Connect with us

National

ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੀ ਛੱਤ ਦਾ ਹਿੱਸਾ ਵਾਹਨਾਂ ਤੇ ਡਿੱਗਿਆ, 1 ਵਿਅਕਤੀ ਦੀ ਮੌਤ

Published

on

ਨਵੀਂ ਦਿੱਲੀ, 28 ਜੂਨ (ਸ.ਬ.) ਰਾਸ਼ਟਰੀ ਰਾਜਧਾਨੀ ਵਿੱਚ ਮੋਹਲੇਧਾਰ ਮੀਂਹ ਦੌਰਾਨ ਅੱਜ ਤੜਕੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਾ ਟਰਮੀਨਲ-1 ਦੀ ਛੱਤ ਦਾ ਹਿੱਸਾ ਵਾਹਨਾਂ ਤੇ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਵਾਈ ਅੱਡੇ ਦੇ ਨੇੜੇ ਸਥਿਤ ਮੇਦਾਂਤਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿਚੋਂ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਕਿ ਨੁਕਸਾਨੇ ਗਏ ਵਾਹਨਾਂ ਵਿਚ ਕੋਈ ਫਸਿਆ ਨਾ ਹੋਵੇ।

ਇਸ ਘਟਨਾ ਮਗਰੋਂ ਉਡਾਣਾਂ ਦੀ ਰਵਾਨਗੀ ਅਸਥਾਈ ਤੌਰ ਤੇ ਮੁਅੱਤਲ ਕਰ ਦਿੱਤੀ ਗਈ ਸਨ। ਸੂਤਰਾਂ ਨੇ ਦੱਸਿਆ ਕਿ ਜਹਾਜ਼ਾਂ ਦੀ ਰਵਾਨਗੀ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੈਕ-ਇਨ ਕਾਊਂਟਰ ਵੀ ਬੰਦ ਕਰ ਦਿੱਤੇ ਗਏ ਸਨ। ਟਰਮੀਨਲ-1 ਤੋਂ ਸਿਰਫ਼ ਘਰੇਲੂ ਉਡਾਣਾਂ ਹੀ ਉਡਾਣ ਭਰਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਛੱਤ ਤੋਂ ਇਲਾਵਾ ਬੀਮ ਵੀ ਡਿੱਗ ਗਏ, ਜਿਸ ਕਾਰਨ ਟਰਮੀਨਲ ਦੇ ਪਿਕ-ਅੱਪ ਅਤੇ ਡਰਾਪ ਖੇਤਰ ਵਿਚ ਖੜ੍ਹੀਆਂ ਕਾਰਾਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਫਾਇਰ ਸਰਵਿਸ ਵਿਭਾਗ ਨੂੰ ਅੱਜ ਸਵੇਰੇ 5.30 ਵਜੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤਿੰਨ ਫਾਇਰ ਟੈਂਡਰ ਹਵਾਈ ਅੱਡੇ ਤੇ ਭੇਜੇ ਗਏ।

ਪੁਲੀਸ ਦੀ ਡਿਪਟੀ ਕਮਿਸ਼ਨਰ ਊਸ਼ਾ ਰੰਗਨਾਨੀ ਨੇ ਕਿਹਾ ਕਿ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਰਵਾਨਗੀ ਪੁਆਇੰਟ ਟੀ-1 ਵੱਲ ਜਾਣ ਵਾਲੀਆਂ ਉਡਾਣਾਂ ਨੂੰ ਸੀਆਈ ਐਸਐਫ ਚੈਕ ਪੋਸਟ ਤੇ ਪਹੁੰਚਣ ਵਾਲੇ ਪੁਆਇੰਟ ਟੀ-1 ਵੱਲ ਮੋੜ ਦਿੱਤਾ ਗਿਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਜਰਾਪੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਮੈਂ ਦਿੱਲੀ ਵਿਚ ਟੀ-1 ਹਵਾਈ ਅੱਡੇ ਦੀ ਛੱਤ ਦੇ ਡਿੱਗਣ ਦੀ ਘਟਨਾ ਦੀ ਨਿੱਜੀ ਤੌਰ ਤੇ ਨਿਗਰਾਨੀ ਕਰ ਰਿਹਾ ਹਾਂ। ਬਚਾਅ ਟੀਮਾਂ ਘਟਨਾ ਸਥਾਨ ਤੇ ਕੰਮ ਕਰ ਰਹੀਆਂ ਹਨ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

Continue Reading

National

ਰੈਸਟੋਰੈਂਟ ਦੀ ਪਾਰਕਿੰਗ ਵਿੱਚ ਗੋਲੀਬਾਰੀ ਦੌਰਾਨ 1 ਲੜਕੀ ਸਮੇਤ 3 ਵਿਅਕਤੀਾਂ ਦੀ ਮੌਤ

Published

on

By

 

ਪੰਚਕੂਲਾ, 23 ਦਸੰਬਰ (ਸ.ਬ.) ਪੰਚਕੂਲਾ ਦੇ ਬੁਰਜ ਕੋਟੀਆ ਸਥਿਤ ਇਕ ਰੈਸਟੋਰੈਂਟ ਦੀ ਪਾਰਕਿੰਗ ਵਿਚ ਬੀਤੀ ਰਾਤ ਹੋਈ ਗੋਲੀਬਾਰੀ ਵਿਚ ਦਿੱਲੀ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਵਿੱਕੀ, ਵਿਨੀਤ (ਵਿੱਕੀ ਦਾ ਭਤੀਜਾ) ਅਤੇ ਨਿਆ (ਮਹਿਲਾ ਦੋਸਤ) ਵਜੋਂ ਹੋਈ ਹੈ। ਪੁਲੀਸ ਅਨੁਸਾਰ ਕਾਲੇ ਰੰਗ ਦੀ ਕਾਰ ਵਿਚ ਆਏ ਤਿੰਨ ਨੌਜਵਾਨਾਂ ਤੇ ਦੂਜੀ ਕਾਰ ਵਿਚ ਦੇ ਦੋ ਨੌਜਵਾਨਾਂ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਵਿੱਕੀ ਤੇ 7-8 ਗੋਲੀਆਂ ਚਲਾਈਆਂ ਗਈਆਂ, ਜਦਕਿ ਵਿਨੀਤ ਦੇ ਸਿਰ ਵਿੱਚ ਅਤੇ ਨੀਆ ਨੂੰ ਛਾਤੀ ਵਿੱਚ ਗੋਲੀ ਲੱਗੀ।

ਘਟਨਾ ਦੇ ਤੁਰੰਤ ਬਾਅਦ ਤਿੰਨਾਂ ਨੂੰ ਸੈਕਟਰ-6 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਚਸ਼ਮਦੀਦਾਂ ਅਨੁਸਾਰ ਹਮਲਾਵਰ ਚਿੱਟੇ ਰੰਗ ਦੀ ਕਾਰ ਵਿਚ ਆਏ ਸਨ। ਗੋਲੀ ਚਲਾਉਣ ਵਾਲੇ ਦੋ ਨੌਜਵਾਨਾਂ ਕੋਲ ਪਿਸਤੌਲ ਸਨ। ਘਟਨਾ ਤੋਂ ਬਾਅਦ ਦੋਵੇਂ ਹਮਲਾਵਰ ਕਾਰ ਵਿਚ ਫਰਾਰ ਹੋ ਗਏ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਤਲ ਪਿੱਛੇ ਰੰਜਿਸ਼ ਦਾ ਸ਼ੱਕ ਹੈ ਪਰ ਫਿਲਹਾਲ ਸਥਿਤੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਪੁਲੀਸ ਨੇ ਰੈਸਟੋਰੈਂਟ ਅਤੇ ਆਸਪਾਸ ਦੇ ਸੀ.ਸੀ.ਟੀ.ਵੀ. ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Continue Reading

National

ਟਰੱਕ ਨੇ ਫੁੱਟਪਾਥ ਤੇ ਸੁੱਤੇ 9 ਵਿਅਕਤੀਆਂ ਨੂੰ ਕੁਚਲਿਆ, 2 ਬੱਚਿਆਂ ਸਮੇਤ 3 ਵਿਅਕਤੀਆਂ ਦੀ ਮੌਤ

Published

on

By

 

ਪੁਣੇ, 23 ਦਸੰਬਰ (ਸ.ਬ.) ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਅੱਜ ਤੜਕੇ ਇੱਕ ਟਰੱਕ ਨੇ ਫੁੱਟਪਾਥ ਤੇ ਸੁੱਤੇ ਲੋਕਾਂ ਨੂੰ ਦਰੜ ਦਿੱਤਾ, ਜਿਸ ਕਾਰਨ ਦੋ ਛੋਟੇ ਬੱਚਿਆਂ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਵਾਘੋਲੀ ਖੇਤਰ ਵਿੱਚ ਫੁੱਟਪਾਥ ਤੇ ਰਾਤ 12.55 ਵਜੇ ਵਾਪਰੀ ਜਿੱਥੇ ਕਈ ਵਿਅਕਤੀ ਸੁੱਤੇ ਪਏ ਸਨ।

ਪੀੜਤਾਂ ਵਿੱਚ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ ਜੋ ਮਹਾਰਾਸ਼ਟਰ ਦੇ ਹੀ ਅਮਰਾਵਤੀ ਤੋਂ ਸਨ। ਪੁਲੀਸ ਨੇ ਦੱਸਿਆ ਕਿ ਮਜ਼ਦੂਰ ਕੁਝ ਦਿਨ ਪਹਿਲਾਂ ਹੀ ਰੁਜ਼ਗਾਰ ਦੀ ਭਾਲ ਵਿੱਚ ਪੁਣੇ ਆਏ ਸਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਕੇਸਨੰਦ ਫਾਟਾ ਇਲਾਕੇ ਦੇ ਨੇੜੇ ਫੁੱਟਪਾਥ ਤੇ ਬਹੁਤ ਸਾਰੇ ਲੋਕ ਸੁੱਤੇ ਪਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਜ਼ਦੂਰ ਸਨ। ਉਨ੍ਹਾਂ ਨੂੰ ਇੱਕ ਟਰੱਕ ਨੇ ਦਰੜ ਦਿੱਤਾ, ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵੈਭਵੀ ਪਵਾਰ (1), ਵੈਭਵ ਪਵਾਰ (2) ਅਤੇ ਵਿਸ਼ਾਲ ਪਵਾਰ (22) ਵਜੋਂ ਹੋਈ ਹੈ।

ਇਹ ਪੁਲੀਸ ਅਫ਼ਸਰ ਨੇ ਦੱਸਿਆ ਕਿ ਟਰੱਕ ਡਰਾਈਵਰ ਦੀ ਪਛਾਣ ਗਜਾਨਨ ਟੋਟਰੇ ਵਜੋਂ ਹੋਈ ਹੈ, ਜਿਸ ਨੂੰ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਛੇ ਜ਼ਖ਼ਮੀਆਂ ਨੂੰ ਸਾਸੂਨ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

 

Continue Reading

National

ਜ਼ਹਿਰੀਲੀ ਗੈਸ ਦੇ ਸੰਪਰਕ ਵਿੱਚ ਆਉਣ ਕਾਰਨ 2 ਵਿਅਕਤੀ ਬੇਹੋਸ਼, ਇਕ ਦੀ ਹਾਲਤ ਨਾਜ਼ੁਕ

Published

on

By

 

ਅਨਾਕਾਪੱਲੇ, 23 ਦਸੰਬਰ (ਸ.ਬ.) ਅਨਾਕਾਪੱਲੇ ਜ਼ਿਲ੍ਹੇ ਦੇ ਜਵਾਹਰ ਲਾਲ ਨਹਿਰੂ ਫਾਰਮਾ ਸਿਟੀ ਵਿੱਚ ਸਥਿਤ ਇੱਕ ਨਿੱਜੀ ਫਾਰਮਾ ਕੰਪਨੀ ਵਿੱਚ ਜ਼ਹਿਰੀਲੀ ਗੈਸ ਦੇ ਸੰਪਰਕ ਵਿੱਚ ਆਉਣ ਦੇ ਸ਼ੱਕ ਤੋਂ ਬਾਅਦ ਦੋ ਵਿਅਕਤੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਇਕ ਪੁਲੀਸ ਅਧਿਕਾਰੀ ਨੇ ਅੱਜ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਨਾਕਾਪੱਲੇ ਜ਼ਿਲ੍ਹੇ ਦੇ ਪੁਲੀਸ ਸੁਪਰਡੈਂਟ ਤੁਹਿਨ ਸਿਨਹਾ ਨੇ ਦੱਸਿਆ ਕਿ ਇਹ ਘਟਨਾ ਪਰਵਾਦਾ ਸਥਿਤ ਕੰਪਨੀ ਦੇ ਉਤਪਾਦਨ ਬਲਾਕ ਵਿੱਚ ਸੋਮਵਾਰ ਸਵੇਰੇ ਕੁਝ ਕੈਮੀਕਲ ਰਿਐਕਸ਼ਨ ਦੌਰਾਨ ਵਾਪਰੀ ਹੈ।

ਸਿਨਹਾ ਨੇ ਕਿਹਾ ਕਿ ਗੈਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਦੋ ਸਹਾਇਕ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਇਕ ਵਿਅਕਤੀ ਦੀ ਹਾਲਤ ਨਾਜ਼ੁਕ ਹੈ, ਜਦਕਿ ਦੂਜੇ ਵਿਅਕਤੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਗੈਸ ਚੜ੍ਹਨ ਕਰਕੇ ਬੇਹੋਸ਼ ਹੋਏ ਦੋਵੇਂ ਵਿਅਕਤੀ ਵਿਸ਼ਾਖਾਪਟਨਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਐਸਪੀ ਨੇ ਕਿਹਾ ਕਿ ਹਾਨੀਕਾਰਕ ਗੈਸਾਂ ਨੂੰ ਹਟਾਉਣ ਲਈ ਵਰਤੇ ਜਾਂਦੇ ਸਕ੍ਰਬਰ ਉਪਕਰਣਾਂ ਵਿੱਚ ਰਸਾਇਣਾਂ ਨੂੰ ਟ੍ਰਾਂਸਫਰ ਕਰਦੇ ਸਮੇਂ ਗੈਸ ਲੀਕ ਹੋਈ ਹੈ। ਸਿਨਹਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

Continue Reading

Latest News

Trending