Connect with us

National

ਦਿੱਲੀ ਨੂੰ ਪੂਰਾ ਪਾਣੀ ਮਿਲਣ ਤੱਕ ਜਾਰੀ ਰੱਖਾਂਗੀ ਭੁੱਖ ਹੜਤਾਲ : ਆਤਿਸ਼ੀ

Published

on

ਨਵੀਂ ਦਿੱਲੀ, 24 ਜੂਨ (ਸ.ਬ.) ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਕਿਹਾ ਕਿ ਉਹ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੇ ਬਾਵਜੂਦ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਉਦੋਂ ਤੱਕ ਜਾਰੀ ਰੱਖੇਗੀ, ਜਦੋਂ ਤੱਕ ਹਰਿਆਣਾ ਵਲੋਂ ਦਿੱਲੀ ਲਈ ਪਾਣੀ ਦਾ ਉੱਚਿਤ ਹਿੱਸਾ ਜਾਰੀ ਨਹੀਂ ਕੀਤਾ ਜਾਂਦਾ। ਦੱਸ ਦੇਈਏ ਕਿ ਦਿੱਲੀ ਲਈ ਉਸ ਦੇ ਹਿੱਸੇ ਦਾ ਪਾਣੀ ਛੱਡੇ ਜਾਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਆਤਿਸ਼ੀ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਾ ਪੱਧਰ ਡਿੱਗ ਰਿਹਾ ਹੈ ਅਤੇ ਮੇਰਾ ਵਜ਼ਨ ਵੀ ਘੱਟ ਹੋ ਗਿਆ ਹੈ। ਚਾਹੇ ਮੇਰੇ ਸਰੀਰ ਨੂੰ ਕਿੰਨਾ ਵੀ ਕਸ਼ਟ ਕਿਉਂ ਨਾ ਹੋਵੇ, ਮੈਂ ਭੁੱਖ ਹੜਤਾਲ ਉਦੋਂ ਤੱਕ ਜਾਰੀ ਰੱਖਾਂਗੀ, ਜਦੋਂ ਤੱਕ ਹਰਿਆਣਾ ਪਾਣੀ ਨਹੀਂ ਛੱਡ ਦਿੰਦਾ।

ਦਿੱਲੀ ਦੀ ਮੰਤਰੀ ਨੇ ਕਿਹਾ ਕਿ ਬੀਤੇ ਦਿਨ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਜਾਂਚ ਕੀਤੀ। ਮੰਤਰੀ ਨੇ ਦਾਅਵਾ ਕੀਤਾ ਕਿ ਹਰਿਆਣਾ ਨੇ ਪਿਛਲੇ ਹਫ਼ਤਿਆਂ ਵਿਚ ਕੌਮੀ ਰਾਜਧਾਨੀ ਲਈ ਛੱਡੇ ਜਾਣ ਵਾਲੇ ਯਮੁਨਾ ਦੇ ਪਾਣੀ ਵਿਚ ਦਿੱਲੀ ਦਾ ਹਿੱਸਾ 100 ਮਿਲੀਅਨ ਗੈਲਨ ਪ੍ਰਤੀ ਦਿਨ ਘੱਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 100 ਮਿਲੀਅਨ ਗੈਲਨ ਘੱਟ ਪਾਮੀ ਮਿਲਣ ਦੀ ਵਜ੍ਹਾ ਤੋਂ ਦਿੱਲੀ ਵਿਚ ਪਾਣੀ ਦੀ ਕਮੀ ਹੋ ਗਈ ਹੈ, ਜਿਸ ਕਾਰਨ ਇੱਥੇ 28 ਲੱਖ ਲੋਕ ਪ੍ਰਭਾਵਿਤ ਹਨ। ਦਿੱਲੀ ਦੇ ਉੱਪ ਰਾਜਪਾਲ ਵੀ. ਕੇ. ਸਕਸੈਨਾ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਵਫ਼ਦ ਨਾਲ ਬੈਠਕ ਮਗਰੋਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਗੱਲ ਤੇ ਵਿਚਾਰ ਕਰਨਗੇ ਕਿ ਕੀ ਉਨ੍ਹਾਂ ਦਾ ਸੂਬਾ ਸ਼ਹਿਰ ਨੂੰ ਵਾਧੂ ਪਾਣੀ ਉਪਲੱਬਧ ਕਰਵਾ ਸਕਦਾ ਹੈ।

Continue Reading

National

ਚੋਰੀ ਦੀ ਵਾਰਦਾਤ ਮੌਕੇ ਹੋਈ ਹੱਥੋਪਾਈ ਦੌਰਾਨ ਦੁਕਾਨ ਮਾਲਕ ਅਤੇ ਚੋਰ ਦੀ ਮੌਤ

Published

on

By

 

 

ਡਡਵਿੰਡੀ, 6 ਜਨਵਰੀ (ਸ.ਬ.) ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੇ ਬੱਸ ਅੱਡਾ ਭਾਣੋ ਲੰਗਾ ਵਿਖੇ ਬੀਤੀ ਦੇਰ ਰਾਤ 12 ਤੋ 1 ਵਜੇ ਦੇ ਕਰੀਬ ਇੱਕ ਮੈਡੀਕਲ ਸਟੋਰ ਤੇ ਚੋਰੀ ਕਰਨ ਆਏ ਚੋਰਾਂ ਦਾ ਪਤਾ ਲੱਗਣ ਤੇ ਮੌਕੇ ਤੇ ਪੁੱਜੇ ਦੁਕਾਨ ਮਾਲਕ ਤੇ ਚੋਰਾਂ ਵਿਚਕਾਰ ਹੋਈ ਹੱਥੋਂ ਪਾਈ ਵਿੱਚ ਦੁਕਾਨ ਮਾਲਕ ਤੇ ਚੋਰ ਦੀ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਚਰਨ ਸਿੰਘ ਦੇ ਪੁੱਤਰ ਪਵਨਦੀਪ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਸੀ. ਸੀ. ਟੀ. ਵੀ. ਕੈਮਰੇ ਰਾਹੀਂ ਪਤਾ ਲੱਗਾ ਕਿ ਉਨਾਂ ਦੀ ਦੁਕਾਨ ਤੇ ਚੋਰ ਪੈ ਗਏ ਹਨ। ਜਿਸ ਤੇ ਦੁਕਾਨ ਮਾਲਕ ਗੁਰਚਰਨ ਸਿੰਘ ਵਾਸੀ ਪਾਜੀਆਂ ਤੇ ਉਸਦਾ ਲੜਕਾ ਪਵਨਦੀਪ ਸਿੰਘ ਜਦੋਂ ਮੌਕੇ ਤੇ ਪੁੱਜੇ ਤਾਂ ਚੋਰ ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਦੁਕਾਨ ਮਾਲਕ ਨੇ ਆਪਣੀ ਰਾਫਲ ਨਾਲ ਚੋਰ ਤੇ ਬੱਟ ਨਾਲ ਹਮਲਾ ਕੀਤਾ ਇਸ ਮੌਕੇ ਚੋਰਾਂ ਨਾਲ ਗੁੱਥਮਗੁੱਥਾ ਹੋਏ ਦੌਰਾਨ ਦੁਕਾਨ ਮਾਲਕ ਵਲੋਂ ਚਲਾਈ ਹੋਈ ਗੋਲੀ ਦੁਕਾਨ ਮਾਲਕ ਦੇ ਹੀ ਵੱਜਣ ਕਾਰਨ ਉਸ ਦੀ ਮੌਤ ਹੋ ਗਈ ਅਤੇ ਜ਼ਖ਼ਮੀ ਹੋਏ ਚੋਰ ਨੇ ਵੀ ਦਮ ਤੋੜ ਦਿੱਤਾ। ਦੁਕਾਨ ਮਾਲਕ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਕਥਿਤ ਚੋਰ ਦੀ ਮ੍ਰਿਤਕ ਲਾਸ਼ ਨੂੰ ਵੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ। ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿੱਚ ਤਾਇਨਾਤ ਡਿਊਟੀ ਡਾਕਟਰ ਆਸ਼ੀਸ਼ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਦੇਰ ਰਾਤ ਇੱਕ ਮਰੀਜ਼ ਨੂੰ ਲੈ ਕੇ ਆਏ ਸੀ ਜਿਸ ਦੇ ਗੋਲ਼ੀ ਵੱਜੀ ਹੋਈ ਸੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਿਸ ਦੀ ਲਾਸ਼ ਨੂੰ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਤੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲੀਸ ਟੀਮ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਸਬੰਧੀ ਜਦੋਂ ਡੀ ਐਸ ਪੀ ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲੀਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।

Continue Reading

National

ਖੱਡ ਵਿੱਚ ਬੱਸ ਡਿੱਗਣ ਕਾਰਨ ਤਿੰਨ ਸਵਾਰੀਆਂ ਦੀ ਮੌਤ

Published

on

By

 

 

 

ਇਡੁੱਕੀ, 6 ਜਨਵਰੀ (ਸ.ਬ.) ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਪੁਲੁਪਾਰਾ ਇਲਾਕੇ ਵਿੱਚ ਅੱਜ ਸਵੇਰੇ ਇਕ ਸੜਕ ਹਾਦਸਾ ਵਾਪਰਿਆ। ਤੰਜਾਵੁਰ ਤੋਂ ਮਾਵੇਲੀਕਾਰਾ ਜਾ ਰਹੀ ਇੱਕ ਸਵਾਰੀਆਂ ਨਾਲ ਭਰੀ ਬੱਸ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਬੱਸ ਵਿੱਚ ਕੁੱਲ 34 ਵਿਅਕਤੀ ਸਵਾਰ ਸਨ। ਹਾਦਸਾ ਸਵੇਰੇ ਕਰੀਬ 6 ਵਜੇ ਵਾਪਰਿਆ।

ਪੁਲੀਸ ਮੁਤਾਬਕ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁੰਡਾਕਯਾਮ ਦੇ ਇਕ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ। ਇਸ ਹਾਦਸੇ ਵਿੱਚ ਕਈ ਹੋਰ ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ। ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

National

ਦਿੱਲੀ ਚੋਣਾਂ ਸੰਬੰਧੀ ਕਾਂਗਰਸ ਵੱਲੋਂ ਪਿਆਰੀ ਦੀਦੀ ਯੋਜਨਾ ਦਾ ਐਲਾਨ

Published

on

By

 

ਦਿੱਲੀ ਦੀਆਂ ਔਰਤਾਂ ਨੂੰ ਮਿਲਣਗੇ 2500 ਰੁਪਏ ਪ੍ਰਤੀ ਮਹੀਨਾ

ਨਵੀਂ ਦਿੱਲੀ, 6 ਜਨਵਰੀ (ਸ.ਬ.) ਦਿੱਲੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਅੱਜ ਵੱਡਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਦੀ ਮਹਿਲਾ ਸਨਮਾਨ ਯੋਜਨਾ ਦੇ ਜਵਾਬ ਵਿਚ ਕਾਂਗਰਸ ਦੀ ਦਿੱਲੀ ਇਕਾਈ ਨੇ ਪਿਆਰੀ ਦੀਦੀ ਯੋਜਨਾ ਦਾ ਐਲਾਨ ਕੀਤਾ ਹੈ।

ਦਿੱਲੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਅੱਜ ਵੱਡਾ ਐਲਾਨ ਕਰ ਕੇ ਆਮ ਆਦਮੀ ਪਾਰਟੀ ਦੀ ਮਹਿਲਾ ਸਨਮਾਨ ਯੋਜਨਾ ਦਾ ਜਵਾਬ ਪਿਆਰੀ ਦੀਦੀ ਯੋਜਨਾ ਲਾਂਚ ਕਰ ਕੇ ਦਿਤਾ ਹੈ।

ਆਪ ਦੀ ਮਹਿਲਾ ਸਨਮਾਨ ਯੋਜਨਾ ਤਹਿਤ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸੇ ਤਹਿਤ ਦਿੱਲੀ ਵਿੱਚ ਕਾਂਗਰਸ ਨੇ ਮਹਿਲਾ ਪ੍ਰੇਮੀ ਪਿਆਰੀ ਦੀਦੀ ਯੋਜਨਾ ਤਹਿਤ 2500 ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

 

Continue Reading

Latest News

Trending