਸਬੰਧੀ ਰਾਮਨਗਰ ਥਾਣਾ ਇੰਚਾਰਜ ਰਾਜੂ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਟੀਮ ਦੀ ਫੀਲਡ ਯੂਨਿਟ ਨੂੰ ਮੌਕੇ ਤੇ ਬੁਲਾਇਆ ਗਿਆ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Continue Reading

National

ਦਿੱਲੀ ਦੇ ਆਟੋ ਪਾਰਟਸ ਵਪਾਰੀਆਂ ਨੇ ਬੰਗਲਾਦੇਸ਼ ਨਾਲ ਕਾਰੋਬਾਰ ਦਾ ਬਾਈਕਾਟ ਕੀਤਾ

Published

on

By

 

ਨਵੀਂ ਦਿੱਲੀ, 25 ਦਸੰਬਰ (ਸ.ਬ.) ਬੰਗਲਾਦੇਸ਼ ਵਿੱਚ ਚੱਲ ਰਹੇ ਤਣਾਅ ਅਤੇ ਘੱਟ ਗਿਣਤੀਆਂ ਤੇ ਕਥਿਤ ਹਮਲਿਆਂ ਦੇ ਵਿਰੋਧ ਵਿਚ ਦਿੱਲੀ ਦੇ ਕਸ਼ਮੀਰੀ ਗੇਟ ਸਥਿਤ ਆਟੋ ਪਾਰਟਸ ਦੇ ਵਪਾਰੀਆਂ ਨੇ ਗੁਆਂਢੀ ਦੇਸ਼ ਨਾਲ ਵਪਾਰ ਰੋਕਣ ਦਾ ਫੈਸਲਾ ਕੀਤਾ ਹੈ। ਇਹ ਕਦਮ ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਹਿੰਸਾ ਅਤੇ ਮੰਦਰਾਂ ਤੇ ਹਮਲਿਆਂ ਦੀਆਂ ਰਿਪੋਰਟਾਂ ਤੋਂ ਬਾਅਦ ਲਿਆ ਗਿਆ ਹੈ।

ਆਟੋਮੋਟਿਵ ਪਾਰਟਸ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਵਿਨੈ ਨਾਰੰਗ ਨੇ ਕਿਹਾ ਕਿ ਕਸ਼ਮੀਰੀ ਗੇਟ ਆਟੋ ਪਾਰਟਸ ਮਾਰਕੀਟ ਨੇ ਹਿੰਦੂਆਂ ਵਿਰੁੱਧ ਕਥਿਤ ਅੱਤਿਆਚਾਰਾਂ ਅਤੇ ਮੰਦਰਾਂ ਤੇ ਹਾਲ ਹੀ ਦੇ ਹਮਲਿਆਂ ਦੇ ਜਵਾਬ ਵਿੱਚ ਬੰਗਲਾਦੇਸ਼ ਨਾਲ ਕਾਰੋਬਾਰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਉਥੇ (ਬੰਗਲਾਦੇਸ਼) ਹਿੰਦੂਆਂ ਤੇ ਅੱਤਿਆਚਾਰ ਹੋਏ ਹਨ, ਸਾਡੇ ਮੰਦਰਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਤੇ ਸਾਡੇ ਬਹੁਤ ਸਾਰੇ ਹਿੰਦੂ ਭਰਾਵਾਂ ਨੂੰ ਉੱਥੇ ਮਾਰ ਦਿੱਤਾ ਗਿਆ ਹੈ। ਸਾਡੀ ਮਾਰਕੀਟ (ਕਸ਼ਮੀਰੇ ਗੇਟ ਆਟੋ ਪਾਰਟਸ ਮਾਰਕੀਟ) ਨੇ ਫੈਸਲਾ ਕੀਤਾ ਹੈ ਕਿ ਅਸੀਂ ਬੰਗਲਾਦੇਸ਼ ਨਾਲ ਕਾਰੋਬਾਰ ਬੰਦ ਕਰਾਂਗੇ।

ਉਨ੍ਹਾਂ ਅੱਗੇ ਕਿਹਾ ਕਿ ਬੰਗਲਾਦੇਸ਼ ਇੱਕ ਵਿਕਾਸਸ਼ੀਲ ਦੇਸ਼ ਹੈ ਅਤੇ 15 ਜਨਵਰੀ ਤੱਕ ਗੱਡੀਆਂ ਦੇ ਪਾਰਟਸ ਦੀ ਬਰਾਮਦ ਨੂੰ ਰੋਕਣ ਦੇ ਫੈਸਲੇ ਨਾਲ ਉੱਥੇ ਆਵਾਜਾਈ ਠੱਪ ਹੋ ਜਾਵੇਗੀ। ਲੱਗਭੱਗ 2,000 ਦੁਕਾਨਾਂ ਨੇ ਬੰਗਲਾਦੇਸ਼ ਨੂੰ ਆਪਣਾ ਨਿਰਯਾਤ ਰੋਕ ਦਿੱਤਾ ਹੈ।

Continue Reading

Latest News

Trending