Connect with us

International

ਲੰਡਨ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦੋਸ਼ੀ ਗ੍ਰਿਫਤਾਰ

Published

on

ਕੋਚੀ, 25 ਜੂਨ (ਸ.ਬ.) ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਬੀਤੀ ਰਾਤ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਪਰ ਤਲਾਸ਼ੀ ਲੈਣ ਤੋਂ ਬਾਅਦ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ। ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਅਧਿਕਾਰੀਆਂ ਨੇ ਧਮਕੀ ਭਰੀ ਕਾਲ ਕਰਨ ਦੇ ਸ਼ੱਕ ਵਿੱਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਨੇ ਜਹਾਜ਼ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਅਤੇ ਕੋਈ ਖਤਰਾ ਨਹੀਂ ਪਾਇਆ ਗਿਆ, ਜਿਸ ਤੋਂ ਬਾਅਦ ਜਹਾਜ਼ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਮੁੰਬਈ ਸਥਿਤ ਏਅਰ ਇੰਡੀਆ ਦੇ ਕਾਲ ਸੈਂਟਰ ਤੇ ਫਲਾਈਟ ਏਆਈ 149 ਲਈ ਬੰਬ ਦੀ ਧਮਕੀ ਭਰੀ ਕਾਲ ਆਈ। ਇਸ ਫਲਾਈਟ ਨੇ ਕੋਚੀ ਤੋਂ ਲੰਡਨ ਲਈ ਉਡਾਣ ਭਰਨੀ ਸੀ। ਇਹ ਜਾਣਕਾਰੀ ਤੁਰੰਤ ਇੱਥੇ ਏਅਰ ਇੰਡੀਆ ਅਤੇ ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੂੰ ਦੇਰ ਰਾਤ 1:22 ਵਜੇ ਦਿੱਤੀ ਗਈ। ਸਥਾਪਿਤ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਸੀਆਈਏਐਲ ਤੇ ਬੰਬ ਥਰੇਟ ਅਸੈਸਮੈਂਟ ਕਮੇਟੀ ਬੁਲਾਈ ਗਈ ਸੀ। ਇਸ ਤੋਂ ਬਾਅਦ ਹਵਾਈ ਅੱਡੇ ਦੇ ਸੁਰੱਖਿਆ ਸਮੂਹ, ਏਅਰਲਾਈਨ ਸੁਰੱਖਿਆ ਕਰਮਚਾਰੀਆਂ ਅਤੇ ਸਮਾਨ ਦੀ ਜਾਂਚ ਪ੍ਰਣਾਲੀ ਦੁਆਰਾ ਪੂਰੀ ਸੁਰੱਖਿਆ ਜਾਂਚ ਕੀਤੀ ਗਈ।

ਕੋਚੀਨ ਹਵਾਈ ਅੱਡੇ ਬੀਟੀਏਸੀ ਦੀਆਂ ਸਿਫ਼ਾਰਸ਼ਾਂ ਤੇ ਜਹਾਜ਼ ਨੂੰ ਕਿਸੇ ਵੱਖਰੇ ਸਥਾਨ ਤੇ ਲਿਜਾਇਆ ਗਿਆ ਅਤੇ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ। ਇਸ ਤੋਂ ਬਾਅਦ ਮੁੰਬਈ ਦੇ ਕਾਲ ਸੈਂਟਰ ਤੇ ਧਮਕੀ ਭਰੀ ਕਾਲ ਕਰਨ ਵਾਲੇ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਾਲ ਮਲਪੁਰਮ ਜ਼ਿਲ੍ਹੇ ਦੇ ਕੋਂਡੋਟੀ ਵਾਸੀ ਸੁਹੈਬ ਨੇ ਕੀਤੀ ਸੀ, ਜਿਸ ਨੇ ਏਆਈ 149 ਫਲਾਈਟ ਰਾਹੀਂ ਲੰਡਨ ਜਾਣਾ ਸੀ। ਏਐਸਜੀ ਨੇ ਸੁਹੇਬ, ਉਸਦੀ ਪਤਨੀ ਅਤੇ ਧੀ ਨੂੰ ਕੋਚੀਨ ਹਵਾਈ ਅੱਡੇ ਦੇ ਅੰਤਰਰਾਸ਼ਟਰੀ ਮੰਜ਼ਿਲ ਟਰਮੀਨਲ ਤੇ ਪ੍ਰਵੇਸ਼ ਦੌਰਾਨ ਰੋਕ ਲਿਆ। ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੂੰ ਪੁੱਛਗਿੱਛ ਅਤੇ ਕਾਨੂੰਨੀ ਕਾਰਵਾਈ ਲਈ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

Continue Reading

International

ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ

Published

on

By

 

ਗਾਬਾ, 18 ਦਸੰਬਰ (ਸ.ਬ.) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਗਾਬਾ ਵਿੱਚ ਖੇਡਿਆ ਗਿਆ ਬਾਰਡਰ ਗਾਵਸਕਰ ਟਰਾਫ਼ੀ ਦਾ ਤੀਜਾ ਟੈਸਟ ਡਰਾਅ ਹੋ ਗਿਆ ਹੈ। ਇਹ ਮੈਚ ਮੀਂਹ ਕਾਰਨ ਪ੍ਰਭਾਵਤ ਹੋਇਆ। ਭਾਰਤ ਨੇ ਜਿੱਤ ਲਈ 275 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਬਿਨਾਂ ਕਿਸੇ ਨੁਕਸਾਨ ਦੇ ਅੱਠ ਦੌੜਾਂ ਬਣਾ ਲਈਆਂ ਸਨ ਜਦੋਂ ਖ਼ਰਾਬ ਰੋਸ਼ਨੀ ਅਤੇ ਮੀਂਹ ਕਾਰਨ ਖੇਡ ਰੋਕ ਦਿਤੀ ਗਈ। ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ ਚਾਰ-ਚਾਰ ਦੌੜਾਂ ਬਣਾ ਕੇ ਕ੍ਰੀਜ਼ ਤੇ ਸਨ। ਹਾਲਾਂਕਿ ਚਾਹ ਦੇ ਸਮੇਂ ਤੋਂ ਬਾਅਦ ਮੀਂਹ ਪੈ ਗਿਆ। ਅਜਿਹੇ ਵਿੱਚ ਦਿਨ ਦੀ ਖੇਡ ਖ਼ਤਮ ਹੋ ਗਈ ਅਤੇ ਮੈਚ ਦਾ ਨਤੀਜਾ ਡਰਾਅ ਰਿਹਾ। 3 ਮੈਚਾਂ ਤੋਂ ਬਾਅਦ ਹੁਣ ਲੜੀ 1-1 ਨਾਲ ਬਰਾਬਰ ਹੈ।

Continue Reading

International

19 ਸਾਲ ਦੀ ਭਾਰੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ

Published

on

By

 

ਨਿਊਜਰਸੀ, 18 ਦਸੰਬਰ (ਸ.ਬ.) ਭਾਰਤੀ-ਅਮਰੀਕੀ ਕੈਟਲਿਨ ਸੈਂਡਰਾ ਨੀਲ ਨੂੰ ਮਿਸ ਇੰਡੀਆ ਯੂਐਸਏ 2024 ਦਾ ਤਾਜ ਪਹਿਨਾਇਆ ਗਿਆ ਹੈ। ਕੈਟਲਿਨ ਚੇਨਈ ਵਿਚ ਪੈਦਾ ਹੋਈ ਭਾਰਤੀ ਮੂਲ ਦੀ ਇਕ ਅਮਰੀਕੀ ਕਿਸ਼ੋਰ ਹੈ। ਨਿਊਜਰਸੀ ਵਿਚ ਮਿਸ ਇੰਡੀਆ ਯੂਐਸਏ 2024 ਦਾ ਆਯੋਜਨ ਕੀਤਾ ਗਿਆ। ਕੈਟਲਿਨ ਪਿਛਲੇ 14 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੀ ਹੈ। ਉਹ ਵੈਬ ਡਿਜ਼ਾਈਨਰ ਬਣਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਉਹ ਮਾਡਲ ਵੀ ਹੈ ਅਤੇ ਐਕਟਿੰਗ ਵੀ ਕਰਦੀ ਹੈ।

ਕੈਟਲਿਨ ਸੈਂਡਰਾ ਨੀਲ 19 ਸਾਲ ਦੀ ਹੈ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਦੂਜੇ ਸਾਲ ਦੀ ਵਿਦਿਆਰਥਣ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਕੈਟਲਿਨ ਨੇ ਕਿਹਾ ਕਿ ਉਹ ਪਣੇ ਭਾਈਚਾਰੇ ਤੇ ਸਕਾਰਾਤਮਕ ਪ੍ਰਭਾਵ ਪਾਉਣਾ ਚਾਹੁੰਦੀ ਹੈ ਅਤੇ ਮਹਿਲਾ ਸਸ਼ਕਤੀਕਰਨ ਅਤੇ ਸਾਖਰਤਾ ਤੇ ਵੀ ਧਿਆਨ ਦੇਣਾ ਚਾਹੁੰਦੀ ਹੈ।

ਇੰਡੀਆ ਫ਼ੈਸਟੀਵਲ ਕਮੇਟੀ ਦੁਆਰਾ ਕਰਵਾਏ ਗਏ ਮੁਕਾਬਲੇ ਵਿਚ ਇਲੀਨੋਇਸ ਦੀ ਸੰਸਕ੍ਰਿਤੀ ਸ਼ਰਮਾ ਨੂੰ ਮਿਸਿਜ਼ ਇੰਡੀਆ ਯੂਐਸਏ ਅਤੇ ਵਾਸ਼ਿੰਗਟਨ ਦੀ ਅਰਸ਼ਿਤਾ ਕਠਪਾਲੀਆ ਨੇ ਮਿਸ ਟੀਨ ਇੰਡੀਆ ਯੂਐਸਏ ਦਾ ਖ਼ਿਤਾਬ ਜਿੱਤਿਆ। ਰਿਜੁਲ ਮੈਨੀ (ਮਿਸ ਇੰਡੀਆ ਯੂ.ਐਸ.ਏ. 2023) ਅਤੇ ਸਨੇਹਾ ਨੰਬਰਬਾਰ (ਮਿਸਿਜ਼ ਇੰਡੀਆ ਯੂ.ਐਸ.ਏ. 2023) ਨੇ ਕੈਟਲਿਨ ਸੈਂਡਰਾ ਨੀਲ ਅਤੇ ਸੰਸਕ੍ਰਿਤੀ ਸ਼ਰਮਾ ਨੂੰ ਤਾਜ ਪਹਿਨਾਇਆ।

ਇਲੀਨੋਇਸ ਦੀ ਨਿਰਾਲੀ ਦੇਸੀਆ ਅਤੇ ਨਿਊਜਰਸੀ ਦੀ ਮਾਨਿਨੀ ਪਟੇਲ ਨੂੰ ਮਿਸ ਇੰਡੀਆ ਯੂਐਸਏ ਮੁਕਾਬਲੇ ਵਿਚ ਪਹਿਲੀ ਰਨਰ ਅੱਪ ਅਤੇ ਸੈਕਿੰਡ ਰਨਰ ਅੱਪ ਐਲਾਨਿਆ ਗਿਆ। ਵਰਜੀਨੀਆ ਤੋਂ ਸਪਨਾ ਮਿਸ਼ਰਾ ਅਤੇ ਕਨੈਕਟੀਕਟ ਤੋਂ ਚਿਨਮਯ ਅਯਾਚਿਤ ਨੂੰ ਮਿਸਿਜ਼ ਇੰਡੀਆ ਯੂਐਸਏ ਮੁਕਾਬਲੇ ਵਿਚ ਪਹਿਲਾ ਅਤੇ ਦੂਜਾ ਰਨਰ-ਅੱਪ ਬਣਾਇਆ ਗਿਆ ਸੀ । ਪ੍ਰਤੀਯੋਗਿਤਾ ਦੇ ਤਿੰਨ ਵਰਗਾਂ ਵਿਚ 25 ਰਾਜਾਂ ਦੇ 47 ਪ੍ਰਤੀਯੋਗੀਆਂ ਨੇ ਭਾਗ ਲਿਆ।

Continue Reading

International

ਰੂਸ ਦੇ ਨਿਊਕਲੀਅਰ ਚੀਫ਼ ਦੀ ਧਮਾਕੇ ਵਿੱਚ ਮੌਤ

Published

on

By

 

 

ਮਾਸਕੋ, 17 ਦਸੰਬਰ (ਸ.ਬ.) ਰੂਸ ਦੇ ਪਰਮਾਣੂ, ਜੈਵਿਕ ਅਤੇ ਰਸਾਇਣਕ ਰੱਖਿਆ ਬਲਾਂ ਦੇ ਮੁਖੀ ਲੈਫਟੀਨੈਂਟ ਜਨਰਲ ਇਗੋਰ ਕਿਰੀਲੋਵ ਦੀ ਅੱਜ ਸਵੇਰੇ ਇੱਥੇ ਰਿਹਾਇਸ਼ੀ ਅਪਾਰਟਮੈਂਟ ਬਲਾਕ ਨੇੜੇ ਵਿਸਫੋਟਕ ਯੰਤਰ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਰੂਸ ਦੀ ਜਾਂਚ ਕਮੇਟੀ ਨੇ ਇਹ ਜਾਣਕਾਰੀ ਦਿਤੀ।

ਅਧਿਕਾਰੀਆਂ ਨੇ ਦਸਿਆ ਕਿ ਧਮਾਕੇ ਵਿਚ ਕਿਰਿਲੋਵ ਦੇ ਸਹਾਇਕ ਦੀ ਵੀ ਮੌਤ ਹੋ ਗਈ। ਇਹ ਧਮਾਕਾ ਸਕੂਟਰ ਵਿਚ ਰੱਖੇ ਵਿਸਫੋਟਕ ਯੰਤਰ ਕਾਰਨ ਹੋਇਆ। ਕਮੇਟੀ ਦੀ ਬੁਲਾਰਾ ਸਵੇਤਲਾਨਾ ਪੈਟਰੇਂਕੋ ਨੇ ਕਿਹਾ ਕਿ ਰੂਸੀ ਜਾਂਚ ਅਧਿਕਾਰੀਆਂ ਨੇ ਦੋਵਾਂ ਵਿਅਕਤੀਆਂ ਦੀ ਮੌਤ ਦੇ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ।

ਪੇਟਰੇਂਕੋ ਨੇ ਇਕ ਬਿਆਨ ਵਿਚ ਕਿਹਾ ਕਿ ਜਾਂਚਕਾਰ, ਫੋਰੈਂਸਿਕ ਮਾਹਰ ਅਤੇ ਸੰਚਾਲਨ ਸੇਵਾਵਾਂ ਘਟਨਾ ਸਥਾਨ ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਸ ਅਪਰਾਧ ਦੇ ਆਲੇ ਦੁਆਲੇ ਦੇ ਸਾਰੇ ਹਾਲਾਤਾਂ ਦਾ ਪਤਾ ਲਗਾਉਣ ਲਈ ਜਾਂਚ ਅਤੇ ਖੋਜ ਕਾਰਜ ਚੱਲ ਰਹੇ ਹਨ।

 

Continue Reading

Latest News

Trending