Connect with us

Mohali

ਸ਼ਾਨਦਾਰ ਤਰੀਕੇ ਨਾਲ ਹੋਇਆ ਐਥਲੈਟਿਕਸ ਸਮਰ ਕੈਂਪ ਦਾ ਸਮਾਪਨ

Published

on

ਐਸ ਏ ਐਸ ਨਗਰ, 24 ਜੂਨ (ਸ.ਬ.) ਜਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਮੁਹਾਲੀ ਦੇ ਨੇਚਰ ਪਾਰਕ ਵਿੱਚ ਲਗਾਏ ਗਏ 20 ਰੋਜਾ ਐਥਲੈਟਿਕਸ ਸਮਰ ਕੈਂਪ ਸ਼ਾਨਦਾਰ ਤਰੀਕੇ ਨਾਲ ਮੁਕੰਮਲ ਹੋ ਗਿਆ।

ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲਗਾਇਆ ਗਿਆ ਇਹ ਕੈਂਪ ਅੱਠ ਸਾਲ ਉਮਰ ਵਰਗ ਤੋਂ ਸ਼ੁਰੂ ਹੋ ਕੇ ਵੱਡੀ ਉਮਰ ਦੇ ਬੱਚਿਆਂ ਅਤੇ ਜ਼ਿਲ੍ਹੇ ਦੇ ਐਥਲੈਟਿਕਸ ਵਿੱਚ ਰੁਚੀ ਰੱਖਣ ਵਾਲੇ ਲੋਕਾਂ ਲਈ ਯਾਦਗਾਰ ਸਾਬਿਤ ਹੋਇਆ। ਕੈਂਪ ਦੇ ਦੌਰਾਨ ਭਾਗ ਲੈਣ ਵਾਲੇ 100 ਦੇ ਕਰੀਬ ਬੱਚਿਆਂ ਨੂੰ ਐਥਲੈਟਿਕਸ ਦੀ ਮੁੱਢਲੀ ਟ੍ਰੇਨਿੰਗ ਦੇ ਨਾਲ ਨਾਲ ਯੋਗ ਕਿਰਿਆਵਾਂ, ਚੰਗੀ ਖੁਰਾਕ ਅਤੇ ਮਨੋਵਿਗਿਆਨਕ ਸਿਹਤ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਕੈਂਪ ਦੌਰਾਨ ਕੋਚ ਸਵਰਨ ਸਿੰਘ ਅਤੇ ਮਲਕੀਤ ਸਿੰਘ ਦੀ ਦੇਖ ਰੇਖ ਵਿੱਚ ਮੈਡਮ ਮਨਦੀਪ ਕੌਰ, ਮੈਡਮ ਰਾਜ ਰਾਵੀ ਅਤੇ ਗੁਰਮਿੰਦਰ ਸਿੰਘ ਧੇਸੀ ਨੇ ਪੂਰੀ ਜਿੰਮੇਵਾਰੀ ਨਾਲ ਅਨੁਸ਼ਾਸਨ ਵਿੱਚ ਰਹਿ ਕੇ ਭਵਿੱਖ ਦੇ ਅਥਲੀਟਾਂ ਨੂੰ ਟ੍ਰੇਨਿੰਗ ਕਰਵਾਈ। ਇਸ ਦੌਰਾਨ ਬੱਚਿਆਂ ਨੂੰ ਹਰ ਰੋਜ਼ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ ਜਿਸ ਦਾ ਪ੍ਰਬੰਧ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਮਾਂਪਿਆਂ ਵੱਲੋਂ ਮਿਲ ਕੇ ਕੀਤਾ ਗਿਆ।

ਕੈਂਪ ਦੀ ਸਮਾਪਤੀ ਮੌਕੇ ਮੁਹਾਲੀ ਦੇ ਸਾਬਕਾ ਕੌਂਸਲਰ ਅਤੇ ਸਮਾਜ ਸੇਵੀ ਗੁਰਮੀਤ ਸਿੰਘ ਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸਮਰ ਕੈਂਪ ਵਿੱਚ ਪੂਰਾ ਸਮਾਂ ਹਾਜ਼ਰ ਰਹਿਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਐਸੋਸੀਏਸ਼ਨ ਵੱਲੋਂ ਟ੍ਰੇਨਿੰਗ ਟੀਮ ਨੂੰ ਅਤੇ ਬੱਚਿਆਂ ਦੇ ਮਾਪਿਆਂ ਵਲੋਂ ਦਿੱਤੇ ਸਹਿਯੋਗ ਲਈ ਵੀ ਇਨਾਮ ਦਿੱਤੇ ਗਏ।

ਸਮਰ ਕੈਂਪ ਦੌਰਾਨ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਦੀ ਪੂਰੀ ਟੀਮ ਸz. ਪ੍ਰੀਤਮ ਸਿੰਘ, ਐਸ ਐਸ ਧਨੋਆ, ਹਰਪਾਲ ਸਿੰਘ ਚੰਨਾ (ਸਾਬਕਾ ਕੌਂਸਲਰ), ਐਸ ਆਈ ਐਸ ਕੋਰਾ, ਡਾਕਟਰ ਹਰਿੰਦਰਜੀਤ ਸਿੰਘ, ਰਾਮ ਕੁਮਾਰ ਵਸ਼ਿਸ਼ਟ, ਪਰਮਦੀਪ ਸਿੰਘ ਬੈਦਵਾਨ, ਸੰਦੀਪ ਸਿੰਘ ਸੰਧੂ, ਸੁਰਜੀਤ ਸਿੰਘ, ਜੈਸਮੀਨ ਕੌਰ, ਗੁਰਚਰਨ ਸਿੰਘ, ਪ੍ਰਭਜੋਤ ਸਿੰਘ, ਰਾਜਨ ਪੁਰੀ, ਸਿਮਰਨਜੀਤ ਸਿੰਘ, ਸੰਦੀਪ ਵਲੋਂ ਭਰਪੂਰ ਸਹਿਯੋਗ ਕੀਤਾ ਗਿਆ। ਅੰਤ ਵਿੱਚ ਪ੍ਰਧਾਨ ਮਲਕੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

Continue Reading

Mohali

ਮੁਹਾਲੀ ਪੁਲੀਸ ਵੱਲੋਂ 160 ਗ੍ਰਾਮ ਹੈਰੋਇਨ ਸਮੇਤ ਇੱਕ ਤਸਕਰ ਗ੍ਰਿਫਤਾਰ

Published

on

By

 

ਅੰਮ੍ਰਿਤਸਰ ਤੋਂ ਮੁਹਾਲੀ ਵਿੱਚ ਕਰਦਾ ਸੀ ਨਸ਼ੇ ਦੀ ਸਪਲਾਈ

ਐਸ ਏ ਐਸ ਨਗਰ, 9 ਨਵੰਬਰ (ਜਸਬੀਰ ਸਿੰਘ ਜੱਸੀ) ਥਾਣਾ ਫੇਜ਼ 11 ਅਧੀਨ ਪੈਂਦੇ ਇਲਾਕੇ ਵਿੱਚੋਂ ਪੁਲੀਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜਮ ਦੀ ਪਛਾਣ ਮਨਜੋਤ ਸਿੰਘ ਉਰਫ ਮੋਨੂੰ ਵਾਸੀ ਜਿਲਾ ਗੁਰਦਾਸਪੁਰ ਵਜੋਂ ਹੋਈ ਹੈ।

ਇਸ ਸਬੰਧੀ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਪੁਲੀਸ ਵਲੋਂ ਐਸ ਐਸ ਪੀ ਸ੍ਰੀ ਦੀਪਕ ਪਾਰੀਕ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿੱਰੁਧ ਕੀਤੀ ਜਾ ਰਹ ਕਾਰਵਾਈ ਦੌਰਾਨ ਥਾਣਾ ਫੇਜ਼ 11 ਦੇ ਮੁਖ ਅਫਸਰ ਇੰਸਪੈਕਟਰ ਗਗਨਦੀਪ ਸਿੰਘ ਦੀ ਨਿਗਰਾਨੀ ਵਿੱਚ ਏ. ਐਸ. ਆਈ ਬਲਰਾਜ ਸਿੰਘ ਅਤੇ ਪੁਲੀਸ ਪਾਰਟੀ ਵਲੋਂ ਗੋਲਫ ਕਲੱਬ ਦੇ ਪਿਛਲੇ ਪਾਸੇ ਨਾਕਾਬੰਦੀ ਕਰਕੇ ਚੈਕਿੰਗ ਦੌਰਾਨ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਅਤੇ ਉਹ ਆਪਣੇ ਪੱਕੇ ਗ੍ਰਾਹਕਾਂ ਨੂੰ ਹੈਰੋਇਨ ਵੇਚਦਾ ਹੈ। ਪੁਲੀਸ ਨੇ ਉਕਤ ਸੂਚਨਾ ਮਿਲਣ ਤੇ ਮਨਜੋਤ ਸਿੰਘ ਉਰਫ ਮੋਨੂੰ ਨਾਂ ਦੇ ਵਿਅਕਤੀ ਨੂੰ (ਜੋ ਕਿ ਪੈਦਲ ਆ ਰਿਹਾ ਸੀ) 160 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ।

ਪੁਲੀਸ ਨੇ ਇਸ ਮਾਮਲੇ ਵਿੱਚ ਮਨਜੋਤ ਸਿੰਘ ਮੋਨੂੰ ਵਿਰੁਧ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ, ਉਸ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਉਕਤ ਮੁਲਜਮ ਮੋਨੂੰ ਨੇ ਦਸਿਆ ਕਿ ਉਹ ਉਕਤ ਹੈਰੋਇਨ ਦੀ ਖੇਤ ਅੰਮ੍ਰਿਤਸਰ ਤੋਂ ਲੈ ਕੇ ਆਇਆ ਸੀ ਅਤੇ ਉਸ ਨੇ ਲਾਂਡਰਾ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਉਕਤ ਹੈਰੋਇਨ ਦੀ ਖੇਪ ਦੇਣੀ ਸੀ। ਪੁੱਛਗਿੱਛ ਦੌਰਾਨ ਇਸ ਗੱਲ ਦਾ ਵੀ ਖੁਲਾਸਾ ਹੋਇਆ ਕਿ ਉਹ 2 ਹਜ਼ਾਰ ਰੁਪਏ ਗ੍ਰਾਮ ਦੇ ਹਿਸਾਬ ਨਾਲ ਹੈਰੋਇਨ ਖਰੀਦਦਾ ਹੈ ਅਤੇ 3 ਹਜ਼ਾਰ ਰੁਪਏ ਪ੍ਰਤੀ ਗ੍ਰਾਮ ਹੈਰੋਇਨ ਦੇ ਹਿਸਾਬ ਨਾਲ ਵੇਚਦਾ ਹੈ। ਉਸ ਦਾ ਮੁਹਾਲੀ ਵਿਖੇ ਇਹ ਪੰਜਵਾ ਗੇੜਾ ਹੈ। ਪੁਲੀਸ ਨੇ ਮੋਨੂੰ ਦੇ ਬਿਆਨਾਂ ਦੇ ਅਧਾਰ ਤੇ ਦੋ ਹੋਰ ਨਸ਼ਾ ਤਸਕਰਾਂ ਨੂੰ ਨਾਮਜ਼ਦ ਕਰਕੇ ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Continue Reading

Mohali

ਸਾਈਬਰ ਅਪਰਾਧਾਂ ਤੋਂ ਬਚਣ ਲਈ ਨਾਗਰਿਕਾਂ ਦਾ ਜਾਗਰੂਕ ਹੋਣਾ ਜਰੂਰੀ : ਵੀ ਨੀਰਜਾ

Published

on

By

 

ਏ. ਡੀ. ਜੀ. ਪੀ ਸਾਈਬਰ ਕ੍ਰਾਈਮ ਵੱਲੋਂ ਪੁਲੀਸ ਅਤੇ ਲੋਕਾਂ ਨਾਲ ਤਾਲਮੇਲ ਬਣਾਉਣ ਅਤੇ ਫੀਡਬੈਕ ਲੈਣ ਲਈ ਕੀਤੀ ਮੀਟਿੰਗ

ਐਸ ਏ ਐਸ ਨਗਰ, 9 ਨਵੰਬਰ (ਜਸਬੀਰ ਸਿੰਘ ਜੱਸੀ) ਏ. ਡੀ. ਜੀ. ਪੀ ਸਾਈਬਰ ਕ੍ਰਾਈਮ ਪੰਜਾਬ ਵੀ. ਨੀਰਜਾ ਨੇ ਕਿਹਾ ਹੈ ਕਿ ਸਾਈਬਰ ਅਪਰਾਧਾਂ ਤੋਂ ਬਚਣ ਨਾਗਰਿਕਾਂ ਦਾ ਜਾਗਰੂਕ ਹੋਣਾ ਜਰੂਰੀ ਹੈ। ਅੱਜ ਇੱਥੇ ਡੀ. ਆਈ. ਜੀ ਰੋਪੜ ਰੇਂਜ ਨੀਲਾਂਬਰੀ ਵਿਜੇ ਜਗਦਲੇ ਅਤੇ ਐਸ. ਐਸ. ਪੀ ਮੁਹਾਲੀ ਦੀਪਕ ਪਾਰਿਕ ਸਮੇਤ ਸਪੋਰਟਸ ਕੰਪਲੈਕਸ, ਫੇਜ਼-11, ਮੁਹਾਲੀ, ਐਸ.ਏ.ਐਸ.ਨਗਰ ਵਿਖੇ ਸ਼ਹਿਰੀਆਂ ਨਾਲ ਇੱਕ ਮੀਟਿੰਗ ਦੌਰਾਨ ਇੱਕ ਮਹੀਨੇ ਦਾ ਪਬਲਿਕ ਸੇਫਟੀ ਰਿਪੋਰਟ ਕਾਰਡ ਪੇਸ਼ ਕਰਨ ਮੌਕੇ ਉਹਨਾਂ ਕਿਹਾ ਕਿ ਇਹ ਇੱਕ ਫਾਲੋ ਅੱਪ ਮੀਟਿੰਗ ਹੈ ਜਿਸਦਾ ਮੰਤਵ ਖਾਸ ਤੌਰ ਤੇ ਵਸਨੀਕਾਂ ਲਈ ਇੱਕ ਸੁਰੱਖਿਅਤ ਆਂਢ-ਗੁਆਂਢ ਬਣਾਉਣ ਦੇ ਟੀਚੇ ਤੇ ਧਿਆਨ ਕੇਂਦਰਿਤ ਕਰਨਾ ਹੈ।

ਮੀਟਿੰਗ ਦੌਰਾਨ ਐਸ. ਐਸ. ਪੀ. ਦੀਪਕ ਪਾਰੀਕ ਨੇ ਜ਼ਿਲ੍ਹਾ ਪੁਲੀਸ ਦੁਆਰਾ ਲਾਗੂ ਕੀਤੀਆਂ ਪਹਿਲਕਦਮੀਆਂ ਦੀ ਪ੍ਰਗਤੀ ਬਾਰੇ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ। ਰਿਪੋਰਟ ਵਿੱਚ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਗਸ਼ਤ ਵਧਾਉਣ, ਆਵਾਜਾਈ ਪ੍ਰਬੰਧਨ ਦੀਆਂ ਰਣਨੀਤੀਆਂ ਨੂੰ ਵਧਾਉਣ ਸਮੇਤ ਪੁਲੀਸ ਦੁਆਰਾ ਕੀਤੀਆਂ ਗਈਆਂ ਮੁੱਖ ਕਾਰਵਾਈਆਂ ਬਾਰੇ ਦਸਿਆ ਗਿਆ। ਸ਼੍ਰੀ. ਪਾਰੀਕ ਨੇ ਪੁਲਿਸਿੰਗ ਵਿਚ ਭਾਈਚਾਰਕ ਸ਼ਮੂਲੀਅਤ ਦੇ ਮਹੱਤਵ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਹਾਜ਼ਰੀਨ ਨੂੰ ਭਰੋਸਾ ਦਿਵਾਇਆ ਕਿ ਪੁਲੀਸ ਉੱਚ ਚਿੰਤਾ ਵਾਲੇ ਖੇਤਰਾਂ ਦੀ ਨਿਗਰਾਨੀ ਕਰਦੀ ਰਹੇਗੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਜਿੱਥੇ ਵੀ ਲੋੜ ਪਵੇਗੀ ਤੁਰੰਤ ਕਾਰਵਾਈ ਕਰੇਗੀ।

ਇਸ ਮੌਕੇ ਗੱਲਬਾਤ ਦਾ ਇੱਕ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਸਥਾਨਕ ਨਿਵਾਸੀਆਂ ਨੂੰ ਆਪਣੇ ਫੀਡਬੈਕ ਅਤੇ ਸੁਝਾਅ ਸਾਂਝੇ ਕਰਨ ਦਾ ਮੌਕਾ ਮਿਲਿਆ। ਲੋਕਾਂ ਨੇ ਪੁਲੀਸ ਦੀ ਪ੍ਰਤੱਖ ਹਾਜ਼ਰੀ ਅਤੇ ਪੁਲੀਸ ਦੁਆਰਾ ਅਪਰਾਧ ਨੂੰ ਘਟਾਉਣ ਲਈ ਆਪਣੇ ਸੁਝਾਅ ਦਿੱਤੇ।

ਫੀਡਬੈਕ ਸੈਸ਼ਨ ਤੋਂ ਬਾਅਦ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡੀ ਆਈ ਜੀ ਰੋਪੜ ਰੇਂਜ ਨੀਲਾਂਬਰੀ ਵਿਜੇ ਜਗਦਲੇ ਨੇ ਹਾਜ਼ਰ ਵਿਅਕਤੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਪੁਲੀਸ ਸੁਰੱਖਿਆ ਨੂੰ ਕਾਇਮ ਰੱਖਣ ਅਤੇ ਲੋਕਾਂ ਦੁਆਰਾ ਉਠਾਈਆਂ ਗਈਆਂ ਕਿਸੇ ਵੀ ਚਿੰਤਾਵਾਂ ਨੂੰ ਦੂਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੋ ਕੇ ਕੰਮ ਕਰਦੀ ਰਹੇਗੀ।

Continue Reading

Mohali

ਆਈ ਸੀ ਐਲ ਪਬਲਿਕ ਸਕੂਲ ਨੇ ਆਪਣਾ ਸਲਾਨਾ ਦਿਵਸ ਮਨਾਇਆ

Published

on

By

 

ਰਾਜਪੁਰਾ, 9 ਨਵੰਬਰ (ਜਤਿੰਦਰ ਲੱਕੀ) ਆਈ ਸੀ ਐੱਲ ਪਬਲਿਕ ਸਕੂਲ ਵਲੋਂ ਆਪਣਾ ਸਾਲਾਨਾ ਦਿਵਸ ਰਾਜਪੁਰਾ ਦੇ ਕਰਨ ਫਾਰਮ ਵਿੱਚ ਧਰੋਹਰ ਥੀਮ ਦੇ ਤਹਿਤ ਮਨਾਇਆ ਗਿਆ।

ਇਸ ਮੌਕੇ ਡਾਕਟਰ ਸੁਰਿੰਦਰ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਉਸ ਭਵਿੱਖ ਨੂੰ ਚੰਗਾ ਬਣਾਉਣ ਲਈ ਚੰਗੀ ਪੜ੍ਹਾਈ ਤੇ ਸੰਸਕਾਰ ਹੋਣੇ ਬਹੁਤ ਜਰੂਰੀ ਹਨ। ਸਕੂਲ ਦੀ ਪ੍ਰਿੰਸੀਪਲ ਮੈਡਮ ਹਰਸ਼ ਅਲਰੇਜਾ ਨੇ ਮੁੱਖ ਮਹਿਮਾਨ ਅਤੇ ਸਕੂਲ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਬੱਚਿਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਕਸਤੂਰਬਾ ਚੌਂਕੀ ਇੰਚਾਰਜ ਨਿਸ਼ਾਨ ਸਿੰਘ ਆਪਣੀ ਟੀਮ ਦੇ ਨਾਲ ਪਹੁੰਚੇ ਸਨ।

Continue Reading

Latest News

Trending