Connect with us

National

ਮਣੀਪੁਰ ਵਿੱਚ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ

Published

on

ਇੰਫਾਲ, 27 ਜੂਨ (ਸ.ਬ.) ਸੁਰੱਖਿਆ ਦਸਤਿਆਂ ਨੇ ਇੰਫਾਲ ਪੂਰਬੀ ਅਤੇ ਵਿਸ਼ਨੂੰਪੁਰ ਜ਼ਿਲ੍ਹੇ ਦੇ ਕੁਝ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿਚ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਸੁਰੱਖਿਆ ਦਸਤਿਆਂ ਨੂੰ ਮੁਹਿੰਮ ਦੌਰਾਨ 11 ਗ੍ਰਨੇਡ, 6 ਆਈ. ਈ. ਡੀ., 5 ਰਾਈਫਲਾਂ, ਤਿੰਨ ਡੇਟੋਨੇਟਰ, ਇਕ ਬੰਦੂਕ, ਵੱਖ-ਵੱਖ ਤਰ੍ਹਾਂ ਦੇ ਬੰਬ ਅਤੇ ਗੋਲਾ-ਬਾਰੂਦ ਤੋਂ ਇਲਾਵਾ 4 ਵੌਕੀ-ਟੌਕੀ ਅਤੇ ਦੋ ਰੇਡੀਓ ਮਿਲੇ। ਸੂਬਾਈ ਪੁਲੀਸ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਬਰਾਮਦਗੀ ਪਹਾੜੀ ਅਤੇ ਘਾਟੀ ਜ਼ਿਲ੍ਹਿਆਂ ਦੇ ਸੀਮਾਂਤ ਅਤੇ ਸੰਵੇਦਨਸ਼ੀਲ ਖੇਤਰਾਂ ਵਿਚ ਸੁਰੱਖਿਆ ਦਸਤਿਆਂ ਵਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਕੀਤੀ ਗਈ।

ਇੰਫਾਲ ਪੂਰਬੀ ਜ਼ਿਲ੍ਹਾ ਘਾਟੀ ਖੇਤਰ ਵਿਚ ਹੈ, ਜਦਕਿ ਵਿਸ਼ਨੂੰਪੁਰ ਜ਼ਿਲ੍ਹੇ ਦਾ ਕੁਝ ਹਿੱਸਾ ਪਹਾੜੀ ਖੇਤਰ ਵਿਚ ਹੈ। ਪੁਲੀਸ ਨੇ ਦੱਸਿਆ ਕਿ ਵਿਸ਼ਨੂੰਪੁਰ ਜ਼ਿਲ੍ਹੇ ਵਿਚ ਤਲਾਸ਼ੀ ਮੁਹਿੰਮ ਦੌਰਾਨ ਇਕ ‘ਐਸਐਮਜੀ ਕਾਰਬਾਈਨ’, ਇਕ 9 ੰੰ ਪਿਸਤੌਲ, 9 ਗ੍ਰਨੇਡ, ਦੋ ‘ਸਮੋਕ ਬੰਬ’ ਅਤੇ ਕਈ ਤਰ੍ਹਾਂ ਦਾ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਇੰਫਾਲ ਪੂਰਬੀ ਜ਼ਿਲ੍ਹੇ ਦੇ ਸਨਸਾਬੀ ਨਤੁਮ ਚਿੰਗ ਦੀ ਪਹਾੜੀ ਤੇ ਇਕ ਮੁਹਿੰਮ ਦੌਰਾਨ 12 ਬੋਰ ਦੀਆਂ ਬੰਦੂਕਾਂ ਸਮੇਤ ਹੋਰ ਸਾਮਾਨ ਬਰਾਮਦ ਕੀਤੇ ਗਏ। ਇਸ ਦਰਮਿਆਨ ਆਸਾਮ ਰਾਈਫਲਜ਼ ਨੇ ਕਿਹਾ ਕਿ ਬੀਤੇ ਦਿਨ ਜਿਰੀਬਾਮ ਜ਼ਿਲ੍ਹੇ ਵਿਚ ਸ਼ਰਾਰਤੀ ਅਨਸਰਾਂ ਨੇ ਇਕ ਖਾਲੀ ਪਏ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਨੀਮ ਫ਼ੌਜੀ ਬਲਾਂ ਅਤੇ ਸੀ. ਆਰ. ਪੀ. ਐਫ. ਅਤੇ ਮਣੀਪੁਰ ਪੁਲੀਸ ਨਾਲ ਮਿਲ ਕੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ।

Continue Reading

National

ਏਅਰਬੇਸ ਤੇ ਲੈਂਡਿੰਗ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਦੋ ਅਗਨੀਵੀਰਾਂ ਸਮੇਤ 5 ਜਵਾਨ ਸ਼ਹੀਦ, ਸਹਿ-ਪਾਇਲਟ ਸੁਰੱਖਿਅਤ

Published

on

By

ਜੋਰਹਾਟ, 13 ਜੂਨ (ਸ.ਬ.) ਅਸਾਮ ਦੇ ਜੋਰਹਾਟ ਵਿੱਚ ਭਾਰਤੀ ਹਵਾਈ ਫੌਜ ਦਾ ਇੱਕ ਏ. ਐਨ.-32 ਮਾਲਵਾਹਕ ਜਹਾਜ਼ ਲੈਂਡਿੰਗ ਦੌਰਾਨ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਵਾਈ ਫੌਜ ਦੇ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਜਹਾਜ਼ ਦੇ ਲੈਂਡ ਕਰਦੇ ਹੀ ਇਸ ਨੂੰ ਭਿਆਨਕ ਅੱਗ ਲੱਗ ਗਈ ਅਤੇ ਇਹ ਦੋ ਹਿੱਸਿਆਂ ਵਿੱਚ ਬੁਰੀ ਤਰ੍ਹਾਂ ਟੁੱਟ ਗਿਆ। ਇਸ ਹਾਦਸੇ ਵਿੱਚ ਦੋ ਅਗਨੀਵੀਰਾਂ ਸਮੇਤ ਹਵਾਈ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ, ਜਦੋਂਕਿ ਜਹਾਜ਼ ਦਾ ਸਹਿ-ਪਾਇਲਟ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਿਹਾ।

ਇਹ ਘਟਨਾ ਜੋਰਹਾਟ ਜ਼ਿਲ੍ਹੇ ਵਿੱਚ ਹਵਾਈ ਸੈਨਾ ਦੇ ਰੋਰੀਆਹ ਏਅਰਬੇਸ ਤੇ ਵਾਪਰੀ। ਹਾਦਸੇ ਤੋਂ ਤੁਰੰਤ ਬਾਅਦ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਸਨ। ਇਸ ਘਟਨਾ ਵਿੱਚ ਸ਼ਹੀਦ ਹੋਣ ਵਾਲੇ ਹਵਾਈ ਫੌਜ ਦੇ ਜਾਂਬਾਜ਼ਾਂ ਵਿੱਚ ਸਕੁਐਡਰਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ, ਸਰਜੰਟ ਜਿਤੇਂਦਰ ਸ਼ਰਮਾ, ਅਗਨੀਵੀਰ ਵਾਯੂ ਖੇਮਾਰਾਮ ਕੁਮਾਵਤ ਅਤੇ ਅਗਨੀਵੀਰ ਵਾਯੂ ਦਾਨਿਸ਼ ਆਲਮ ਸ਼ਾਮਲ ਹਨ। ਹਵਾਈ ਸੈਨਾ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਇਰੀ ਦੇ ਹੁਕਮ ਦਿੱਤੇ ਹਨ।

ਜਹਾਜ਼ ਨੇ ਛੇ ਵਿਅਕਤੀਆਂ, ਜਿਨ੍ਹਾਂ ਵਿੱਚ ਪਾਇਲਟ ਵੀ ਸ਼ਾਮਲ ਸਨ, ਦੇ ਨਾਲ ਜੋਰਹਾਟ ਸਥਿਤ ਹਵਾਈ ਸੈਨਾ ਦੇ ਬੇਸ ਤੋਂ ਉਡਾਣ ਭਰੀ ਸੀ। ਸੂਤਰਾਂ ਅਨੁਸਾਰ ਪਾਇਲਟ ਨੇ ਉਡਾਣ ਭਰਨ ਤੋਂ ਤੁਰੰਤ ਬਾਅਦ ਤਕਨੀਕੀ ਖਰਾਬੀ ਦੀ ਰਿਪੋਰਟ ਕੀਤੀ ਅਤੇ ਏਅਰਬੇਸ ਤੇ ਵਾਪਸ ਆਉਣ ਦਾ ਫੈਸਲਾ ਕੀਤਾ। ਹਾਲਾਂਕਿ, ਲੈਂਡ ਕਰਨ ਦੀ ਕੋਸ਼ਿਸ਼ ਦੌਰਾਨ, ਜਹਾਜ਼ ਰਨਵੇ ਤੋਂ ਫਿਸਲ ਗਿਆ ਅਤੇ ਹਾਦਸਾਗ੍ਰਸਤ ਹੋ ਗਿਆ। ਕਰੈਸ਼ ਲੈਂਡਿੰਗ ਤੋਂ ਬਾਅਦ ਅੱਗ ਲੱਗ ਗਈ, ਜਿਸ ਦੇ ਨਤੀਜੇ ਵਜੋਂ ਪੰਜ ਜਵਾਨਾਂ ਦੀ ਮੌਤ ਹੋ ਗਈ।

ਹਵਾਈ ਸੈਨਾ ਨੇ ਪਹਿਲਾਂ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਸੀ ਕਿ ਅੱਜ ਜੋਰਹਾਟ ਵਿਖੇ ਲੈਂਡਿੰਗ ਕਰਦੇ ਸਮੇਂ ਭਾਰਤੀ ਹਵਾਈ ਸੈਨਾ ਦਾ ਇੱਕ ਏ ਐਨ-32 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਇਰੀ ਗਠਿਤ ਕੀਤੀ ਜਾ ਰਹੀ ਹੈ। ਐਂਟੋਨੋਵ ਏ ਐਨ-32 ਸੋਵੀਅਤ ਮੂਲ ਦਾ ਇੱਕ ਦੋ-ਇੰਜਣ ਵਾਲਾ ਟਰਬੋਪ੍ਰੌਪ ਟਰਾਂਸਪੋਰਟ ਜਹਾਜ਼ ਹੈ ਅਤੇ ਇਹ ਹਵਾਈ ਸੈਨਾ ਦੇ ਟਰਾਂਸਪੋਰਟ ਬੇੜੇ ਦਾ ਇੱਕ ਮੁੱਖ ਹਿੱਸਾ ਹੈ।

Continue Reading

National

ਦੇਹਰਾਦੂਨ ਆਈ ਐਮ ਏ ਤੋਂ ਪਾਸ ਆਊਟ ਹੋਇਆ ਮਹਿਲਾ ਅਫ਼ਸਰਾਂ ਦਾ ਪਹਿਲਾ ਬੈਚ

Published

on

By

ਚੰਡੀਗੜ੍ਹ, 13 ਜੂਨ (ਸ.ਬ.) ਦੇਹਰਾਦੂਨ ਸਥਿਤ ਵੱਕਾਰੀ ‘ਇੰਡੀਅਨ ਮਿਲਟਰੀ ਅਕੈਡਮੀ’ ਦੇ 93 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਥਾਈ ਕਮਿਸ਼ਨ ਲਈ ਮਹਿਲਾ ਕੈਡਿਟਾਂ ਦਾ ਪਹਿਲਾ ਬੈਚ ਪਾਸ ਆਊਟ ਹੋਇਆ। ਇਸ ਇਤਿਹਾਸਕ ‘ਸਪਰਿੰਗ ਟਰਮ-2026’ ਦੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕਰਦਿਆਂ ਦੇਸ਼ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇਸ ਨੂੰ ਭਾਰਤੀ ਫੌਜ ਲਈ ਇੱਕ ਇਤਿਹਾਸਕ ਪਲ ਦੱਸਿਆ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀਆਂ ਹੋਰ ਬਹੁਤ ਸਾਰੀਆਂ ਧੀਆਂ ਇਸ ਅਕੈਡਮੀ ਦਾ ਹਿੱਸਾ ਬਣਨਗੀਆਂ।

ਰਾਸ਼ਟਰਪਤੀ ਮੁਰਮੂ ਨੇ ਪਰੇਡ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਅੱਜ ਇਨ੍ਹਾਂ ਨੌਂ ਮਹਿਲਾ ਉਮੀਦਵਾਰਾਂ ਨੂੰ ਦੇਖ ਕੇ ਬੇਹੱਦ ਖੁਸ਼ੀ ਹੋ ਰਹੀ ਹੈ। ਇਹ ਆਈ.ਐਮ.ਏ. ਦੇ ਇਤਿਹਾਸ ਵਿੱਚ ਇੱਕ ਵੱਡਾ ਮੀਲ ਪੱਥਰ ਹੋਣ ਦੇ ਨਾਲ-ਨਾਲ ਭਾਰਤ ਦੇ ‘ਮਹਿਲਾ-ਅਗਵਾਈ ਵਾਲੇ ਵਿਕਾਸ’ ਵੱਲ ਵਧਦੇ ਕਦਮਾਂ ਦੀ ਇੱਕ ਪ੍ਰੇਰਨਾਦਾਇਕ ਮਿਸਾਲ ਹੈ।

ਅੱਜ ਆਈ.ਐਮ.ਏ. ਤੋਂ 158ਵੇਂ ਰੈਗੂਲਰ ਕੋਰਸ ਅਤੇ 141ਵੇਂ ਟੈਕਨੀਕਲ ਗ੍ਰੈਜੂਏਟ ਕੋਰਸ ਦੇ ਕੁੱਲ 515 ਕੈਡਿਟ ਭਾਰਤੀ ਫੌਜ ਵਿੱਚ ਅਫ਼ਸਰ ਵਜੋਂ ਸ਼ਾਮਲ ਹੋਏ, ਜਿਨ੍ਹਾਂ ਵਿੱਚ 9 ਮਹਿਲਾ ਅਫ਼ਸਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤ ਦੇ ਮਿੱਤਰ ਦੇਸ਼ਾਂ ਦੇ 29 ਵਿਦੇਸ਼ੀ ਕੈਡਿਟ ਵੀ ਅੱਜ ਇੱਥੋਂ ਪਾਸ ਆਊਟ ਹੋਏ। ਉਨ੍ਹਾਂ ਨੂੰ ਵਧਾਈ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਤੁਹਾਡੇ ਦੇਸ਼ਾਂ ਨੇ ਸਾਨੂੰ ਤੁਹਾਨੂੰ ਫੌਜੀ ਪੇਸ਼ੇਵਰਤਾ ਦੇ ਉੱਚੇ ਮਿਆਰਾਂ ਦੀ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਸੌਂਪੀ ਸੀ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਇੱਥੋਂ ਸਿੱਖੇ ਸੰਸਕਾਰਾਂ ਨਾਲ ਆਪਣੇ ਦੇਸ਼ਾਂ ਦਾ ਨਾਮ ਰੌਸ਼ਨ ਕਰੋਗੇ।

ਰਾਸ਼ਟਰਪਤੀ ਨੇ ਨਵੇਂ ਬਣੇ ਅਫ਼ਸਰਾਂ ਨੂੰ ਤੇਜ਼ੀ ਨਾਲ ਬਦਲ ਰਹੀਆਂ ਸੁਰੱਖਿਆ ਚੁਣੌਤੀਆਂ ਅਤੇ ਤਕਨੀਕੀ ਯੁੱਗ ਦੇ ਹਿਸਾਬ ਨਾਲ ਹਮੇਸ਼ਾ ਭਵਿੱਖ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਇੱਕ ਫੌਜੀ ਅਫ਼ਸਰ ਵਜੋਂ ਤੁਹਾਡੇ ਤੇ ਜਵਾਨਾਂ ਦੀ ਅਗਵਾਈ ਅਤੇ ਉਨ੍ਹਾਂ ਦੀ ਦੇਖਭਾਲ ਦੀ ਵੱਡੀ ਜ਼ਿੰਮੇਵਾਰੀ ਹੈ। ਤੁਹਾਨੂੰ ਖੁਦ ਇੱਕ ਮਿਸਾਲ ਬਣ ਕੇ ਨੈਤਿਕ ਲੀਡਰਸ਼ਿਪ ਦਿਖਾਉਣੀ ਹੋਵੇਗੀ। ਫੌਜੀ ਮੁਹਿੰਮਾਂ ਦੀ ਸਫ਼ਲਤਾ ਅਤੇ ਆਪਣੇ ਜਵਾਨਾਂ ਦੀ ਭਲਾਈ ਵਿਚਕਾਰ ਸੰਤੁਲਨ ਬਣਾ ਕੇ ਤੁਸੀਂ ਆਪਣੀ ਯੂਨਿਟ ਦਾ ਭਰੋਸਾ ਜਿੱਤ ਸਕਦੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਹਮੇਸ਼ਾ ਅੱਗੇ ਹੋ ਕੇ ਅਗਵਾਈ ਕਰੋਗੇ ਅਤੇ ਸਾਡੀਆਂ ਹਥਿਆਰਬੰਦ ਸੈਨਾਵਾਂ ਦੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਬਰਕਰਾਰ ਰੱਖੋਗੇ।

Continue Reading

National

ਸੜਕ ਹਾਦਸੇ ਦੌਰਾਨ ਤਿੰਨ ਔਰਤਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ, ਦੋ ਗੰਭੀਰ ਜ਼ਖਮੀ

Published

on

By

ਨੂੰਹ, 13 ਜੂਨ (ਸ.ਬ.) ਨੂੰਹ ਵਿਖੇ ਦਿੱਲੀ-ਮੁੰਬਈ-ਵਡੋਦਰਾ ਐਕਸਪ੍ਰੈਸਵੇਅ ਤੇ ਅੱਜ ਸਵੇਰੇ ਇੱਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਔਰਤਾਂ ਅਤੇ ਇੱਕ ਮਰਦ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਬੱਚਾ ਅਤੇ ਗੱਡੀ ਦਾ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ, ਮੰਡੀਖੇੜਾ ਵਿਖੇ ਭਰਤੀ ਕਰਵਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਫਿਰੋਜ਼ਪੁਰ ਝਿਰਕਾ ਖੇਤਰ ਦੇ ਅਧੀਨ ਪੈਂਦੇ ਪਿੰਡ ਬਘੋਲਾ ਦੇ ਨੇੜੇ ਐਕਸਪ੍ਰੈਸਵੇਅ ਦੇ ਚੈਨਲ/ਪਿੱਲਰ ਨੰਬਰ-64 ਤੇ ਦਿੱਲੀ ਵੱਲ ਜਾ ਰਹੀ ਇੱਕ ਅਲਕਾਜ਼ਾਰ ਕਾਰ ਸਾਹਮਣੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਟੁੱਟ-ਭੱਜ ਗਈ। ਹਾਦਸੇ ਵਿੱਚ ਕਾਰ ਸਵਾਰ ਤਿੰਨ ਔਰਤਾਂ ਅਤੇ ਇੱਕ ਮਰਦ ਦੀ ਮੌਕੇ ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਸ ਦੇ ਨਾਲ ਹੀ ਇੱਕ ਬੱਚਾ ਅਤੇ ਕਾਰ ਡਰਾਈਵਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਮੰਡੀਖੇੜਾ ਦੇ ਹਸਪਤਾਲ ਭੇਜਿਆ ਗਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਫਿਰੋਜ਼ਪੁਰ ਝਿਰਕਾ ਸਦਰ ਥਾਣੇ ਦੀ ਪੁਲੀਸ ਮੌਕੇ ਤੇ ਪਹੁੰਚੀ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ।

ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਹਾਦਸਾ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਕਾਰ ਦੇ ਟਕਰਾਉਣ ਕਾਰਨ ਵਾਪਰਿਆ ਹੈ ਅਤੇ ਪੁਲੀਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

Continue Reading

Latest News

Trending