Connect with us

International

ਫਰਾਂਸ ਵਿੱਚ ਵਧੀ ਹਿੰਸਾ ਪੁਲੀਸ ਸਟੇਸ਼ਨ ਤੇ ਕਈ ਇਮਾਰਤਾਂ ਨੂੰ ਅੱਗ ਲੱਗਣ ਕਾਰਨ 9 ਵਿਅਕਤੀਆਂ ਦੀ ਮੌਤ

Published

on

ਫਰਾਂਸ, 24 ਜੂਨ (ਸ.ਬ.) ਫਰਾਂਸ ਦੇ ਨਿਊ ਕੈਲੇਡੋਨੀਆ ਟਾਪੂ ਤੇ ਬੀਤੀ ਰਾਤ ਪੁਲੀਸ ਸਟੇਸ਼ਨ ਅਤੇ ਟਾਊਨ ਹਾਲ ਸਮੇਤ ਕਈ ਇਮਾਰਤਾਂ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ ਹੁਣ ਤੱਕ 9 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਨਾਲ ਹੀ ਅੱਗਜ਼ਨੀ ਵੀ ਹੋਈ ਹੈ ਅਤੇ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਹਨ। ਪੁਲੀਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਨਿਊ ਕੈਲੇਡੋਨੀਆ ਵਿੱਚ ਮਈ ਦੇ ਅੱਧ ਵਿੱਚ ਚੋਣ ਸੁਧਾਰ ਯੋਜਨਾ ਨੂੰ ਲੈ ਕੇ ਦੰਗੇ ਅਤੇ ਲੁੱਟਮਾਰ ਸ਼ੁਰੂ ਹੋ ਗਈ ਸੀ। ਇਸ ਨਵੀਂ ਯੋਜਨਾ ਨਾਲ ਸਥਾਨਕ ਕਨਕ ਲੋਕਾਂ ਨੂੰ ਡਰ ਸੀ ਕਿ ਉਹ ਸਥਾਈ ਘੱਟਗਿਣਤੀ ਬਣ ਜਾਣਗੇ, ਉਨ੍ਹਾਂ ਦੀ ਆਜ਼ਾਦੀ ਦੀਆਂ ਉਮੀਦਾਂ ਨੂੰ ਯਕੀਨੀ ਤੌਰ ਤੇ ਪਹੁੰਚ ਤੋਂ ਬਾਹਰ ਕਰ ਦਿੱਤਾ ਜਾਵੇਗਾ।

ਰਾਜਧਾਨੀ ਨੌਮੀਆ ਦੇ ਉੱਤਰ ਵਿੱਚ ਸਥਿਤ ਡੋਮਬੀਆ ਵਿੱਚ ਇਕ ਪੁਲੀਸ ਸਟੇਸ਼ਨ ਅਤੇ ਇਕ ਗੈਰੇਜ ਨੂੰ ਅੱਗ ਲਗਾ ਦਿੱਤੀ ਗਈ। ਇਸ ਦੌਰਾਨ ਚਾਰ ਬਖਤਰਬੰਦ ਗੱਡੀਆਂ ਨੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਸਥਿਤੀ ਨੂੰ ਆਮ ਵਾਂਗ ਕੀਤਾ ਗਿਆ।

ਨਿਊ ਕੈਲੇਡੋਨੀਆ ਵਿੱਚ ਇਸ ਤਰ੍ਹਾਂ ਦੀ ਅੱਗ ਪਹਿਲੀ ਵਾਰ ਨਹੀਂ ਹੈ, ਇਸ ਤੋਂ ਇਲਾਵਾ ਨੌਮੀਆ ਦੇ ਡੂਕੋਸ ਅਤੇ ਮੈਜੇਂਟਾ ਜ਼ਿਲਿਆਂ ਵਿੱਚ ਵੀ ਅੱਗ ਲੱਗੀ ਸੀ। ਉਨ੍ਹਾਂ ਦੇ ਵਾਹਨਾਂ ਅਤੇ ਨਿੱਜੀ ਵਾਹਨਾਂ ਸਮੇਤ ਥਾਣੇ ਦੀ ਇਮਾਰਤ ਨੂੰ ਵੀ ਸਾੜ ਦਿੱਤਾ ਗਿਆ। ਇਸ ਦੇ ਨਾਲ ਹੀ ਬੋਰੇਲ ਵਿੱਚ ਪੁਲੀਸ ਅਤੇ ਵੱਖਵਾਦੀਆਂ ਵਿਚਾਲੇ ਝੜਪ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ।

ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ, ਫਰਾਂਸ ਦੀ ਸਰਕਾਰ ਨੇ ਪੈਰਿਸ ਤੋਂ ਲਗਭਗ 17,000 ਕਿਲੋਮੀਟਰ ਦੂਰ ਇਲਾਕੇ ਵਿੱਚ 3,000 ਤੋਂ ਵੱਧ ਸੈਨਿਕਾਂ ਅਤੇ ਪੁਲੀਸ ਦੀ ਤਾਇਨਾਤੀ ਵਧਾ ਦਿੱਤੀ ਹੈ। ਨਾਲ ਹੀ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਸਕੂਲ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।

Continue Reading

International

ਜਾਪਾਨ ਏਅਰਲਾਈਨਜ਼ ਤੇ ਸਾਈਬਰ ਹਮਲਾ, ਹਵਾਈ ਸੇਵਾਵਾਂ ਪ੍ਰਭਾਵਿਤ, ਟਿਕਟਾਂ ਦੀ ਵਿਕਰੀ ਬੰਦ

Published

on

By

 

 

ਟੋਕੀਓ, 26 ਦਸੰਬਰ (ਸ.ਬ.) ਜਾਪਾਨ ਏਅਰਲਾਈਨਜ਼ ਤੇ ਅੱਜ ਸਵੇਰੇ ਸਾਈਬਰ ਹਮਲਾ ਹੋਇਆ ਹੈ। ਇਸ ਕਾਰਨ ਵੱਡੀ ਗਿਣਤੀ ਵਿਚ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਟਿਕਟਾਂ ਦੀ ਵਿਕਰੀ ਵੀ ਬੰਦ ਕਰ ਦਿੱਤੀ ਗਈ ਹੈ।

ਇਹ ਸਾਈਬਰ ਹਮਲਾ ਅੱਜ ਸਵੇਰੇ ਕਰੀਬ 7.30 ਵਜੇ ਹੋਇਆ। ਇਸ ਨਾਲ ਏਅਰਲਾਈਨਜ਼ ਦੀ ਅੰਦਰੂਨੀ ਅਤੇ ਬਾਹਰੀ ਪ੍ਰਣਾਲੀ ਪ੍ਰਭਾਵਿਤ ਹੋਈ ਹੈ। ਏਅਰਲਾਈਨਜ਼ ਦੇ ਬੁਲਾਰੇ ਨੇ ਸਾਈਬਰ ਹਮਲੇ ਦੀ ਪੁਸ਼ਟੀ ਕੀਤੀ ਹੈ, ਪਰ ਉਨ੍ਹਾਂ ਕਿਹਾ ਕਿ ਫਿਲਹਾਲ ਫਲਾਈਟਾਂ ਦੇ ਦੇਰੀ ਜਾਂ ਰੱਦ ਹੋਣ ਬਾਰੇ ਕੋਈ ਅਪਡੇਟ ਨਹੀਂ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਾਈਬਰ ਹਮਲੇ ਕਾਰਨ ਜਾਪਾਨ ਏਅਰਲਾਈਨਜ਼ ਦੀਆਂ 9 ਘਰੇਲੂ ਉਡਾਣਾਂ ਵਿੱਚ ਦੇਰੀ ਹੋਈ। ਏਅਰਲਾਈਨਜ਼ ਨੇ ਇਕ ਬਿਆਨ ਵਿੱਚ ਕਿਹਾ ਕਿ ਸਾਨੂੰ ਸਾਈਬਰ ਹਮਲੇ ਦਾ ਪਤਾ ਲੱਗਾ ਹੈ। ਅਸੀਂ ਸਿਸਟਮ ਦੀ ਰਿਕਵਰੀ ਸਥਿਤੀ ਦੀ ਜਾਂਚ ਕਰ ਰਹੇ ਹਾਂ। ਇਸ ਦੌਰਾਨ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਟਿਕਟਾਂ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਗਈ ਹੈ। ਅਸੀਂ ਹੋਈ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਸਾਈਬਰ ਹਮਲੇ ਕਾਰਨ ਏਅਰਲਾਈਨਜ਼ ਨੇ ਟਿਕਟਾਂ ਦੀ ਵਿਕਰੀ ਵੀ ਬੰਦ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਜਾਪਾਨ ਏਅਰਲਾਈਨਜ਼ ਦੇਸ਼ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਹੈ।

 

Continue Reading

International

ਪਾਕਿਸਤਾਨ ਵੱਲੋਂ ਅਫ਼ਗ਼ਾਨਿਸਤਾਨ ਤੇ ਕੀਤੇ ਹਵਾਈ ਹਮਲੇ ਦੌਰਾਨ 15 ਵਿਅਕਤੀਆਂ ਦੀ ਮੌਤ

Published

on

By

 

ਬਰਮਲ, 25 ਦਸੰਬਰ (ਸ.ਬ.) ਪਾਕਿਸਤਾਨ ਨੇ ਬੀਤੀ ਦੇਰ ਰਾਤ ਅਫ਼ਗ਼ਾਨਿਸਤਾਨ ਦੇ ਪਕਤਿਕਾ ਸੂਬੇ ਦੇ ਬਰਮਲ ਜ਼ਿਲ੍ਹੇ ਵਿੱਚ ਹਵਾਈ ਹਮਲੇ ਕੀਤੇ। ਇਸ ਹਮਲੇ ਵਿੱਚ ਕਰੀਬ 15 ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਔਰਤਾਂ ਤੇ ਬੱਚੇ ਸ਼ਾਮਲ ਹਨ। ਇਸ ਦੇ ਨਾਲ ਹੀ ਅਫ਼ਗ਼ਾਨ ਅਧਿਕਾਰੀਆਂ ਨੇ ਇਸ ਹਮਲੇ ਬਾਰੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਹੋਏ ਹਵਾਈ ਹਮਲੇ ਵਿਚ ਲਮਨ ਸਮੇਤ ਕਰੀਬ ਸੱਤ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਇਕ ਹੀ ਪਰਵਾਰ ਦੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਪਾਕਿਸਤਾਨੀ ਜੰਗੀ ਜਹਾਜ਼ਾਂ ਨੇ ਇਹ ਹਮਲਾ ਕੀਤਾ ਹੈ। ਇਸ ਹਮਲੇ ਵਿਚ ਬਰਮਾਲ ਦਾ ਮੁਰਗਾ ਬਾਜ਼ਾਰ ਬੁਰੀ ਤਰ੍ਹਾਂ ਤਬਾਹ ਹੋ ਗਿਆ ਹੈ। ਹਮਲੇ ਤੋਂ ਬਾਅਦ ਤਣਾਅ ਵਧ ਗਿਆ ਹੈ। ਇਸ ਦੇ ਨਾਲ ਹੀ ਰਾਹਤ ਕਾਰਜ ਸ਼ੁਰੂ ਕਰ ਦਿਤੇ ਗਏ ਹਨ। ਹਮਲੇ ਤੋਂ ਬਾਅਦ ਤਾਲਿਬਾਨ ਦੇ ਰਖਿਆ ਮੰਤਰਾਲੇ ਨੇ ਬਿਆਨ ਜਾਰੀ ਕੀਤਾ ਹੈ। ਰਖਿਆ ਮੰਤਰਾਲੇ ਨੇ ਬਰਮਾਲ, ਪਕਤਿਕਾ ਤੇ ਹਵਾਈ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਕਰਨ ਦੀ ਸਹੁੰ ਖਾਧੀ ਹੈ।

ਮੰਤਰਾਲੇ ਨੇ ਕਿਹਾ ਕਿ ਆਪਣੀ ਜ਼ਮੀਨ ਅਤੇ ਪ੍ਰਭੂਸੱਤਾ ਦੀ ਰਖਿਆ ਕਰਨਾ ਉਨ੍ਹਾਂ ਦਾ ਜਾਇਜ਼ ਅਧਿਕਾਰ ਹੈ ਅਤੇ ਹਮਲੇ ਦੀ ਨਿੰਦਾ ਕਰਦੇ ਹੋਏ ਦਾਅਵਾ ਕੀਤਾ ਕਿ ਨਿਸ਼ਾਨਾ ਬਣਾਏ ਗਏ ਵਜ਼ੀਰਿਸਤਾਨੀ ਸ਼ਰਨਾਰਥੀ ਸ਼ਾਮਲ ਸਨ। ਹਾਲਾਂਕਿ ਪਾਕਿਸਤਾਨੀ ਅਧਿਕਾਰੀਆਂ ਨੇ ਅਧਿਕਾਰਤ ਤੌਰ ਤੇ ਹਵਾਈ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਫ਼ੌਜ ਦੇ ਨਜ਼ਦੀਕੀ ਸੁਰੱਖਿਆ ਸੂਤਰਾਂ ਨੇ ਕਿਹਾ ਕਿ ਇਹ ਹਮਲਾ ਸਰਹੱਦ ਨੇੜੇ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।

Continue Reading

International

23 ਫਰਵਰੀ ਨੂੰ ਹੋਵੇਗਾ ਭਾਰਤ ਅਤੇ ਪਾਕਿਸਤਾਨ ਮੁਕਾਬਲਾ

Published

on

By

 

ਦੁਬਈ, 23 ਦਸੰਬਰ (ਸ.ਬ.) ਪ੍ਰਾਪਤ ਜਾਣਕਾਰੀ ਅਨੁਸਾਰ ਚੈਂਪੀਅਨਸ ਟਰਾਫ਼ੀ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਮੈਚ 23 ਫਰਵਰੀ ਨੂੰ ਖੇਡਿਆ ਜਾਵੇਗਾ।

ਇਹ ਮੈਚ ਯੂ.ਏ.ਈ. ਦੇ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਜਾਵੇਗਾ। ਪਾਕਿਸਤਾਨ ਕ੍ਰਿਕਟ ਬੋਰਡ ਦੇ ਸੂਤਰ ਨੇ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਸ਼ਹਿਰ ਨੂੰ ਚੈਂਪੀਅਨਜ਼ ਟਰਾਫ਼ੀ 2025 ਵਿਚ ਭਾਰਤ ਦੇ ਮੈਚਾਂ ਦੀ ਮੇਜ਼ਬਾਨੀ ਲਈ ਚੁਣਿਆ ਹੈ। ਟੂਰਨਾਮੈਂਟ ਦਾ ਪਹਿਲਾ ਮੈਚ 19 ਫਰਵਰੀ ਨੂੰ ਕਰਾਚੀ ਵਿਚ ਮੇਜ਼ਬਾਨ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਫਾਈਨਲ 9 ਮਾਰਚ ਨੂੰ ਲਾਹੌਰ ਵਿਚ ਹੋਵੇਗਾ। ਟੀਮ ਇੰਡੀਆ ਦਾ ਪਹਿਲਾ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਨਾਲ ਹੋਵੇਗਾ। ਜੇਕਰ ਟੀਮ ਇੰਡੀਆ ਨਾਕਆਊਟ ਲਈ ਕੁਆਲੀਫਾਈ ਕਰਦੀ ਹੈ ਤਾਂ ਸੈਮੀਫਾਈਨਲ ਅਤੇ ਫਾਈਨਲ ਵੀ ਦੁਬਈ ਵਿੱਚ ਹੀ ਹੋਣਗੇ।

 

Continue Reading

Latest News

Trending